08/07/2022
ਸੱਥ ਵਿੱਚ ਬਾਬੇ ਸਨਾਉਦੇ ਜਦ ਗੱਲਾਂ,
ਗੱਲਾਂ ਵੀ ਉਂਝ ਸੱਚੀਆਂ,
ਸੁਣਕੇ ਗੱਲਾਂ ਦਿਮਾਗ ਦੇ ਵਿੱਚ ਜੱਗਦੀਆਂ ਬੱਤੀਆਂ,
ਗੌਰ ਨਾਲ ਸੁਣੀ ਖ਼ਰੀਆਂ ਖ਼ਰੀਆਂ ਤੇ ਨਾਲੇ ਤੱਤੀਆਂ,
ਕਿਹੜਾ ਹੈ ਚੰਗਾ ਤੇ ਕਿਹੜਾ ਮੰਦਾ,
ਕਿਹੜਾ ਹੈ ਜਨੌਰ ਤੇ ਕਿਹੜਾ ਬੰਦਾ,
ਕਿਹੜਾ ਕਰੇ ਕਿਰਤ ਤੇ ਕੌਣ ਕਰੇ ਧੰਦਾ,
ਕਿਹੜਾ ਸਾਧੂ ਜਾ ਸੰਤ ਤੇ ਕਿਹੜਾ ਚੋਰ,
ਕੀਹਦੇ ਹੱਥ ਵਿਚ ਹੈ ਕੀਹਦੀ ਡੋਰ,
ਕਿਹੜਾ ਹੈ ਆਸ਼ਿਕ ਤੇ ਕਿਹੜਾ ਉੱਡੇ ਬਣ ਭੌਰ,
ਕਿਹਨੂੰ ਨਾ ਕੋਈ ਪੁੱਛੇ ਤੇ ਕਿਹਦਾ ਚਲਦਾ ਏ ਦੌਰ,
ਕਿਹੜਾ ਹੈ ਭੋਲਾ ਤੇ ਕੌਣ ਹੈ ਚੱਲਕੁ,
ਕੀਹਦੇ ਮੂੰਹ ਮਿੱਠਾ ਤੇ ਕੀਹਦੇ ਹੱਥ ਚਾਕੂ,
ਕਿਹੜਾ ਕਰਦਾ ਬਲੈਕ ਤੇ ਕੌਣ ਬੈਚਦਾ ਤੰਬਾਕੂ,
ਕਿਹੜਾ ਬਣੂ ਰਾਜਾ ਤੇ ਕੌਣ ਬਿੱਲੀ ਵਾਂਗ ਝਾਕੂ,
ਜੋ ਦੇ ਕੇ ਗਿਆ ਪੈਸੇ ਉਂਝ ਨਿਤਾਂ ਵਿੱਚ ਖੋਟ,
ਮੰਗਣ ਸੀ ਆਇਆ ਜੋ ਘਰ ਵਿੱਚ ਵੋਟ,
ਜਿੱਤਣ ਦੇ ਪਿੱਛੋ ਨਾ ਕੰਮ ਉਹਦੇ ਲੋਟ,
ਦੇਖੀ ਪੂਰੇ ਸਾਰੇ ਕਰੂ ਜੋ ਵੰਡੇ ਉਹਨੇ ਨੋਟ,
ਕੌਣ ਮਿਹਨਤ ਦੀ ਖੱਟ ਲਵੇ ਕੁੱਲੀਆਂ ਚ ਆਨੰਦ,
ਕਿਹਨੂੰ ਬਿਨ ਠੱਗੀ ਲਾਏ ਜਾਣਾ ਘਰ ਨੀ ਪਸੰਦ,
ਜਿਮੇ ਰੋਟੀ ਖਾਣ ਪਿੱਛੋਂ ਕੰਮ ਕਰਦੀ ਏ ਖੰਡ,
ਓਦਾਂ ਸੱਥ ਵਿੱਚ ਲਾਉਂਦੇ ਬਾਬੇ ਸੱਚੇ ਝੂਠਿਆਂ ਦੀ ਡੰਡ,