ਸਿੱਖ ਇਤਿਹਾਸ/Sikh History

ਸਿੱਖ ਇਤਿਹਾਸ/Sikh History ਸਿੱਖ ਤਵਾਰੀਖ ਦੀਆਂ ਘਟਨਾਵਾਂ ਇਸ ਪੇਜ ਦੀਆ ਇਤਿਹਾਸ ਸੰਬੰਧੀ ਪੋਸਟਾਂ 'ਡਾਂ ਹਰਜਿੰਦਰ ਸਿੰਘ ਦਿਲਗੀਰ' ਦੁਆਰਾ ਲਿਖੀ ਗਈ ਕਿਤਾਬ "ਸਿੱਖ ਤਵਾਰੀਖ" (ਜੋ ਕਿ ਪੰਜ ਭਾਗਾਂ ਵਿੱਚ ਹੈ), ਵਿਚੌ ਲਈਆ ਗਈਆ ਹਨ

21/09/2021
GURUDWARA SRI BER SAHIB JI
31/08/2021

GURUDWARA SRI BER SAHIB JI

ਸਿੱਖਾਂ ਦੀ ਅਰਦਾਸਿਅਰਦਾਸਿ ਦਾ ਲਫ਼ਜ਼ੀ ਮਾਅਨਾ ਹੈ : “ਮੰਗਣਾ”! ਅਰਦਾਸਿ ਲਫ਼ਜ਼ ਦਾ ਪਿਛੋਕੜ ਫ਼ਾਰਸੀ ਤੇ ਸੰਸਕ੍ਰਿਤ ’ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ...
16/05/2021

ਸਿੱਖਾਂ ਦੀ ਅਰਦਾਸਿ

ਅਰਦਾਸਿ ਦਾ ਲਫ਼ਜ਼ੀ ਮਾਅਨਾ ਹੈ : “ਮੰਗਣਾ”! ਅਰਦਾਸਿ ਲਫ਼ਜ਼ ਦਾ ਪਿਛੋਕੜ ਫ਼ਾਰਸੀ ਤੇ ਸੰਸਕ੍ਰਿਤ ’ਚੋਂ ਲੱਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਫ਼ਾਰਸੀ ’ਚ ਅਰਦਾਸਿ (ਅਰਜ਼-ਦਾਸ਼ਤ) ਦਾ ਮਅਨਾ ਰੱਬ ਅੱਗੇ ਅਰਜ਼ੋਈ ਹੈ। ਸੰਸਕ੍ਰਿਤ ’ਚ ਅਰਦਾਸਿ (ਅਰਦੰ+ਆਸ) ਵੀ ਮੰਗਣ ’ਤੇ ਹੀ ਜਾ ਮੁੱਕਦੀ ਹੈ। ਅੰਗਰੇਜ਼ੀ ਦੇ ਲਫ਼ਜ਼ “ਪਰੇਅਰ” ਦਾ ਦੋ ਹਜ਼ਾਰ ਸਾਲ ਪਹਿਲੋਂ ਦਾ ਪਿਛੋਕੜ ਵੇਖੀਏ ਤਾਂ ਇਸ ਦਾ ਮਾਅਨਾ ਨਿੱਜੀ ਖ਼ਾਹਿਸ਼ ਅਤੇ ਜ਼ਰੂਰਤ ਦੇ ਪੂਰਾ ਕਰਵਾਉਣ ਵਾਸਤੇ ਰੱਬ ਤੋਂ ਮੰਗਣਾ ਹੈ। ਪੰਜਾਬੀ ਵਿਚ ਅਰਦਾਸਿ ਯਕੀਨੀ ਤੌਰ ’ਤੇ ਫ਼ਾਰਸੀ ਤੋਂ ਆਇਆ ਹੋਏਗਾ। ਸੰਸਕ੍ਰਿਤ ਦੇ ਅਰਦੰਆਸ ਅਤੇ ਫ਼ਾਰਸੀ ਦੇ ਅਰਜ਼ਦਾਸ਼ਤ ਵਿਚੋਂ ਅਰਦਾਸਿ ਅਰਜ਼ਦਾਸ਼ਤ ਦੇ ਵਧੇਰੇ ਨੇੜੇ ਜਾਪਦਾ ਹੈ। ਉਂਞ ਵੀ ਸਿੱਖ ਪੰਥ ਜਦੋਂ “ਜਮਾਤੀ” ਹੋਇਆ, ਉਦੋਂ ਸਿੱਖ ਹੋਮਲੈਂਡ ਵਿਚ ਸੰਸਕ੍ਰਿਤ ਦੇ ਕਲਚਰ ਦੇ ਚੋਖਾ ਨੇੜੇ ਨਹੀਂ ਸੀ। ਹਿੰਦੀ ਦੀ ਅਰਦਾਸਿ “ਆਰਤੀ” ਵਰਗੀ ਸ਼ੈਅ ਸੀ। ਉਦੋਂ ਤਾਂ ਕੀ, ਹੁਣ ਹਿੰਦੂ ਧਰਮ ਵਿਚ ਲਫ਼ਜ਼ ਅਰਦੰਆਸ ਕਿਤੇ ਨਹੀਂ ਆਉਂਦਾ। ਹਿੰਦੂ ਤੇ ਹਿੰਦੀ ਭਾਈਚਾਰਾ “ਆਰਤੀ” ਅਤੇ “ਪ੍ਰਾਰਥਨਾ” ਲਫ਼ਜ਼ ਹੀ ਵਰਤਦਾ ਹੈ।
ਰੱਬ ਅੱਗੇ ਅਰਜ਼ੋਈ ਕਰਨਾ ਯਹੂਦੀਆਂ ਦੇ ਮਜ਼ਹਬ ਦਾ ਜ਼ਰੂਰੀ ਹਿੱਸਾ ਰਿਹਾ ਹੈ। ਯਹੂਦੀ ਦੁਨੀਆਂ ਦਾ ਸਭ ਤੋਂ ਪੁਰਾਣਾ ਜਮਾਤੀ ਅਤੇ ਤਵਾਰੀਖ਼ੀ ਧਰਮ ਹੈ। ਯਹੂਦੀਆਂ ਵਿਚ ‘ਰੱਬ ਅੱਗੇ ਅਰਜ਼’ ਦੀ ਜਗ੍ਹਾ ਇਸ ਨੂੰ ‘ਰੱਬ ਨਾਲ ਰਾਬਤਾ ਕਰਨਾ’ ਆਖਿਆ ਜਾਂਦਾ ਹੈ। ਯਹੂਦੀ ਤਵਾਰੀਖ਼ ਮੁਤਾਬਿਕ “ਯਹੂਦੀ-ਅਰਦਾਸਿ” (“ਪਰੇਅਰ” ਤੇ ਅਰਦਾਸਿ ਵਿਚ ਫ਼ਰਕ ਹੈ, ਪਰ ਮੈਂ ਸਹੂਲਤ ਵਾਸਤੇ ਲਫ਼ਜ਼ ‘ਯਹੂਦੀ-ਅਰਦਾਸਿ’ ਹੀ ਵਰਤਾਂਗਾ) ਸ਼ੁਰੂ-ਸ਼ੁਰੂ ਵਿਚ ਨਿੱਜੀ ਖ਼ਾਹਿਸ਼ਾਂ ਪੂਰੀਆਂ ਕਰਵਾਉਣ ਵਾਸਤੇ ਹੀ ਕੀਤੀ ਜਾਇਆ ਕਰਦੀ ਸੀ। ਅੱਜ ਤੋਂ 2000 ਸਾਲ ਪਹਿਲੋਂ ਜਦੋਂ ਯਹੂਦੀਆਂ ਨੇ ਪਹਿਲਾ ਟੈਂਪਲ ਉਸਾਰਿਆ, ਉਦੋਂ ਕਬਾਇਲੀ-ਭਾਈਚਾਰਕ “ਯਹੂਦੀ-ਅਰਦਾਸਿ” ਸ਼ੁਰੂ ਹੋਈ ਸੀ। ਯਹੂਦੀ-ਇਬਾਦਤਘਰ ਯਾਨਿ ਸਾਇਨਾਗਾਗ ਦੀ ਕਾਇਮੀ ਦੇ ਵੇਲੇ ਤੋਂ ਹੀ “ਯਹੂਦੀ-ਅਰਦਾਸਿ” ਕੌਮੀ ਅਰਦਾਸਿ ਬਣ ਗਈ ਸੀ। ਪਹਿਲੀ ਸਦੀ ਵਿਚ ਇਹ ਇਬਾਦਤ ਦਾ ਇਕ ਜ਼ਰੂਰੀ ਹਿੱਸਾ ਬਣ ਚੁੱਕੀ ਸੀ। “ਯਹੂਦੀ-ਅਰਦਾਸਿ” ਦਾ ਸਭ ਤੋਂ ਅਹਿਮ ਹਿੱਸਾ “ਅਮੀਦਾਹ” ਯਾਨਿ ਖੜੇ ਹੋ ਕੇ ਕੀਤੀ ਅਰਦਾਸਿ ਹੈ। ਕੱਟੜ ਯਹੂਦੀ ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਅਰਦਾਸਿ ਕਰਦੇ ਹਨ।
ਇਸਲਾਮ ਵੀ ਯਹੂਦੀਆਂ ਦੇ ਅਸਰ ਤੋਂ ਆਜ਼ਾਦ ਨਹੀਂ ਹੈ। ਪਰ ਇਕ ਗੱਲ ਤਾਂ ਸਾਫ਼ ਹੈ ਕਿ ਇਸਲਾਮ ਦੀ ਜ਼ਮੀਨ ਕੁਝ ਹੱਦ ਤੱਕ ਤਾਂ ਯਹੂਦੀ ਮਜ਼ਹਬ ਹੀ ਹੈ। ਇਸਲਾਮ ਵਿਚ ਨਮਾਜ਼ਾਂ ਅਰਦਾਸਿ ਵਰਗੀ ਹੀ ਗੱਲ ਹਨ। ਮੁਸਲਮਾਨ ਨੂੰ ਦਿਨ ਵਿਚ ਪੰਜ ਨਮਾਜ਼ਾਂ ਪੜ੍ਹਨ ਦੀ ਹਦਾਇਤ ਹੈ। ਇਹ ਪੰਜ ਹਨ: ਸਲਾਤੁਲਫ਼ਜ਼ਰ (ਪਹੁ-ਫੁਟਾਲੇ ਤੋਂ ਸੂਰਜ ਚੜ੍ਹਨ ਤੱਕ), ਸਲਾਤੁੱਜ਼ੁਹਰ (ਸੂਰਜ ਢਲਣ ਲਗਿਆਂ), ਸਲਾਤੁਅਸਰ (ਤੀਜੇ ਪਹਿਰ ਦੀ), ਸਲਾਤੁਲ ਮਗ਼ਰਿਬ (ਸੂਰਜ ਛਿਪਣ ਤੋਂ ਅਸਮਾਨ ਦੀ ਸੁਰਕੀ ਮਿਟਣ ਤੱਕ ਦੀ), ਸਲਾਤੁਲ ਇਸ਼ਾ (ਸੌਣ ਵੇਲੇ ਦੀ) ਇਸ ਤੋਂ ਇਲਾਵਾ ਹੋਰ ਤਿੰਨ ਨਮਾਜ਼ਾਂ ਅਖ਼ਤਿਆਰੀ ਹਨ।
ਹਿੰਦੂਆਂ ਵਿਚ ਆਰਤੀ ਸ਼ਾਮ ਵੇਲੇ ਹੀ ਹੁੰਦੀ ਹੈ। ਕਈਆਂ ਵਿਚ ਸਵੇਰੇ ਕਰਨ ਦਾ ਰਿਵਾਜ ਵੀ ਹੈ। ਉਂਞ ਹਿੰਦੂ ਪ੍ਰਾਰਥਨਾ ਦਾ ਕੋਈ ਵੇਲਾ ਨਹੀਂ। ਇਕ ਸ਼ਰਧਾਵਾਨ ਹਿੰਦੂ ਗ਼ੈਬੀ ਤਾਕਤ ਤੇ ਇਨਾ ਮੁਨੱਸਰ ਕਰਦਾ ਹੈ ਕਿ ਨਿੱਕੀ ਤੋਂ ਨਿੱਕੀ ਗੱਲ ਰੱਬ ਤੋਂ ਹੀ ਕਰਵਾਉਣੀ ਚਾਹੁੰਦਾ ਹੈ।
ਪਰ ਇਕ ਗੱਲ ਯਹੂਦੀਆਂ, ਇਸਲਾਮ ਅਤੇ ਹਿੰਦੂਆ ਵਿਚ ਸਾਂਝੀ ਹੈ ਕਿ ਉਨ੍ਹਾਂ ਵਿਚ ਰੱਬ ਅੱਗੇ ਅਰਜ਼ ਦਾ ਖ਼ਾਸ ਮੁੱਦਾਅ ਮੰਗ ਮੰਗਣਾ ਹੀ ਹੈ ਅਤੇ ਇਹ ਵਧੇਰੇ ਕਰ ਕੇ ਨਿੱਜੀ ਖ਼ਾਹਿਸ਼ਾਂ ਦਾ ਪੂਰਾ ਕਰਨਾ ਹੁੰਦਾ ਹੈ। ਇਨ੍ਹਾਂ ਨਿੱਜੀ ਖ਼ਾਹਿਸ਼ਾਂ ਵਿਚ ਵਧੇਰੇ ਕਰ ਕੇ ਮਾਲੀ, ਸੁੱਖ ਦੀ, ਖ਼ੁਸ਼ੀ ਦੀ, ਤਰੱਕ ਦੀ, ਬੇਹਤਰੀ ਦੀ ਅਰਦਾਸਿ ਹੀ ਹੁੰਦੀ ਹੈ।
ਸਿੱਖ ਦੀ ਅਰਦਾਸਿ ਬਾਕੀ ਧਰਮਾਂ ਤੋਂ ਲਾਸਾਨੀ ਹੈ। ਫ਼ਲਸਫ਼ੇ ਵਜੋਂ ਸਿੱਖ ਦੀ ਅਰਸਾਦਿ ਤਾਂ ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਤੋਂ ਹੀ ਸ਼ੁਰੂ ਹੋ ਜਾਂਦੀ ਹ :
ਮਨੁ ਤਨੁ, ਆਗੈ ਜੀਅੜਾ ਤੁਝ ਪਾਸਿ ॥ ਜਿਉ ਭਾਵੈ ਤਿਉ ਰਖਹੁ ਅਰਦਾਸਿ ॥(ਸਫ਼ਾ 1345)
ਜਾ ਤੂੰ ਕਰਣਹਾਰੁ ਕਰਤਾਰੁ ॥ ਕਿਆ ਮੁਹਤਾਜੀ ਕਿਆ ਸੰਸਾਰੁ ॥(ਸਫ਼ਾ 349)
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥ (ਸਫ਼ਾ 795)
ਗੁਰਬਾਣੀ ਵਿਚ ਗੁਰੂ ਨਾਨਕ ਸਾਹਿਬ ਤੋਂ ਮਗਰੋਂ ਸਾਰੀਆਂ ਪਾਤਿਸ਼ਾਹੀਆਂ ਨੇ ਵੀ ਉਪਰਲੀ ਅਰਦਾਸਿ ਦਾ ਹੀ ਹੁਕਮ ਕੀਤਾ ਹੈ। ਸਿੱਖ ਦੀ ਅਰਦਾਸਿ ਖ਼ਾਹਿਸ਼ਾਂ ਨੂੰ ਪੂਰਾ ਕਰਨ ਵਾਸਤੇ, ਮਾਲੀ ਤਰੱਕੀ ਵਾਸਤੇ ਜਾਂ ਫ਼ਾਇਦੇ ਵਾਸਤੇ ਮੰਗਣਾ ਨਹੀਂ ਹੋ ਸਕਦੀ। ਇਸ ਅਰਦਾਸਿ ਦਾ ਸਾਰ ਗੁਰੂ ਅਰਜਨ ਸਾਹਿਬ ਨੇ ਸੁਖਮਨੀ ਸਾਹਿਬ ਵਿਚ ਦਿੱਤਾ ਹੈ ਅਤੇ ਗੁਰਦੁਆਰਿਆਂ ਵਿਚ ਅਰਦਾਸਿ ਕਰਨ ਤੋਂ ਪਹਿਲਾਂ ਪੰਜਵੇਂ ਨਾਨਕ ਦੀ ਬਾਣੀ ਦਾ ਅਰਦਾਸਿ-ਹਿੱਸਾ ਜ਼ਰੂਰ ਦੁਹਰਾਉਂਦੇ ਹਨ:
ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥
ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥ (ਸਫ਼ਾ 268)
ਇਸ ਸ਼ਬਦ ਦਾ ਭਾਵ ਹੈ ਕਿ ਬੰਦੇ ਦਾ ਸਭ ਕੁਝ ਪ੍ਰਮਾਤਮਾ ਹੈ ਅਤੇ ਸਭ ਉਸੇ ਦੀ ਲੀਲ੍ਹਾ ਹੈ। ਸਿੱਖ ਇਹ ਯਕੀਨ ਕਰਦਾ ਹੈ ਕਿ ‘ਸਭੇ ਕਾਜ ਸਵਾਰੀਐ, ਜਾ ਤੁਧ ਭਾਵੰਦਾ।’ (ਸਫ਼ਾ 1096) ਤੇ ‘ਤੇਰਾ ਕੀਆ ਮੀਠਾ ਲਾਗੇ’ (ਸਫ਼ਾ 394) ਅਤੇ ਏਸੇ ਕਰ ਕੇ ਸਿੱਖ ਨੂੰ ਨਿੱਜ ਵਾਸਤੇ ਸੁੱਖ, ਮਾਲੀ, ਤਰੱਕੀ, ਖ਼ਾਹਿਸ਼ਾਂ ਦੀ ਪੂਰਤੀ ਦੀ ਅਰਦਾਸਿ ਦੀ ਲੋੜ ਨਹੀਂ ਰਹਿ ਜਾਂਦੀ। ਜੋ ਸਿੱਖ ਨਿੱਜੀ ਲੋੜਾਂ ਦੀ ਅਰਜ਼ ਕਰਦਾ ਹੈ ਤਾਂ ਯਕੀਨਨ ਕਿ “ਤੇਰਾ ਕੀਆ ਮੀਠਾ ਲਾਗੇ” ’ਤੇ ਯਕੀਨ ਨਹੀਂ ਰੱਖਦਾ ਤਾਂ ਫਿਰ ਸਵਾਲ ਪੈਦਾ ਹੁੰਦਾ ਹੈ ਕਿ ਸਿੱਖ ਦੀ ਅਰਦਾਸਿ ਕੀ ਹੈ?

ਗੁਰਦੁਆਰਿਆਂ ਵਿਚ ਕੀਤੀ ਜਾਣ ਵਾਲੀ ਮੌਜੂਦਾ ਅਰਦਾਸ ਨਿਰਮਲੇ ਪੁਜਾਰੀਆਂ ਨੇ ਬਣਾਈ ਸੀ। ਫਿਰ ਰਹਿਤ ਮਰਿਆਦਾ ਬਣਾਉਣ ਵੇਲੇ ਇਸ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਸਨ। ਇਸ ਅਰਦਾਸਿ ਦੇ ਕਈ ਹਿੱਸੇ ਹਨ। ਪਹਿਲੇ ਹਿੱਸੇ ਵਿਚ ਸਿੱਖ ਸਭ ਤੋਂ ਪਹਿਲਾਂ ਪ੍ਰਮਾਤਮਾ ਨੂੰ ਚੇਤੇ ਕਰਦੇ ਹਨ, ਫਿਰ ਦਸ ਗੁਰੂਆਂ ਨੂੰ ਯਾਦ ਕਰਦੇ ਹਨ ਅਤੇ ਨਾਲ ਹੀ ਦਸਾਂ ਪਾਤਿਸ਼ਾਹੀਆਂ ਦੇ ਰੂਹਾਨੀ ਵਾਰਿਸ ਗੁਰੂ ਗ੍ਰੰਥ ਸਾਹਿਬ ਅਤੇ ਉਸ ਦੇ ਫ਼ਲਸਫ਼ੇ ਅੱਗੇ ਸਿਰ ਝੁਕਾਉਂਦੇ ਹਨ। ਅਰਦਾਸਿ ਦਾ ਪਹਿਲਾ ਹਿੱਸਾ ਸਿੱਖ ਦਾ ਆਪਣੇ ਫ਼ਲਸਫ਼ੇ ਬਾਰੇ ਐਲਾਨਨਾਮਾ ਹੈ। ਸਿਖ ਦਾ ਯਕੀਨ ਪ੍ਰਮਾਤਮਾ, ਦਸ ਗੁਰੂ ਸਾਹਿਬਾਨ ਅਤੇ “ਸ਼ਬਦ” ’ਤੇ ਹੈ। ਇਕ ਲਫ਼ਜ਼ ਵਿਚ ਆਖਣਾ ਹੋਏ ਤਾਂ ਸਿੱਖ ਦਾ ਯਕੀਨ ਸਿਰਫ਼ ਪ੍ਰਮਾਤਮਾ ’ਤੇ ਹੀ ਹੈ ਕਿਉਂ ਕਿ ਦਸ ਗੁਰੂ ਸਾਹਿਬਾਨ ਵਾਹਿਗੁਰੂ ਦੇ ਨੁਮਾਇੰਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਧੁਰ (ਪ੍ਰਮਾਤਮਾ) ਦੀ ਦਿੱਤੀ ਬਾਣੀ ਹੈ; “ਸ਼ਬਦ” ਅਕਾਲ ਪੁਰਖ ਦਾ ਹੁਕਮ ਹੈ। ਸਿੱਖ ਆਪਣੀ ਅਰਦਾਸਿ ਵਿਚ ਇਹ ਐਲਾਨਨਾਮਾ, ਯਕੀਨ, ਫ਼ਲਸਫ਼ਾ ਤੇ ਅਕੀਦਾ ਦੁਹਰਾਉਂਦੇ ਹਨ। ਗੁਰੂ ਸਾਹਿਬਾਨ ਦੀ ਰੂਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿਚ ਹੈ, ਇਸੇ ਕਰ ਕੇ ਸਿੱਖ ਅਰਦਾਸਿ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ “ਪਾਠ-ਦੀਦਾਰ” ਦਾ ‘ਧਿਆਨ ਧਰਨ’ ਦਾ ਐਲਾਨਨਾਮਾ ਹ ; ਯਾਨਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਸੁਹਣੇ ਪੁਸ਼ਾਕਿਆਂ ਵਿਚ, ਸਜਾਵਟ ਵਾਲੀ ਜਗ੍ਹਾ ਰੱਖਣ ਨੂੰ ਬ੍ਰਾਹਮਣੀ ਕਰਮ ਕਾਂਡ ਮੰਨਦਾ ਹੈ ਤੇ ਇਸੇ ਕਰ ਕੇ ਪਾਠ, ਬਾਣੀ, “ਸ਼ਬਦ” ਤੇ ਅਮਲ (ਦੀਦਾਰ) ਕਰਨ ਦਾ ਧਿਆਨ ਮੰਗਦਾ ਹੈ। ਇਹ ਹੈ ਸਿੱਖ ਦਾ ਐਲਾਨਨਾਮਾ, ਵਾਇਦਾ, ਇਰਾਦਾ, ਕੋਸ਼ਿਸ਼ ਅਤੇ ਇਸ ’ਤੇ ਪੂਰਾ ਉਤਰਨ ਵਾਸਤੇ ਵਾਹਿਗੁਰੂ ਕੋਲੋਂ ਹਿੰਮਤ ਮੰਗਣ ਵਾਸਤੇ ਸਿੱਖ ਆਪਣੀ ਅਰਦਾਸਿ ਕਰਦਾ ਹੈ।
ਸਿੱਖ ਦੀ ਅਰਦਾਸਿ ਦਾ ਦੂਜਾ ਹਿੱਸਾ ਆਪਣੇ ਵੱਡੇ ਵਡੇਰਿਆਂ ਦੀ ਘਾਲਣਾ, ਦੇਣ ਅਤੇ ਸੇਵਾ ਦਾ ਕਰਜ਼ਾ ਕਬੂਲ ਕਰਦਾ ਹੈ। ਪੰਜ ਪਿਆਰੇ (ਜਿਨ੍ਹਾਂ ਨੇ ਆਪਣਾ ਸਿਰ ਗੁਰੂ ਦੇ ਕਦਮਾਂ ਵਿਚ ਸਭ ਤੋਂ ਪਹਿਲਾਂ ਰੱਖਿਆ, ਜਿਹੜੇ ਪਹਿਲੇ ਪੰਜ “ਖਾਲਸਾ ਬਣੇ ਸਨ), ਚਾਰ ਸਾਹਿਬਜ਼ਾਦੇ (ਜਿਨ੍ਹਾਂ ਦੀ ਜ਼ਿੰਦਗੀ ਦੀ ਤਵਾਰੀਖ਼ ਕੌਮ ਦੇ ਬੱਚਿਆਂ ਅਤੇ ਨੌਜਵਾਨਾਂ ਵਾਸਤੇ ਧਰਮ ਨਿਭਾਉਣ, ਨਿਡਰਤਾ, ਲਗਾਤਾਰ ਜੂਝਣ ਵਾਸਤੇ ਗੁੜ੍ਹਤੀ ਹੈ), ਚਾਲ੍ਹੀ ਮੁਕਤੇ ((ਜੋ ਗੁਰੂ ਵਾਸਤੇ ਸ਼ਹੀਦ ਹੋਏ ਸਨ), ਉਹ ਗੁਰੂ ਨਾਲ ਸਾਥ ਨਿਭਾਉਣ ਦੀ ਮਿਸਾਲ ਹਨ। ਚਾਲ੍ਹੀ ਮੁਕਤੇ ਸਿੱਖ ਨੂੰ ਚੇਤੇ ਕਰਵਾਉਂਦੇ ਹਨ ਕਿ ਸਿਰ ਗੁਰੂ ਨੂੰ ਭੇਂਟ ਕਰਨਾ ਆਖ਼ਰੀ ਸਾਹਾਂ ਤੱਕ ਨਿਭਣਾ ਅਤੇ ਚੇਤੇ ਰਹਿਣਾ ਹੈ। ਮੁਕਤਸਰ ਦੇ 40 ਸ਼ਹੀਦਾਂ ਨੂੰ ਵੀ ਮੁਕਤੇ ਆਖਿਆ ਜਾਂਦਾ ਹੈ। ਸ਼ਹੀਦ (ਕੌਮ ਦੇ ਮਹਿਲ ਦੀ ਨੀਂਹ), ਮੁਰੀਦ (ਜਿਨ੍ਹਾਂ ਗੁਰੂ ਤੋਂ ਮੁਖ ਮੋੜਨਾ ਮੌਤ ਜਾਣਿਆ ਹੈ), ਹਠੀ, ਤਪੀ (ਫ਼ਲਸਫ਼ੇ ਤੇ ਅਮਲ ਕਰਨ ਦੇ ਇਰਾਦੇ ਦਾ ਸਿਖ਼ਰ), ਜਪੀ (ਨਾਮ ਜਪਣ ਵਾਲੇ, ‘ਸ਼ਬਦ’ ਨੂੰ ਸਮਝਣ ਅਤੇ ਉਸ ’ਤੇ ਚੱਲਣ ਵਾਲੇ), ਵੰਡ ਛਕਣ ਵਾਲੇ, ਆਪਣੇ ਘਰ ਨੂੰ ਧਰਮਸ਼ਾਲਾ ਤੇ ਕੌਮੀ ਰਸੋਈ ਮੰਨਣਾ, ਦੇਗ ਚਲਾਉਣ ਵਾਲੇ (ਕੌਮੀ ਸ਼ਾਨ ਵਾਸਤੇ ਜੂਝਣਾ) ਤੇਗ ਵਾਹੁਣ ਵਾਲੇ (ਕੌਮ ਨੂੰ ਇਕ ਭਾਈਚਾਰਾ, ਇਕ ਟੱਬਰ, ਇਕ ਘਰ ਮੰਨਣ ਦੀ ਸੋਚ), ਦੇਖ ਕੇ ਅਣਡਿਠ ਕਰਨ ਵਾਲੇ, (ਵੀਰਾਂ ਭੈਣਾਂ ਦੇ ਭੋਲੇਪਣ ਨੂੰ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ ਪਰ, ਜ਼ੁਲਮ, ਗੁਰ-ਨਿੰਦਾ, ਰੱਬ ਤੋਂ ਬੇਮੁੱਖ ਹੋਣਾ ਨੂੰ ਕਿਸੇ ਹਾਲਤ ਵਿਚ ਵੀ ਅਣਡਿੱਠ ਨਹੀਂ ਕੀਤਾ ਜਾ ਸਕਦਾ), ਉੱਪਰ ਜ਼ਿਕਰ ਕੀਤੇ ਸਾਰਿਆਂ ਗੁਰਸਿੱਖਾਂ ਦੀ ਕਮਾਈ, ਸੇਵਾ, ਕੁਰਬਾਨੀ, ਦੇਣ, ਘਾਲਣਾ ਨੂੰ ਚੇਤੇ ਕਰਨਾ ਅਤੇ ਉਨ੍ਹਾਂ ਦੀ ਦੇਣ ਦਾ ਕਰਜ਼ਾ ਮੰਨਣਾ ਤੇ ਕਬੂਲ ਕਰਨਾ ਸਿੱਖ ਦਾ ਦੂਜਾ ਐਲਾਨਨਾਮਾ ਵੀ ਹੈ ਅਤੇ ਅਰਦਾਸਿ ਦਾ ਹਿੱਸਾ ਵੀ ਹੈ ।
ਸਿੱਖ-ਅਰਦਾਸਿ ਦਾ ਤੀਜਾ ਹਿੱਸਾ ਸ਼ਹੀਦਾਂ ਦੀ ਤਵਾਰੀਖ਼ ਨੂੰ ਚੇਤੇ ਕਰਨਾ ਅਤੇ ਉਨ੍ਹਾਂ ਦਾ ਕਰਜ਼ ਕਬੂਲਣਾ ਹੈ। ਸਿੱਖ ਕੌਮ ਨੇ ਵੱਖ-ਵੱਖ ਦੌਰਾਂ ਵਿਚ, ਜੁਦਾ-ਜੁਦਾ ਤਰੀਕੇ ਦੇ, ਇੰਤਹਾ ਦੇ, ਦੁਨੀਆਂ ਦੀ ਤਵਾਰੀਖ਼ ’ਚ ਪਹਿਲੋਂ ਨਾ ਜਾਣੇ ਹੋਏ ਤਸੀਹੇ ਅਤੇ ਜ਼ੁਲਮ ਸਹੇ ਸਨ। ਇਨ੍ਹਾਂ ਵਿਚ ਜਿਸਮ ਦਾ ਪੋਟਾ-ਪੋਟਾ ਕੱਟਿਆ ਜਾਣਾ, ਕੇਸਾਂ ਬਦਲੇ ਖੋਪੜੀ ਕੱਟਣੀ, ਚਰਖੜੀਆਂ ਤੇ ਮਾਸ ਦਾ ਤੂੰਬਾ-ਤੂੰਬਾ ਕਰਨਾ, ਆਰਿਆਂ ਨਾਲ ਚੀਰਨਾ ਵਰਗੇ ਜ਼ੁਲਮ ਸ਼ਾਮਿਲ ਕੀਤੇ ਹਨ। ਸਿੱਖਾਂ ਨੂੰ ਇਨ੍ਹਾਂ ਜ਼ੁਲਮਾਂ ਤੋਂ ਮੁਆਫ਼ੀ ਮਿਲ ਸਕਦੀ ਸੀ ਪਰ ਕੀਮਤ ਰੱਖੀ ਸੀ: ਧਰਮ ਛੱਡਣਾ । ਜਿਨ੍ਹਾਂ ਸਿੱਖਾਂ ਨੇ ਧਰਮ ਵਾਸਤੇ ਸਿਰ ਦਿੱਤੇ, ਉਨ੍ਹਾਂ ਦੀ ਯਾਦ ਨੂੰ ਸਿੱਖ ਕੌਮ ਕਿੰਞ ਭੁਲਾ ਸਕਦੀ ਹੈ? ਇਸ ਤੋਂ ਸਿੱਖ ਸਬਕ ਸਿੱਖਦਾ ਹੈ ਅਤੇ ਵਾਅਦਾ ਕਰਦਾ ਹੈ ਕਿ ਸਿੱਖਾਂ ਦਾ ਐਲਾਨਨਾਮਾ “ਕੇਸਾਂ ਸਣੇ”, “ਆਖ਼ਰੀ ਸਾਹਾਂ ਤੀਕ” ਜੀਣਾ ਹੈ। ਕੇਸਾਂ ਬਿਨਾਂ ਸਿੱਖ ਮੁਰਦਾ ਹੈ। ਸੱਚ ਪੁੱਛੋ ਤਾਂ ਉਹ ਸਿੱਖ ਅਖਵਾਉਣ ਦਾ ਹੱਕਦਾਰ ਨਹੀਂ ਹੈ। ਸਿੱਖ ਦੀ ਅਰਦਾਸਿ ਵਿਚ ਅਜਿਹੇ ਸ਼ਹੀਦਾਂ ਨੂੰ ਚੇਤੇ ਕੀਤਾ ਜਾਂਦਾ ਹੈ। ਫਿਰ ਇਸ ਦੇ ਨਾਲ ਹੀ ਗੁਰਦੁਆਰਿਆਂ ਤੋਂ ਨਿਰਮਲੇ ਤੇ ਉਦਾਸੀ ਪੁਜਾਰੀਆਂ ਦਾ ਕਬਜ਼ਾ ਲੈਣ ਵਾਸਤੇ ਨਾਨਕਾਣਾ ਆਦਿ ਵਿਚ ਸ਼ਹੀਦ ਹੋਣ ਵਾਲੇ ਅਤੇ ਇਸ ਤੋਂ ਮਗਰੋਂ ਮੌਜੂਦਾ ਜੱਦੋ-ਜਹਿਦ ਵਿਚ ਸ਼ਹੀਦ ਹੋਣ ਵਾਲਿਆਂ ਅਤੇ ਜੂਝਣ ਵਾਲਿਆਂ ਦਾ ਕਰਜ਼ਾ ਸਿੱਖ ਦੀ ਅਰਦਾਸਿ ਦਾ ਤੀਜਾ ਹਿੱਸਾ ਹੈ। ਸਿੱਖ ਆਪਣੇ ਧਰਮ, ਗੁਰਦੁਆਰੇ ਅਤੇ ਸਿਆਸੀ ਖ਼ੁਦਮੁਖ਼ਤਿਆਰੀ ਵਾਸਤੇ ਜੂਝਣ ਵਾਲਿਆਂ ਨੂੰ ਹਰ ਰੋਜ਼, ਘੱਟੋ-ਘੱਟ ਦੋ ਵਾਰੀ, ਚੇਤੇ ਕਰਦਾ ਹੈ।
ਇਸ ਤੋਂ ਬਾਅਦ ਸਿੱਖ ਆਪਣੇ ਗੁਰਧਾਮਾਂ ਨੂੰ ਦਿਲ ਵਿਚ ਵਸਾਉਂਦਾ ਹੈ । ਸਿੱਖ ਵਾਸਤੇ ਹਰ ਗੁਰਦੁਆਰਾ ਇਕੋ ਜਿੰਨੀ ਅਹਿਮੀਅਤ ਰੱਖਦਾ ਹੈ। ਕੋਈ ਵਧੇਰੇ ਪਾਕਿ (ਪਵਿੱਤਰ) ਤੇ ਕੋਈ ਘੱਟ ਪਾਕਿ, ਕੋਈ ਛੋਟਾ ਕੋਈ ਵੱਡਾ, ਕੋਈ ਪਹਿਲੋਂ ਕੋਈ ਪਿੱਛੋਂ ਨਹੀਂ। ਗੁਰਦੁਆਰੇ ਸਿੱਖ-ਅਰਦਾਸਿ ਵਿਚ ਇਕੋ ਫ਼ਿਕਰੇ ਵਿਚ ਚੇਤੇ ਕੀਤੇ ਗਏ ਹਨ ਤਾਂ ਜੋ ਸਿੱਖ ਹਰ ਗੁਰਦੁਆਰੇ ਦਾ ਪਹਿਰੇਦਾਰ ਬਣੇ। ਉਨ੍ਹਾਂ ਦੀ ਹਿਫ਼ਾਜ਼ਤ, ਇੱਜ਼ਤ ਅਤੇ ਸੇਵਾ-ਸੰਭਾਲ ਹਰ ਸਿੱਖ ਦਾ ਕੌਮੀ ਫ਼ਰਜ਼ ਹੈ। ਸਿੱਖ ਆਪਣੀ ਅਰਦਾਸਿ ਵਿਚ ਇਸ ਫ਼ਰਜ਼ ਨੂੰ ਸੰਭਾਲਣ ਦਾ ਐਲਾਨ ਕਰਦਾ ਹੈ।
