ਨੌਜਵਾਨ ਭਾਰਤ ਸਭਾ

ਨੌਜਵਾਨ ਭਾਰਤ ਸਭਾ revolution

Umar was out on interim bail for three days for his mother’s surgery. Three days of ordinary life made extraordinary onl...
03/06/2026

Umar was out on interim bail for three days for his mother’s surgery. Three days of ordinary life made extraordinary only because the state has made cruelty so normal. Umar is back inside today, and there is no way to make peace with that. But love has a stubborn memory. We wait, we remember, we demand. Until he comes home. Until all political prisoners come home.

 #ਮੋਗਾ_ਸੇਖਾ_ਕਲਾਂ  #ਲੋੜਵੰਦ_ਪਰਿਵਾਰ_ਰੂੜੀ_ਲਈ_ਜਗਾ_ਤੇ_ਲਗਾਉਣਗੇ_ਮੋਰਚਾਨੌਜਵਾਨ ਭਾਰਤ ਸਭਾ ਦੀ ਸੇਖਾ ਕਲਾਂ ਇਕਾਈ ਨੇ ਅੱਜ ਭਰਵੀਂ ਮੀਟਿੰਗ ਕਰਕੇ ...
03/06/2026

#ਮੋਗਾ_ਸੇਖਾ_ਕਲਾਂ #ਲੋੜਵੰਦ_ਪਰਿਵਾਰ_ਰੂੜੀ_ਲਈ_ਜਗਾ_ਤੇ_ਲਗਾਉਣਗੇ_ਮੋਰਚਾ
ਨੌਜਵਾਨ ਭਾਰਤ ਸਭਾ ਦੀ ਸੇਖਾ ਕਲਾਂ ਇਕਾਈ ਨੇ ਅੱਜ ਭਰਵੀਂ ਮੀਟਿੰਗ ਕਰਕੇ ਫੈਸਲਾ ਕੀਤਾ ਕਿ ਕੱਲ ਨੂੰ ਇੱਕਠ ਕਰਕੇ ਲੋੜਵੰਦ ਪਰਿਵਾਰਾਂ ਲਈ ਰੂੜੀ ਵਾਲੀ ਜਗਾ ਉਪਰ ਤੰਬੂ ਗੱਡਣਗੇ, ਕਿਉਂਕਿ ਆਪਣੇ ਹਿੱਸੇ ਦੀ ਜਗਾ ਉਪਰ ਵੱਟ ਪਾਉਣ ਦੇ ਬਾਵਜੂਦ ਸ਼ਰਾਰਤੀ ਅਨਸਰ ਰੂੜੀ ਨੂੰ ਪੱਧਰ ਕਰ ਦਿੰਦੇ ਹਨ, ਜਾਂ ਜਗਾ ਵਿੱਚ ਪਾਣੀ ਛੱਡ ਦਿੰਦੇ ਹਨ। ਇਸ ਕਰਕੇ ਸੰਘਰਸ਼ ਨੂੰ ਤੇਜ ਕਰਨ ਦਾ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸ਼ਰਾਰਤਬਾਜਾਂ ਦੇ ਖਿਲਾਫ ਐਸ ਡੀ ਐਮ ਬਾਘਾਪੁਰਾਣਾ ਨੂੰ ਦਰਖਾਸਤ ਵੀ ਦਿੱਤੀ ਜਾਵੇਗੀ।
ਜਿਕਰਯੋਗ ਹੈ ਕਿ ਭਾਈ ਲਾਲੋਆਂ ਦੇ ਪਰਿਵਾਰ ਰਿਹਾਇਸ਼ੀ ਥਾਵਾਂ ਤੰਗ ਹੋਣ ਕਰਕੇ ਰੂੜੀ, ਬਾਲਣ ਸੁੱਟਣ ਵਾਸਤੇ ਜਗਾ ਤੋਂ ਮੁਥਾਜ ਹਨ। ਕਈ ਪਰਿਵਾਰ 2-2 ਮਰਲਿਆਂ ਵਿੱਚ ਰਹਿਣ ਲਈ ਮਜਬੂਰ ਹਨ। ਇਸ ਅੱਤ ਦੀ ਗਰਮੀ ਵਿੱਚ ਇਹਨਾਂ ਘਰਾਂ ਵਿੱਚ ਰਹਿਣਾ ਬੇਹੱਦ ਮੁਸ਼ਕਿਲ ਹੈ। ਪਸ਼ੂਆਂ ਦੇ ਲਈ ਜਗਾ ਦੀ ਲੋੜ ਹੈ। ਇਸ ਕਰਕੇ ਸਾਡੀ ਮੰਗ ਹੈ ਕਿ ਲੋੜਵੰਦ ਪਰਿਵਾਰਾਂ (ਐਸ.ਸੀ, ਬੀ.ਸੀ., ਜਨਰਲ) ਨੂੰ 10-10 ਮਰਲੇ ਦੇ ਪਲਾਟ ਦਿੱਤੇ ਜਾਣ।

