Shiromani Akali Dal Amritsar

Shiromani Akali Dal Amritsar Fatehgarh Sahib (PB)

The Tribune dated 08th September 2026Shiromani Akali Dal Amritsar states this is not a wise order in view of the Mecca P...
08/09/2026

The Tribune dated 08th September 2026

Shiromani Akali Dal Amritsar states this is not a wise order in view of the Mecca Pact and the Chinese in open defiance of Hindutva or India.

Bangladesh has also applied for a membership of the Mecca Pact.

ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਸਮੇਂ, ਪੰਜਾਬ ਸਰਕਾਰ ਦੀ ਰਾਏ ਨੂੰ ਐਹਮੀਅਤ ਨਾ ਦੇਣਾ ਤਾਨਾਸ਼ਾਹੀ ਨਿਦਾਨਯੋਗ ਕਾਰਵਾਈ : ਟਿਵ...
07/09/2026

ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਸਮੇਂ, ਪੰਜਾਬ ਸਰਕਾਰ ਦੀ ਰਾਏ ਨੂੰ ਐਹਮੀਅਤ ਨਾ ਦੇਣਾ ਤਾਨਾਸ਼ਾਹੀ ਨਿਦਾਨਯੋਗ ਕਾਰਵਾਈ : ਟਿਵਾਣਾ

ਫ਼ਤਹਿਗੜ੍ਹ ਸਾਹਿਬ, 07 ਸਤੰਬਰ ( )” ਜਦੋਂ ਹਾਈ ਕੋਰਟ ਦੇ ਮੁੱਖ ਜਜਾਂ ਦੀ ਨਿਯੁਕਤੀ ਸਮੇਂ ਸਬੰਧਿਤ ਸਟੇਟ ਦੀ ਸਰਕਾਰ ਦੀ ਰਾਏ ਪ੍ਰਾਪਤ ਕਰਨ ਦਾ ਕਲੋਜੀਅਮ ਵਿਚ ਨਿਯਮ ਦਰਜ ਹੈ, ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ਕਰਦੇ ਸਮੇਂ ਪੰਜਾਬ ਸਰਕਾਰ ਦੀ ਰਾਏ ਨੂੰ ਨਜ਼ਰ ਅੰਦਾਜ ਕਰਨ ਦੇ ਬੀ।ਜੇ।ਪੀ- ਆਰ।ਐਸ।ਐਸ ਹੁਕਮਰਾਨਾਂ ਦੇ ਅਮਲ ਤਾਨਾਸ਼ਾਹੀ ਸੋਚ ਅਤੇ ਪੰਜਾਬ ਵਿਰੋਧੀ ਅਮਲਾਂ ਨੂੰ ਪ੍ਰਤੱਖ ਕਰਦੇ ਹਨ । ਜਿਸਦੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਾ ਹੈ, ਓਥੇ ਪੰਜਾਬ ਦੇ ਅਹਿਮ ਉਹਦਿਆਂ ਉਤੇ ਨਿਯੁਕਤੀਆਂ ਕਰਦੇ ਸਮੇਂ ਸੈਂਟਰ ਵਲੋਂ ਅਪਣਾਈ ਜਾਣ ਵਾਲੀ ਤਾਨਾਸ਼ਾਹੀ ਅਤੇ ਗੈਰਵਿਦਾਨਿਕ ਸੋਚ ਨੂੰ ਪੰਜਾਬ ਦੇ ਰਾਜ ਪ੍ਰਬੰਧ ਨੂੰ ਸਹੀ ਢੰਗ ਨਾਲ ਚਲਾਉਣ ਵਿਚ ਵਡੀਆਂ ਰੁਕਾਵਟਾਂ ਪੈਦਾ ਕਰਨ ਲਈ ਸੈਂਟਰ ਦੀ ਸਰਕਾਰ ਨੂੰ ਜੁਮੇਵਾਰ ਠਹਿਰਾਉਂਦਾ ਹੈ । ਜਿਸ ਲਈ ਪੰਜਾਬ ਨਿਵਾਸੀਆਂ ਅਤੇ ਸਿੱਖ ਕੌਮ ਵਿਚ ਸੈਂਟਰ ਦੇ ਆਪ ਹੁਦਰੇ ਫੈਸਲਿਆਂ ਵਿਰੁੱਧ ਵੱਡਾ ਰੋਹ ਉਤਪਨ ਹੋਣਾ ਤੇ ਵਾਧਾ ਹੋਣਾ ਕੁਦਰਤੀ ਹੈ । ਜਿਸਦੇ ਨਤੀਜੇ ਕਦਾਚਿਤ ਲਾਹੇਵੰਦ ਨਹੀਂ ਹੋ ਸਕਣਗੇ”।