ਸਿੱਖਾਂ ਦੀ ਅਰਦਾਸਿ ਦੇ ਪਹਿਲੇ ਅੱਧ ਵਿਚ ਪ੍ਰਮਾਤਮਾ, ਗੁਰੂ ਸਾਹਿਬਾਨ, ਸ਼ਬਦ-ਗੁਰੂ, ਕੌਮ ਦੇ ਸੇਵਾਦਾਰ, ਸ਼ਹੀਦ, ਜੁਝਾਰੂ, ਤਖ਼ਤ ਤੇ ਗੁਰਦੁਆਰੇ ਚੇਤੇ ਕਰਨ ਦਾ ਮਕਸਦ ਉਨ੍ਹਾਂ ’ਤੇ ਅਕੀਦਾ ਜ਼ਾਹਿਰ ਕਰਨਾ ਅਤੇ ਉਨ੍ਹਾਂ ਦੇ ਵਿਰਸੇ ਦਾ ਹਿੱਸਾ ਬਣਨਾ ਹੈ। ਸਿੱਖ ਨੇ ਸਿਰਫ਼ ਉਨ੍ਹਾਂ ਨੂੰ ਚੇਤੇ ਹੀ ਨਹੀਂ ਕਰਨਾ, ਬਲਕਿ ਉਸ ਦੇ ਫ਼ਲਸਫ਼ੇ ’ਤੇ ਅਮਲ ਵੀ ਕਰਨਾ ਹੈ। ਸਿੱਖ ਹਰ ਰੋਜ਼, ਘੱਟੋ-ਘੱਟ ਦੋ ਵਾਰੀ, ਇਸ ਐਲਾਨਨਾਮੇ ਅਤੇ ਇਸ ਵਿਚ ਕੌਮ ਦੀ ਤਵਾਰੀਖ਼ ਨੂੰ ਦੁਹਰਾਉਂਦੇ ਹਨ। ਇਸ ਐਲਾਨਨਾਮੇ ਦਾ ਅਰਥ ਇਹੀ ਹੈ ਕਿ ਸਿੱਖ ਨੇ ਉਨ੍ਹਾਂ ਤੋਂ ਜੋ ਕੁਝ ਸਿੱਖਿਆ ਹੈ, ਉਸ ਮੁਤਾਬਿਕ ਆਪਣੀ ਜ਼ਿੰਦਗੀ ਬਣਾਉਣੀ ਹੈ। ਸਬਕ ਚੇਤੇ ਕਰਨਾ ਅਤੇ ਅਮਲ ਕਰਨਾ ਪੂਰਾ ਨੁਕਤਾ ਹੈ; ਸਿਰਫ਼ ਜਾਣਨਾ ਹੀ ਕਾਫ਼ੀ ਨਹੀਂ। ਜਾਣਨ ਮਗਰੋਂ “ਅਮਲ” ਨਾ ਕਰਨਾ ਦੰਭ ਹੈ, ਬੇਈਮਾਨੀ ਹੈ, ਝੂਠ ਹੈ ਅਤੇ ਵੱਡਾ ਗੁਨਾਹ ਹੈ। ਇੰਞ ਹੀ ਗੁਰਦੁਆਰਿਆਂ ਨੂੰ ਚੇਤੇ ਕਰਨਾ ਪਰ ਉਨ੍ਹਾਂ ਨੂੰ ਆਪਣਾ ਨਾ ਸਮਝਣਾ, ਉਨ੍ਹਾਂ ਦੀ ਸੇਵਾ-ਸੰਭਾਲ ਤੇ ਹਿਫ਼ਾਜ਼ਤ ਤੋਂ ਦੂਰ ਰਹਿਣਾ ਵੀ ਸਿੱਖ ਵਾਸਤੇ ਗੁਨਾਹ ਹੈ। ਗੁਰਦੁਆਰਿਆਂ ਤੇ ਅਰਦਾਸਿ ਦੇ ਪਹਿਲੇ ਅੱਧ ਵਿਚ, ਸ਼ਹੀਦਾਂ ਨੂੰ ਰੋਜ਼ ਹੀ ਚੇਤੇ ਕਰਨ ਦਾ ਅਰਥ ਇਹ ਹੈ ਕਿ ਜਿੰਨੀ ਮਹਾਨਤਾ ਸ਼ਹੀਦਾਂ ਦੀ ਹੈ, ਓਨੀ ਹੀ ਗੁਰਦੁਆਰਿਆਂ ਦੀ। ਗੁਰਦੁਆਰੇ ਤੇ ਹਮਲਾ ਹੋਣਾ ਸਿੱਖ ਵਾਸਤੇ ਇੰਞ ਹੈ, ਜਿਵੇਂ ਕਿਸੇ ਸ਼ਹੀਦ ਤੇ, ਗੁਰੂ ਤੇ, ਵਾਹਿਗੁਰੂ ਤੇ ਹਮਲਾ ਹੋਇਆ ਹੋਏ। ਜੇ ਕੋਈ ਸਿੱਖ ਇਸ ਹਮਲੇ ਨੂੰ ਕਬੂਲ ਕਰਦਾ ਹੈ ਤਾਂ ਯਕੀਨਨ ਉਹ ਬੇਈਮਾਨ, ਝੂਠਾ ਅਤੇ ਦੰਭੀ ਹੈ।
ਸਿੱਖ ਅਰਦਾਸਿ ਦਾ ਦੂਜਾ ਅੱਧ ਵਾਹਿਗੁਰੂ ਤੋਂ ਮੰਗਣ ਬਾਰੇ ਹੈ। ਸਿੱਖ ਦੀ ਇਹ ‘ਮੰਗ’ ਦੂਜੇ ਧਰਮਾਂ ਤੋਂ ਵੱਖਰੀ ਹੈ। ਬਹੁਤੇ ਧਰਮਾਂ ਦੀ ਅਰਦਾਸਿ ਵਿਚ ਮਾਲੀ ਖ਼ੁਸ਼ਹਾਲੀ, ਸੁਖ, ਆਰਾਮ, ਤਰੱਕੀ ਵਗ਼ੈਰਾ ਮੰਗੀ ਜਾਂਦੀ ਹੈ, ਪਰ ਇਕ ਸਿੱਖ ਇਸ ਤੋਂ ਅੱਡਰੀ ‘ਮੰਗ’ ਕਰਦਾ ਹੈ। ਉਂਞ ਇਸ ਵਾਸਤੇ ‘ਮੰਗਣਾ’ ਲਫ਼ਜ਼ ਪੂਰੀ ਤਰ੍ਹਾਂ ਢੁਕਦਾ ਨਹੀਂ। ਸਿੱਖ ਦੀ ਮੰਗ ਵਿਚ ਕੋਈ ਅਜਿਹੀ ਚੀਜ਼ ਨਹੀਂ ਜਿਸ ਵਿਚ ਦੁਨਿਆਵੀ ਸੌਖ ਜਾਂ ਸੁੱਖ ਦੀ ਖ਼ਾਹਿਸ਼ ਹੋਏ। ਫਿਰ, ਇਹ ਨਿੱਜੀ ਵੀ ਨਹੀਂ। ਸਿੱਖ ਦੀ ਅਰਦਾਸਿ ਵਿਚ ਕੁਝ ਵੀ ਨਿਜ ਵਾਸਤੇ ਨਹੀਂ। ਸਿੱਖ ਤਾਂ ਕੌਮ ਵਾਸਤੇ ਮੰਗਦਾ ਹੈ ਸਿੱਖ ਸਿਰਫ਼ ਕੌਮ ਵਾਸਤੇ ਹੀ ਨਹੀਂ ਸਾਰੀ ਲੋਕਾਈ (ਸਰਬੱਤ) ਵਾਸਤੇ ਮੰਗਦਾ ਹੈ । ਸਿੱਖ ਦੀ ਅਰਦਾਸਿ ਨੂੰ ਤਾਂ “ਸਿੱਖ ਦੀ ਅਰਦਾਸਿ” ਆਖਣਾ ਵੀ ਪੂਰਾ ਸਹੀ ਨਹੀਂ ਹੈ। ਇਹ ਤਾਂ ਕੁਲ-ਆਲਮ ਦੀ ਅਰਦਾਸਿ ਹੈ। ਇਹ ਤਾਂ ਸਾਰੀ ਲੋਕਾਈ ਦੀ ਅਰਦਾਸਿ ਹੈ।
ਸਿੱਖ ਦੀ ਕੌਮੀ “ਮੰਗ” ਕੀ ਹੈ ? ਸਿੱਖ ਦੀ ਪ੍ਰਮਾਤਮਾ ਅੱਗੇ ਅਰਜ਼ ਕੀ ਹੈ ? ਹਰ ਵੇਲੇ ‘ਪ੍ਰਮਾਤਮਾ’ ਚੇਤੇ ਆਵੇ, ਹਰ ਕੰਮ ਕਰਦਿਆਂ ਪ੍ਰਮਾਤਮਾ ਦਾ ਨਿਰਮਲ-ਭਉ ਅਤੇ ਭਾਉ (ਪਿਆਰ) ਸਿੱਖ ਦੇ ਸੀਨੇ ਅਤੇ ਰੂਹ ਵਿਚ ਹੋਏ (ਤੇ ਫਿਰ ਸਾਰੇ ਸੁਖ ਆਪਣੇ ਆਪ ਆ ਜਾਂਦੇ ਹਨ), ਫਿਰ ਜਿਥੇ ਵੀ ਖਾਲਸਾ (ਨਕਲੀ ਸਿੱਖ ਨਹੀਂ) ਹੋਏਗਾ, ਉਥੇ ਹਿਫ਼ਾਜ਼ਤ (ਰੱਖਿਆ ਰਿਆਇਤ) ਅਤੇ ਨਿਗਾਹਬਾਨੀ ਪ੍ਰਮਾਤਮਾ ਦੀ ਹੋਣੀ ਹੀ ਹੈ, ਉਥੇ ਮਾਲੀ ਹਮਲਾ ਨਹੀਂ ਹੋਣਾ (ਦੇਗ਼, ਤੇਗ਼) ਆਪਣੇ ਹਾਫ਼ਿਜ਼ ਸੁਭਾਅ (ਬਿਰਦ) ਦੀ ਪੈਜ ਪ੍ਰਮਾਤਮਾ ਨੇ ਹੀ ਰੱਖਣੀ ਹੈ। ਅਜਿਹੇ ਫ਼ਲਸਫ਼ੇ ’ਤੇ ਚੱਲਣ ਵਾਲਿਆਂ (ਪੰਥ) ਦੀ ‘ਜਿੱਤ’ ਪ੍ਰਮਾਤਮਾ ਨੇ ਹੀ ਦੇਣੀ ਹੈ ਅਤੇ ਫੇਰ ਇਸ ਸਭ ਨੂੰ ਬਰਕਰਾਰ ਅਤੇ ਮਹਿਫ਼ੂਜ਼ ਰੱਖਣ ਵਾਸਤੇ (ਸ੍ਰੀ ਸਾਹਿਬ) ਵੀ ਉਸੇ ਨੇ ਦੇਣੀ ਹੈ । ਇਹ ਸਾਰਾ ਕੁਝ ਹੋਣ ਮਗਰੋਂ ਖਾਲਸਾ ਜੀ (ਅਕਾਲ ਪੁਰਖ ਦੇ ਸਿੱਧੇ ਵਾਰਿਸ) ਦੇ ‘ਬੋਲ ਬਾਲੇ’ ਹੋਣੇ ਹੀ ਹਨ । ਯਾਨਿ ਸਿੱਖਾਂ ਦੀ ਅਰਦਾਸਿ ਵਿਚ, ਸਾਰਾ ਕੁਝ ਕੌਮ ਵਾਸਤੇ ਮੰਗ ਕੇ ਵੀ, ਕੁਝ ਵੀ ਨਹੀਂ ਮੰਗਿਆ ਗਿਆ। ਨਿਚੋੜ ਇਹੀ ਹੈ ਕਿ ਪ੍ਰਮਾਤਮਾ ਜਿਨ੍ਹਾਂ ਨੂੰ ਆਪਣੇ ਸੱਚੇ-ਵਾਰਿਸ (ਖਾਲਸਾ) ਮੰਨਦਾ ਹੈ, ਉਨ੍ਹਾਂ ਨੂੰ ਆਪਣੀ ਤਾਕਤ ਦੇਵੇ। ਏਥੇ ਵੀ ਮੰਗਣ ਦੀ ਬਜਾਏ ਪ੍ਰਮਾਤਮਾ ਦੇ ਹੁਕਮ, ਡਰ ਅਤੇ ਉਸ ਨਾਲ ਪਿਆਰ ਵਿਚ ਰਹਿਣ ਦੀ ਖ਼ਾਹਿਸ਼ ਹ। ਇਸ ਨੂੰ “ਮੰਗਣਾ” ਕਿੰਞ ਆਖਾਂਗੇ! ਇਹ ਤਾਂ ਮੁਹੱਬਤ ਅਤੇ ਅਕੀਦੇ ਦੇ ਮਿੱਠੇ ਬੋਲ ਨੇ।
ਅੱਗੇ ਜਾ ਕੇ ਸਿੱਖ ਫ਼ਿਹਰਿਸਤ ਵਿਚ “ਮੰਗੇ ਦਾਨ” ਵਿਚ ਕੀ ਸ਼ਾਮਿਲ ਹੈ ? ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ (ਜ਼ਬਾਨੀ ਦਾ ਧਰਮ ਤੇ ਫ਼ਲਸਫ਼ਾ ਨਹੀਂ ਬਲਕਿ ਉਸ ’ਤੇ ਅਮਲ), ਬਿਬੇਕ ਦਾਨ (ਰਹਿਤ ਦੀ ਸੂਝ, ਸਮਝ, ਪਛਾਣ), ਵਿਸਾਹ ਦਾਨ (ਪ੍ਰਮਾਤਮਾ’ਤੇ ਪੂਰਾ ਯਕੀਨ, ਇਸ ਵਿਚ ਕੋਈ ਵੀ, ਕਿਸੇ ਕਿਸਮ ਦੀ ਵੀ ਗੁੰਜਾਇਸ਼ ਨਹੀਂ), ਭੋਰਸਾ (ਉਸ ਪ੍ਰਮਾਤਮਾ ਅਤੇ ਉਸ ਦੀ ਮਿਹਰ ਅਤੇ ਬਖਸ਼ਿਸ਼ ਉੱਤੇ ਪੂਰੀ ਟੇਕ), ਨਾਮ (ਉਸ ਦਾ ਹਰ ਵੇਲੇ ਸਿਮਰਨ, ਉਸ ਹਰ ਵੇਲੇ ਚੇਤੇ ਰੱਖਣਾ, ਹਰ ਵੇਲੇ ਮਨ ਵਿਚ ਰੱਖਣਾ), ਇਹ ਸਿੱਖ ਦੀ ਫ਼ਿਹਰਿਸਤ ਵਿਚ ਸ਼ਾਮਿਲ ਹੈ। ਇਸੇ ਫ਼ਿਹਰਿਸਤ ਦਾ ਛੇਕੜਲਾ ਹਿੱਸਾ ਹੈ: ਅੰਮ੍ਰਿਤਸਰ ਦੇ ਇਸ਼ਨਾਨ (ਇਥੇ ਅੰਮ੍ਰਿਤ ਦਾ ਸਰ ਦਾ ਮਾਅਨਾ ਹੈ ‘ਬਾਣੀ ਦਾ ਸਰ’ ਹੈ, ਦਰਬਾਰ ਸਾਹਿਬ ਦਾ ਸਰੋਵਰ ਨਹੀਂ), ਚੌਂਕੀਆਂ, ਝੰਡੇ, ਬੁੰਗੇ, (ਮੀਰੀ ਤੇ ਪੀਰੀ ਦਾ ਐਲਾਨਨਾਮਾ) ਅਟੱਲ ਰਹਿਣ, ਧਰਮ (ਫ਼ਲਸਫ਼ੇ, ਅਸੂਲ, ਸੱਚ) ਦਾ ਜੈਕਰਾ ਸਿੱਖ ਦੀ ਫ਼ਿਹਰਿਸਤ ਵਿਚ ਸ਼ਾਮਿਲ ਹੈ ।
ਫਿਰ ਸਿੱਖ ਹੋਰ ਕੀ ਮੰਗਦਾ ਹੈ? ਬੋਲਬਾਲੇ ਨਾਲ ਧੌਣ ਆਕੜਨੀ ਨਹੀਂ ਚਾਹੀਦੀ । ਸਿੱਖ ਦਾ ‘ਮਨ ਨੀਵਾਂ, ਮਤ ਉੱਚੀ’ ਤੇ ਮਤ ਦਾ ਰਾਖਾ (ਮਤ ਨੂੰ ਸੇਧ ਦੇਣ ਵਾਲਾ) ਅਕਾਲ ਪੁਰਖ ਹੈ।
ਸਿੱਖ ਅਰਦਾਸਿ ਦੇ ਆਖ਼ਰੀ ਹਿੱਸੇ ਵਿਚ ਚੜ੍ਹਦੀ ਕਲਾ (ਨਾਮ ਨਾਲ) ਅਤੇ ਕੁਲ ਆਲਮ ਦੀ ਬੇਹਤਰੀ ਤੇ ਖ਼ੁਸ਼ਹਾਲੀ (ਸਰਬੱਤ ਦਾ ਭਲਾ) ਦੀ ਲੋਚਾ ਕੀਤੀ ਗਈ ਹੈ। ਯਾਨਿ ਚੜ੍ਹਦੀ ਕਲਾ, ਨਾਮ ਜਪਣ ਨਾਲ ਹੋਏ ਤੇ ਭਲਾ ਕੁਲ ਲੋਕਾਈ ਦਾ ਹੋਏ। ਕਿਹੜਾ ਧਰਮ ਤੇ ਕਿਹੜੀ ਕੌਮ ਅਜਿਹੀ ਅਰਦਾਸਿ ਕਰਦੀ ਹੈ ! ਸਿੱਖ ਹਰ ਵੇਲੇ ਕੁਲ ਆਲਮ ਦਾ ਭਲਾ ਮੰਗਦਾ ਹੋਣ ਕਰ ਕੇ ਸਮੁੱਚੀ ਲੋਕਾਈ ਦਾ ਨੁਮਾਇੰਦਾ ਹੈ। (ਡਾ ਹਰਜਿੰਦਰ ਸਿੰਘ ਦਿਲਗੀਰ)