 #ਫਰੀਦਕੋਟ  #ਮੁਕਤਸਰ ਮਨਪ੍ਰੀਤ ਕੌਰ ਸੱਕਾਵਾਲੀ ਨਾਲ ਮਾਰੀ 5 ਲੱਖ ਦੀ ਠੱਗੀ ਖਿਲਾਫ ਨੌਜਵਾਨ ਭਾਰਤ ਸਭਾ ਵੱਲੋਂ ਠੱਗੀ ਮਾਰਨ ਵਾਲੇ ਵਿਅਕਤੀਆਂ ਦੇ ਘਰ...
03/06/2026

#ਫਰੀਦਕੋਟ #ਮੁਕਤਸਰ
ਮਨਪ੍ਰੀਤ ਕੌਰ ਸੱਕਾਵਾਲੀ ਨਾਲ ਮਾਰੀ 5 ਲੱਖ ਦੀ ਠੱਗੀ ਖਿਲਾਫ ਨੌਜਵਾਨ ਭਾਰਤ ਸਭਾ ਵੱਲੋਂ ਠੱਗੀ ਮਾਰਨ ਵਾਲੇ ਵਿਅਕਤੀਆਂ ਦੇ ਘਰ ਅੱਗੇ ਧਰਨਾ ਲਾਇਆ ਗਿਆ ਜਿਸ ਤੋਂ ਬਾਅਦ ਫਰੀਦਕੋਟ ਪ੍ਰਸ਼ਾਸਨ ਵੱਲੋਂ ਤਿੰਨ ਦਿਨਾਂ ਵਿੱਚ ਮਸਲੇ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਜਾਂ ਪੀੜਤ ਦੇ ਬਿਆਨ ਲੈ ਕੇ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇਗੀ।
ਜੇਕਰ ਮਨਪ੍ਰੀਤ ਕੌਰ ਦੇ ਬਿਆਨਾਂ ਤੇ ਦੋਸ਼ੀਆਂ ਤੇ ਪਰਚਾ ਨਾ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।

ਐਮ ਐਲ ਏ ਜਗਰਾਉਂ ਨੂੰ ਮੰਗ ਪੱਤਰ ਦੇਣ ਦੀ ਪ੍ਰੈਸ ਕਵਰੇਜ, ਜਗਰਾਉਂ ਪ੍ਰੈਸ ਦਾ ਧੰਨਵਾਦ।
01/06/2026

ਐਮ ਐਲ ਏ ਜਗਰਾਉਂ ਨੂੰ ਮੰਗ ਪੱਤਰ ਦੇਣ ਦੀ ਪ੍ਰੈਸ ਕਵਰੇਜ, ਜਗਰਾਉਂ ਪ੍ਰੈਸ ਦਾ ਧੰਨਵਾਦ।

 #ਮੋਗਾ  #ਇਲਾਕਾ_ਮੋਗਾ_1ਨੌਜਵਾਨ ਭਾਰਤ ਸਭਾ ਦੇ ਮੋਗਾ 1 ਇਲਾਕਾ ਕਮੇਟੀ ਦੀ ਮੀਟਿੰਗ ਪਿੰਡ ਢੁੱਡੀਕੇ ਵਿਖੇ ਇਲਾਕਾ ਸਕੱਤਰ ਰਾਜਾ ਸਿੰਘ ਢੁੱਡੀਕੇ ਦੀ ...
31/05/2026