ਇਹ ਵਿਚਾਰ ਸ। ਇਕਬਾਲ ਸਿੰਘ ਟਿਵਾਣਾ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬਿਨ੍ਹਾ ਤੇ ਸੈਂਟਰ ਦੀ ਫਿਰਕੂ ਸਰਕਾਰ ਵਲੋਂ ਪੰਜਾਬ ਦੇ ਵਡੇ ਉਹਦਿਆਂ ਜਿਵੇਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁਖ ਜੱਜ ਦੀ ਨਿਯੁਕਤੀਆਂ ਕਰਦੇ ਸਮੇਂ ਪੰਜਾਬ ਸੁਭੇ ਦੀ ਰਾਏ ਨੂੰ ਤਾਨਾਸ਼ਾਹੀ ਸੋਚ ਅਧੀਨ ਨਜ਼ਰ ਅੰਦਾਜ ਕਰਨ ਦੀਆਂ ਕਰਵਾਇਆ ਅਤੇ ਕਲੋਜ਼ੀਅਮ ਨਿਯਮਾਂ ਦਾ ਘਾਣ ਕਰਨ ਦੇ ਹੋਏ ਅਮਲਾ ਨੂੰ ਪੰਜਾਬ ਸੁਬੇ ਅਤੇ ਇਨਸਾਫ਼ ਵਿਰੋਧੀ ਕਾਰਵਾਈਆਂ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਓਹਨਾ ਕਿਹਾ ਕਿ ਭਾਵੇਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਨੂੰ ਇਨਸਾਫ਼ ਦੇਣ ਦੇ ਮੁਦੇ ਉਤੇ ਸ਼੍ਰੀ ਕੇਜਰੀਵਾਲ ਦੀ ਪੰਜਾਬ ਵਿਚ ਹਕੂਮਤ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਕਾਂਗਰਸ, ਬੀ।ਜੇ।ਪੀ-ਆਰ।ਐਸ।ਐਸ ਦੀ ਤਰਾਂ ਪੰਜਾਬ ਅਤੇ ਸਿੱਖ ਕੌਮ ਵਿਰੋਧੀ ਅਤੇ ਓਹਨਾ ਦੇ ਹੱਕ ਹਕੂਕਾਂ ਨੂੰ ਕੁਚਲਣ ਵਾਲੀ ਜਾਲਮ ਸਰਕਾਰ ਹੀ ਪ੍ਰਵਾਨ ਕਰਦੇ ਹੋਏ ਹਨ ਤਿਨਾ ਨੂੰ ਇਕੋ ਲੜੀ ਵਿਚ ਖੜਾ ਕਰਦਾ ਹੈ, ਪਰ ਜਦੋਂ ਸੈਂਟਰ ਵਲੋਂ ਕਿਸੇ ਵੀ ਮੁਦੇ ਉਤੇ ਪੰਜਾਬ ਸੂਬੇ ਅਤੇ ਸਿੱਖ ਕੌਮ ਪ੍ਰਤੀ ਤਾਨਾਸ਼ਾਹੀ ਸੋਚ ਅਧੀਨ ਅਮਲ ਹੁੰਦਾ ਹੈ ਤਾਂ ਅਸੀਂ ਆਪਣਾ ਅਤੇ ਆਪਣੇ ਸੂਬੇ ਪ੍ਰਤੀ ਅਖ਼ਲਾਕੀ ਫਰਜ਼ ਸਮਜਦੇ ਹੋਏ ਉਸ ਵਿਰੁੱਧ ਦ੍ਰਿੜਤਾ ਨਾਲ ਸਟੈਂਡ ਲੈਣਾ ਵੀ ਸਾਡਾ ਫਰਜ਼ ਹੈ। ਓਹਨਾ ਕਿਹਾ ਕਿ ਲੰਬੇ ਸਮੇਂ ਤੋਂ ਬੀ।ਜੇ।ਪੀ-ਆਰ।ਐਸ।ਐਸ ਹਕੂਮਤ ਜਬਰੀ ਅਜਿਹੇ ਫੈਸਲੇ ਥੋਪ ਰਹੀ ਹੈ ਜਿਸਨੂੰ ਪੰਜਾਬੀ ਅਤੇ ਸਿੱਖ ਕੌਮ ਕਦਾਚਿਤ ਪ੍ਰਵਾਨ ਨਹੀਂ ਕਰਣਗੇ। ਇਸੇ ਤਰਾਂ ਬੰਦੇ ਮਾਤਰਮ ਦੇ ਗਾਇਨ ਜਿਸਦਾ ਪੰਜਾਬੀਆਂ ਅਤੇ ਸਿੱਖ ਕੌਮ ਨਾਲ ਕੋਈ ਸਬੰਧ ਨਹੀਂ, ਉਸਨੂੰ ਵੀ ਸਜਾ ਯਾਵਤਾ ਕਾਨੂੰਨ ਬਣਾਕੇ ਸਾਡੇ ਉਤੇ ਥੋਪਣ ਦੇ ਦੁਖਦਾਇਕ ਅਤੇ ਨਫ਼ਰ ਭਰੇ ਅਮਲ ਹੋ ਰਹੇ ਹਨ। ਜੋ ਸਾਡਾ ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ।। ਦਾ ਮਨੁੱਖਤਾ ਪੱਖੀ ਗਾਇਨ ਹੈ, ਉਸਨੂੰ ਪੰਜਾਬ ਦੇ ਵਿਦਿਅਕ ਅਦਾਰਿਆਂ ਵਿਚ ਲਾਗੂ ਕਰਨ ਦੀ ਇਜਾਜਤ ਕਿਉਂ ਨਹੀਂ ਦਿਤੀ ਜਾ ਰਹੀ ? ਇਸਤੋਂ ਪ੍ਰਤੱਖ ਹੈ ਕਿ ਸੈਂਟਰ ਦੇ ਹੁਕਮਰਾਨ ਪੰਜਾਬ ਦੇ ਆਮੀਰ ਵਿਰਸੇ-ਵਿਰਾਸਤ, ਸਬਇਆਚਾਰ ਨਾਲ ਵੱਡੀ ਨਫ਼ਰਤ ਰੱਖਦੇ ਹਨ ।

ਸ। ਟਿਵਾਣਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਪੰਜਾਬੀਆਂ ਅਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜੇ ਕਰਦੇ ਹੋਏ ਕਿਹਾ ਕਿ ਜਦੋਂ ਬਿਹਾਰ, ਜੰਮੂ-ਕਸ਼ਮੀਰ, ਹਿਮਾਚਲ, ਰਾਜਿਸਥਾਨ ਆਦਿ ਦੀਆਂ ਸਰਕਾਰਾਂ ਆਪਣੇ ਸੂਬਿਆਂ ਵਿਚ ਦੂਸਰੇ ਸੂਬੇ ਦੇ ਪ੍ਰਵਾਸੀਆਂ ਦੇ ਅਧਾਰ ਕਾਰਡ ਬਣਨ, ਨੌਕਰੀਆਂ ਪ੍ਰਾਪਤ ਕਰਨ ਅਤੇ ਜਮੀਨ ਜਾਇਦਾਦਾਂ ਦੀ ਖਰੀਦ ਕਰਨ ਦੇ ਕਾਨੂੰਨ ਪਾਸ ਕਰਕੇ ਰੋਕਾਂ ਲਗਾ ਸਕਦੀਆਂ ਹਨ, ਉਸੇ ਸੋਚ ਤੇ ਅਧਾਰਿਤ ਪੰਜਾਬ ਦੀ ਸਰਕਾਰ ਕਾਨੂੰਨ ਪਾਸ ਕਰਕੇ ਲਾਗੂ ਕਿਉਂ ਨਹੀਂ ਕਰਦੀ ? ਕੀ ਅਜਿਹੇ ਫਰਜ਼ ਪੂਰੇ ਕਰਨ ਤੋਂ ਭਗਵੰਤ ਮਾਨ ਸਰਕਾਰ ਨੂੰ ਦਿੱਲੀ ਦੇ ਹਿੰਦੂਤਵ ਤੇ ਲੁਟੇਰਾ ਸੋਚ ਦੇ ਮਲਿਕ ਸ਼੍ਰੀ ਕੇਜਰੀਵਾਲ ਤਾਂ ਨਹੀਂ ਰੋਕ ਰਹੇ ? ਉਹ ਅਜਿਹੀਆਂ ਜੋਮੇਵਾਰੀਆਂ ਤੋਂ ਭੱਜਕੇ ਪੰਜਾਬ ਵਰਗੇ ਆਮਿਰ ਸੱਭਿਆਚਾਰ ਦੇ ਫ਼ਖਰ ਵਾਲੇ ਇਤਿਹਾਸ ਨੂੰ ਖਤਮ ਕਰਨ ਅਤੇ ਹਿੰਦੂਤਵ ਸੋਚ ਨੂੰ ਲਾਗੂ ਕਰਨ ਦੇ ਅਮਲ ਕਰਕੇ ਖੁਦ ਹੀ ਇਹ ਸਾਬਿਤ ਨਹੀਂ ਕਰ ਰਹੇ ਕਿ ਉਹ ਵੀ ਦੂਸਰੇ ਆਗੂਆਂ ਦੀ ਤਰਾਂ ਸੈਂਟਰ ਦੇ ਦਿਸ਼ਾ ਨਿਰਦੇਸ਼ ਤੇ ਓਹਨਾ ਦੇ ਗੁਲਾਮੀਅਤ ਪ੍ਰਵਾਨ ਕਰ ਰਹੇ ਹਨ। ਓਹਨਾ ਪੰਜਾਬ ਵਿਚ ਵਸਨ ਵਾਲੇ ਸਬ ਧਰਮਾਂ ਕੌਮਾਂ ਦੇ ਬਸਿੰਦਿਆਂ ਨੂੰ ਸੰਜੀਦਗੀ ਭਰੀ ਉਮੀਦ ਕਰਦੇ ਹੋਏ ਕਿ ਸਿੱਖ ਕੌਮ ਜਾਤ-ਪਾਤ, ਉੱਚ-ਨੀਚ ਦੀ ਸਮਾਜ ਵਿਰੋਧੀ ਸੋਚ ਵਿਚ ਬਿਲਕੁਲ ਯਕੀਨ ਨਹੀਂ ਰੱਖਦੀ ਬਲਕੀ ਬਿਨਾ ਕਿਸੇ ਭੇਦ-ਭਾਵ ਦੇ “ਸਰਬੱਤ ਦੇ ਭਲੇ” ਦੀ ਸੋਚ ਉਤੇ ਅਮਲ ਕਰਨ ਦੇ ਹਾਮੀ ਹਾਂ ਪਰ ਪੰਜਾਬ ਵਿਚ ਪ੍ਰਵਾਸੀਆਂ ਨੂੰ ਗੈਰਵਿਧਾਨਿਕ ਹੱਕ ਦੇਕੇ ਓਹਨਾ ਨੂੰ ਇਥੋਂ ਦੇ ਪਕੇ ਵਸਿੰਦੇ ਬਣਾਉਂਦੇ ਹੋਏ ਇਥੋਂ ਦੀ ਡੈਮੋ ਗ੍ਰਾਫੀ ਦਾ ਨਕਸ਼ਾ ਬਦਲਣ ਦੀ ਸਾਜਿਸ਼ੀ ਕਾਰਵਾਈਆਂ ਨੂੰ ਪੰਜਾਬੀ ਅਤੇ ਸਿੱਖ ਕੌਮ ਕਦਾਚਿਤ ਪ੍ਰਵਾਨ ਨਹੀਂ ਕਰਨਗੇ ਇਸ ਲਈ ਸਮੁਚੇ ਪੰਜਾਬੀ ਅਤੇ ਸਿੱਖ ਕੌਮ ਆਪਣੇ ਪੁਰਾਤਨ ਇਤਿਹਾਸ ਨੂੰ ਕਇਮ ਰੱਖਣ ਹਿੱਤ ਮੋਹਰੀ ਕਤਾਰ ਵਿਚ ਹੋਕੇ ਯੋਗਦਾਨ ਪਾਉਣਾ ਚਾਹੀਦਾ ਹੈ ਤਾਂਕਿ ਅਸੀਂ ਸਹੀ ਮਾਇਨੇ ਵਿਚ ਇਨਸਾਨੀ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹੋਏ ਪੰਜਾਬ ਸੂਬੇ ਦੀ ਹਰ ਪੱਖੋਂ ਬੇਹਤਰੀ ਕਰਨ ਵਿਚ ਯੋਗਦਾਨ ਪਾ ਸਕੀਏ।

