Shiromani Akali Dal - ਫ਼ਿਰੋਜ਼ਪੁਰ ਸ਼ਹਿਰੀ

  • Home
  • India
  • Firozpur
  • Shiromani Akali Dal - ਫ਼ਿਰੋਜ਼ਪੁਰ ਸ਼ਹਿਰੀ

Shiromani Akali Dal - ਫ਼ਿਰੋਜ਼ਪੁਰ ਸ਼ਹਿਰੀ Contact information, map and directions, contact form, opening hours, services, ratings, photos, videos and announcements from Shiromani Akali Dal - ਫ਼ਿਰੋਜ਼ਪੁਰ ਸ਼ਹਿਰੀ, Political Party, Firozpur.

ਸ਼੍ਰੋਮਣੀ ਅਕਾਲੀ ਦਲ - ਫ਼ਿਰੋਜ਼ਪੁਰ (ਸ਼ਹਿਰੀ) ਦਾ ਅਧਿਕਾਰਤ ਪੇਜ। ਸ਼ਹੀਦਾਂ ਦੀ ਧਰਤੀ ਤੇ ਮਾਣ ਅਤੇ ਫ਼ਿਰੋਜ਼ਪੁਰ ਦੀ ਤਰੱਕੀ ਲਈ ਪੂਰੀ ਤਰ੍ਹਾਂ ਵਚਨਬੱਧ। ਆਓ ਰਲ ਮਿਲ ਕੇ ਪੰਜਾਬ ਨੂੰ ਹੋਰ ਮਜ਼ਬੂਤ ਬਣਾਈਏ!

18/07/2026
11/07/2026

ਭੇਡਾਂ ਮੁਨੀਆਂ ਜਾ ਸਕਦੀਆਂ ਨੇਂ ਪਰ ਸਮਝਾਈਆਂ ਨਹੀਂ

ਅੱਜ ਮਿਤੀ 10/07/2026 ਸਰਕਲ ਨੰਬਰ 4 ਦੀ ਮੀਟਿੰਗ ਸਰਕਲ ਪ੍ਰਧਾਨ (ਐਸ, ਸੀ ਵਿੰਗ) ਜਗਤਾਰ ਸਿੰਘ ਦੇ ਘਰ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ ਵਿੱਚ ਜ਼ਿ...
11/07/2026

ਅੱਜ ਮਿਤੀ 10/07/2026 ਸਰਕਲ ਨੰਬਰ 4 ਦੀ ਮੀਟਿੰਗ ਸਰਕਲ ਪ੍ਰਧਾਨ (ਐਸ, ਸੀ ਵਿੰਗ) ਜਗਤਾਰ ਸਿੰਘ ਦੇ ਘਰ ਬਸਤੀ ਬਾਗ ਵਾਲੀ ਫਿਰੋਜ਼ਪੁਰ ਸ਼ਹਿਰ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ ਨਵਨੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਰੱਖੀ ਗਈ, ਜਿਸ ਵਿੱਚ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਕੀਤੀ ਗਈ ਸਰਕਲ ਪ੍ਰਧਾਨ ਨਾਲ ਮਿਲ ਕੇ ਸਰਕਲ ਅਤੇ ਬੂਥ ਦੀਆਂ ਕਮੇਟੀਆਂ ਬਣਾਉਣ ਲਈ ਵਿਚਾਰ ਕੀਤਾ ਗਿਆ,ਇਸ ਮੌਕੇ
ਨਾਲ ਪਰਮਜੀਤ ਸਿੰਘ ਕਲਸੀ ਸੀਨੀਅਰ ਮੀਤ ਪ੍ਰਧਾਨ ਜ਼ਿਲਾ ਫਿਰੋਜ਼ਪੁਰ , ਦਵਿੰਦਰ ਸਿੰਘ ਕਲਸੀ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਸ਼ਹਿਰੀ ਫਿਰੋਜ਼ਪੁਰ, ਮਨੋਹਰ ਲਾਲ ਪ੍ਰਧਾਨ ਐਸ ਸੀ ਵਿੰਗ ਸ਼ਹਿਰੀ ਹਲਕਾ,ਬਲਿਹਾਰ ਸਿੰਘ ਸੀਨੀਅਰ ਅਕਾਲੀ ਆਗੂ, ਆਸ਼ੂ ਕਪਾਹੀ ਸੀਨੀਅਰ ਅਕਾਲੀ ਆਗੂ, ਬੰਟੀ ਸ਼ਰਮਾ,
ਅਤੇ ਬਸਤੀ ਬਾਗ ਵਾਲੀ ਦੇ ਮੁਹੱਲਾ ਨਿਵਾਸੀ ਜਗਤਾਰ ਸਿੰਘ ਐਸ,ਸੀ, ਸਰਕਲ ਪ੍ਰਧਾਨ ਨੰਬਰ 4, ਹਰਪ੍ਰੀਤ ਸਿੰਘ, ਕੁਲਦੀਪ ਸਿੰਘ,ਮਨਪ੍ਰੀਤ ਸਿੰਘ, ਸਤਿਨਾਮ ਸਿੰਘ, ਹੀਰਾ ਸਿੰਘ,ਤਰਸੇਮ ਸਿੰਘ, ਮੰਗਲ ਸਿੰਘ, ਸੋਹਣ ਸਿੰਘ,ਅਜੀਤ ਸਿੰਘ ਚੱਕੀ ਵਾਲਾ, ਸ਼ਰਨਜੀਤ ਸਿੰਘ, ਰਾਜ ਸਿੰਘ,ਕਸ਼ਮੀਰ ਸਿੰਘ, ਕਰਨ ਸਿੰਘ,ਅਨਮੋਲ ਸਿੰਘ,ਸੁਰਜੀਤ ਸਿੰਘ,ਸ਼ੇਰ ਸਿੰਘ, ਗੁਰਦਿੱਤ ਸਿੰਘ,ਰਾਹੁਲ,
ਸੱਜਨ ਸਿੰਘ, ਗੁਰਪ੍ਰੀਤ ਸਿੰਘ,ਸਨੀ ਕੁਮਾਰ,ਕੁਲਵਿੰਦਰ ਸਿੰਘ ਆਦਿ ਹਾਜ਼ਰ ਰਹੇ

08/07/2026

ਸ਼੍ਰੋਮਣੀ ਅਕਾਲੀ ਦਲ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਸਮੇਤ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਤੇ ਸਿੱਖ ਸਖਸ਼ੀਅਤਾਂ ਉੱਤੇ ਕਾਂਗਰਸ ਸਰਕਾਰ ਦੌਰਾਨ ਢਾਏ ਗਏ ਅਣਮਨੁੱਖੀ ਤਸ਼ੱਦਦ ਅਤੇ ਉਹਨਾਂ ਦੀ ਕੁਰਬਾਨੀ ਸਬੰਧੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡ-ਪਿੰਡ ਵਿੱਚ ਤੇ ਕੋਨੇ-ਕੋਨੇ ਵਿੱਚ ਦਿਖਾਵੇਗਾ ਤਾਂ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਕੌਮ ਉੱਤੇ ਢਾਏ ਗਏ ਜ਼ੁਲਮ ਤੋਂ ਚੰਗੀ ਤਰਾਂ ਜਾਣੂ ਕਰਵਾਇਆ ਜਾਏ।
ਇਹ ਫ਼ਿਲਮ ਉਸ ਦਰਦਨਾਕ ਦੌਰ ਦੀ ਸਚਾਈ ਬਿਆਨ ਕਰਦੀ ਹੈ ਜੋ ਕਾਂਗਰਸ ਪਾਰਟੀ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉੱਤੇ ਕੀਤੇ ਫ਼ੌਜੀ ਹਮਲੇ ਅਤੇ ਦਿੱਲੀ ਤੇ ਹੋਰ ਸ਼ਹਿਰਾਂ ਵਿਚ ਹਜ਼ਾਰਾ ਨਿਹੱਥੇ ਬੇਗੁਨਾਹ ਸਿੱਖ ਨੌਜਵਾਨਾਂ, ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਨੂੰ ਕੋਹ-ਕੋਹ ਕੇ ਜ਼ਿੰਦਾ ਜਲਾਉਣ ਤੋਂ ਬਾਅਦ ਵੀ ਨਹੀਂ ਰੁਕੀ।
ਇਸੇ ਦਿਲ ਕੰਬਾਊ ਸਾਕੇ ਵਿਰੁੱਧ ਪੰਜਾਬ ਵਿਚ ਰੋਸ ਪ੍ਰਗਟ ਕਰਦੇ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੁੱਚੜ ਕਾਂਗਰਸੀ ਸਰਕਾਰ ਨੇ ਝੂਠੇ ਪੁਲਿਸ ਮੁਕਾਬਲਿਆਂ ਵਿਚ ਸ਼ਹੀਦ ਕੀਤਾ।
ਹੁਣ ਉਸ ਦਰਦਨਾਕ ਸਾਕੇ ਦਾ ਇਤਿਹਾਸ ਦੱਸਣ ਤੋਂ ਵੀ ਕੌਮ ਨੂੰ ਵਾਝਾਂ ਕੀਤਾ ਜਾ ਰਿਹਾ। ਸ਼੍ਰੋਮਣੀ ਅਕਾਲੀ ਦਲ ਕਦੇ ਵੀ ਅਜਿਹਾ ਨਹੀਂ ਹੋਣ ਦੇਵੇਗਾ।

08/07/2026

ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਇੱਕ ਡਾਕੂਮੈਂਟਰੀ 'ਚ ਦਿੱਤਾ ਆਪਣਾ ਬਿਆਨ :-

ਭਾਈ ਜਸਵੰਤ ਸਿੰਘ ਖਾਲੜਾ ਨੂੰ 6 ਸਤੰਬਰ 1995 ਨੂੰ ਪੁਲਿਸ ਨੇ ਚੁੱਕਿਆ ਓਦੋਂ ਕਾਂਗਰਸ ਸਰਕਾਰ ਸੀ , ਸ.ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਤੇ ਕੇ ਪੀ ਐਸ ਗਿੱਲ DGP ਸੀ !

ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਰਾਜਪਾਲ ਨੂੰ ਮਿਲਕੇ ਇਹ ਮਸਲਾ ਚੁੱਕਿਆ ਤੇ ਵਿਧਾਨ ਸਭਾ 'ਚ ਉਸ ਸਮੇਂ ਦੇ ਅਕਾਲੀ ਵਿਧਾਇਕ ਸ.ਮਨਪ੍ਰੀਤ ਸਿੰਘ ਬਾਦਲ ਨੇ ਇਸਤੇ ਮੁੱਖ ਮੰਤਰੀ ਨੂੰ ਜਵਾਬ ਦੇਣ ਲਈ ਸਵਾਲ ਕੀਤਾ !

1995 ਤੋਂ ਬਾਅਦ ਕੋਈ ਵੀ ਇਨਸਾਨ ਅੱਗੇ ਨਹੀਂ ਆਇਆ ਜੋ ਇਹ ਦੱਸ ਸਕੇ ਕਿ ਭਾਈ ਖਾਲੜਾ ਨਾਲ ਕੀ ਹੋਇਆ ਕਿਉਂਕਿ ਉਸ ਸਮੇਂ ਕਾਂਗਰਸ ਸਰਕਾਰ ਤੇ ਪੁਲਿਸ ਦਾ ਖੌਫ਼ ਹੀ ਇੰਨਾ ਸੀ !

1997 'ਚ ਸ.ਪ੍ਰ੍ਕਾਸ਼ ਸਿੰਘ ਜੀ ਬਾਦਲ ਦੀ ਅਗਵਾਈ 'ਚ ਅਕਾਲੀ ਸਰਕਾਰ ਬਣ ਚੁਕੀ ਸੀ ਤੇ ਕੇ ਪੀ ਐਸ ਗਿੱਲ ਵੀ ਹਟਾ ਦਿੱਤਾ ਗਿਆ, ਪੁਲਿਸ ਦਾ ਖੌਫ ਖਤਮ ਹੋਣ ਲੱਗਾ ਸੀ !