#ਮੋਗਾ #ਇਲਾਕਾ_ਮੋਗਾ_1
ਨੌਜਵਾਨ ਭਾਰਤ ਸਭਾ ਦੇ ਮੋਗਾ 1 ਇਲਾਕਾ ਕਮੇਟੀ ਦੀ ਮੀਟਿੰਗ ਪਿੰਡ ਢੁੱਡੀਕੇ ਵਿਖੇ ਇਲਾਕਾ ਸਕੱਤਰ ਰਾਜਾ ਸਿੰਘ ਢੁੱਡੀਕੇ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਜਗਜੀਤ ਸਿੰਘ, ਰਣਜੀਤ ਸਿੰਘ, ਦਿਲਬਾਗ ਸਿੰਘ, ਮਨਜਿੰਦਰ ਸਿੰਘ ਹਾਜਰ ਸਨ। ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ ਵੀ ਪਹੁੰਚੇ। ਜਿਸ ਵਿੱਚ ਤੈਅ ਕੀਤਾ ਗਿਆ ਕਿ 7 ਜੂਨ ਨੂੰ ਮੋਗਾ ਵਿਖੇ ਹੋ ਰਹੀ ਜਿਲਾ ਪੱਧਰੀ ਵਰਕਸ਼ਾਪ ਵਿੱਚ ਇਲਾਕੇ ਦੇ ਸਰਗਰਮ ਨੌਜਵਾਨ ਹਿੱਸਾ ਲੈਣਗੇ। ਪਿੰਡ ਢੁੱਡੀਕੇ ਦੀ ਬਾਜਾ ਪੱਤੀ ਲਈ ਬਿਜਲੀ ਲੋਡ ਜਿਆਦਾ ਹੋਣ ਕਰਕੇ ਇੱਕ ਹੋਰ ਟਰਾਂਸਫਾਰਮਰ ਲਾਉਣ, ਪਿੰਡ ਮੱਦੋਕੇ ਦੇ 8ਵੀਂ ਤੱਕ ਸਕੂਲ ਨੂੰ 12ਵੀਂ ਤੱਕ ਅੱਪਗ੍ਰੇਡ ਕਰਾਉਣ ਲਈ ਸੰਘਰਸ਼ ਵਿੱਢਿਆ ਜਾਵੇਗਾ। ਪਿੰਡ ਮਹਿਣਾ ਵਿਖੇ ਲਾਇਬ੍ਰੇਰੀ ਚਾਲੂ ਕੀਤੀ ਜਾਵੇਗੀ। ਨੌਜਵਾਨ ਭਾਰਤ ਸਭਾ ਦੇ ਸੂਬਾ ਜਨਰਲ ਸਕੱਤਰ ਕਰਮਜੀਤ ਮਾਣੂੰਕੇ ਸਮੇਤ ਵੱਖ ਵੱਖ ਆਗੂਆਂ ਉਪਰ ਸੜਕ ਜਾਮ ਕਰਕੇ ਪਾਏ ਝੂਠੇ ਮੁਕੱਦਮੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਨਹੀਂ ਤਾਂ ਸੰਘਰਸ਼ ਵਿੱਢਣ ਦੀ ਚੇਤਾਵਨੀ ਦਿੱਤੀ ਗਈ। ਇਸ ਤੋਂ ਇਲਾਵਾ ਸਫਾਈ ਸੇਵਕ ਯੂਨੀਅਨ ਦੇ ਸੰਘਰਸ਼ ਦੀ ਅੰਸ਼ਕ ਜਿੱਤ ਉਪਰ ਵੀ ਚਰਚਾ ਹੋਈ।

ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਿਲਾ ਮੋਗਾ ਦਾ ਡੈਲੀਗੇਟ ਇਜਲਾਸ ਘੱਲ ਕਲਾਂ ਵਿਖੇ ਹੋਇਆ। ਜਿਸ ਵਿੱਚ ਨੌਜਵਾਨ ਭਾਰਤ ਸਭਾ ਦੇ ਜਿਲਾ ਪ੍ਰਧਾਨ ਰਾਜਦੀਪ ...
31/05/2026

ਅੱਜ ਕਿਰਤੀ ਕਿਸਾਨ ਯੂਨੀਅਨ ਦਾ ਜਿਲਾ ਮੋਗਾ ਦਾ ਡੈਲੀਗੇਟ ਇਜਲਾਸ ਘੱਲ ਕਲਾਂ ਵਿਖੇ ਹੋਇਆ। ਜਿਸ ਵਿੱਚ ਨੌਜਵਾਨ ਭਾਰਤ ਸਭਾ ਦੇ ਜਿਲਾ ਪ੍ਰਧਾਨ ਰਾਜਦੀਪ ਸਿੰਘ ਨੇ ਭਰਾਤਰੀ ਸੰਦੇਸ਼ ਦਿੱਤਾ। ਨਵੀਂ ਚੁਣੀ ਟੀਮ ਨੂੰ ਮੁਬਾਰਕਾਂ, ਆਸ ਹੈ ਕਿਸਾਨ ਲਹਿਰ ਦੀ ਉਸਾਰੀ ਲਈ ਸਿਰ ਤੋੜ ਯਤਨ ਕਰਨਗੇ।

30/05/2026

#ਮੋਗਾ #ਰੂੜੀ_ਲਈ_ਜਗਾ_ਉਪਰ_ਵੱਟ_ਪਾਈ
ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਸੇਖਾ ਕਲਾਂ ਦੇ ਮਜਦੂਰਾਂ ਤੋਂ ਰੂੜੀ ਵਾਲੀ ਜਗਾ ਖੋਹਣ ਖਿਲਾਫ ਪਿਛਲੇ ਡੇਢ ਸਾਲ ਤੋਂ ਸੰਘਰਸ਼ ਚੱਲ ਰਿਹਾ ਸੀ। ਪਿਛਲੇ ਸੀਜਨ ਵਿੱਚ ਪਿੰਡ ਦੀ ਪੰਚਾਇਤ ਵੱਲੋਂ ਪੰਚਾਇਤੀ ਜਮੀਨ ਵਿੱਚੋਂ ਜਗਾ ਦੇਣ ਦਾ ਕੀਤਾ ਵਾਅਦਾ ਵਫਾ ਨਹੀਂ ਹੋਇਆ। ਜਿਸ ਕਰਕੇ ਅੱਜ ਲੋਕਾਂ ਨੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਹੇਠ ਇੱਕਠੇ ਹੋ ਕੇ ਆਪਣੇ ਲਈ ਪਹਿਲਾਂ ਵਾਲੀ ਗੜਿਆਂ ਵਾਲੀ ਛੇ ਕਨਾਲ ਜਗਾ ਵਿੱਚੋਂ ਲੋੜੀਂਦੀ ਜਗਾ ਉਪਰ ਵੱਟ ਪਾ ਦਿੱਤੀ ਹੈ, ਤੇ ਅਗਾਹ ਕੀਤਾ ਕਿ ਇਸ ਜਗਾ ਉਪਰ ਜੇਕਰ ਕਿਸੇ ਨੇ ਝੋਨਾ ਬੀਜਿਆ ਤਾਂ ਉਹ ਪੁੱੱਟ ਦਿੱਤਾ ਜਾਵੇਗਾ। ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਪਿੰਡ ਇਕਾਈ ਦੇ ਵਿੱਤ ਸਕੱਤਰ ਸਾਧੂ ਸਿੰਘ, ਸੁਰਜੀਤ ਸਿੰਘ ਖਾਲਸਾ, ਸੰਦੀਪ ਸਿੰਘ ਆਦਿ ਹਾਜਰ ਸਨ।

 #ਜਗਰਾਉਂ  #ਸਵੱਦੀ_ਖੁਰਦ  #ਨੌਜਵਾਨ_ਭਾਰਤ_ਸਭਾ_ਨੇ_ਐੱਮ_ਐੱਲ_ਏ_ਸਰਬਜੀਤ_ਕੌਰ_ਮਾਣੂੰਕੇ_ਨੂੰ_ਮੰਗ_ਪੱਤਰ_ਸੌਂਪਿਆ*ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਸ...
30/05/2026

#ਜਗਰਾਉਂ #ਸਵੱਦੀ_ਖੁਰਦ #ਨੌਜਵਾਨ_ਭਾਰਤ_ਸਭਾ_ਨੇ_ਐੱਮ_ਐੱਲ_ਏ_ਸਰਬਜੀਤ_ਕੌਰ_ਮਾਣੂੰਕੇ_ਨੂੰ_ਮੰਗ_ਪੱਤਰ_ਸੌਂਪਿਆ

*ਨੌਜਵਾਨ ਭਾਰਤ ਸਭਾ ਵੱਲੋਂ ਪਿੰਡ ਸਵੱਦੀ ਖੁਰਦ ਵਿੱਚ ਚੱਲ ਰਹੀਆਂ ਮੁਸ਼ਕਿਲਾਂ ਸੰਬੰਧੀ ਅੱਜ ਐੱਮ,ਐੱਲ, ਏ ਸਰਬਜੀਤ ਕੌਰ ਮਾਣੂੰਕੇ ਨੂੰ ਮੰਗ ਪੱਤਰ ਸੌਂਪਿਆ ਗਿਆ*
ਮਈ 30, ਜਗਰਾਉਂ ( )
ਪਿੰਡ ਸਵੱਦੀ ਖੁਰਦ ਵਿੱਚ ਕਾਫੀ ਲੰਮੇ ਸਮੇ ਤੋਂ ਪਿੰਡ ਦੀਆਂ ਗਲੀਆਂ, ਨਾਲੀਆਂ ਤੇ ਸੜਕਾਂ ਦੀ ਹਾਲਤ ਤਰਸਯੋਗ, ਛੱਪੜਾ ਦਾ ਬੁਰਾ ਹਾਲ, ਨੌਜਵਾਨਾਂ ਲਈ ਖੇਡ ਮੈਦਾਨ ਤੇ ਜ਼ਿੰਮ ਸੰਬਧੀ ਇਸਦੇ ਹੱਲ ਲਈ ਘਰ ਘਰ ਜਾ ਕੇ ਦਸਤਖ਼ਤ ਮੁਹਿੰਮ ਚਲਾਈ ਗਈ ਸੀ, ਜਿਸ ਤੋਂ ਬਾਅਦ ਅੱਜ ਪਿੰਡ ਸਵੱਦੀ ਖੁਰਦ ਦੇ ਨੌਜਵਾਨਾਂ ਵੱਲੋਂ ਇਕੱਠ ਕਰਕੇ ਨੌਜਵਾਨ ਭਾਰਤ ਸਭਾ ਦੀ ਅਗਵਾਈ ਵਿੱਚ M.L.A ਸਰਬਜੀਤ ਕੌਰ ਮਾਣੂੰਕੇ ਨੂੰ ਉਹਨਾਂ ਦੀ ਜਗਰਾਉਂ ਰਿਹਾਇਸ਼ ਵਿਖੇ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿੱਚ M.L A ਸਰਬਜੀਤ ਕੌਰ ਮਾਣੂੰਕੇ ਨੇ ਮੰਗ ਪੱਤਰ ਉਪਰ ਆਪਣੀ ਮੋਹਰ ਲਗਾ ਕੇ ਬੀ ਡੀ ਪੀ ਉ ਜਗਰਾਉਂ ਨੂੰ ਮਿਲਣ ਲਈ ਕਿਹਾ ਤੇ ਜੋ ਖਰਚਾ ਆਵੇਗਾ ਉਸਦੇ ਲਈ ਗ੍ਰਾਂਟ ਜਾਰੀ ਕਰਨ ਦਾ ਭਰੋਸਾ ਦਿੱਤਾ ਹੈ।
ਜਿਸ ਵਿੱਚ ਨੌਜਵਾਨ ਭਾਰਤ ਦੇ ਜਨਰਲ ਸਕੱਤਰ ਕਰਮਜੀਤ ਮਾਣੂੰਕੇ, ਆਗੂ ਹਰਦੀਪ ਸਿੰਘ ਨੇ ਕਿਹਾ ਕਿ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਵਿੱਢਿਆ ਜਾਵੇਗਾ। ਇਹ ਮੌਕੇ ਉਕਤ ਤੋਂ ਇਲਾਵਾ ਧਰਮਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਜਸ਼ਨਦੀਪ ਸਿੰਘ, ਦਲਜੀਤ ਸਿੰਘ ਨੇ ਇਹ ਫੈਸਲਾ ਲਿਆ ਕੇ ਜੇਕਰ ਇਹਨਾਂ ਮੰਗਾਂ ਸਬੰਧੀ ਕੋਈ ਫੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।