[email protected]

ਸ਼ਹੀਦ ਬਾਬਾ ਜੁਗਰਾਜ ਸਿੰਘ "ਤੂਫਾਨ" - ਸ਼ਹੀਦੀ 8 ਅਪ੍ਰੈਲ 1990ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਬਾਬਾ ਤੂਫ਼ਾਨ ਸਿੰਘ ਖ਼ਾਲਸਾ ਦਾ ਜਨਮ ਸ੍ਰੀ ਹਰਿਗ...
08/04/2018

ਸ਼ਹੀਦ ਬਾਬਾ ਜੁਗਰਾਜ ਸਿੰਘ "ਤੂਫਾਨ" - ਸ਼ਹੀਦੀ 8 ਅਪ੍ਰੈਲ 1990

ਸ਼ਹੀਦ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਬਾਬਾ ਤੂਫ਼ਾਨ ਸਿੰਘ ਖ਼ਾਲਸਾ ਦਾ ਜਨਮ ਸ੍ਰੀ ਹਰਿਗੋਬਿੰਦਪੁਰ ਤੋਂ ਪੰਜ ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਵਿਖੇ ਸਧਾਰਨ ਜਿਮੀਂਦਾਰ ਪਿਤਾ ਸ੍ਰ: ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ 1970 ਵਿਚ ਹੋਇਆ। ਭਾਈ ਸਾਹਿਬ ਜੀ ਪੰਜ ਭੈਣਾਂ ਦੇ ਇਕਲੌਤੇ ਭਰਾ ਸਨ। ਆਪ ਜੀ ਮੁੱਢਲੀ ਵਿਦਿਆ ਪਿੰਡ ਚੀਮਾ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕੀਤੀ ਤੇ ਅਗਲੀ ਪੜਾਈ ਸਰਕਾਰੀ ਹਾਈ ਸਕੂਲ ਸ੍ਰੀ ਹਰਿਗੋਬਿੰਦਪੁਰ ਤੋਂ ਕੀਤੀ।

ਭਾਈ ਜੁਗਰਾਜ ਸਿੰਘ ਤੂਫ਼ਾਨ 1987 ਵਿਚ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁੱਖ ਜਰਨੈਲ ਭਾਈ ਅਵਤਾਰ ਸਿੰਘ ਜੀ ਬ੍ਰਹਮਾ ਦੇ ਸੰਪਰਕ ਵਿਚ ਆਏ । ਭਾਈ ਜੁਗਰਾਜ ਸਿੰਘ 1987 ਵਿਚ ਹੁਸ਼ਿਆਰਪੁਰ ਜੇਲ ਵਿਚੋਂ ਫ਼ਰਾਰ ਹੋਏ ਅਤੇ ਉਨੀਂ ਦਿਨੀਂ ਸਰਗਰਮ ਜੱਥੇਬੰਦੀ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਜਨਰਲ ਅਵਤਾਰ ਸਿੰਘ ਬ੍ਰਹਮਾ ਦੇ ਸਾਥੀ ਬਣ ਗਏ ਅਤੇ ਖਾੜਕੂ ਸੰਘਰਸ਼ ਵਿਚ ਅਜਿਹੇ ਬਹਾਦਰੀ ਭਰੇ ਦਲੇਰਾਨਾ ਕਾਰਨਾਮੇ ਕੀਤੇ, ਜਿਨਾਂ ਸਦਕਾ ਭਾਈ ਅਵਤਾਰ ਸਿੰਘ ਬ੍ਰਹਮਾਂ ਨੇ ਭਾਈ ਸਾਹਿਬ ਨੂੰ ਬਾਬਾ ਤੂਫ਼ਾਨ ਸਿੰਘ ਖ਼ਾਲਸਾ ਦੇ ਉਪ-ਨਾਮ ਨਾਲ ਸਨਮਾਨ ਦਿੱਤਾ। ਜਨਰਲ ਬ੍ਰਹਮਾ ਦੀ ਸ਼ਹੀਦੀ ਤੋਂ ਬਾਅਦ ਵੀ ਆਪ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ ਦੇ ਮੁਖੀ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਡਿਪਟੀ ਚੀਫ਼ ਰਹੇ। ਭਾਈ ਬ੍ਰਹਮਾ ਦੇ ਪਦ-ਚਿੰਨਾਂ 'ਤੇ ਚਲਦਿਆਂ ਹੋਇਆਂ ਭਾਈ ਸਾਹਿਬ ਜੀ ਨੇ ਸਿੱਖ ਸੰਘਰਸ਼ ਨੂੰ ਬੜੀ ਮਜਬੂਤੀ ਨਾਲ ਅੱਗੇ ਤੋਰਿਆ।

ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਅਰਥ ਲੋਕਾਂ ਲਈ ਹੋਰ ਤੇ ਹਿੰਦੋਸਤਾਨ ਦੀ ਹਕੂਮਤ ਲਈ ਵੱਖੋ-ਵੱਖਰੇ ਹਨ। ਭਾਈ ਜੁਗਰਾਜ ਸਿੰਘ ਤੂਫ਼ਾਨ ਲੋਕਾਈ ਦਾ ਮੱਦਦਗ਼ਾਰ, ਨਿਹੱਥੇ ਮਜ਼ਲੂਮਾਂ ਲਈ ਸੁਰੱਖਿਆ ਦੀ ਢਾਲ ਬਣਿਆ। ਕੌਮ ਦੇ ਗ਼ੱਦਾਰਾਂ ਤੇ ਅੱਤਿਆਚਾਰੀ ਹਾਕਮਾਂ ਲਈ ਭੈਅ ਦਾ ਤੂਫ਼ਾਨ ਬਣ ਕੇ ਵਿਚਰਿਆ। ਸਿੱਖ ਪਰਿਵਾਰਾਂ ਤੋਂ ਜਬਰੀ ਫ਼ਿਰੌਤੀਆਂ ਲੈਣ ਵਾਲੇ ਅਤੇ ਸਿੱਖੀ ਭੇਸ ਵਿਚ ਵਿਚਰਦੇ ਸਰਕਾਰੀ ਤੇ ਗ਼ੈਰ-ਸਰਕਾਰੀ ਟੋਲਿਆਂ ਵਿਰੁੱਧ ਸਖ਼ਤ ਸਟੈਂਡ ਲਿਆ। ਬੇਗ਼ੁਨਾਹਾਂ ਦੇ ਕਤਲਾਂ ਤੇ ਪਿੰਡਾਂ ਵਿਚੋਂ ਹਿੰਦੂਆਂ ਦੀ ਹਿਜਰਤ ਰੋਕਣ ਵਿਚ ਭਾਈ ਸਾਹਿਬ ਨੇ ਅਹਿਮ ਰੋਲ ਅਦਾ ਕੀਤਾ। ਇਸ ਤਰਾਂ ਭਾਈ ਜੁਗਰਾਜ ਸਿੰਘ ਤੂਫ਼ਾਨ ਲੋਕਾਂ ਦਾ ਨਾਇਕ ਬਣ ਗਿਆ। ਹੁਣ ਭਾਈ ਜੁਗਰਾਜ ਸਿੰਘ ਤੂਫ਼ਾਨ ਸਿਰਫ ਚੀਮਾ ਖੁੱਡੀ ਦਾ ਨਹੀਂ, ਬਲਕਿ ਲੋਕਾਂ ਦੇ ਦਿਲਾਂ ਦੀ ਧੜਕਣ, ਲੋਕਾਂ ਦਾ ਤੂਫ਼ਾਨ ਸੀ, ਜੋ ਜ਼ੁਲਮ ਦੇ ਪਹਾੜਾਂ ਨੂੰ ਰੋੜ ਕੇ ਲੈ ਜਾਂਦਾ ਅਤੇ ਮਜ਼ਲੂਮਾਂ ਦੀ ਹਥਿਆਰਬੰਦ ਗ਼ੈਰ-ਸਰਕਾਰੀ ਤੇ ਸਰਕਾਰੀ ਟੋਲਿਆਂ ਤੋਂ ਢਾਲ ਬਣ ਕੇ ਰੱਖਿਆ ਕਰ ਰਿਹਾ ਸੀ। ਦੂਜੇ ਪਾਸੇ ਸਰਕਾਰ ਦੀਆਂ ਨਜ਼ਰਾਂ ਵਿਚ ਉਹ ਇੱਕ ਬਾਗੀ ਸੀ ਅਤੇ ਹਿੰਦੋਸਤਾਨੀ ਸਰਕਾਰ ਦੀਆਂ ਹਥਿਆਰਬੰਦ ਫ਼ੋਰਸਾਂ ਉਸ ਦੀ ਭਾਲ ਵਿਚ ਚੱਪਾ-ਚੱਪਾ ਛਾਣ ਰਹੀਆਂ ਸਨ ਪਰ ਉਨਾਂ ਦੇ ਹੱਥ ਨਿਰਾਸ਼ਾ ਹੀ ਲੱਗ ਰਹੀ ਸੀ।

ਭਾਈ ਜੁਗਰਾਜ ਸਿੰਘ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਉਸ ਦੇ ਖਾੜਕੂ ਸਾਥੀਆਂ ਨੇ ਸੁਰੱਖਿਆ ਫ਼ੋਰਸਾਂ ਦੇ ਨੱਕ ਵਿਚ ਦਮ ਕੀਤਾ ਹੋਇਆ ਸੀ। ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸਾਥੀ ਸਿੰਘਾਂ ਨੇ ਸੁਰੱਖਿਆ ਫ਼ੋਰਸਾਂ ਦੀਆਂ ਗੱਡੀਆਂ ਉਤੇ ਗੁਰੀਲਾ ਹਮਲੇ ਜਾਰੀ ਰੱਖੇ ਹੋਏ ਸਨ। ਪੁਲਿਸ ਜ਼ਿਲਾ ਬਟਾਲਾ ਦੇ ਐਸ.ਐਸ.ਪੀ. ਗੋਬਿੰਦ ਰਾਮ ਜ਼ਿਲਾ ਗੁਰਦਾਸਪੁਰ ਦੀਆਂ ਪੰਚਾਇਤਾਂ ਨੂੰ ਸੱਥਾਂ ਵਿਚ ਲੰਮਿਆਂ ਪਾ-ਪਾ ਕੇ ਪਟਿਆਂ ਨਾਲ ਕੁਟਵਾ ਰਿਹਾ ਸੀ ਕਿ ਤੁਸੀ ਜੁਗਰਾਜ ਸਿੰਘ ਨੂੰ ਨਹੀ ਫੜਾਉਂਦੇ। ਗੋਬਿੰਦ ਰਾਮ ਜਿਉਂ-ਜਿਉਂ ਲੋਕਾਂ 'ਤੇ ਜ਼ੁਲਮ ਦਾ ਕੁਹਾੜਾ ਚਲਾ ਰਿਹਾ ਸੀ, ਲੋਕ ਭਾਈ ਜੁਗਰਾਜ ਸਿੰਘ ਤੂਫ਼ਾਨ ਦੇ ਹਮਦਰਦ ਹੁੰਦੇ ਗਏ। ਗੋਬਿੰਦ ਰਾਮ ਹਕੂਮਤ ਦੇ ਨਸ਼ੇ ਵਿਚ ਪੰਚਾਇਤਾਂ ਨੂੰ ਕੁੱਟਦਾ ਹੋਇਆ ਅਕਸਰ ਹੀ ਇਹ ਕਿਹਾ ਕਰਦਾ ਸੀ, '' ਪਿੰਡ ਵਾਲਿਓ! ਤੁਸੀਂ ਜੁਗਰਾਜ ਨੂ ਆਪਣੇ ਘਰਾਂ ਵਿਚ ਲੁਕਾਉਂਦੇ ਹੋ ਤੇ ਆਪਣੀਆਂ ............... ਹੋ। ਤੁਸੀਂ (ਸ੍ਰੀ ਗੁਰੂ) ਗੋਬਿੰਦ ਸਿੰਘ (ਜੀ) ਦਾ ਨਾਮ ਸੁਣਿਆ ਹੈ, ਹੁਣ ਤੁਸੀਂ ਉਸ ਨੂੰ ਭੁੱਲ ਜਾਵੋਗੇ, ਬੱਸ ਗੋਬਿੰਦ ਰਾਮ ਨੂੰ ਹੀ ਯਾਦ ਰੱਖੋਗੇ।'' ਗੋਬਿੰਦ ਰਾਮ ਨੇ ਐਲਾਨ ਕੀਤਾ ਹੋਇਆ ਸੀ ਕਿ ਮੈਂ ਜੁਗਰਾਜ ਨੂੰ ਛੱਡਣਾ ਨਹੀਂ, ਜੇ ਬਚ ਵੀ ਗਿਆ ਤਾਂ ਉਸ ਨੂੰ ਆਪਣੇ ਇਲਾਕੇ ਵਿਚ ਨਹੀਂ ਰਹਿਣ ਦੇਵਾਂਗਾ। ਹਕੂਮਤ ਦੇ ਨਸ਼ੇ ਵਿਚ ਹਰਨਾਖਸ਼ ਬਣੇ ਗੋਬਿੰਦ ਰਾਮ ਨੂੰ ਮੌਤ ਤੇ ਰੱਬ ਦੋਵੇਂ ਭੁੱਲ ਗਏ ਸਨ। ਗੋਬਿੰਦ ਰਾਮ ਨੇ ਪੰਥਕ ਕਮੇਟੀ ਮੈਂਬਰ ਭਾਈ ਮਹਿਲ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਮੀਤ ਕੌਰ ਅਤੇ ਭਾਈ ਕੁਲਵੰਤ ਸਿੰਘ ਜੀ ਦੀ ਸਿੰਘਣੀ ਬੀਬੀ ਗੁਰਦੇਵ ਕੌਰ ਨੂੰ ਚੁੱਕ ਕੇ ਅੰਨਾ ਤਸ਼ੱਦਦ ਕੀਤਾ। ਗੋਬਿੰਦ ਰਾਮ ਦੇ ਜ਼ੁਲਮਾਂ ਦਾ ਜਵਾਬ ਦਿੰਦਿਆਂ ਖਾੜਕੂਆਂ ਨੇ ਗੋਬਿੰਦ ਰਾਮ ਦਾ ਮੁੰਡਾ ਗੋਲੀਆਂ ਮਾਰ ਕੇ ਮਾਰ ਦਿੱਤਾ ਤੇ ਗੋਬਿੰਦ ਰਾਮ ਨੂੰ ਵੀ ਆਪਣੇ ਹਸ਼ਰ ਲਈ ਤਿਆਰ ਰਹਿਣ ਲਈ ਕਿਹਾ। ਜਿਸ ਤੋਂ ਬਾਅਦ ਗੋਬਿੰਦ ਰਾਮ ਨੇ ਆਪਣੇ ਜ਼ੁਲਮਾਂ ਦੀ ਧਾਰ ਹੋਰ ਤਿੱਖੀ ਕਰ ਦਿੱਤੀ। ਗੋਬਿੰਦ ਰਾਮ ਦੇ ਜ਼ੁਲਮਾਂ ਤੋਂ ਤੰਗ ਆ ਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਪੰਜਾਬ ਦੇ ਗਵਰਨਰ ਨੂੰ ਅਸਤੀਫ਼ੇ ਦੇ ਦਿੱਤੇ। ਪੰਜਾਬ ਸਰਕਾਰ ਨੇ ਲੋਕਾਂ ਦੇ ਰੋਹ ਨੂੰ ਵੇਖਦਿਆਂ ਗੋਬਿੰਦ ਰਾਮ ਦਾ ਜਲੰਧਰ ਪੀ.ਏ.ਪੀ. ਹੈਡ-ਕੁਆਟਰ ਤਬਾਦਲਾ ਕਰ ਦਿੱਤਾ। ਜਿੱਥੇ ਖਾੜਕੂ ਯੋਧੇ ਭਾਈ ਜੁਗਰਾਜ ਸਿੰਘ ਤੂਫ਼ਾਨ ਦੀ ਅਗਵਾਈ ਹੇਠ ਸਿੰਘਾਂ ਨੇ ਅਤਿ ਸੁਰੱਖਿਆ ਵਾਲੇ ਪੰਜਾਬ ਪੁਲਿਸ ਦੇ ਪੀ.ਏ.ਪੀ. ਹੈਡਕੁਆਟਰ ਵਿਚ ਉਸ ਦੇ ਦਫ਼ਤਰ ਅੰਦਰ ਬੰਬ ਨਾਲ ਉਸ ਦੇ ਚੀਥੜੇ ਉਡਾ ਦਿੱਤੇ ਤੇ ਅੰਤਮ ਰਸਮਾਂ ਲਈ ਉਸ ਦੀ ਮਿੱਟੀ ਵੀ ਨਾ ਰਹੀ।

ਹੁਣ ਤਾਂ ਪੁਲਿਸ ਵਾਲੇ ਇਸ ਖਾੜਕੂ ਯੋਧੇ ਨੂੰ ਖ਼ਤਮ ਕਰਨ ਲਈ ਪੱਬਾਂ-ਭਾਰ ਹੋ ਗਏ। ਆਪਣੇ ਪੁਲਸੀਏ (ਟਾਊਟ) ਹਥਿਆਰਾਂ ਸਮੇਤ ਭਗੌੜੇ ਕਰਾ ਕੇ ਤੂਫ਼ਾਨ ਦੀਆਂ ਖਾੜਕੂ ਸਫ਼ਾਂ ਵਿਚ ਰਲਾ ਦਿੱਤੇ ਤਾਂ ਜੋ ਮੌਕਾ ਮਿਲਣ 'ਤੇ ਭਾਈ ਜੁਗਰਾਜ ਸਿੰਘ ਨੂੰ ਖ਼ਤਮ ਕੀਤਾ ਜਾ ਸਕੇ ਕਿਉਂਕਿ ਸਿੱਧੇ ਹੱਥੀਂ ਭਾਈ ਜੁਗਰਾਜ ਸਿੰਘ ਨੂੰ ਗ੍ਰਿਫ਼ਤਾਰ ਕਰਨਾ ਪੁਲਿਸ ਪ੍ਰਸ਼ਾਸਨ ਅਤੇ ਸੁਰੱਖਿਆਂ ਫ਼ੋਰਸਾਂ ਦੇ ਵੱਸ ਤੋਂ ਬਾਹਰ ਦੀ ਗੱਲ ਸੀ। ਭਾਈ ਜੁਗਰਾਜ ਸਿੰਘ ਤੂਫ਼ਾਨ ਅਖ਼ਬਾਰੀ ਬਿਆਨਾਂ ਤੱਕ ਸੀਮਤ ਰਹਿਣ ਨੂੰ ਸਿੱਖ ਸੰਘਰਸ਼ ਨਾਲ ਗ਼ੱਦਾਰੀ ਸਮਝਦਾ ਸੀ।

ਭਾਈ ਜੁਗਰਾਜ ਸਿੰਘ ਤੂਫ਼ਾਨ ਦੀਆਂ ਠਾਹਰਾਂ 'ਤੇ ਕੁਝ ਦਿਨਾਂ ਤੋਂ ਛਾਪੇ ਮਾਰੇ ਜਾ ਰਹੇ ਸਨ। ਸਾਥੀ ਸਿੰਘਾਂ ਤੇ ਲੋਕਾਂ ਨੇ ਭਾਈ ਸਾਹਿਬ ਨੂੰ ਕਿਹਾ ਕਿ ਤੁਸੀਂ ਕੁਝ ਚਿਰ ਲਈ ਇਸ ਇਲਾਕੇ ਤੋਂ ਪਾਸੇ ਹੋ ਜਾਵੋ, ਤਾਂ ਜੋ ਇਹ ਵੇਲਾ ¦ਘ ਜਾਵੇ। ਤਾਂ ਬਾਬਾ ਜੁਗਰਾਜ ਸਿੰਘ ਦਾ ਕਹਿਣਾ ਸੀ ਕਿ ਮਨੁੱਖ ਤੋਂ ਪਾਸੇ ਹੋ ਕੇ ਵੇਲਾ ¦ਘਾਇਆ ਜਾ ਸਕਦਾ ਹੈ ਪਰ ਬੰਦਾ ਭੱਜ ਕੇ ਮੌਤ ਤੋ ਨਹੀਂ ਬਚ ਸਕਦਾ। ਭਾਵੇਂ ਜਿੱਥੇ ਮਰਜ਼ੀ ਚਲੇ ਜਾਈਏ, ਮੌਤ ਅਟੱਲ ਹੈ। ਸਵਾਸਾਂ ਦੀ ਪੂੰਜੀ ਖ਼ਤਮ ਹੋਣ 'ਤੇ ਇਹ ਆ ਕੇ ਹੀ ਰਹਿਣੀ ਹੈ। ਇਸ ਲਈ ਮੈਂ ਜਿਉਂਦਾ ਹਾਂ ਤਾਂ ਆਪਣੇ ਲੋਕਾਂ ਵਿਚ ਰਹਿ ਕੇ ਹੀ ਜੀਵਾਂਗਾ ਅਤੇ ਆਪਣੇ ਲੋਕਾਂ ਵਿਚ ਰਹਿ ਕੇ ਹੀ ਮਰਾਂਗਾ। ਸ਼ਹੀਦੀ ਭਾਵੇਂ ਅੱਜ ਪ੍ਰਾਪਤ ਹੋ ਜਾਵੇ ਜਾਂ ਕੱਲ, ਏਸ ਗੱਲ ਦੀ ਕੋਈ ਚਿੰਤਾ ਨਹੀਂ। ਫ਼ਤਹਿ ਜਾਂ ਸ਼ਹਾਦਤ ਮੇਰਾ ਨਿਸ਼ਾਨਾ ਹੈ।

7 ਅਪ੍ਰੈਲ 1990 ਨੂੰ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਸਾਥੀ ਸਿੰਘਾਂ ਦਾ ਸਮਸਾ ਪਿੰਡ ਦੇ ਬਾਹਰ ਬੀ.ਐਸ.ਐਫ਼. ਅਤੇ ਪੰਜਾਬ ਪੁਲਿਸ ਨਾਲ ਮੁਕਾਬਲਾ ਹੋ ਗਿਆ, ਜਿਸ ਵਿਚੋਂ ਸਾਰੇ ਸਿੰਘ ਘੇਰਾ ਤੋੜ ਕੇ ਨਿਕਲਣ ਵਿਚ ਕਾਮਯਾਬ ਹੋ ਗਏ। ਤੜਕਸਾਰ ਹੀ 3:30 ਵਜੇ ਭਾਈ ਜੁਗਰਾਜ ਸਿੰਘ ਤੂਫ਼ਾਨ ਆਪਣੇ ਚਾਰ ਸਾਥੀਆਂ ਸਮੇਤ ਮਾੜੀ ਬੁੱਚੀਆਂ ਦੀ ਬਹਿਕ 'ਤੇ ਪਹੁੰਚੇ। ਭਾਈ ਸਾਹਿਬ ਨੂੰ ਉਸ ਦਿਨ ਬਹੁਤ ਤੇਜ਼ ਬੁਖ਼ਾਰ ਚੜਿ•ਆ ਹੋਇਆ ਸੀ। ਭਾਈ ਸਾਹਿਬ ਜੀ ਨੇ ਘਰ ਵਾਲੇ ਪਰਿਵਾਰ ਨੂੰ ਕਿਹਾ ਕਿ ਭਾਊ! ਲੂਣ, ਚੌਲ ਤੇ ਦਹੀਂ ਚਾਹੀਦਾ ਹੈ ਕਿਉਂਕਿ ਮੈਂ ਬਿਮਾਰ ਹਾਂ, ਏਸ ਕਰਕੇ ਪ੍ਰਸ਼ਾਦਾ ਨਹੀਂ ਛਕਣਾ। ਘਰ ਵਾਲਿਆਂ ਨੇ ਦੂਜੇ ਸਿੰਘਾਂ ਨੂੰ ਚਾਹ ਪਿਆ ਦਿੱਤੀ ਅਤੇ ਭਾਈ ਸਾਹਿਬ ਨੂੰ ਲੂਣ ਵਾਲੇ ਚੌਲ ਦਹੀਂ ਨਾਲ ਛਕਾ ਦਿੱਤੇ। ਸਾਰੇ ਸਿੰਘ ਪ੍ਰਸ਼ਾਦਾ ਪਾਣੀ ਛਕ ਕੇ ਸੌਂ ਗਏ। ਦਿਨ ਚੜੇ ਜਦੋਂ ਉਸ ਘਰ ਵਾਲਿਆਂ ਦਾ ਜਵਾਈ ਮੋਟਰ ਸਾਈਕਲ ਤੇ ਘਰੋਂ ਬਾਹਰ ਨਿਕਲਿਆ ਤਾਂ ਉਸ ਨੇ ਦੇਖਿਆ ਕਿ ਬਹਿਕ ਨੂੰ ਪੰਜਾਬ ਪੁਲਿਸ ਤੇ ਬੀ.ਐਸ.ਐਫ਼. ਨੇ ਘੇਰਾ ਪਾਇਆ ਹੋਇਆ ਸੀ। ਉਸ ਨੇ ਵਾਪਸ ਮੁੜ ਕੇ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਬਾਕੀ ਦੇ ਸਿੰਘਾਂ ਨੂੰ ਇਸ ਬਾਰੇ ਸੁਚੇਤ ਕੀਤਾ। ਭਾਈ ਸਾਹਿਬ ਨੇ ਜਾਂਚ ਕਰਨ ਤੋ ਬਾਅਦ ਸਾਥੀ ਸਿੰਘਾਂ ਨੂੰ ਕਿਹਾ ਕਿ ਘੇਰਾ ਬਹੁਤ ਸਖ਼ਤ ਹੈ ਪਰ ਆਪਾਂ ਬਹਿਕ ਵਿਚੋਂ ਗੋਲੀ ਨਹੀਂ ਚਲਾਉਣੀ, ਨਹੀਂ ਤਾਂ ਇਹ ਪਰਿਵਾਰ ਬੇਦੋਸ਼ਾ ਮਾਰਿਆ ਜਾਵੇਗਾ। ਹਥਿਆਰ ਸੰਭਾਲੋ ਅਤੇ ਬਹਿਕ ਤੋਂ ਬਾਹਰ ਮੁਕਾਬਲਾ ਕਰਨ ਦੀ ਤਿਆਰੀ ਕਰੋ। ਭਾਈ ਜੁਗਰਾਜ ਸਿੰਘ ਤੇ ਸਾਥੀ ਸਿੰਘਾਂ ਨੇ ਗੁਰੂ-ਚਰਨਾਂ ਵਿਚ ਅਰਦਾਸ ਕੀਤੀ, ''ਸੱਚੇ ਪਾਤਸ਼ਾਹ! ਇਹ ਦੇਹ ਤੇਰੀ ਅਮਾਨਤ ਹੈ, ਜਦੋਂ ਚਾਹੋ ਕੌਮ ਦੇ ਲੇਖੇ ਲਾ ਲਵੋ। ਮੈਦਾਨੇ ਜੰਗ ਵਿਚ ਸ਼ਹੀਦ ਕਰਵਾਇਉ, ਜਿਉਂਦੇ ਜੀਅ ਦੁਸ਼ਮਣ ਦੇ ਹੱਥ ਨਾ ਆਉਂਣ ਦੇਣਾ।''

ਅਰਦਾਸ ਕਰ ਕੇ ਸਿੰਘਾਂ ਨੇ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ' ਦਾ ਜੈਕਾਰਾ ਗਜਾਇਆ। ਭਾਈ ਜੁਗਰਾਜ ਸਿੰਘ, ਭਾਈ ਬਖ਼ਸ਼ੀਸ਼ ਸਿੰਘ ਤੇ ਤਿੰਨ ਹੋਰ ਸਾਥੀ ਸਿੰਘਾਂ ਨੇ ਆਪਣੇ ਹਥਿਆਰ ਉਚੇ ਉਤਾਂਹ ਸੁੱਟ ਕੇ ਤਿੰਨ ਵਾਰ ਬੋਚੇ ਅਤੇ ਸਾਰੇ ਸਿੰਘ ਬਹਿਕ ਤੋਂ ਬਾਹਰ ਨਿੱਕਲ ਪਏ। ਭਾਈ ਜੁਗਰਾਜ ਸਿੰਘ ਤੂਫ਼ਾਨ ਨੇ ਕਿਹਾ,''ਪੁਲਿਸ ਵਾਲਿਓ! ਜੇ ਮੁਕਾਬਲਾ ਕਰਨਾ ਹੈ ਤਾਂ ਫੋਕਲ ਪੁਆਇੰਟ ਵੱਲ ਆ ਜਾਵੋ, ਇਥੇ ਬਹੁਤ ਬੇਦੋਸ਼ੀਆਂ ਜਾਨਾਂ ਜਾਂਦੀਆਂ ਰਹਿਣਗੀਆਂ।'' ਭਾਈ ਜੁਗਰਾਜ ਸਿੰਘ ਜੀ ਨੂੰ ਆਪਣੇ ਹਥਿਆਰ ਏ.ਕੇ.94 ਰਾਈਫ਼ਲ 'ਤੇ ਬੜਾ ਭਰੋਸਾ ਸੀ, ਉਸ ਦੇ ਫ਼ਾਇਰ ਅੱਗੇ ਪੰਜਾਬ ਪੁਲਿਸ ਤੇ ਬੀ.ਐਸ.ਐਫ਼. ਦੇ ਜਵਾਨ ਪਾਸਾ ਵੱਟਣ ਵਿਚ ਹੀ ਭਲਾ ਸਮਝਦੇ ਸਨ। ਜਦੋਂ ਭਾਈ ਸਾਹਿਬ ਨੇ ਆਪਣੀ ਏ.ਕੇ.94 ਦਾ ਮੂੰਹ ਵੈਰੀਆਂ ਵੱਲ ਕੀਤਾ ਤਾਂ ਉਸ ਵਿਚੋਂ ਕੋਈ ਵੀ ਗੋਲੀ ਨਾ ਚੱਲੀ। ਭਾਈ ਸਾਹਿਬ ਜੀ ਨੇ ਜਦੋਂ ਹਥਿਆਰ ਨੂੰ ਚੰਗੀ ਤਰਾਂ ਵੇਖਿਆ ਤਾਂ ਉਸ ਵਿਚੋਂ 'ਪਿੰਨ' ਗਾਇਬ ਸੀ। ਦੁਸ਼ਮਣ ਚਾਲ ਚੱਲਣ ਵਿਚ ਸਫ਼ਲ ਹੋ ਗਿਆ ਸੀ। ਭਾਈ ਜੁਗਰਾਜ ਸਿੰਘ ਨੇ ਕਿਹਾ ਕਿ ਸਿੰਘੋ, ਨਿੱਖੜ ਕੇ ਮੋਰਚੇ ਮੱਲ ਲਵੋ ਤੇ ਜਿਸ ਸਿੰਘ ਤੋਂ ਘੇਰਾ ਤੋੜ ਕੇ ਨਿਕਲਿਆ ਜਾਂਦਾ ਹੈ, ਉਹ ਨਿਕਲ ਜਾਵੋ। ਹੋਮ ਗਾਰਡ ਵਾਲਾ ਗ਼ੱਦਾਰ ਨਿਕਲਿਆ ਹੈ, ਜਿਹੜਾ ਮੇਰੀ ਦਵਾਈ ਲੈਣ ਗਿਆ ਸੀ ਤੇ ਕਹਿੰਦਾ ਸੀ ਕਿ ਮੈਂ ਸ਼ਹਿਰੋਂ ਫ਼ਲ ਲੈ ਆਵਾਂਗਾ। ਉਹ ਮੁੜਿਆ ਨਹੀ, ਰਾਈਫ਼ਲ ਦੀ ਪਿੰਨ ਕੱਢਣ ਦੀ ਕਰਤੂਤ ਵੀ ਉਸੇ ਦੀ ਹੀ ਹੈ। ਸਿੰਘੋ ! ਘਬਰਾਉਣਾ ਨਹੀਂ, ਜਿਉਂਦੇ ਜੀਅ ਦੁਸ਼ਮਣ ਦੇ ਹੱਥ ਨਹੀ ਆਉਣਾ, ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਉ ਤੇ ਜੂਝ ਕੇ ਸ਼ਹੀਦੀਆਂ ਪਾਉ। ਜੋ ਬਚ ਕੇ ਨਿਕਲ ਸਕਦਾ ਹੈ, ਉਹ ਨਿਕਲ ਜਾਵੇ।

ਘਰੋਂ ਨਿਕਲ ਕੇ ਬਾਬਾ ਜੁਗਰਾਜ ਸਿੰਘ ਤੇ ਬਾਕੀ ਸਿੰਘ ਕਮਾਦ ਤੇ ਖੇਤ ਵਿਚ ਦੀ ਹੋ ਤੁਰੇ। ਰਣਨੀਤੀ ਅਨੁਸਾਰ ਤਿੰਨ ਸਿੰਘ ਇੱਕ ਪਾਸੇ ਨੂੰ ਅਤੇ ਭਾਈ ਜੁਗਰਾਜ ਸਿੰਘ ਤੇ ਭਾਈ ਬਖ਼ਸ਼ੀਸ਼ ਸਿੰਘ ਇੱਕ ਪਾਸੇ ਵੱਲ ਨੂੰ ਹੋ ਤੁਰੇ। ਕਮਾਦ ਦੇ ਖੇਤ ਵਿਚ ਜਦੋਂ ਅੱਗੇ ਵਧੇ ਤਾਂ ਵੱਢੀ ਹੋਈ ਕਣਕ ਦੀਆਂ ਬੰਨੀਆਂ ਭਰੀਆਂ ਦੀਆਂ ਪੰਡਾਂ ਦੇ ਉਹਲੇ ਲੁਕੇ ਪੁਲਿਸ ਵਾਲਿਆਂ ਨੇ ਅੰਨਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਇੱਕ ਗੋਲੀ ਭਾਈ ਜੁਗਰਾਜ ਸਿੰਘ ਜੀ ਦੀ ਲੱਤ ਵਿਚ ਵੱਜੀ, ਜਿਸ ਨਾਲ ਲੱਤ ਨਕਾਰਾ ਹੋ ਗਈ। ਪੁਲਿਸ ਵਾਲੇ ਘੇਰਾ ਤੰਗ ਕਰੀ ਆਉਂਦੇ ਸਨ। ਪੁਲਿਸ ਨੂੰ ਪਿੱਛੇ ਧੱਕਣ ਲਈ ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਪੁਲਿਸ ਵੱਲ ਹੱਥ-ਗੋਲੇ ਸੁੱਟੇ, ਜਿਸ ਨਾਲ ਪੁਲਿਸ ਵਾਲੇ ਅੱਗੇ ਵਧਣੋਂ ਰੁਕ ਗਏ। ਭਾਈ ਜੁਗਰਾਜ ਸਿੰਘ ਜੀ ਨੇ ਭਾਈ ਬਖ਼ਸ਼ੀਸ਼ ਸਿੰਘ ਜੀ ਨੂੰ ਕਿਹਾ,''ਹੁਣ ਮੈਂ ਸ਼ਹੀਦ ਹੋਵਾਂਗਾ ਤੇ ਤੂੰ ਆਪਣਾ ਬਚਾਅ ਕਰ ਕੇ ਨਿਕਲ ਜਾਹ।'' ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਕਿਹਾ,'' ਬਾਬਾ ਜੀ! 'ਕੱਠੇ ਰਹੇ ਹਾਂ, ਹੁਣ ਵੀ 'ਕੱਠੇ ਹੀ ਰਹਾਂਗੇ, ਜੇ ਨਿਕਲੇ ਤਾਂ ਦੋਵੇਂ ਨਿਕਲਾਂਗੇ, ਨਹੀਂ ਤਾਂ 'ਕੱਠੇ ਹੀ ਸ਼ਹੀਦ ਹੋਵਾਂਗੇ। ਮੈਂ ਤੁਹਾਨੂੰ ਇਸ ਹਾਲਤ ਵਿਚ ਛੱਡ ਕੇ ਨਹੀਂ ਜਾ ਸਕਦਾ।''

ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਭਾਈ ਜੁਗਰਾਜ ਸਿੰਘ ਜੀ ਨੂੰ ਆਪਣੇ ਮੋਢਿਆ 'ਤੇ ਚੁੱਕ ਕੇ ਸੜਕ ਤੱਕ ਲਿਆਂਦਾ। ਭਾਈ ਬਖ਼ਸ਼ੀਸ਼ ਸਿੰਘ ਜੀ ਨੇ ਇੱਕ ਟਰੈਕਟਰ ਸਵਾਰ ਤੋਂ ਟਰੈਕਟਰ ਲੈ ਕੇ ਭਾਈ ਜੁਗਰਾਜ ਸਿੰਘ ਨੂੰ ਸੀਟ 'ਤੇ ਬਿਠਾ ਕੇ ਟਰੈਕਟਰ ਭਜਾ ਲਿਆ। ਅੱਗੇ ਵੀ ਪੁਲਿਸ ਵੱਡੀ ਗਿਣਤੀ ਵਿਚ ਮੌਜੂਦ ਸੀ। ਤੇਜ ਰਫ਼ਤਾਰ ਟਰੈਕਟਰ ਮੋੜ 'ਤੇ ਜਾ ਕੇ ਰੂੜੀ ਵਿਚ ਫ਼ਸ ਗਿਆ। ਸੁਰੱਖਿਆਂ ਫ਼ੋਰਸਾਂ ਨੇ ਘੇਰਾ ਤੰਗ ਕਰ ਕੇ ਜ਼ਬਰਦਸਤ ਫ਼ਾਇਰਿੰਗ ਕੀਤੀ ਤੇ ਟਰੈਕਟਰ 'ਤੇ ਬਰਸਟ ਮਾਰਿਆ, ਜੋ ਭਾਈ ਜੁਗਰਾਜ ਸਿੰਘ ਜੀ ਦੇ ਲੱਗਾ ਤੇ ਉਹ ਟਰੈਕਟਰ ਦੇ ਸਟੇਅਰਿੰਗ ਤੇ ਹੀ ਸ਼ਹੀਦ ਹੋ ਗਏ। ਇਸ ਵੇਲੇ ਭਾਈ ਬਖ਼ਸ਼ੀਸ਼ ਸਿੰਘ ਵੀ ਗੋਲੀਆਂ ਲੱਗਣ ਨਾਲ ਫੱਟੜ ਹੋ ਗਏ ਸਨ ਤੇ ਉਨਾਂ ਦੀ ਬਾਂਹ ਨਕਾਰਾ ਹੋ ਗਈ ਸੀ, ਪਰ ਸੂਰਮੇ ਦਾ ਦਿਲ ਤੇ ਇਰਾਦਾ ਪੂਰੀ ਤਰਾਂ ਦ੍ਰਿੜ ਸੀ। ਮੁਕਾਬਲਾ ਕਰਨ ਲਈ ਉਹ ਟਰੈਕਟਰ ਤੋਂ ਉਤਰ ਕੇ ਦੌੜ ਕੇ ਸਾਹਮਣੇ ਮਕਾਨਾਂ ਦੇ ਪਿੱਛੇ ਖੇਤਾਂ ਵੱਲ ਚਲੇ ਗਏ ਅਤੇ ਪੁਲਿਸ ਤੇ ਬੀ.ਐਸ.ਐਫ਼. ਉ¤ਤੇ ਇੱਕ ਹੱਥ ਨਾਲ ਹੀ ਗੋਲੀਆਂ ਚਲਾਉਂਦੇ ਰਹੇ। ਸੁਰੱਖਿਆ ਫ਼ੋਰਸਾਂ ਦੀਆਂ ਹਜ਼ਾਰਾਂ ਗੋਲੀਆਂ ਭਾਈ ਬਖ਼ਸ਼ੀਸ਼ ਸਿੰਘ ਜੀ ਦੀ ਸੇਧ ਨੂੰ ਆ ਰਹੀਆਂ ਸਨ, ਜਿਸ ਨਾਲ ਬਹਾਦਰ ਯੋਧੇ ਦਾ ਸਰੀਰ ਛਲਣੀ-ਛਲਣੀ ਹੋ ਗਿਆ। ਇਉਂ ਦੋਵੇਂ ਸੂਰਮੇ ਇਕੱਠੇ ਸ਼ਹੀਦ ਹੋਣ ਦਾ ਪ੍ਰਣ ਪੂਰਾ ਕਰ ਗਏ। ਹਜ਼ਾਰਾਂ ਦੀ ਗਿਣਤੀ ਵਿਚ ਆਹਲਾ ਕਿਸਮ ਦੇ ਹਥਿਆਰਾਂ ਨਾਲ ਲੈ¤ਸ ਹਿੰਦੋਸਤਾਨੀ ਫ਼ੌਜਾਂ ਦਸ ਹਜ਼ਾਰ ਦੇ ਟਿੱਡੀ ਦਲ ਦੇ ਮੁਕਾਬਲੇ, ਆਖਰ ਦੋ ਸਿੰਘ, ਉਹ ਵੀ ਇੱਕ ਕੋਲ ਹਥਿਆਰ, ਕਿੰਨਾ ਚਿਰ ਅੜਦੇ? ਪਰ ਜਿਉਂਦੇ ਸਿੰਘਾਂ ਨੂੰ ਫੜਨਾ ਕਿਸੇ ਮਾਈ ਦੇ ਲਾਲ ਦੇ ਵੱਸ ਦਾ ਰੋਗ ਨਹੀਂ ਸੀ। ਸਿੰਘਾਂ ਦਾ ਨਿਸ਼ਾਨਾ ਫ਼ਤਹਿ ਜਾਂ ਸ਼ਹਾਦਤ ਸੀ, ਉਹ ਪੂਰਾ ਕਰ ਗਏ।

ਕੇ.ਪੀ.ਐਸ. ਗਿੱਲ ਅਨੁਸਾਰ ਖਾੜਕੂ ਸਫ਼ਾਂ ਵਿਚ ਭਾਈ ਜੁਗਰਾਜ ਸਿੰਘ ਤੂਫ਼ਾਨ ਉਰਫ਼ ਤੂਫ਼ਾਨ ਸਿੰਘ ਖ਼ਾਲਸਾ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਤੋਂ ਦੂਜੇ ਨੰਬਰ 'ਤੇ ਸਨ। ਗਿੱਲ ਅਨੁਸਾਰ ਭਾਈ ਜੁਗਰਾਜ ਸਿੰਘ ਤੂਫ਼ਾਨ 30 ਬੀ.ਐਸ.ਐਫ਼., ਪੰਜਾਬ ਪੁਲਿਸ ਤੇ ਹੋਮ ਗਾਰਡ ਦੇ ਜਵਾਨਾਂ ਸਮੇਤ 150 ਤੋਂ ਵੱਧ ਕਤਲ ਕੇਸਾਂ ਵਿਚ ਪੁਲਿਸ ਨੂੰ ਲੋੜੀਂਦਾ ਸੀ।

ਲੋਕ ਆਪਣੇ ਹਰਮਨ ਪਿਆਰੇ ਭਾਈ ਜੁਗਰਾਜ ਸਿੰਘ ਤੂਫ਼ਾਨ ਤੇ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਸ਼ਹੀਦੀ ਸਰੀਰ ਲੈਣ ਲਈ ਵਹੀਰਾਂ ਘੱਤ ਕੇ ਸ੍ਰੀ ਹਰਿਗੋਬਿੰਦਪੁਰ ਥਾਣੇ ਅੱਗੇ ਇਕੱਠੇ ਹੋਣੇ ਸ਼ੁਰੂ ਹੋ ਗਏ। ਪੰਜ ਹਜ਼ਾਰ ਤੋਂ ਵੱਧ ਸਿੱਖ ਬੀਬੀਆਂ ਨੇ ਥਾਣਾ ਸ੍ਰੀ ਹਰਿਗੋਬਿੰਦਪੁਰ ਦੇ ਅੱਗੇ ਪੁਲਿਸ ਦਾ ਪਿੱਟ-ਸਿਆਪਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾ ਦਾ ਹਜੂਮ ਟਰੈਕਟਰਾਂ ਟਰਾਲੀਆਂ 'ਤੇ ਸ੍ਰੀ ਹਰਿਗੋਬਿੰਦਪੁਰ ਵਿਚ ਇਕੱਠਾ ਹੋ ਗਿਆ। ਆਪਣੇ ਪਿਆਰੇ ਸ਼ਹੀਦਾਂ ਦੀਆਂ ਲਾਸ਼ਾਂ ਪੁਲਿਸ ਤੋਂ ਪ੍ਰਾਪਤ ਕਰਨ ਲਈ ਤੇ ਆਪਣੇ ਹੱਥੀਂ ਸਸਕਾਰ ਕਰਨ ਲਈ ਪਹਿਲੀ ਵਾਰ ਸਿੱਖ ਸੰਘਰਸ਼ ਵਿਚ ਲੋਕਾਂ ਦੇ ਦਿਲਾਂ ਅੰਦਰ ਹਕੂਮਤ ਵਿਰੁੱਧ ਰੋਹ ਦਾ ਤੂਫ਼ਾਨ ਆ ਗਿਆ। ਪੁਲਿਸ ਨੂੰ ਸ੍ਰੀ ਹਰਿਗੋਬਿੰਦਪੁਰ ਵਿਚ ਕਰਫ਼ਿਊ ਲਾਉਣਾ ਪਿਆ ਪਰ ਲੋਕ ਥਾਣੇ ਅੱਗੇ ਹੋਰ ਜੁੜ ਰਹੇ ਸਨ। ਚੰਡੀਗੜ ਤੋਂ ਲੈ ਕੇ ਦਿੱਲੀ ਤੱਕ ਹਕੂਮਤ ਚਿੰਤਤ ਸੀ ਕਿ ਇਸ ਖ਼ਾਲਿਸਤਾਨੀ ਖਾੜਕੂ ਦੀ ਲਾਸ਼ ਦੀ ਮੰਗ ਕਰ ਰਹੇ ਸਿੱਖਾਂ ਵਿਚ ਹਿੰਦੂ ਮਰਦ ਤੇ ਔਰਤਾਂ ਵੀ ਬਰਾਬਰ ਸ਼ਾਮਲ ਸਨ। ਇਹ ਖ਼ਾਲਿਸਤਾਨ ਦੇ ਸੰਘਰਸ਼ ਵਿਚ ਪਹਿਲੀ ਵਾਰ ਵੇਖਣ ਨੂੰ ਮਿਲਿਆ ਸੀ। ਆਖਰ ਲੋਕਾਂ ਦੇ ਰੋਹ ਦੇ ਤੂਫ਼ਾਨ ਅੱਗੇ ਪੁਲਿਸ ਨੂੰ ਝੁਕਣਾ ਪਿਆ ਤੇ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਤੇ ਬਾਬਾ ਬਖ਼ਸ਼ੀਸ਼ ਸਿੰਘ ਦੀਆਂ ਲਾਸ਼ਾਂ ਲੋਕਾਂ ਨੂੰ ਦੇਣੀਆਂ ਪਈਆਂ। ਇਸ ਤੋਂ ਬਾਅਦ ਜਲੂਸ ਦੀ ਸ਼ਕਲ ਵਿਚ ਦੋਵੇ ਸਿੰਘਾਂ ਦੀਆਂ ਸ਼ਹੀਦੀ ਦੇਹਾਂ ਨੂੰ ਥਾਣਾ ਅੰਮ੍ਰਿਤਸਰ ਕੋਤਵਾਲੀ ਤੋਂ ਗੁਰਦੁਆਰਾ ਨਾਨਕਸਰ ਵੇਰਕਾ ਵਿਖੇ ਲਿਜਾਇਆ ਗਿਆ। ਸਿੱਖਾਂ ਦੇ ਨਾਲ-ਨਾਲ ਹਜ਼ਾਰਾਂ ਹਿੰਦੂਆਂ ਨੇ ਸ਼ਹੀਦ ਬਾਬਾ ਜੁਗਰਾਜ ਸਿੰਘ ਤੂਫ਼ਾਨ ਤੇ ਸ਼ਹੀਦ ਭਾਈ ਬਖ਼ਸ਼ੀਸ਼ ਸਿੰਘ ਜੀ ਦੇ ਸਰੀਰਾਂ ਉਪਰ ਸ਼ਰਧਾ ਨਾਲ ਬਸਤਰ ਅਤੇ ਫੁੱਲਾਂ ਭੇਟ ਕੀਤੇ।

ਪਿੰਡ ਚੀਮਾ ਖੁੱਡੀ ਦੇ ਸ਼ਹੀਦੀ ਸਮਾਗਮ ਵਿਚ ਇੱਕ ਲੱਖ ਤੋਂ ਜ਼ਿਆਦਾ ਸਿੱਖ-ਹਿੰਦੂ ਮਰਦਾਂ-ਔਰਤਾਂ ਨੇ ਸਮੂਹ ਸਾਧ ਸੰਗਤ ਦੇ ਰੂਪ ਵਿਚ ਹਾਜ਼ਰ ਹੋ ਕੇ ਆਪਣੇ ਹਰਮਨ ਪਿਆਰੇ ਜੁਝਾਰੂ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਸ਼ਹੀਦੀ ਸਮਾਗਮ ਦੌਰਾਨ ਸ੍ਰੀ ਹਰਿਗੋਬਿੰਦਪੁਰ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਦਰਸ਼ਨ ਲਾਲ ਚੋਪੜਾ ਨੇ ਬਾਬਾ ਜੁਗਰਾਜ ਸਿੰਘ ਤੂਫਾਨ ਤੇ ਭਾਈ ਬਖ਼ਸ਼ੀਸ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਬਾਬਾ ਜੁਗਰਾਜ ਸਿੰਘ ਤੂਫ਼ਾਨ ਨੇ ਸਾਡੀ ਢਾਲ ਬਣ ਕੇ ਰੱਖਿਆ ਕੀਤੀ, ਅੱਜ ਅਸੀਂ ਇਸ ਸੂਰਮੇ ਦੇ ਬਾਝੋਂ ਆਪਣੇ-ਆਪ ਨੂੰ ਇਕੱਲੇ ਮਹਿਸੂਸ ਕਰ ਰਹੇ ਹਾਂ। ਬਾਬਾ ਜੁਗਰਾਜ ਸਿੰਘ ਜੀ ਨੂੰ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਉਸ ਦੇ ਨਕਸ਼ੇ ਕਦਮਾਂ ਉਪਰ ਚੱਲ ਕੇ ਉਸ ਦੇ ਅਧੂਰੇ ਕਾਜ ਨੂੰ ਪੂਰਾ ਕਰੀਏ।

🚩🏅✒   ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ... : Dr. Amarjit Singh  [Audio File Attached]          ਅੱਜ, ਭਾਵੇਂ ਸ. ਜਸਵੰਤ...
04/09/2017

🚩🏅✒ ਸ਼ਹੀਦ ਸ. ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ... : Dr. Amarjit Singh [Audio File Attached]

ਅੱਜ, ਭਾਵੇਂ ਸ. ਜਸਵੰਤ ਸਿੰਘ ਖਾਲੜਾ ਦਾ ਨਾਂ ਕਿਸੇ ਜਾਣ-ਪਛਾਣ ਦਾ ਮੁਥਾਜ ਤਾਂ ਨਹੀਂ ਹੈ ਪਰ ਮਨੁੱਖੀ ਹੱਕਾਂ ਦੇ ਪਿੜ ਵਿੱਚ ਖਾਸ ਤੌਰ ਤੇ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਨੂੰ ਅੰਤਰਰਾਸ਼ਟਰੀ ਪਛਾਣ ਦੇਣ ਵਾਲੇ ਖਾਲੜਾ ਸਾਹਿਬ ਦੇ ਪਿਛੋਕੜ ਵੱਲ ਝਾਤ ਮਾਰਨੀ ਇੱਕ ਲਾਹੇਵੰਦਾ ਕਦਮ ਹੋਵੇਗਾ। 1995 ਵਰ੍ਹੇ ਦੇ ਸ਼ੁਰੂ ਵਿੱਚ ਸ. ਖਾਲੜਾ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਨੰਬਰ-900 ਦਾਇਰ ਕੀਤੀ। ਇਸ ਪਟੀਸ਼ਨ ਵਿੱਚ ਪੰਜਾਬ ਪੁਲਿਸ ਵਲੋਂ 'ਅਣਪਛਾਤੇ' ਕਹਿ ਕੇ ਸਾੜੇ ਗਏ ਹਜ਼ਾਰਾਂ ਸਿੱਖ ਨੌਜਵਾਨਾਂ, ਭੈਣਾਂ, ਮਾਤਾਵਾਂ ਆਦਿ ਦੇ ਕੇਸ ਦੀ ਪੂਰੀ ਪੜਤਾਲ ਕਰਨ ਦੀ ਮੰਗ ਕੀਤੀ ਗਈ ਸੀ। ਇਸ ਪਟੀਸ਼ਨ ਵਿਚਲੇ ਤੱਥ ਸ. ਜਸਵੰਤ ਸਿੰਘ ਖਾਲੜਾ, ਸ. ਜਸਪਾਲ ਸਿੰਘ ਢਿੱਲੋਂ, ਮਿਸਟਰ ਰਾਮ ਨਰਾਇਣ ਕੁਮਾਰ ਆਦਿ ਮਨੁੱਖੀ ਹੱਕਾਂ ਦੇ ਕਾਰਕੁੰਨਾਂ ਨੇ, ਜ਼ਿਲ੍ਹਾ ਅੰਮ੍ਰਿਤਸਰ ਦੇ ਤਿੰਨ ਸ਼ਮਸ਼ਾਨਘਾਟਾਂ (ਤਰਨਤਾਰਨ, ਪੱਟੀ ਤੇ ਦੁਰਗਿਆਣਾ ਮੰਦਰ-ਅੰਮ੍ਰਿਤਸਰ) ਵਿੱਚ ਵਰ੍ਹੇ 1992 ਦੌਰਾਨ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਲਾਸ਼ਾਂ ਲਈ, ਖਰੀਦੀ ਗਈ ਲੱਕੜੀ ਤੋਂ ਪ੍ਰਾਪਤ ਕੀਤੇ ਸਨ। ਇਹ ਤੱਥ ਚੌਂਕਾ ਦੇਣ ਵਾਲੇ ਸਨ-ਕਿਉਂਕਿ ਹਜ਼ਾਰਾਂ ਦੀ ਗਿਣਤੀ ਵਿੱਚ 'ਅਣਪਛਾਤੀਆਂ ਲਾਸ਼ਾਂ' ਇੱਕ ਵਰ੍ਹੇ ਦੌਰਾਨ ਸਿਰਫ ਇਨ੍ਹਾਂ ਤਿੰਨਾਂ ਸ਼ਮਸ਼ਾਨਘਾਟਾਂ ਵਿੱਚ ਹੀ ਸਾੜੀਆਂ ਗਈਆਂ ਸਨ ਤੇ ਜੇ (ਹੁਣ ਦੇ) ਪੰਜਾਬ ਦੇ ਲਗਭਗ 20 ਜ਼ਿਲ੍ਹਿਆਂ ਦਾ ਹਿਸਾਬ, ਇਸ ਅਨੁਪਾਤ ਨਾਲ ਲਗਾਇਆ ਜਾਵੇ ਤਾਂ ਇਹ ਇੱਕ ਵਰ੍ਹੇ ਵਿੱਚ 20 ਹਜ਼ਾਰ ਤੋਂ ਵੱਧ ਲਾਸ਼ਾਂ ਦਾ ਬਣਦਾ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ-''ਇਹ ਬਹੁਤ ਅਸਪੱਸ਼ਟ ਹੈ' ਤੇ 'ਸਰਦਾਰ ਖਾਲੜਾ ਦੀ ਮਰਨ ਵਾਲਿਆਂ ਨਾਲ ਕੋਈ ਰਿਸ਼ਤੇਦਾਰੀ ਨਹੀਂ ਹੈ ( ਭਾਵ ਮਰਨ ਵਾਲਿਆਂ ਨੇ ਮਰਨ ਤੋਂ ਪਹਿਲਾਂ ਸ. ਖਾਲੜਾ ਨੂੰ ਕੋਈ ਪਾਵਰ ਆਫ ਅਟਾਰਨੀ ਕਿਉਂ ਨਹੀਂ ਦਿੱਤੀ ? ) '

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਇਸ 'ਹਿੰਦੂ-ਫੈਸਲੇ' ਦੇ ਖਿਲਾਫ, ਭਾਰਤੀ ਸੰਵਿਧਾਨ ਦੇ ਆਰਟੀਕਲ 32 ਦੇ ਤਹਿਤ ਸੁਪਰੀਮ ਕੋਰਟ ਵਿੱਚ ਅਪੀਲ ਕੀਤੀ ਗਈ ਕਿ ਸੀ. ਬੀ. ਆਈ. ਨੂੰ ਇਨ੍ਹਾਂ ਅਣਪਛਾਤੀਆਂ ਲਾਸ਼ਾਂ ਦੀ ਪੜਤਾਲ ਦਾ ਮਾਮਲਾ ਸੌਂਪਿਆ ਜਾਵੇ। ਸੁਪਰੀਮ ਕੋਰਟ ਵਿੱਚ ਅਪੀਲ ਪਟੀਸ਼ਨ ਅਜੇ ਮੁੱਢਲੀ ਹਾਲਾਤ ਵਿੱਚ ਸੀ, ਜਦੋਂ ਕਿ 6 ਸਤੰਬਰ 1995 ਨੂੰ ਖਾਲੜਾ ਨੂੰ ਅੰਮ੍ਰਿਤਸਰੋਂ ਉਨ੍ਹਾਂ ਦੇ ਕਬੀਰ ਪਾਰਕ ਵਿਚਲੇ ਘਰ ਦੇ ਬਾਹਰੋਂ ਵਰਦੀਧਾਰੀ ਪੁਲਿਸ ਨੇ ਦਿਨ ਦਿਹਾੜੇ ਅਗਵਾ ਕਰ ਲਿਆ। ਅਗਵਾ ਹੋਣ ਤੋਂ ਕੁਝ ਹਫਤੇ ਪਹਿਲਾਂ ਸ. ਖਾਲੜਾ ਇੰਗਲੈਂਡ, ਕੈਨੇਡਾ ਆਦਿ ਦੇਸ਼ਾਂ ਦਾ ਦੌਰਾਨ ਕਰਕੇ ਪਰਤੇ ਸਨ, ਜਿੱਥੇ ਉਨ੍ਹਾਂ ਨੇ ਮੈਂਬਰ ਪਾਰਲੀਮੈਂਟਾਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਰਾਜਸੀ ਨੇਤਾਵਾਂ ਤੇ ਸਿੱਖ ਸੰਗਤਾਂ ਨਾਲ 'ਅਣਪਛਾਤੀਆਂ ਲਾਸ਼ਾਂ' ਦੇ ਮਸਲੇ ਨੂੰ ਖੁੱਲ੍ਹ ਕੇ ਵਿਚਾਰਿਆ ਸੀ। ਉਨ੍ਹਾਂ ਆਪਣੀਆਂ ਸਪੀਚਾਂ ਵਿੱਚ ਇਹ ਵੀ ਕਿਹਾ ਸੀ ਕਿ ਤਰਨਤਾਰਨ ਦੇ ਐਸ. ਐਸ. ਪੀ. ਅਜੀਤ ਸੰਧੂ ਨੇ ਮੈਨੂੰ ਧਮਕੀ ਦਿੱਤੀ ਹੈ ਕਿ 'ਤੂੰ 25 ਹਜ਼ਾਰ ਲਾਸ਼ਾਂ ਦੀ ਗੱਲ ਕਰਦੈਂ, ਤੈਨੂੰ 25 ਹਜ਼ਾਰ ਇੱਕ ਬਣਾ ਦਿੱਤਾ ਜਾਵੇਗਾ।' ਪਰ ਉਹ ਬੜੇ ਵਿਸ਼ਵਾਸ ਨਾਲ ਕਹਿੰਦੇ ਸਨ ਕਿ 'ਹਨੇਰੇ ਵਿੱਚ ਚਾਨਣ ਕਰਣ ਲਈ ਪਹਿਲਾਂ ਕਿਸੇ ਝੁੱਗੀ ਵਿੱਚ ਇੱਕ ਨਿੱਕਾ ਜਿਹਾ ਦੀਵਾ ਬਲਦਾ ਹੈ ਪਰ ਵਿਹੰਦਿਆਂ ਵਿਹੰਦਿਆਂ ਹਰ ਝੁੱਗੀ 'ਚੋਂ ਚਾਨਣ ਉੱਠਦਾ ਹੈ।' ਭਾਵ ਦੀਵਾ ਬੁਝਾਇਆ ਜਾ ਸਕਦਾ ਹੈ-ਚਾਨਣ, ਮਿਟਾਇਆ ਨਹੀਂ ਜਾ ਸਕਦਾ। ਘਰੋਂ ਚੁੱਕਣ ਉਪਰੰਤ ਘੋਰ ਤਸ਼ੱਦਦ ਕਰਕੇ ਭੰਨੀ ਹੋਈ ਦੇਹ ਰੂਪੀ ਖਾਲੜੇ ਨੂੰ ਅਜੀਤ ਸਿੰਘ ਸੰਧੂ ਨੇ ਆਪਣੇ ਘਰ ਮਾਨਾਂਵਾਲੇ (ਅੰਮ੍ਰਿਤਸਰ) ਵਿਖੇ ਕੇ. ਪੀ. ਐਸ. ਗਿੱਲ ਦੇ ਅੱਗੇ ਪੇਸ਼ ਕੀਤਾ ਤਾਂ ਖਾਲੜਾ ਸਿੱਖੀ ਰਾਹ 'ਤੇ ਚਲਦਾ ਹੋਇਆ ਖਾਲਸਾ ਸੋਝੀ ਤਾਈਂ ਪਹੁੰਚ ਚੁੱਕਾ ਸੀ। ਵਕਤ ਅੱਗੇ ਕੇਵਲ ਤੇ ਕੇਵਲ ਸ਼ਹਾਦਤ ਦਾ ਸੀ। ਇਹ ਉਹ ਮਾਰਗ ਸੀ ਜੋ ਗੁਰੂ ਅਰਜਨ ਦੇਵ ਜੀ, ਗੁਰੂ ਤੇਗ ਬਹਾਦਰ ਜੀ, ਛੋਟੇ ਸਾਹਿਬਜ਼ਾਦਿਆਂ, ਬਾਬਾ ਬੰਦਾ ਸਿੰਘ ਬਹਾਦਰ, ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ, ਭਾਈ ਤਾਰੂ ਸਿੰਘ ਅਤੇ ਅਨੇਕਾਂ ਹੋਰ ਸਿੱਖ ਸ਼ਹੀਦਾਂ ਨੇ ਪਹਿਲਾਂ ਹੀ ਸਿੱਖ ਇਤਿਹਾਸ ਵਿੱਚ ਸਿਰਜਿਆ ਹੈ। ਖਾਲੜਾ ਨੂੰ ਵਾਪਸ ਥਾਣਾ ਝਬਾਲ ਦੇ ਸੈੱਲ ਵਿੱਚ ਲਿਆਂਦਾ ਗਿਆ। ਇੱਕ ਗੋਲੀ ਦੀ ਅਵਾਜ਼ ਸੁਣਾਈ ਦਿੱਤੀ, ਲਾਸ਼ ਲਹੂ ਨਾਲ ਭਿੱਜ ਗਈ। ਦਰਿੰਦਿਆਂ ਨੇ ਲਾਸ਼ ਜਿਪਸੀ ਵਿੱਚ ਸੁੱਟੀ ਤੇ ਹਰੀਕੇ ਪੱਤਣ ਰਾਜਸਥਾਨ ਨਹਿਰ ਵਿੱਚ ਰੋੜ੍ਹ ਦਿੱਤੀ। ਆਪਣੀ ਆਤਮਾ ਦਾ ਕਸ਼ਟ ਦੂਰ ਕਰਨ ਲਈ ਹਰੀ ਕੇ ਪੱਤਣ ਦੇ ਰੈਸਟ ਹਾਊਸ ਵਿੱਚ ਰੱਜ ਕੇ ਸ਼ਰਾਬਾਂ ਪੀਤੀਆਂ ਗਈਆਂ ਅਤੇ ਸਮਝਿਆ ਇਹ ਗਿਆ ਕਿ ਕਹਾਣੀ ਮੁੱਕ ਗਈ ਹੈ। ਮੂਰਖਾਂ ਨੂੰ ਇਹ ਨਹੀਂ ਪਤਾ ਕਿ ਕਹਾਣੀ ਸ਼ਹੀਦ ਦੀ ਸ਼ਹੀਦੀ ਪਿੱਛੋਂ ਆਰੰਭ ਹੁੰਦੀ ਹੈ, ਜੋ ਮੁੱਕਦੀ ਨਹੀਂ ਲੰਮੇ ਸਮੇਂ ਤੱਕ ਲੋਕਾਈ ਵਿੱਚ ਕੂਕਦੀ ਰਹਿੰਦੀ ਹੈ। ਉਸੇ ਕੂਕ ਵੱਸ ਅਜੀਤ ਸਿੰਘ ਸੰਧੂ ਨੇ ਰੇਲ ਗੱਡੀ ਹੇਠ ਸਿਰ ਦਿੱਤਾ ਤੇ ਦੋ ਟੋਟੇ ਹੋ ਗਏ। ਇਸ ਨੇ ਕਦੀ ਇੱਕ ਸੰਤ ਬਾਬਾ ਚਰਨ ਸਿੰਘ ਨੂੰ ਦੋ ਜੀਪਾਂ ਨਾਲ ਇੱਕ ਇੱਕ ਲੱਤ ਬੰਨ੍ਹ ਕੇ ਇੱਕ ਦੂਜੀ ਦੇ ਉਲਟ ਚਲਾ ਕੇ ਦੋਫਾੜ ਕੀਤਾ ਸੀ.....।

' ਪਾਪੀ ਕੇ ਮਾਰਨੇ ਕੋ ਪਾਪ ਮਹਾਂਬਲੀ ਹੈ। '

ਸ. ਜਸਵੰਤ ਸਿੰਘ ਖਾਲੜਾ ਨੂੰ ਗਾਇਬ ਕਰਨ ਦੇ ਕੇਸ ਦੀ ਗੂੰਜ ਅੰਤਰਰਾਸ਼ਟਰੀ ਤੌਰ 'ਤੇ ਪੈਣ ਦੀ ਵਜ੍ਹਾ ਕਰਕੇ ਸੁਪਰੀਮ ਕੋਰਟ ਨੇ 'ਥੋੜ੍ਹੀ ਹਿਲਜੁਲ' ਵਿਖਾਉਂਦਿਆਂ ਅਣਪਛਾਤੀਆਂ ਲਾਸ਼ਾਂ ਦੇ ਮਾਮਲੇ ਦੀ ਪੜਤਾਲ ਸੀ. ਬੀ. ਆਈ. ਨੂੰ ਸੌਂਪੀ, ਜਿਸ ਨੇ ਦਸੰਬਰ 1996 ਵਿੱਚ ਆਪਣੀ ਰਿਪੋਰਟ ਸੁਪਰੀਮ ਕੋਰਟ ਨੂੰ ਦਿੱਤੀ। ਸਮੁੱਚੀ ਰਿਪੋਰਟ ਨੂੰ 'ਗੁਪਤ' ਬਣਾ ਦਿੱਤਾ ਗਿਆ ਪਰ ਇਹ ਤੱਥ, ਸੁਪਰੀਮ ਕੋਰਟ ਦੀ ਕਾਰਵਾਈ ਰਾਹੀਂ ਲੋਕਾਂ ਤੱਕ ਪਹੁੰਚਿਆ ਕਿ ਉਪਰੋਕਤ ਤਿੰਨ ਸ਼ਮਸ਼ਾਨਘਾਟਾਂ ਵਿੱਚ ਸੀ. ਬੀ. ਆਈ. ਸਿਰਫ 874 ਸਰੀਰਾਂ ਦੀ ਹੀ ਪਛਾਣ ਕਰ ਸਕੀ ਜਦੋਂ ਕਿ 1238 ਤੋਂ ਜ਼ਿਆਦਾ ਸਰੀਰ ਅਣਪਛਾਤੇ ਹੀ ਰਹੇ। ਸੁਪਰੀਮ ਕੋਰਟ ਦੇ ਜੱਜ ਜਸਟਿਸ ਕੁਲਦੀਪ ਸਿੰਘ ਨੇ ਇਸਨੂੰ 'ਨਸਲਕੁਸ਼ੀ ਤੋਂ ਵੀ ਮਾੜਾ' ਕਹਿ ਕੇ ਕੇਸ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਹਵਾਲੇ ਕਰ ਦਿੱਤਾ। ਪਰ ਸਰਕਾਰੀ ਹਲਕਿਆਂ ਵਲੋਂ ਸਮੱਸਿਆ ਇਹ ਖੜ੍ਹੀ ਕਰ ਦਿੱਤੀ ਗਈ ਕਿ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸਿਰਫ ਇੱਕ ਸਾਲ ਦੇ ਵਿੱਚ ਵਿੱਚ ਹੋਈਆਂ ਉਲੰਘਣਾਵਾਂ ਦੀ ਹੀ ਸੁਣਵਾਈ ਕਰ ਸਕਦਾ ਹੈ। ਭਾਵ 'ਆਪਣਾ ਪਿਛਲਾ ਡੇਢ ਲੱਖ ਮਰਿਆ ਭੁੱਲ ਜਾਓ, ਅਗਾਂਹ ਨੂੰ ਜਦੋਂ ਤੁਹਾਡੇ ਮੁੰਡੇ-ਕੁੜੀਆਂ ਫੇਰ ਮਾਰਾਂਗੇ, ਤਾਂ ਸਾਲ ਦੇ ਵਿੱਚ-ਵਿੱਚ ਆ ਜਾਇਓ-ਪੜਤਾਲ ਜ਼ਰੂਰ ਕਰਾਂਗੇ।' ਅਤਿ ਦੁਖਦਾਈ ਗੱਲ ਤਾਂ ਇਹ ਹੈ ਕਿ ਖਾਲੜਾ ਕਿਸੇ ਖਾੜਕੂ ਜਥੇਬੰਦੀ ਦਾ ਮੈਂਬਰ ਨਹੀਂ ਸੀ ਸਗੋਂ ਅਕਾਲੀ ਦਲ (ਬਾਦਲ) ਦੇ ਮਨੁੱਖੀ ਅਧਿਕਾਰ ਵਿੰਗ ਦਾ ਜਨਰਲ ਸਕੱਤਰ ਸੀ। ਬਾਦਲ ਦਲ ਵਲੋਂ ਪੰਜ ਸਾਲ ਕੇਂਦਰ ਸਰਕਾਰ ਵਿੱਚ ਤੇ ਪੰਜਾਬ ਵਿੱਚ ਪੰਜਵੀ ਵਾਰ ਮੁੱਖ ਮੰਤਰੀ ਵਜੋਂ ਸੱਤਾ ਦਾ ਆਨੰਦ ਭੋਗਣ ਦੇ ਬਾਵਜੂਦ ਵੀ ਇਸ ਸ਼ਹੀਦ ਦੇ ਅਸਲ ਕਾਤਲ ਕੇ. ਪੀ. ਗਿੱਲ ਨੂੰ ਦੋਸ਼ੀ ਦੇ ਕਟਹਿਰੇ ਵਿੱਚ ਖੜਾ ਨਹੀਂ ਕੀਤਾ ਗਿਆ।

