Akalidal Waris Punjab De LDH

Akalidal Waris Punjab De LDH ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਿ ਫ਼ਤਿਹ

21/05/2026

ਪੁਰਾਣੇ ਲੀਡਰ ਨੌਜਵਾਨਾਂ ਦੇ ਰਾਹ ‘ਚ ਰੋੜਾ ਨਾ ਬਣਨ : ਤਰਸੇਮ ਸਿੰਘ

30/04/2026
ਪੰਥ ਬਚਾਓ ਪੰਜਾਬ ਬਚਾਓਪ੍ਰੋਗਰਾਮ ਦੇ ਤਹਿਤ 30 ਅਪ੍ਰੈਲ 2026 ਦਿਨ ਵੀਰਵਾਰ ਆਨੰਦ ਬੈਂਕੁਇਟ ਹਾਲ ਮੋਗਾ ਰੋਡ ਦਾਣਾ ਮੰਡੀ ਫਿਰੋਜ਼ਪੁਰ ਛਾਉਣੀ ਵਿਖੇ ਸ...
23/04/2026

ਪੰਥ ਬਚਾਓ ਪੰਜਾਬ ਬਚਾਓ
ਪ੍ਰੋਗਰਾਮ ਦੇ ਤਹਿਤ 30 ਅਪ੍ਰੈਲ 2026 ਦਿਨ ਵੀਰਵਾਰ ਆਨੰਦ ਬੈਂਕੁਇਟ ਹਾਲ ਮੋਗਾ ਰੋਡ ਦਾਣਾ ਮੰਡੀ
ਫਿਰੋਜ਼ਪੁਰ ਛਾਉਣੀ ਵਿਖੇ ਸੰਗਤ ਨੂੰ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ

ਅਕਾਲੀ ਦਲ-ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤ ਦਾ ਹੋਇਆ ਗਠਜੋੜ * ਮਨਪ੍ਰੀਤ ਸਿੰਘ ਇਆਲੀ ਸਰਬਸੰਮਤੀ ਨਾਲ ਚੁਣੇ 'ਪੰਥਕ ਏਕਤਾ ਤਾਲਮੇਲ ਕਮ...
18/04/2026

ਅਕਾਲੀ ਦਲ-ਵਾਰਿਸ ਪੰਜਾਬ ਦੇ ਤੇ ਅਕਾਲੀ ਦਲ ਪੁਨਰ ਸੁਰਜੀਤ ਦਾ ਹੋਇਆ ਗਠਜੋੜ

* ਮਨਪ੍ਰੀਤ ਸਿੰਘ ਇਆਲੀ ਸਰਬਸੰਮਤੀ ਨਾਲ ਚੁਣੇ 'ਪੰਥਕ ਏਕਤਾ ਤਾਲਮੇਲ ਕਮੇਟੀ' ਦੇ ਕਨਵੀਨਰ

ਜਲੰਧਰ, 18 ਅਪ੍ਰੈਲ (2026) - ਅਕਾਲੀ ਦਲ 'ਵਾਰਿਸ ਪੰਜਾਬ ਦੇ' ਅਤੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਰਮਿਆਨ ਚੋਣ ਗਠਜੋੜ ਸਿਰੇ ਚੜ੍ਹ ਗਿਆ ਹੈ। ਅੱਜ ਦੋਵਾਂ ਦਲਾਂ ਦੀਆਂ ਤਾਲਮੇਲ ਕਮੇਟੀਆਂ ਦੀ ਅੱਜ ਇੱਥੇ ਹੋਈ ਮੀਟਿੰਗ ਦੋਵਾਂ ਤਾਲਮੇਲ ਕਮੇਟੀਆਂ ਨੂੰ ਜੋੜ ਕੇ ਇੱਕ 'ਪੰਥਕ ਤਾਲਮੇਲ ਕਮੇਟੀ' ਦਾ ਗਠਨ ਕੀਤਾ ਗਿਆ, ਜਿਸ ਦਾ ਕਨਵੀਨਰ ਮਨਪ੍ਰੀਤ ਸਿੰਘ ਇਆਲੀ ਨੂੰ ਲਾਇਆ ਗਿਆ ਹੈ। ਦੋਹਾਂ ਦਲਾਂ ਦੀ ਹੋਈ ਸਾਂਝੀ ਮੀਟਿੰਗ ਵਿੱਚ ਮੈਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਦੀ ਐਨਐਸਏ ਟੁੱਟਣ ਦੇ ਬਾਵਜੂਦ ਉਨਾਂ ਨੂੰ ਡਿਗੂਗੜ੍ਹ ਦੀ ਜੇਲ੍ਹ ਵਿੱਚ ਰੱਖਣ ਦੇ ਪੰਜਾਬ ਸਰਕਾਰ ਦੇ ਫੈਸਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਪਿਛਲੇ 30-35 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਿਆਂ ਕਿਹਾ ਗਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਇਸ ਮਾਮਲੇ ਪ੍ਰਤੀ ਰੱਤੀ ਭਰ ਵੀ ਗੰਭੀਰ ਨਹੀਂ ਹੈ ਅਤੇ ਇਹ ਮਨੁੱਖੀ ਅਧਿਕਾਰਾਂ ਦਾ ਸਿੱਧਾ ਹਨਨ ਹੈ। ਮੀਟਿੰਗ ਵਿੱਚ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਨਾਲ-ਨਾਲ ਨਿਆਂਪਾਲਿਕਾ ਵੀ ਨਿਆਂ ਦੇਣ ਵਿੱਚ ਦੇਰੀ ਕਰਕੇ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਕਰਵਾ ਰਹੀ ਹੈ ਅਤੇ ਇਹ ਇੱਕ ਲੋਕਤੰਤਰਿਕ ਦੇਸ਼ ਵਿੱਚ ਇਹ ਗੰਭੀਰ ਚਿੰਤਾ ਦਾ ਵਿਸ਼ਾ ਵੀ ਹੈ। ਇਸ ਮੌਕੇ ਦੋਵਾਂ ਪਾਰਟੀਆਂ ਨੇ ਇੱਕ-ਜੁੱਟ ਹੋ ਕੇ ਪੰਜਾਬ ਦੇ ਸਰਬਪੱਖੀ ਵਿਕਾਸ ਅਤੇ ਪੰਥ ਦੀ ਭਲਾਈ ਲਈ ਅਹਿਦ ਲਿਆ। ਮੀਟਿੰਗ ਵਿੱਚ ਕਿਹਾ ਗਿਆ ਕਿ ਆਉਣ ਵਾਲੇ ਸਮੇਂ ਵਿੱਚ ਪੰਥਕ ਮਸਲਿਆਂ ਨੂੰ ਪ੍ਰਮੁੱਖਤਾ ਦਿੱਤੀ ਜਾਵੇਗੀ ਅਤੇ ਸੂਬੇ ਵਿੱਚ ਵਸਣ ਵਾਲੇ ਹਰ ਧਰਮ ਦੇ ਵਿਅਕਤੀ ਨੂੰ ਬਰਾਬਰ ਨਾ ਸਤਿਕਾਰ ਦਿੱਤਾ ਜਾਵੇਗਾ। ਦੋਵਾਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਸਿੱਖਾਂ ਨੇ ਹਮੇਸ਼ਾ ਹੀ ਜਬਰ, ਜ਼ੁਲਮ ਅਤੇ ਅਨਿਆਂ ਦੇ ਖਿਲਾਫ਼ ਲੜਾਈ ਲੜੀ ਹੈ ਅਤੇ ਇਸ ਸੰਕਲਪ ਨੂੰ ਭਵਿੱਖ ਵਿੱਚ ਵੀ ਨਿਰੰਤਰ ਜਾਰੀ ਰੱਖਿਆ ਜਾਵੇਗਾ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵੱਖ-ਵੱਖ ਧਾਰਮਿਕ, ਰਾਜਨੀਤਿਕ, ਕਿਸਾਨ ਅਤੇ ਮਜ਼ਦੂਰ ਸੰਗਠਨਾਂ ਦੇ ਆਗੂਆਂ ਨਾਲ ਗੱਲਬਾਤ ਕਰਕੇ ਆਗਾਮੀ ਚੋਣਾਂ ਲਈ ਗੱਠਜੋੜ ਕਰਨ ਦੀ ਪ੍ਰਕਿਰਿਆ ਨੂੰ ਜਾਰੀ ਰੱਖਿਆ ਜਾਵੇਗਾ। ਮੀਟਿੰਗ ਵਿੱਚ ਦੋਵਾਂ ਪਾਰਟੀਆਂ ਦੀਆਂ ਤਾਲਮੇਲ ਕਮੇਟੀਆਂ ਦੇ ਆਗੂ ਇਕਬਾਲ ਸਿੰਘ ਝੂੰਦਾ, ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਬਾਬੂ ਸਿੰਘ ਬਰਾੜ, ਪਰਮਜੀਤ ਸਿੰਘ ਜੌਹਲ, ਪਰਗਟ ਸਿੰਘ ਅਤੇ ਰਛਪਾਲ ਸਿੰਘ ਸੋਸਣ ਹਾਜ਼ਰ ਸਨ।

ਸ਼ਲਾਘਾ ਯੋਗ ਕਦਮ ਬਾਈ ਮਨਦੀਪ ਸਿੱਧੂ ਵੱਲੋਂ
18/04/2026

ਸ਼ਲਾਘਾ ਯੋਗ ਕਦਮ ਬਾਈ ਮਨਦੀਪ ਸਿੱਧੂ ਵੱਲੋਂ

comment
16/04/2026

comment

ਅੱਜ ਬਠਿੰਡਾ ਵਿਖੇ ਨਰਿੰਦਰ ਪਾਲ ਸਿੰਘ (ਵਾਲਮੀਕੀ ) ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਉਹ ...
15/04/2026

ਅੱਜ ਬਠਿੰਡਾ ਵਿਖੇ ਨਰਿੰਦਰ ਪਾਲ ਸਿੰਘ (ਵਾਲਮੀਕੀ ) ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਾਮਿਲ ਹੋਏ ਉਹ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ SOI ਦੇ ਜਨਰਲ ਸਕੱਤਰ ਵੀ ਰਹੇ ਤੇ SC ਵਿੰਗ ਦੇ ਜਨਰਲ ਵੀ ਰਹੇ ਅਤੇ ਉਹਨਾਂ ਦੀ ਧਰਮ ਪਤਨੀ ਬਠਿੰਡੇ ਤੋਂ ਦੋ ਵਾਰ MC ਰਹੇ ਸਨ। ਅੱਜ ਓਹਨਾਂ ਨੇ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਿਸ ਪੰਜਾਬ ਦੇ ਵਿੱਚ ਸ਼ਮੂਲੀਅਤ ਕੀਤੀ ਇਸ ਸਮੇਂ ਬਠਿੰਡਾ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ ਬਰਾੜ ,ਮਨਦੀਪ ਸਿੰਘ ਸਿੱਧੂ ਅਤੇ ਬਾਪੂ ਤਰਸੇਮ ਸਿੰਘ ਹਾਜ਼ਰ ਸਨ ॥

14/04/2026

ਵਿਸਾਖੀ ਮੌਕੇ ਤਲਵੰਡੀ ਸਾਬੋ ਦੀ ਧਰਤੀ ਤੋਂ ਅਕਾਲੀਦਲ ਵਾਰਿਸ ਪੰਜਾਬ ਦੇ ਦੇ ਹੱਕ ਚ ਠਾਂ ਠਾਂ ਮਾਰਦਾ ਇਕੱਠ 🙏🏻

ਬੋਹੁਤ ਬੋਹੁਤ ਮੁਬਾਰਕਾਂ
05/05/2025

ਬੋਹੁਤ ਬੋਹੁਤ ਮੁਬਾਰਕਾਂ

Address

Ludhiana
141001

Alerts

Be the first to know and let us send you an email when Akalidal Waris Punjab De LDH posts news and promotions. Your email address will not be used for any other purpose, and you can unsubscribe at any time.

Share