ਜਾਰੀ ਕਰਤਾ- ਹਰਦੀਪ ਸਿੰਘ ਸਵੱਦੀ
97815 62968

ਮਨਪ੍ਰੀਤ ਕੌਰ ਪਤਨੀ ਲਵਪ੍ਰੀਤ ਸੱਕਾਂਵਾਲੀ ਨਾਲ ਪੰਜ ਲੱਖ ਦੀ ਠੱਗੀ ਮਾਰਨ ਵਾਲੇ ਦਸਮੇਸ਼ ਨਗਰ ਫ਼ਰੀਦਕੋਟ ਗਲੀ ਨੰਬਰ 3 ਦੇ ਮੇਜਰ ਸਿੰਘ, ਕ੍ਰਿਸ਼ਨ ਜੀ...
28/05/2026

ਮਨਪ੍ਰੀਤ ਕੌਰ ਪਤਨੀ ਲਵਪ੍ਰੀਤ ਸੱਕਾਂਵਾਲੀ ਨਾਲ ਪੰਜ ਲੱਖ ਦੀ ਠੱਗੀ ਮਾਰਨ ਵਾਲੇ ਦਸਮੇਸ਼ ਨਗਰ ਫ਼ਰੀਦਕੋਟ ਗਲੀ ਨੰਬਰ 3 ਦੇ ਮੇਜਰ ਸਿੰਘ, ਕ੍ਰਿਸ਼ਨ ਜੀਤ ਕੌਰ ਉਰਫ ਰਾਣੋ ਦੇ ਘਰ ਅੱਗੇ ਨੌਜਵਾਨ ਭਾਰਤ ਸਭਾ ਵੱਲੋਂ 1 ਜੂਨ ਨੂੰ ਦਿੱਤਾ ਜਾਵੇਗਾ ਰੋਸ ਧਰਨਾ।
ਥਾਣਾ ਸਿਟੀ, ਅਤੇ ਡੀ ਐਸ ਪੀ ਫਰੀਦਕੋਟ ਨੂੰ ਵਾਰ ਵਾਰ ਅਰਜ਼ੀਆਂ ਦੇਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ।

Address

Kotkapura

Telephone

9592620286

Website

Alerts

Be the first to know and let us send you an email when ਨੌਜਵਾਨ ਭਾਰਤ ਸਭਾ posts news and promotions. Your email address will not be used for any other purpose, and you can unsubscribe at any time.

Share