ਆਰ.ਐਸ.ਐਸ ਜਮਾਤ ਵੱਲੋਂ ਕੱਟੜਵਾਦੀ ਸੋਚ ਅਧੀਨ ਸਿੱਖਾਂ, ਮੁਸਲਮਾਨਾਂ, ਰੰਘਰੇਟਿਆ ਦੇ ਧਾਰਮਿਕ ਸਥਾਨਾਂ ਨੂੰ ਬਰਬਾਦ ਕਰਨ ਦੇ ਅਮਲ ਬਰਦਾਸਤਯੋਗ ਨਹੀ : ...
06/09/2026

ਆਰ.ਐਸ.ਐਸ ਜਮਾਤ ਵੱਲੋਂ ਕੱਟੜਵਾਦੀ ਸੋਚ ਅਧੀਨ ਸਿੱਖਾਂ, ਮੁਸਲਮਾਨਾਂ, ਰੰਘਰੇਟਿਆ ਦੇ ਧਾਰਮਿਕ ਸਥਾਨਾਂ ਨੂੰ ਬਰਬਾਦ ਕਰਨ ਦੇ ਅਮਲ ਬਰਦਾਸਤਯੋਗ ਨਹੀ : ਮਾਨ

ਫ਼ਤਹਿਗੜ੍ਹ ਸਾਹਿਬ, 06 ਸਤੰਬਰ ( ) “ਜੋ ਆਰ.ਐਸ.ਐਸ. ਦੀ ਹਿੰਦੂਤਵ ਕੱਟੜ ਜਮਾਤ ਹੈ, ਉਹ ਬੀਜੇਪੀ ਉਸਦਾ ਸਿਆਸੀ ਵਿੰਗ ਹੈ । ਆਰ.ਐਸ.ਐਸ ਦੇ ਦਿਸਾ਼ ਨਿਰਦੇਸ਼ਾਂ ਨੇ ਮੁਲਕ ਵਿਚ ਕੱਟੜਵਾਦੀ ਸੋਚ ਅਧੀਨ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਂਨਾ ਨੂੰ ਢਹਿ-ਢੇਰੀ ਕਰਨ ਦੇ ਅਮਲ ਕਰਦੀ ਆ ਰਹੀ ਹੈ । ਜਿਸ ਤੋ ਪ੍ਰਤੱਖ ਹੋ ਜਾਂਦਾ ਹੈ ਕਿ ਇਹ ਆਰ.ਐਸ.ਐਸ ਜਮਾਤ, ਬਹੁ-ਕੌਮਾਂ, ਬਹੁ-ਧਰਮਾਂ ਦੇ ਇਥੋ ਦੇ ਨਿਵਾਸੀਆਂ ਦੇ ਵਿਧਾਨਿਕ, ਧਾਰਮਿਕ, ਸਮਾਜਿਕ ਹੱਕਾਂ ਨੂੰ ਕੁੱਚਲਣ ਦੇ ਨਿੰਦਣਯੋਗ ਅਮਲ ਕਰ ਰਹੀ ਹੈ । ਜਿਸ ਨੂੰ ਮੁਸਲਿਮ-ਸਿੱਖ, ਰੰਘਰੇਟੇ ਕਦਾਚਿਤ ਸਹਿਣ ਨਹੀ ਕਰਨਗੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸਹਾਰਨਪੁਰ ਵਿਖੇ ਮੁਸਲਿਮ ਕੌਮ ਦੀ ਮਸਜਿਦ ਨੂੰ ਗਿਰਾਉਣ ਦੇ ਕੀਤੇ ਜਾ ਰਹੇ ਘੱਟ ਗਿਣਤੀ ਕੌਮਾਂ ਵਿਰੋਧੀ ਅਮਲਾਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਹੁਕਮਰਾਨਾਂ ਨੂੰ ਘੱਟ ਗਿਣਤੀ ਕੌਮਾਂ ਦੇ ਧਾਰਮਿਕ ਸਥਾਨਾਂ ਨੂੰ ਨੁਕਸਾਨ ਪਹੁੰਚਾਉਣ ਦੇ ਕੀਤੇ ਜਾ ਰਹੇ ਦੁੱਖਦਾਇਕ ਅਮਲਾਂ ਉਤੇ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਇਹ ਕੱਟੜਵਾਦੀ ਹੁਕਮਰਾਨ ਅਜਿਹੇ ਅਮਲਾਂ ਤੋ ਤੋਬਾ ਕਰ ਲੈਣ ਤਾਂ ਬਿਹਤਰ ਹੋਵੇਗਾ ਵਰਨਾ ਹਾਲਾਤ ਹੁਕਮਰਾਨਾਂ ਦੇ ਕੰਟਰੋਲ ਤੋ ਬਾਹਰ ਹੋ ਜਾਣਗੇ । ਜਿਸਦੇ ਨਤੀਜੇ ਕਦਾਚਿਤ ਲਾਹੇਬੰਦ ਸਾਬਤ ਨਹੀ ਹੋਣਗੇ । ਉਨ੍ਹਾਂ ਵੇਰਵਾ ਦਿੰਦੇ ਹੋਏ ਕਿਹਾ ਕਿ ਪਹਿਲਾ 1984 ਵਿਚ ਇਨ੍ਹਾਂ ਹੁਕਮਰਾਨਾਂ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਉਤੇ ਬਲਿਊ ਸਟਾਰ ਦਾ ਫ਼ੌਜੀ ਹਮਲਾ ਕਰਕੇ ਢਹਿ-ਢੇਰੀ ਕੀਤੇ ਅਤੇ ਸਾਡੇ ਹੋਰ 36 ਗੁਰੂਘਰਾਂ ਨੂੰ ਵੀ ਨਿਸ਼ਾਨਾਂ ਬਣਾਇਆ । ਜੋ ਕਿ ਇਨ੍ਹਾਂ ਦੀ ਬਹੁਤ ਵੱਡੀ ਬਜਰ ਗੁਸਤਾਖੀ ਸੀ । ਫਿਰ ਦਸੰਬਰ 1992 ਵਿਚ ਮੁਸਲਿਮ ਕੌਮ ਦੇ ਧਾਰਮਿਕ ਸਥਾਨ ਬਾਬਰੀ ਮਸਜਿਦ ਨੂੰ ਦਿਨ ਦਿਹਾੜੇ ਗੈਤੀਆਂ, ਹਥੌੜਿਆ ਅਤੇ ਹੋਰ ਔਜਾਰਾਂ ਨਾਲ ਢਹਿ-ਢੇਰੀ ਕਰ ਦਿੱਤਾ । ਇਸ ਵਿਚ ਇਹ ਸਾਰੀਆ ਹਿੰਦੂਤਵ ਜਮਾਤਾਂ ਕਾਂਗਰਸ, ਬੀਜੇਪੀ-ਆਰ.ਐਸ.ਐਸ, ਹਿੰਦੂ ਸੁਰੱਖਸਾ ਸੰਮਤੀ, ਸਿਵ ਸੈਨਾ, ਬਜਰੰਗ ਦਲ ਆਦਿ ਕੱਟੜਵਾਦੀ ਸੰਗਠਨ ਸਾਮਿਲ ਸਨ । ਉਨ੍ਹਾਂ ਕਿਹਾ ਦਿੱਲੀ ਵਿਖੇ ਇਨ੍ਹਾਂ ਨੇ ਮਹਾਰਾਜ ਰਵੀਦਾਸ ਦੇ ਧਾਰਮਿਕ ਸਥਾਂਨ ਨੂੰ ਵੀ ਢਹਿ ਢੇਰੀ ਕੀਤਾ । ਇਥੋ ਤੱਕ ਮੁਸਲਿਮ ਆਗੂ ਮੀਰ ਵਾਇਜ ਨੂੰ ਜੂੰਮੇ ਦੀ ਨਮਾਜ ਪੜ੍ਹਨ ਉਤੇ ਰੋਕ ਲਗਾਕੇ ਧਾਰਮਿਕ ਹਮਲੇ ਕਰ ਰਹੀ ਹੈ । ਸਾਡੇ ਹਰਿਦੁਆਰ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂਘਰ ਗੁਰਦੁਆਰਾ ਗਿਆਨ ਗੋਦੜੀ, ਸਿੱਕਮ ਵਿਖੇ ਗੁਰਦੁਆਰਾ ