25/08/2026
ਸਾਂਡਰਸ ਨੂੰ ਗੋਲੀ ਮਾਰਨ ਤੋਂ ਅਗਲੇ ਦਿਨ ਸ਼ਿਵਰਾਮ ਹਰੀ ਰਾਜਗੁਰੂ ਨੂੰ ਇੱਕੋ ਅਫ਼ਸੋਸ ਸੀ ਕਿ “ਮੈਂ ਨਿਸ਼ਾਨਾ ਉਸਦੇ ਸਿਰ ਦਾ ਲਿਆ ਸੀ, ਫਿਰ ਗੋਲੀ ਸਿਰ ਵਿੱਚ ਲੱਗਣ ਦੀ ਬਜਾਏ ਛਾਤੀ ਵਿੱਚ ਕਿਵੇਂ ਲੱਗ ਗਈ? ਮੇਰਾ ਨਿਸ਼ਾਨਾ ਗਲਤ ਕਿਵੇਂ ਹੋ ਸਕਦਾ ਹੈ?”
ਬਾਅਦ ਵਿੱਚ ਜਦੋਂ ਪਿਸਤੌਲ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਸਦੇ ਬੋਰ ਵਿੱਚ ਕੁਝ ਨੁਕਸ ਸੀ ਅਤੇ ਕਾਰਤੂਸ ਢਿੱਲਾ ਬੈਠ ਰਿਹਾ ਸੀ। ਨਿਸ਼ਾਨਾ ਖੁੰਝਣ ਦਾ ਕਾਰਨ ਪਤਾ ਲੱਗਿਆ ਤਾਂ ਰਾਜਗੁਰੂ ਨੇ ਬੜੀ ਖੁਸ਼ੀ ਨਾਲ ਸਾਥੀਆਂ ਨੂੰ ਕਿਹਾ,“ਦੇਖਿਆ! ਨੁਕਸ ਪਿਸਤੌਲ ਵਿੱਚ ਸੀ। ਨਹੀਂ ਤਾਂ ਸ਼ਿਵਰਾਮ ਹਰੀ ਰਾਜਗੁਰੂ ਦਾ ਨਿਸ਼ਾਨਾ ਕਦੇ ਗਲਤ ਹੋ ਹੀ ਨਹੀਂ ਸਕਦਾ।”
ਕੱਲ੍ਹ, 24 ਅਗਸਤ, ਅਮਰ ਸ਼ਹੀਦ ਰਾਜਗੁਰੂ ਦਾ ਜਨਮ ਦਿਹਾੜਾ ਸੀ। ਅਫ਼ਸੋਸ ਕਿ ਨਾ ਸਰਕਾਰਾਂ ਵੱਲੋਂ ਉਹ ਯਾਦ ਕੀਤੇ ਗਏ ਅਤੇ ਨਾ ਹੀ ਸਾਡੀਆਂ ਵੱਡੀਆਂ ਸੰਸਥਾਵਾਂ ਵੱਲੋਂ ਉਸ ਤਰ੍ਹਾਂ, ਜਿਸਦੇ ਉਹ ਹੱਕਦਾਰ ਸਨ।
ਸੋਚਣ ਵਾਲੀ ਗੱਲ ਹੈ— ਕੀ ਇਹਨਾਂ ਸੂਰਮਿਆਂ ਨੇ ਆਪਣੀਆਂ ਜਵਾਨੀਆਂ ਅਤੇ ਜਾਨਾਂ ਇਸੇ ਭਾਰਤ ਲਈ ਵਾਰੀਆਂ ਸਨ ਕਿ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਯਾਦ ਕਰਨਾ ਵੀ ਭੁੱਲ ਜਾਣ ?
ਆਜ਼ਾਦੀ ਸਿਰਫ਼ ਹਾਸਲ ਕਰਨ ਵਾਲੀ ਚੀਜ਼ ਨਹੀਂ, ਉਸਦੀ ਕੀਮਤ ਚੁਕਾਉਣ ਵਾਲਿਆਂ ਨੂੰ ਯਾਦ ਰੱਖਣਾ ਵੀ ਸਾਡੀ ਜ਼ਿੰਮੇਵਾਰੀ ਹੈ।
ਸ਼ਹੀਦ ਰਾਜਗੁਰੂ ਦੇ ਜਨਮਦਿਨ ਤੁ ਉਹਨਾਂ ਨੂੰ ਸਲਾਮ।
ਇਨਕਲਾਬ ਜ਼ਿੰਦਾਬਾਦ! 🇮🇳