ਬੀਬੀ ਖਾਲੜਾ ਹੀ ਦਸਦੇ ਹਨ ਕਿ 1998 'ਚ ਕੁਲਦੀਪ ਸਿੰਘ ਗਵਾਹੀ ਦੇਣ ਲਈ ਤਿਆਰ ਹੋਇਆ !

ਉਸਦੀਆਂ ਗਵਾਹੀਆਂ ਕਰਕੇ ਇਸ ਮਾਮਲੇ 'ਚ ਸ਼ਾਮਿਲ ਪੁਲਸ ਅਫਸਰਾਂ ਨੂੰ ਸਜਾਵਾ ਹੋਈਆਂ !

ਖਾਲੜਾ ਸਾਬ੍ਹ ਦੀ ਬੇਟੀ ਨੇ ਦੱਸਿਆ ਕਿ 2007 'ਚ ਹਾਈ ਕੋਰਟ ਤੇ 2012 'ਚ ਸੁਪਰੀਮ ਕੋਰਟ ਨੇ ਉਹਨਾਂ ਪੁਲਸ ਅਫਸਰਾਂ ਦੀਆ ਸਜਾਵਾਂ ਵਧਾਈਆਂ !

ਹੁਣ ਸਵਾਲ ਇਹ ਹੈ ਕਿ ਜਦ ਦੋਸ਼ੀਆਂ ਨੂੰ ਸਜਾਵਾਂ ਤੇ ਗਵਾਹਾਂ ਦੀਆਂ ਗਵਾਹੀਆਂ ਅਕਾਲੀ ਸਰਕਾਰ ਸਮੇਂ ਹੋਈਆਂ ਤੇ ਸਾਰੇ ਦੋਸ਼ੀ ਟੰਗੇ ਵੀ ਗਏ ਫਿਰ ਸ.ਪਰਕਾਸ਼ ਸਿੰਘ ਜ ਬਾਦਲ ਨੇ ਕਦੋਂ ਇਨਸਾਫ ਮਿਲਣੋਂ ਰੋਕਿਆ !

ਭਾਈ ਖਾਲੜਾ ਨੂੰ ਮਾਰਿਆ ਕਾਂਗਰਸ ਨੇ , ਮਾਰਨ ਉਪਰੰਤ ਕਾਂਗਰਸ ਨੇ ਕੋਈ ਗਵਾਹ ਨਹੀਂ ਆਉਣ ਦਿੱਤਾ ਤੇ ਅਕਾਲੀ ਸਰਕਾਰ ਸਮੇਂ ਗਵਾਹ ਵੀ ਆਏ ਤੇ ਸਜਾਵਾਂ ਵੀ ਹੋਈਆਂ ਤੇ ਇਨਸਾਫ਼ ਵੀ ਮਿਲਿਆ , ਫਿਰ ਸ.ਬਾਦਲ ਖਿਲਾਫ ਝੂਠਾ ਬਿਰਤਾਂਤ ਕਿਉਂ ਖੜਾ ਕੀਤਾ ਜਾ ਰਿਹਾ ਹੈ ?

ਬਾਕੀ ਬੀਬੀ ਖਾਲੜਾ ਕਹਿੰਦੇ ਸਾਨੂੰ ਬਾਦਲ ਸਾਬ੍ਹ ਨੇ MLA ਮੰਤਰੀ ਬਣਨ ਲਈ ਕਿਹਾ ਸੀ ਤਾਂ ਗਲਤ ਕੀ ਸੀ , ਬੀਬੀ ਜੀ ਬਣਦੇ ਮੰਤਰੀ ਤੇ ਹੋ ਸਕਦਾ ਇਨਸਾਫ ਜਲਦੀ ਮਿਲ ਜਾਂਦਾ !

