All in one चलते चलते

All in one  चलते चलते enjoy new knowledge and motivate your self with my own thoughts all things are just for fun and knowledge

30/08/2026
ਗੁਰਬਾਣੀ ਆਤਮਿਕ ਗਿਆਨ ਗੁਰਮਤਿ ਗਿਆਨ ਰਾਹੀਂ ਹੀ ਅਜ਼ਾਦੀ ਮਿਲ ਸਕਦੀ ਹੈ। ਜ਼ਮੀਰ ਤਾਂ ਮਰ ਚੁੱਕੀ ਹੈ ਅਤੇ ਗ਼ੁਲਾਮ ਹੈ। ਗੱਲ ਆਉਖੀ ਲਗਣੀ ਹੈ ਪਰੰਤੂ ...
29/08/2026

ਗੁਰਬਾਣੀ ਆਤਮਿਕ ਗਿਆਨ ਗੁਰਮਤਿ ਗਿਆਨ ਰਾਹੀਂ ਹੀ ਅਜ਼ਾਦੀ ਮਿਲ ਸਕਦੀ ਹੈ।

ਜ਼ਮੀਰ ਤਾਂ ਮਰ ਚੁੱਕੀ ਹੈ ਅਤੇ ਗ਼ੁਲਾਮ ਹੈ। ਗੱਲ ਆਉਖੀ ਲਗਣੀ ਹੈ ਪਰੰਤੂ ਰਾਜੇ ਸ਼ੀਂਹ ਮੁਕੱਦਮ ਕੁੱਤਿਆਂ ਨੇ ਕਿਵੇਂ ਮਾਨਵਤਾ ਤੇ ਪੁਲੀਸ, ਫੌਜ, ਇਜੰਸੀਆਂ ਰਾਹੀਂ ਲਗਾਤਾਰ ਜ਼ੁਲਮ ਕੀਤਾ ਜਾ ਰਿਹਾ ਹੈ।

ਇਸ ਜ਼ੁਲਮ ਤੋਂ ਬਚਣ ਲਈ ਹੀ ਗੁਰਬਾਣੀ ਆਤਮਿਕ ਗਿਆਨ ਗੁਰਮਤਿ ਗਿਆਨ ਨੂੰ ਪ੍ਰਗਟ ਕੀਤਾ ਹੈ

ਪਰੰਤੂ ਮਹਾਂਪੁਰਖਾਂ ਨੇ , ਪੰਡਿਤ ਮੁਲਾਂ ਨੇ ਇਨਸਾਨ ਨੂੰ ਆਪਣੇਂ ਆਪ ਨਾਲੋਂ ਹੀ ਤੋੜ ਦਿੱਤਾ ਇਹ ਭੁਲਾ ਹੀ ਦਿੱਤਾ ਕਿ ਤੂੰ ਬੰਦਾ ਹੈ । ਇਨ੍ਹਾਂ ਨੇ ਹਿੰਦੂ ਸਿੱਖ ਮੁਸਲਮਾਨ ਈਸਾਈ ਬੋਧੀ ਜੈਨੀ ਪਾਰਸੀ ਸਨਾਤਨੀ ਆਰੀਆ ਸਮਾਜੀ ਕਹਿ ਕਹਿ ਕੇ ਇਨਸਾਨੀਅਤ ਨੂੰ ਵੰਡ ਦਿੱਤਾ ।

ਚਾਰ ਵਰਨਾਂ ਜਾਤਾਂ ਪਾਤਾਂ ਵਿੱਚ ਇਹਦਾ ਫ਼ਾਇਦਾ ਇਨ੍ਹਾਂ ਪੰਡਿਤਾਂ ਮੁਲਾਂ ਨੂੰ ਹੋਇਆ ਉਹ ਇਸ ਤਰ੍ਹਾਂ ਕਿ ਇਹ ਵੰਡੀ ਹੋਈ ਇਨਸਾਨੀਅਤ ਨੂੰ ਇਕ ਦੂਜੇ ਨਾਲ ਹੀ ਲੜਾਈ ਜਾਂਦੇ ਹਨ ਅੱਜ ਇਹ ਲੜਾਈ ਹਰ ਪ੍ਰੀਵਾਰ ਦੀ ਬਣ ਗਈ ਹੈ।

ਇਨ੍ਹਾਂ ਦੀ ਚੁੰਗਲ਼ ਵਿੱਚੋਂ ਨਿਕਲਣ ਲਈ ਪੰਡਿਤਾਂ ਮੁਲਾਂ ਵਲੋਂ ਫੈਲਾਏ ਝੂਠ ਨੂੰ ਤਿਆਗਣਾ ਪੈਣਾ ਹੈ ਊਹ ਤਾਂ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਸਚੁ ਦੇ ਮਾਰਗ ਤੇ ਚੱਲਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਪ ਨੂੰ ਜਾਣਨ ਲਈ ਗੁਰਬਾਣੀ ਆਤਮਿਕ ਗਿਆਨ ਗੁਰਮਤਿ ਗਿਆਨ ਰਾਹੀਂ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਨਮ ਕਿਉਂ ਹੋਇਆ ਕਿਥੋਂ ਆਏ ਹਾਂ ਅਤੇ ਕਿਥੇ ਜਾਣਾ ਹੈ ਇਹ ਆਤਮਿਕ ਸਫਰ ਸ਼ੁਰੂ ਕਰਨ ਦੀ ਲੋੜ੍ਹ ਹੈ।

ਕਬੀਰ ਸਾਹਿਬ ਜੀ ਸਮਝਾਉਂਦੇ ਹਨ ਕਿ
ਉਲਟਿ ਜਾਤਿ ਕੁਲ ਦੋਊ ਬਿਸਾਰੀ।।
ਸੁੰਨ ਸਹਿਜ ਮਹਿ ਬੁਨਤ ਹਮਾਰੀ।।
ਹਮਰਾ ਝਗਰਾ ਰਹਾ ਨ ਕੋਊ।।
ਪੰਡਿਤ ਮੁਲਾਂ ਛਾਡੇ ਦੋਊ।।ਰਹਾਉ।।

ਆਤਮਾ ਦੀ ਕੋਈ ਜਾਤ ਕੁਲ ਨਹੀਂ ਹੈ ਇਹ ਕਬੀਰ ਸਾਹਿਬ ਜੀ ਨੇ ਤਿਆਗੀ ਜਦੋਂ ਕਬੀਰ ਸਾਹਿਬ ਜੀ ਨੂੰ ਆਪਣੇ ਅੰਦਰ ਜੋਤਿ ਦਾ ਅਨੁਭਵ ਹੋਇਆ ।

ਪੰਜ ਤੱਤਾਂ ਦੀ ਬੁਨਤ ਨਾਲ ਸਰੀਰ ਬਣਿਆ ਜਿਵੇਂ ਕਪਾਹ ਤੋਂ ਰੂੰ,ਰੂੰ ਤੋਂ ਤਾਗਾ,ਤਾਗੇ ਨੂੰ ਬੁਨ ਕੇ ਕਪੜਾ ਬਣਦਾ ਹੈ।

ਸਰੀਰ ਦੀ ਹੋਂਦ ਉਨ੍ਹਾਂ ਚਿਰ ਹੀ ਹੈ ਜਿਨ੍ਹਾਂ ਚਿਰ ਸਰੀਰ ਵਿੱਚ ਆਤਮਾ ਜੋਤਿ ਹੈ,

ਕਬੀਰ ਸਾਹਿਬ ਜੀ ਆਤਮਿਕ ਅਡੋਲਤਾ ਅਤੇ ਸਹਿਜ ਧੁਨ ਵਿੱਚ ਲੀਨ ਹਨ ਜਿਥੇ ਨਾਸ਼ ਹੋਣ ਵਾਲੇ ਸਰੀਰ ਦੀ ਚਿੰਤਾਂ ਹੀ ਮੁੱਕ ਜਾਂਦੀ ਹੈ ਅਤੇ ਦੁਨੀਆਵੀ ਪਦਾਰਥਾਂ ਦੀ ਭੁੱਖ ਮਿਟ ਜਾਂਦੀ ਹੈ।

ਜਿਹੜਾ ਪੰਡਿਤ ਮੁਲਾਂ ਨੇ ਦੁਨੀਆਵੀ ਪਦਾਰਥਾਂ ਦੇ ਲਾਲਚ ਵਿੱਚ ਝੂਠ ਦਾ ਪ੍ਰਚਾਰ ਕੀਤਾ ਅਤੇ ਦੁਨੀਆਂ ਨੂੰ ਇਸ ਝੂਠ ਵਿੱਚ ਫਸਾ ਦਿੱਤਾ ਅਤੇ
ਵੰਡੀ ਹੋਈ ਇਨਸਾਨੀਅਤ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਅਤੇ ਨਕਲੀ ਪੱਥਰ ਦੀਆਂ ਮੂਰਤੀਆਂ ਨੂੰ ਰੱਬ ਬਣਾ ਕੇ ਮੰਦਿਰ ਮਸਜਿਦ ਬਾਹਰ ਬਣਾ ਕੇ ਪੂਜਾ ਦੇ ਕਰਮਕਾਂਡਾਂ ਪੰਖੰਡਾ ਵਿੱਚ ਦੁਨੀਆਂ ਨੂੰ ਫਸਾ ਕੇ ਚੜਾਵਾ ਖਾਣਾ ਸ਼ੁਰੂ ਕਰ ਦਿੱਤਾ ਅਤੇ ਸਭ ਦੇ ਮਨ ਨੂੰ ਭਟਕਣ ਲਈ ਮਜਬੂਰ ਕਰ ਦਿੱਤਾ।

ਇਹ ਪੰਡਿਤਾਂ ਮੁਲਾਂ ਦੀ ਝੂਠ ਵਿਚਾਰਧਾਰਾ ਨੂੰ ਛੱਡ ਕੇ ਗੁਰਬਾਣੀ ਆਤਮਿਕ ਗਿਆਨ ਗੁਰਮਤਿ ਗਿਆਨ ਰਾਹੀਂ ਆਪ ਸਚੁ ਦਾ ਮਾਰਗ ਅਪਣਾਇਆ ਅਤੇ ਦੁਨੀਆਂ ਨੂੰ ਸਚੁ ਦੇ ਮਾਰਗ ਤੇ ਚੱਲਣ ਦਾ ਉਪਦੇਸ਼ ਦਿੱਤਾ।

ਕਬੀਰ ਸਾਹਿਬ ਜੀ ਸਚੁ ਦੇ ਮਾਰਗ ਤੇ ਚਲ ਕੇ ਸ੍ਰਿਸ਼ਟ ਦਾ ਰਾਜ ਪ੍ਰਾਪਤ ਕੀਤਾ ਜਿਸ ਨੂੰ ਅਵਿਨਾਸ਼ੀ ਰਾਜ ਨਾਲ ਵੀ ਸੰਬੋਧਨ ਕੀਤਾ ਹੈ ਕਬੀਰ ਸਾਹਿਬ ਜੀ ਨੇ।
ਕੋਊ ਹਰਿ ਸਮਾਨਿ ਨਹੀ ਰਾਜਾ।।
ਏ ਭੂਪਤਿ ਸਭ ਦਿਵਸ ਚਾਰਿ ਕੇ ਝੂਠੇ ਕਰਤ ਦਿਵਾਜਾ।।ਰਹਾਉ।।
ਅਕਾਲ ਪੁਰਖ ਹੀ ਰਾਜਾ ਹੈ ਸਦੀਵੀ ਜਿਹੜਾ ਸਾਰੀਆਂ ਆਤਮਾਵਾਂ ਤੇ ਰਾਜ ਕਰਦਾ ਹੈ ਉਸ ਦਾ ਰਾਜ ਹੀ ਅਵਿਨਾਸ਼ੀ ਹੈ ਜਿਸਨੂੰ ਸੱਚਖੰਡ ਕਹਿ ਕੇ ਸੰਬੋਧਨ ਕੀਤਾ ਹੈ ਜਿਥੇ ਸਭ ਬਰਾਬਰ ਹਨ ਉਥੇ ਅਵਿਨਾਸ਼ੀ ਰਾਜ ਹੈ ਇਕੋ।
ਆਹ ਰਾਜੇ ਸ਼ੀਂਹ ਮੁਕੱਦਮ ਕੁੱਤਿਆਂ ਦੀ ਉਥੇ ਕੋਈ ਥਾਂ ਨਹੀਂ ਹੈ ਇਨ੍ਹਾਂ ਝੂਠ ਦੀ ਅੱਗ ਵਿੱਚ ਆਪ ਵੀ ਸੜਨਾ ਹੈ ਅਤੇ ਦੁਨੀਆਂ ਨੂੰ ਵੀ ਸਾੜਨਾ ਹੈ।

ਇਸ ਅੱਗ ਤੋਂ ਬਚਣ ਲਈ ਗੁਰਬਾਣੀ ਆਤਮਿਕ ਗਿਆਨ ਗੁਰਮਤਿ ਗਿਆਨ ਦੀ ਸਮਝ ਜ਼ਰੂਰੀ ਹੈ।

ਹਿੰਦੂ ਤੁਰਕ ਕੋਊ ਰਾਫਜੀ ਇਮਾਮ ਸਾਫੀ
ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।।
ਏਕ ਪਿਤਾ ਏਕਸ ਕੇ ਹਮ ਬਾਰਿਕ।।
ਮਨ ਜੀਤੇ ਜਗ ਜੀਤ।।

#ਚਾਰਵਰਣ
#ਜਾਤਪਾਤ
#ਕਬੀਰਸਾਹਿਬ

28/08/2026

Experience the divine harmony of eternal love in this mesmerizing dance. What does this graceful moment bring to your heart today?

Address

Ludhiana

Website

Alerts

Be the first to know and let us send you an email when All in one चलते चलते posts news and promotions. Your email address will not be used for any other purpose, and you can unsubscribe at any time.

Contact The Organization

Send a message to All in one चलते चलते:

Shortcuts

Share

Category