Deepak Sharma

Deepak Sharma "A devoted social worker striving to uplift communities, empower lives, and bring meaningful change to society."
(2)

ਅੱਜ ਸੂਬਾ ਪ੍ਰਧਾਨ Sunil Jakhar ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਨ ਦਾ ਮਾਣ ਪ੍ਰਾਪਤ ਹੋਇਆ।ਸੁਨੀਲ ਜਾਖੜ ਜੀ ਦੀ ਦੂਰਦਰਸ਼ੀ ਸੋਚ, ਸਾਦਗੀ ਅਤੇ ਪੰਜਾ...
11/05/2026

ਅੱਜ ਸੂਬਾ ਪ੍ਰਧਾਨ Sunil Jakhar ਜੀ ਨਾਲ ਵਿਸ਼ੇਸ਼ ਮੁਲਾਕਾਤ ਕਰਨ ਦਾ ਮਾਣ ਪ੍ਰਾਪਤ ਹੋਇਆ।

ਸੁਨੀਲ ਜਾਖੜ ਜੀ ਦੀ ਦੂਰਦਰਸ਼ੀ ਸੋਚ, ਸਾਦਗੀ ਅਤੇ ਪੰਜਾਬ ਪ੍ਰਤੀ ਸਮਰਪਣ ਹਰ ਕਾਰਕੁਨ ਲਈ ਪ੍ਰੇਰਣਾ ਦਾ ਸਰੋਤ ਹੈ।
ਇਹ ਮੁਲਾਕਾਤ ਮੇਰੇ ਲਈ ਨਾ ਸਿਰਫ਼ ਯਾਦਗਾਰ ਰਹੀ, ਸਗੋਂ ਪੰਜਾਬ ਦੀ ਸੇਵਾ ਲਈ ਹੋਰ ਵੱਧ ਤਾਕਤ ਅਤੇ ਉਤਸ਼ਾਹ ਦੇਣ ਵਾਲੀ ਵੀ ਸਾਬਤ ਹੋਈ।
“ਮਜ਼ਬੂਤ ਸੰਗਠਨ ਅਤੇ ਲੋਕਾਂ ਦਾ ਵਿਸ਼ਵਾਸ ਹੀ ਇੱਕ ਖੁਸ਼ਹਾਲ ਪੰਜਾਬ ਦੀ ਨੀਂਹ ਹੈ।”

10/05/2026
10/05/2026

ਆਮ ਆਦਮੀ ਪਾਰਟੀ ਦੇ ਆਗੂਆਂ ਦੇ ਸਿਰ ਸੱਤਾ ਦਾ ਏਨਾ ਹੰਕਾਰ ਚੜ੍ਹ ਚੁੱਕਿਆ ਹੈ ਕਿ ਉਹ ਸ਼ਰੇਆਮ ਗੁੰਡਾਗਰਦੀ ਕਰ ਰਹੇ ਹਨ। ਬੰਗਾ ਤੋਂ ਵਿਧਾਇਕ Dr. Sukhwinder Kumar Sukhi ਨੇ ਭਾਜਪਾ ਦੇ ਨਵਾਂ ਸ਼ਹਿਰ ਸਥਿਤ ਦਫ਼ਤਰ ਵਿੱਚ ਵੜ੍ਹ ਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਲੱਕੀ ਤੇ ਹੱਥ ਚੁੱਕਿਆ ਤੇ ਗਾਲ੍ਹਾਂ ਕੱਢੀਆਂ। ਇਹ ਹੰਕਾਰ ਹੁਣ ਹੋਰ ਸਹਿਣ ਨਹੀਂ ਕੀਤਾ ਜਾਵੇਗਾ।

🔥 ਸੂਬਾ ਸਮੀਖਿਆ ਯੋਜਨਾ ਬੈਠਕ 🔥ਅੱਜ Shaheed Bhagat Singh ਅਤੇ Swami Vivekananda ਜੀ ਦੀ ਸੋਚ ਨੂੰ ਸਮਰਪਿਤਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ,...
10/05/2026

🔥 ਸੂਬਾ ਸਮੀਖਿਆ ਯੋਜਨਾ ਬੈਠਕ 🔥
ਅੱਜ Shaheed Bhagat Singh ਅਤੇ Swami Vivekananda ਜੀ ਦੀ ਸੋਚ ਨੂੰ ਸਮਰਪਿਤ
ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ, ਪੰਜਾਬ ਵੱਲੋਂ ਕਰਵਾਈ ਗਈ ਸੂਬਾ ਸਮੀਖਿਆ ਬੈਠਕ ਵਿੱਚ ਹਾਜ਼ਰੀ ਲਗਵਾਈ।
ਵਿਦਿਆਰਥੀ ਸ਼ਕਤੀ ਨੂੰ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਮਜ਼ਬੂਤ ਕਰਨ, ਸੰਗਠਨ ਨੂੰ ਹੋਰ ਵਿਆਪਕ ਬਣਾਉਣ ਅਤੇ ਪੰਜਾਬ ਦੇ ਨੌਜਵਾਨਾਂ ਦੇ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਹੋਈ।
🚩 ਵਿਦਿਆਰਥੀ ਸ਼ਕਤੀ – ਰਾਸ਼ਟਰ ਸ਼ਕਤੀ 🚩

ਦੁਨੀਆਂ ਭਰ ਦੀਆਂ ਸਾਰੀਆਂ ਮਾਂਵਾਂ ਨੂੰ "ਮਾਂ ਦਿਵਸ" ਦੀਆਂ ਬਹੁਤ-ਬਹੁਤ ਵਧਾਈਆਂ
10/05/2026

ਦੁਨੀਆਂ ਭਰ ਦੀਆਂ ਸਾਰੀਆਂ ਮਾਂਵਾਂ ਨੂੰ "ਮਾਂ ਦਿਵਸ" ਦੀਆਂ ਬਹੁਤ-ਬਹੁਤ ਵਧਾਈਆਂ

09/05/2026

ਸ਼੍ਰੀ ਸੁਵੇਂਦੂ ਅਧਿਕਾਰੀ ਜੀ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣਨ 'ਤੇ ਲੱਖ-ਲੱਖ ਵਧਾਈਆਂ
09/05/2026

ਸ਼੍ਰੀ ਸੁਵੇਂਦੂ ਅਧਿਕਾਰੀ ਜੀ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਬਣਨ 'ਤੇ ਲੱਖ-ਲੱਖ ਵਧਾਈਆਂ

09/05/2026

“ਕੱਟੜ ਇਮਾਨਦਾਰ” ਦੇ ਨਕਾਬ ਪਿੱਛੇ ਲੁਕਿਆ ਸੱਚ ਹੁਣ ਲੋਕਾਂ ਦੇ ਸਾਹਮਣੇ ਆ ਚੁੱਕਾ ਹੈ।
ਈ.ਡੀ. ਵੱਲੋਂ ਮੰਤਰੀ ਸੰਜੀਵ ਅਰੋੜਾ ਦੀ ਗ੍ਰਿਫ਼ਤਾਰੀ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਦਾਅਵੇ ਸਿਰਫ਼ ਇਸ਼ਤਿਹਾਰਾਂ ਤੱਕ ਹੀ ਸੀਮਿਤ ਸਨ। 100 ਕਰੋੜ ਤੋਂ ਵੱਧ ਦੇ ਮਾਮਲੇ ਵਿੱਚ ਹੋਈ ਕਾਰਵਾਈ ਇਹ ਦਰਸਾਉਂਦੀ ਹੈ ਕਿ ਪੰਜਾਬ ਨੂੰ ਇਮਾਨਦਾਰੀ ਦੇ ਸੁਪਨੇ ਦਿਖਾ ਕੇ ਸੱਤਾ ਹਾਸਲ ਕੀਤੀ ਗਈ, ਪਰ ਹਕੀਕਤ ਵਿੱਚ ਭ੍ਰਿਸ਼ਟਾਚਾਰ ਨੇ ਹੀ ਜੜਾਂ ਮਜ਼ਬੂਤ ਕੀਤੀਆਂ।
ਜਿਨ੍ਹਾਂ ਨੇ ਕਿਹਾ ਸੀ “ਨਾ ਖਾਵਾਂਗੇ, ਨਾ ਖਾਣ ਦੇਵਾਂਗੇ”, ਅੱਜ ਉਹਨਾਂ ਦੇ ਹੀ ਚਿਹਰੇ ਸਵਾਲਾਂ ਦੇ ਘੇਰੇ ਵਿੱਚ ਹਨ। ਪੰਜਾਬ ਦੀ ਮਿਹਨਤੀ ਜਨਤਾ ਨਾਲ ਕੀਤਾ ਵਿਸ਼ਵਾਸਘਾਤ ਹੁਣ ਲੁਕਾਇਆ ਨਹੀਂ ਜਾ ਸਕਦਾ। ਲੋਕ ਹੁਣ ਸਮਝ ਗਏ ਹਨ ਕਿ ਸੂਬੇ ਨੂੰ ਨਾਟਕ, ਝੂਠੇ ਵਾਅਦੇ ਅਤੇ ਸੋਸ਼ਲ ਮੀਡੀਆ ਦੀ ਚਮਕ ਨਾਲ ਨਹੀਂ, ਸੱਚੀ ਨੀਅਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਨਾਲ ਚਲਾਇਆ ਜਾਂਦਾ ਹੈ।
ਹੁਣ ਪੰਜਾਬ ਦੀ ਆਵਾਜ਼ ਇੱਕ ਹੀ ਗੱਲ ਕਹਿ ਰਹੀ ਹੈ —
“ਜਿਨ੍ਹਾਂ ਨੇ ਹਿਸਾਬ ਮੰਗਿਆ ਸੀ, ਹੁਣ ਉਹਨਾਂ ਦਾ ਹੀ ਹਿਸਾਬ ਹੋਵੇਗਾ।”

09/05/2026

ਫਿਰੋਜ਼ਪੁਰ ਨਗਰ ਕੌਂਸਲ ਦੇ ਹਾਲਾਤ ਵੇਖ ਕੇ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸ਼ਹਿਰ ਨੂੰ ਲਾਵਾਰਿਸ ਛੱਡ ਦਿੱਤਾ ਗਿਆ ਹੋਵੇ।
ਅੱਜ ਨਗਰ ਨਿਗਮ ਜਿੱਥੇ ਮਨ ਕਰਦਾ ਉੱਥੇ ਹੀ ਕੂੜੇ ਦੇ ਡੰਪ ਬਣਾਏ ਜਾ ਰਹੇ ਹਨ ਅਤੇ ਪੂਰੇ ਸ਼ਹਿਰ ਦਾ ਬੇੜਾ ਗ਼ਰਕ ਕੀਤਾ ਜਾ ਰਿਹਾ ਹੈ।

ਲੋਕਾਂ ਦੀ ਸਿਹਤ ਨਾਲ ਖੇਡਿਆ ਜਾ ਰਿਹਾ ਹੈ, ਗੰਦਗੀ ਕਾਰਨ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੋਇਆ ਹੋਇਆ ਹੈ।

ਕੇਂਦਰ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਆਏ ਕਰੋੜਾਂ ਰੁਪਏ ਆਖਿਰ ਗਏ ਕਿੱਥੇ?
ਫਿਰੋਜ਼ਪੁਰ ਦੀ ਜਨਤਾ ਜਾਣਨਾ ਚਾਹੁੰਦੀ ਹੈ ਕਿ ਜਦੋਂ ਫੰਡ ਆਏ ਸਨ ਤਾਂ ਸ਼ਹਿਰ ਦੀ ਇਹ ਦੁਰਵਸਥਾ ਕਿਉਂ ਹੈ?

ਨਗਰ ਨਿਗਮ ਤੁਰੰਤ ਜਵਾਬ ਦੇਵੇ ਅਤੇ ਸ਼ਹਿਰ ਨੂੰ ਗੰਦਗੀ ਦੇ ਢੇਰ ਵਿੱਚ ਤਬਦੀਲ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇ।

09/05/2026

2022 ਪੰਜਾਬ ਦੀ ਸਭ ਤੋਂ ਵੱਡੀ ਭੁੱਲ ਦਾ ਸ਼ਿਕਾਰ ਹੋ ਰਹੀ ਪੰਜਾਬ ਦੀ ਆਵਾਮ।

Address

Guru Har Sahai

Telephone

+917837000619

Website

Alerts

Be the first to know and let us send you an email when Deepak Sharma posts news and promotions. Your email address will not be used for any other purpose, and you can unsubscribe at any time.

Share