ਅੱਜ ਵੀ ਤਾਂ 2019 'ਚ ਬੀਬੀ ਜੀ ਨੇ ਓਹੀ MP ਬਣਨ ਲਈ ਚੋਣ ਲੜੀ ਸੀ ਜੋ ਸ.ਬਾਦਲ ਨੇ 1997 'ਚ ਓਹਨਾ ਨੂੰ ਕਿਹਾ ਸੀ !

ਬੀਬੀ ਖਾਲੜਾ ਦੀ ਇਹ ਵੀਡੀਓ ਇਹਨਾਂ ਦੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਦੀ ਹੈ !

08/07/2026
ਸਰਕਲ ਨੰਬਰ 9 ਦੀ ਮੀਟਿੰਗ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਦੇ ਘਰ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨਵਨੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਰੱਖੀ ਗਈ...
08/07/2026

ਸਰਕਲ ਨੰਬਰ 9 ਦੀ ਮੀਟਿੰਗ ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਸੰਧੂ ਦੇ ਘਰ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨਵਨੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਰੱਖੀ ਗਈ, ਜਿਸ ਵਿੱਚ ਸਰਕਲ ਅਤੇ ਬੂਥ ਦੀਆਂ ਕਮੇਟੀਆਂ ਬਣਾਉਣ ਲਈ ਵਿਚਾਰ ਕੀਤਾ ਗਿਆ,
ਨਾਲ ਪਰਮਜੀਤ ਸਿੰਘ ਕਲਸੀ ਸੀਨੀਅਰ ਮੀਤ ਪ੍ਰਧਾਨ, ਦਵਿੰਦਰ ਸਿੰਘ ਕਲਸੀ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਸ਼ਹਿਰੀ ਫਿਰੋਜ਼ਪੁਰ, ਮਨੋਹਰ ਲਾਲ ਪ੍ਰਧਾਨ ਐਸ ਸੀ ਵਿੰਗ ਸ਼ਹਿਰੀ ਹਲਕਾ, ਆਸ਼ੂ ਕਪਾਹੀ ਸੀਨੀਅਰ ਅਕਾਲੀ ਆਗੂ,ਸਰਕਲ ਪ੍ਰਧਾਨ (ਜਨਰਲ) ਹਰਪ੍ਰੀਤ ਸਿੰਘ ਸੰਧੂ, ਸਰਕਲ ਪ੍ਰਧਾਨ ਐਸ ਸੀ ਵਿੰਗ ਵਿਜੇ ਕੁਮਾਰ ਕੰਡੇ ਵਾਲਾ,ਸ਼ਰਨਜੀਤ ਸੰਧੂ, ਹਰਪ੍ਰੀਤ ਸੰਧੂ, ਵਿੱਕੀ ਹਾਂਡਾ, ਗੁਰਜੰਟ ਸਿੰਘ, ਰਿਕੀ ਚੌਧਰੀ, ਪ੍ਰਤੀਕ ਕੁਮਾਰ, ਰਾਜਾ, ਨਿਰਮਲ ਬਾਬਾ, ਕਾਲੀ ਸੰਧੂ, ਪਾਲਾ ਸੰਧੂ, ਕਿਰਤ ਸੰਧੂ, ਗੁਰੀਕਬਲ, ਆਦਿ ਹਾਜ਼ਰ ਰਹੇ,

ਅੱਜ 5/07/2026 ਨੂੰ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸਰਕਲ ਪ੍ਰਧਾਨਾਂ ਦੀ ਮੀਟਿੰਗ ਦਵਿੰਦਰ ਸਿੰਘ ਕਲਸੀ ਜ਼ਿਲਾ ਪ੍ਰਧਾਨ ਬੀ.ਸੀ. ਵਿੰਗ ਫਿਰੋਜ਼ਪ...
05/07/2026