ਪਿਛਲੇ ਸਾਲਾਂ ਵਿਚਲੀ, ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੀ ਕਾਰਗੁਜ਼ਾਰੀ ਵੀ ਇਹ ਹੀ ਦਰਸਾਉਂਦੀ ਹੈ ਕਿ ਸਿੱਖ 'ਗੁਲਾਮੀ' ਦਾ ਮਤਲਬ ਕੀ ਹੈ। ਕੁਝ ਸਿੱਖ ਵਕੀਲਾਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਅਲੰਬਰਦਾਰ ਜਥੇਬੰਦੀਆਂ ਦੀ ਲਗਾਤਾਰ ਮਿਹਨਤ ਸਦਕਾ, ਹਿਊਮਨ ਰਾਈਟਸ ਕਮਿਸ਼ਨ ਨੇ 1800 ਦੇ ਲਗਭਗ 'ਅਣਪਛਾਤੀਆਂ ਲਾਸ਼ਾਂ' ਦੇ ਵਾਰਸਾਂ ਨੂੰ ਵੱਧ ਤੋਂ ਵੱਧ ਦੋ ਲੱਖ ਰੁਪਈਏ ਤੱਕ ਦਾ 'ਮੁਆਵਜ਼ਾ' ਦੇਣ ਦੀ ਸਿਫਾਰਸ਼ ਪੰਜਾਬ ਸਰਕਾਰ ਕੋਲ ਕੀਤੀ। ਇਸ ਤਰ੍ਹਾਂ ਇੱਕ ਸਿੱਖ ਨੌਜਵਾਨ ਦੀ ਜਾਨ ਦੀ ਕੀਮਤ 3500 ਅਮਰੀਕਨ ਡਾਲਰ ਦੇ ਕਰੀਬ ਪਾਈ ਗਈ, ਉਹ ਵੀ ਉਹਨਾਂ ਦੇ ਮਾਰੇ ਜਾਣ ਤੋਂ 15 ਸਾਲ ਬਾਅਦ! ਇੰਨਾ ਕੁ ਖਰਚਾ ਤਾਂ ਉਨ੍ਹਾਂ ਦੇ ਵਾਰਸਾਂ ਨੇ, ਆਪਣੇ ਪਿੰਡਾਂ ਤੋਂ 'ਚੰਡੀਗੜ੍ਹ' ਆ ਕੇ ਪੇਸ਼ੀਆਂ ਦੇਂਦਿਆਂ ਹੀ ਕਰ ਦਿੱਤਾ ਹੋਣਾ ਹੈ। ਇਹ ਗੱਲ ਖੁਸ਼ੀ ਤੇ ਮਾਣ ਵਾਲੀ ਹੈ ਕਿ ਸ. ਜਸਵੰਤ ਸਿੰਘ ਖਾਲੜਾ ਦੀ ਸਿੰਘਣੀ ਬੀਬੀ ਪਰਮਜੀਤ ਕੌਰ ਖਾਲੜਾ ਅਤੇ ਬੱਚੇ ਸ. ਖਾਲੜਾ ਦੇ ਮਿਸ਼ਨ 'ਤੇ ਚੱਲਦਿਆਂ ਮਨੁੱਖੀ ਹੱਕਾਂ ਦੇ ਪਿੜ ਵਿੱਚ ਪੂਰੀ ਤਰਾਂ ਸਰਗਰਮ ਹਨ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਿਰੜ ਨਾਲ ਲੜਾਈ ਲੜ ਰਹੇ ਹਨ। ਸ. ਖਾਲੜਾ ਦੀ ਸਪੁੱਤਰੀ ਨਵਕਿਰਣ ਕੌਰ ਵਿੱਚ ਵੀ ਆਪਣੇ ਪਿਤਾ ਵਾਲੀ ਲਗਨ ਅਤੇ ਦ੍ਰਿੜਤਾ ਦਾ ਝਾਉਲਾ ਪੈਂਦਾ ਹੈ।

ਭਾਰਤੀ ਸਟੇਟ, ਮੀਡੀਏ ਅਤੇ ਅਦਾਲਤੀ ਸਿਸਟਮ ਦੇ ਵਰਤਾਰੇ ਵਿੱਚ ਕੋਈ ਤਬਦੀਲੀ ਨਹੀਂ ਆਈ। ਭਾਰਤੀ ਹਾਕਮਾਂ ਵਲੋਂ ਸਿੱਖਾਂ ਦੇ ਸਰਵਨਾਸ਼ ਲਈ, ਜੂਨ 1984 ਤੋਂ ਆਰੰਭੀ ਗਈ 'ਟੋਟਲ ਵਾਰ' ਅੱਜ ਵੀ ਬਦਸਤੂਰ ਜਾਰੀ ਹੈ। ਅੱਜ ਵੀ ਸਾਡੇ ਹਵਾਰੇ-ਰਾਜੋਆਣੇ-ਭੁੱਲਰ ਫਾਂਸੀ ਦੇ ਰੱਸਿਆਂ ਨਾਲ ਲਟਕਾਏ ਜਾਣ ਦੇ 'ਕਾਬਲ' ਸਮਝੇ ਜਾ ਰਹੇ ਹਨ ਜਦੋਂ ਕਿ ਜੂਨ-1984, ਨਵੰਬਰ-1984 ਅਤੇ 1984 ਤੋਂ 1995 ਤੱਕ ਦੇ ਸਮੇਂ ਦੌਰਾਨ ਸਿੱਖ ਨਸਲਕੁਸ਼ੀ ਦਾ ਹੁਕਮ ਚਾੜ੍ਹਨ ਵਾਲੇ ਅਤੇ ਇਸਨੂੰ ਲਾਗੂ ਕਰਣ ਨਾਲੇ ਟੁੱਕੜਬੋਚ ਅਧਿਕਾਰੀਆਂ (ਕੇ. ਪੀ. ਗਿੱਲ ਵਰਗੇ ਦਰਿੰਦੇ) ਦੇ ਖਿਲਾਫ ਕਿਸੇ ਰਾਸ਼ਟਰੀ ਜਾਂ ਅੰਤਰਰਾਸ਼ਟਰੀ ਅਦਾਲਤ ਵਿੱਚ ਕੋਈ ਸੁਣਵਾਈ-ਸਜ਼ਾ ਨਹੀਂ ਹੈ। ਗੁਰਵਾਕ ਹੈ-

'' ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤ ॥

ਖਾਲਸਾ ਜੀ ਦੇ ਚਮਕਦੇ ਸਿਤਾਰਿਆਂ ਵਿੱਚ ਮਨੁੱਖੀ ਹੱਕਾਂ ਦੇ ਪਿੜ ਵਿੱਚ, ਆਪਣੇ ਜੀਵਨ ਦੀ ਰੱਤ ਪਾਉਣ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਇੱਕ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਦਾ ਜੀਵਨ ਵਰਤਮਾਨ ਅਤੇ ਭਵਿੱਖ ਦੀਆਂ ਸਿੱਖ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਸਰੋਤ ਹੈ।

ਭਾਰਤੀ ਬ੍ਰਾਹਮਣਵਾਦੀ ਜ਼ਾਲਮ ਸਾਮਰਾਜ, ਜ਼ੁਲਮ ਕਰਨ ਦੇ ਰਸਤੇ ਤੇ ਤੁਰਦਿਆਂ ਮੁਗਲਾਂ ਤੇ ਅੰਗਰੇਜਾਂ ਨੂੰ ਵੀ ਮਾਤ ਦੇ ਗਿਆ ਹੈ। ਪਰ ਸਿੱਖ ਕੌਮ ਨੂੰ ਆਪਣੇ 'ਖਾਲੜੇ' ਵਰਗੇ ਸਪੁੱਤਰਾਂ ਤੇ ਬੜਾ ਮਾਣ ਹੈ, ਜਿਹੜੇ ਦਸਮੇਸ਼ ਪਿਤਾ ਦੇ ਦਰਸਾਏ ਰਸਤੇ-ਸ਼ੁਭ ਕਰਮਨ ਤੇ ਕਬਹੂੰ ਨ ਟਰੋਂ- 'ਤੇ ਚੱਲਦਿਆਂ, ਆਪਣੇ ਸਰੀਰਾਂ ਦੇ ਠੀਕਰੇ, ਦਿੱਲੀ ਦੇ ਦੁਸ਼ਟ ਹਾਕਮਾਂ ਦੇ ਸਿਰ ਭੰਨ ਕੇ ਅਕਾਲ ਪੁਰਖ ਦੀ ਦਰਗਾਹ ਵਿੱਚ ਸੁਰਖਰੂ ਹੋ ਕੇ ਬੈਠੇ ਹਨ। ਪਰ ਇਨ੍ਹਾਂ ਸਿਰਲੱਥ ਮਰਜੀਵੜਿਆਂ ਦੀ ਕੁਰਬਾਨੀ, ਸਾਡੇ ਲਈ ਇੱਕ ਵੰਗਾਰ ਹੈ ਕਿ ਅਸੀਂ ਸ਼ਹੀਦਾਂ ਦੇ ਖੂਨ ਦਾ ਹੱਕ ਜ਼ਰੂਰ ਲੈਣਾ ਹੈ।

ਅੱਜ ਸ. ਖਾਲੜਾ ਦੀ ਸੋਚ 'ਤੇ ਪਹਿਰਾ ਦੇ ਕੇ ਦੇਸ਼-ਵਿਦੇਸ਼ ਦੀਆਂ ਕਈ ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਕਾਂਬਾ ਛੇੜਿਆ ਹੋਇਆ ਹੈ। ਬਾਹਰਲੇ ਜੰਮਪਲ ਸਿੱਖ ਬੱਚਿਆਂ ਨੇ ਇਨਸਾਫ ਦੀ ਲੜਾਈ ਆਪਣੇ ਹੱਥ ਲੈ ਲਈ ਹੈ, ਜੋ ਮੌਜੂਦਾ ਸਮੇਂ ਦੇ ਹਾਣੀ ਹੋ ਕੇ ਚੱਲ ਰਹੇ ਹਨ। ਇਹ ਕਾਫਲਾ ਓਨਾ ਚਿਰ ਚੈਨ ਨਾਲ ਬੈਠਣ ਵਾਲਾ ਨਹੀਂ ਜਦ ਤੱਕ ਸ਼ਹੀਦਾਂ ਦੇ ਕਾਤਲ ਸਜ਼ਾ ਯਾਫਤਾ ਨਹੀਂ ਹੋ ਜਾਂਦੇ ਅਤੇ ਸ਼ਹੀਦਾਂ ਦਾ ਸੁਪਨਾ ਪੂਰਾ ਨਹੀਂ ਹੋ ਜਾਂਦਾ।

30/08/2017

ਜਦੋਂ ਜੱਜ ਨੇ ਦੋਸ਼ੀ ਕਰਾਰ ਦਿੱਤਾ ਤਾਂ ਕੁਝ ਕੁ ਪਲਾਂ ਲਈ ਸੁੰਨ ਜਿਹਾ ਹੋ ਕੇ ਖੜਾ ਰਿਹਾ ਤੇ ਫੇਰ ਪੈਰਾਂ ਭਾਰ ਬੈਠ ਕੇ ਗੋਡਿਆ ਵਿੱਚ ਸਿਰ ਦੇ ਕੇ ਉੱਚੀ-ਉੱਚੀ ਰੋਇਆ ।।

ਤੇ ਰੀਸਾਂ ਕਰਦਾ ਸੀ ਉਹਦੀਆਂ ਜੀਹਦੇ 7 ਤੇ 9 ਸਾਲ ਦੀ ਛੋਟੀ ਉਮਰ ਦੇ ਬੱਚੇ ਵੀ ਹਕੂਮਤ ਅੱਗੇ ਨਹੀਂ ਸੀ ਝੁਕੇ ।। ਸਗੋਂ ਸਜ਼ਾ ਸੁਣਾਈ ਤੋਂ ਜੈਕਾਰੇ ਛੱਡਦੇ ਸੀ ।। ਤੇ ਸੀ ਵੀ ਸੱਚੇ ਤੇ ਬੇਦੋਸ਼ ।।।

29/08/2017

--- ਅੰਦਾਜੇ ਵਿਚ ਫਰਕ ---
ਜਦੋਂ ਜੱਟੂ ਇੰਜਨੀਅਰ ਦਾ 800 ਗੱਡੀਆਂ ਦਾ ਕਾਫਲਾ ਮਾਰੂ ਹਥਿਆਰ ਅਤੇ ਅੱਗਲਾਊ ਪਦਾਰਥ ਲੈ ਕੇ ਪੰਚਕੂਲੇ ਨੂੰ ਚੱਲਿਆ ਤਾਂ ਉਹਨਾਂ ਨੂੰ ਦਾ ਅੰਦਾਜਾ ਸੀ ਕਿ ਅਦਾਲਤ ਕੋਈ ਵੀ ਫੈਸਲਾ ਕਰੇ। ਅਸੀਂ ਆਪਣੇ ਬਾਬੇ ਨੂੰ ਅਦਾਲਤ ਵਿਚੋਂ ਹਰ ਹੀਲੇ ਵਾਪਿਸ ਲੈ ਆਵਾਂਗੇ। ਜੱਟੂ-ਇੰਜਨੀਅਰ ਲਾਣੇ ਨੂੰ ਆਪਣੀ ਤਾਕਤ ਤੇ ਮਾਣ ਸੀ ਪਰ ਉਹਨਾਂ ਨੂੰ ਸਰਕਾਰ ਅਤੇ ਫੌਜ ਦੀ ਤਾਕਤ ਬਾਰੇ ਅੰਦਾਜਾ ਨਹੀਂ ਸੀ। ਜਦੋਂ ਫੈਸਲਾ ਆਇਆ ਤਾਂ ਇਹ ਲਾਣਾ ਆਪਣੇ ਬਾਬੇ ਖੁਹਾ ਕੇ ਘਰੇ ਮੁੜ ਆਇਆ ਅਤੇ ਢਾਈ ਦਰਜਨ ਬੰਦੇ ਵੀ ਮਰਵਾ ਆਇਆ। ਸਰਕਾਰ ਨੇ ਸਾਰੀ ਤਿਆਰੀ ਕੁੱਝ ਦਿਨਾਂ ਵਿਚ ਹੀ ਕੀਤੀ ਸੀ। ਪੂਰੀਆਂ ਤਿਆਰੀਆਂ ਕਰਕੇ ਜਾਣ ਵਾਲੇ 'ਸਿਰਸੀਆ-ਪੰਥ' ਵਾਲੇ 4 ਘੰਟੇ ਤੋਂ ਵੱਧ ਸਰਕਾਰ ਦਾ ਵਿਰੋਧ ਨਾ ਕਰ ਸਕੇ।

ਸਰਕਾਰ ਨੇ 1984 ਵਿਚ ਜਦੋਂ ਦਰਬਾਰ ਸਾਹਿਬ ਤੇ ਹਮਲਾ ਕਰਨਾ ਸੀ ਤਾਂ ਇਸ ਦੀ ਤਿਆਰੀ ਚਾਰ ਸਾਲ ਪਹਿਲਾਂ ਕਰਨੀ ਸ਼ੁਰੂ ਕੀਤੀ ਸੀ। ਸਾਰੀ ਤਿਆਰੀ ਕਰਨ ਤੋਂ ਬਾਅਦ ਜਦੋਂ ਫੌਜਾਂ ਅੰਮ੍ਰਿਤਸਰ ਵੱਲ ਤੁਰੀਆਂ ਤਾਂ ਫੌਜ ਅਤੇ ਸਰਕਾਰ ਨੂੰ ਅੰਦਾਜਾ ਸੀ ਕਿ 8-10 ਘੰਟਿਆਂ ਵਿਚ ਸਾਰਾ ਕੰਮ ਨਿਬੇੜ ਕੇ ਵਾਪਿਸ ਆ ਜਾਵਾਂਗੇ। ਪਰ ਜਦੋਂ ਖਾਲਸੇ ਨਾਲ ਦੋ-ਹੱਥ ਹੋਏ ਤਾਂ ਛੇ ਦਿਨ ਫੌਜੀਆਂ ਦੀਆਂ ਢੇਰੀਆਂ ਲਗਦੀਆਂ ਰਹੀਆਂ। ਸਰਕਾਰ ਦਾ ਅੰਦਾਜਾ ਗਲਤ ਨਿੱਕਲਿਆ। ਖਾਲਸੇ ਨੇ 10 ਸਾਲ ਭਾਰਤ ਸਰਕਾਰ ਦੇ ਪੈਰ ਉਖੇੜ ਕੇ ਰੱਖੇ।
ਇਹ ਹੁੰਦਾ ਹੈ ਅੰਦਾਜਿਆਂ ਵਿਚ ਫਰਕ।
- ਕੋੜ੍ਹ ਕਿਰਲੀ, ਸਤੀਰਾਂ ਨੂੰ ਜੱਫੇ ਨਹੀਂ ਪਾ ਸਕਦੀ।
ਗੁਰਸੇਵਕ ਸਿੰਘ ਧੌਲਾ

Address

Firozpur
152021

Telephone

+919781681771

Website

Alerts

Be the first to know and let us send you an email when ਸਿੱਖ ਇਤਿਹਾਸ/Sikh History posts news and promotions. Your email address will not be used for any other purpose, and you can unsubscribe at any time.

Contact The Organization

Send a message to ਸਿੱਖ ਇਤਿਹਾਸ/Sikh History:

Share