ਅੱਜ 5/07/2026 ਨੂੰ ਸ਼੍ਰੋਮਣੀ ਅਕਾਲੀ ਦਲ ਬੀਸੀ ਵਿੰਗ ਦੇ ਸਰਕਲ ਪ੍ਰਧਾਨਾਂ ਦੀ
ਮੀਟਿੰਗ ਦਵਿੰਦਰ ਸਿੰਘ ਕਲਸੀ ਜ਼ਿਲਾ ਪ੍ਰਧਾਨ ਬੀ.ਸੀ. ਵਿੰਗ ਫਿਰੋਜ਼ਪੁਰ ਦੇ ਘਰ ਹੋਈ ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨਵਨੀਤ ਕੁਮਾਰ ਗੋਰਾ ਸ਼੍ਰੋਮਣੀ ਅਕਾਲੀ ਦਲ ਪਰਮਜੀਤ ਸਿੰਘ ਕਲਸੀ ਸੀਨੀਅਰ ਮੀਤ ਪ੍ਰਧਾਨ ਜਿਲਾ ਮਨੋਹਰ ਲਾਲ ਐਸੀ ਵਿੰਗ ਹਲਕਾ ਪ੍ਰਧਾਨ ਫਿਰੋਜ਼ਪੁਰ ਸ਼ਹਿਰ ਵਿਸ਼ੇਸ਼ ਤੌਰ ਤੇ ਪਹੁੰਚੇ ਜਿਸ ਵਿੱਚ ਸਰਕਲ ਅਤੇ ਬੂਥ ਦੀਆਂ ਕਮੇਟੀਆਂ ਬਣਾਉਣ ਲਈ ਵਿਚਾਰ ਕੀਤਾ ਗਿਆ ਅਤੇ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀਆਂ ਗਤੀਵਿਧੀਆਂ ਨੂੰ ਤੇਜ ਕਰਨ ਵਾਸਤੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਮੌਕੇ ਆਸ਼ੂ ਕਪਾਹੀ ਸੀਨੀਅਰ ਅਕਾਲੀ ਆਗੂ, ਕੁਲਵੰਤ ਸਿੰਘ ਸਰਕਲ ਪ੍ਰਧਾਨ ਬੀਸੀ ਵਿੰਗ, ਲਵਪ੍ਰੀਤ ਸਿੰਘ ਸਰਕਲ ਪ੍ਰਧਾਨ ਬੀਸੀ ਵਿੰਗ, ਗੁਰਭੇਜ ਸਿੰਘ ਕੰਬੋਜ ਸਰਕਲ ਪ੍ਰਧਾਨ ਬੀਸੀ ਵਿੰਗ, ਜਸਵਿੰਦਰ ਸਿੰਘ ਲੋਟੇ ਸਰਕਲ ਪ੍ਰਧਾਨ ਬੀਸੀ ਵਿੰਗ,
ਨਿੰਦਰ ਸਿੰਘ, ਸਤਿਨਾਮ ਸਿੰਘ, ਉਡੀਕ ਸਿੰਘ, ਇੰਦਰਜੀਤ ਸਿੰਘ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ ਕਲਸੀ ਸੀਨੀਅਰ ਅਕਾਲੀ ਵਰਕਰ , ਆਦਿ ਮੀਟਿੰਗ ਵਿੱਚ ਹਾਜ਼ਰ ਰਹੇ,

ਅੱਜ ਮਿਤੀ 03/07/2026 ਸਰਕਲ ਨੰਬਰ 6 ਦੀ ਮੀਟਿੰਗ ਸਰਕਲ ਪ੍ਰਧਾਨ (ਜਨਰਲ) ਪ੍ਰਮੋਦ ਕੁਮਾਰ ਚੌਧਰੀ ਦੇ ਘਰ ਕਸੂਰੀ ਗੇਟ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ...
03/07/2026

ਅੱਜ ਮਿਤੀ 03/07/2026 ਸਰਕਲ ਨੰਬਰ 6 ਦੀ ਮੀਟਿੰਗ ਸਰਕਲ ਪ੍ਰਧਾਨ (ਜਨਰਲ) ਪ੍ਰਮੋਦ ਕੁਮਾਰ ਚੌਧਰੀ ਦੇ ਘਰ ਕਸੂਰੀ ਗੇਟ ਵਿੱਚ ਜ਼ਿਲ੍ਹਾ ਪ੍ਰਧਾਨ ਸ਼ਹਿਰੀ ਨਵਨੀਤ ਕੁਮਾਰ ਗੋਰਾ ਦੀ ਅਗਵਾਈ ਹੇਠ ਰੱਖੀ ਗਈ, ਜਿਸ ਵਿੱਚ ਮੁਹੱਲਾ ਨਿਵਾਸੀਆਂ ਨੂੰ ਆ ਰਹੀਆਂ ਸਮਸਿਆਂ ਜਿਵੇ ਸੀਵਰੇਜ ਬੰਦ , ਬਿਜਲੀ ਦੀਆਂ ਤਾਰਾ ਬਾਰੇ ਵੀ ਵਿਚਾਰ ਕੀਤਾ, ਅਤੇ ਮੁਹੱਲਾ ਨਿਵਾਸੀਆਂ ਨੂੰ ਬੇਨਤੀ ਕੀਤੀ ਕੀ ਸਰਕਲ ਪ੍ਰਧਾਨ ਨਾਲ ਮਿਲ ਕੇ ਸਰਕਲ ਅਤੇ ਬੂਥ ਦੀਆਂ ਕਮੇਟੀਆਂ ਬਣਾਉਣ ਲਈ ਵਿਚਾਰ ਕੀਤਾ ਗਿਆ,ਇਸ ਮੌਕੇ
ਨਾਲ ਪਰਮਜੀਤ ਸਿੰਘ ਕਲਸੀ ਸੀਨੀਅਰ ਮੀਤ ਪ੍ਰਧਾਨ ਜਿਲਾ ਫਿਰੋਜ਼ਪੁਰ , ਦਵਿੰਦਰ ਸਿੰਘ ਕਲਸੀ ਜ਼ਿਲਾ ਪ੍ਰਧਾਨ ਬੀ ਸੀ ਵਿੰਗ ਸ਼ਹਿਰੀ ਫਿਰੋਜ਼ਪੁਰ, ਮਨੋਹਰ ਲਾਲ ਪ੍ਰਧਾਨ ਐਸ ਸੀ ਵਿੰਗ ਸ਼ਹਿਰੀ ਹਲਕਾ, ਆਸ਼ੂ ਕਪਾਹੀ ਸੀਨੀਅਰ ਅਕਾਲੀ ਆਗੂ, ਬੰਟੀ ਸ਼ਰਮਾ,
ਮੁਹੱਲਾ ਨਿਵਾਸੀ
ਪ੍ਰਮੋਦ ਕੁਮਾਰ ਚੌਧਰੀ ਸਰਕਲ ਪ੍ਰਧਾਨ, ਕੁਲਦੀਪ ਸ਼ਰਮਾ, ਕੁਲਦੀਪ ਖੁੱਲਰ,ਰਾਕੇਸ਼ ਮੈਨੀ, ਰਾਜੇਸ਼ ਉੱਪਲ,ਰਿਸ਼ੂ ਮਹਿਤਾ,ਵਿੱਕੀ ਮਹਿਤਾ, ਸੋਨੂ ਨੰਦਰਾਯੋਗ,ਪ੍ਰਬਲ ਬਜਾਜ,ਕਮਲ ਖੁੱਲਰ, ਵਿੱਕੀ ਮੰਗਲਾਨੀ,ਦੇਸਰਾਜ ਮਹਿਤਾ,ਰਵਿੰਦਰ ਨੰਦਰਾਯੋਗ,ਰਾਜਿੰਦਰ ਨੰਦਰਾਯੋਗ, ਮੁਨੀਸ਼ ਹਾਂਡਾ, ਚਿੰਤਪੂਰਨੀ ਲੈਬ,
ਆਦਿ ਹਾਜ਼ਰ ਰਹੇ,

Address

Firozpur
152002

Website

Alerts

Be the first to know and let us send you an email when Shiromani Akali Dal - ਫ਼ਿਰੋਜ਼ਪੁਰ ਸ਼ਹਿਰੀ posts news and promotions. Your email address will not be used for any other purpose, and you can unsubscribe at any time.

Share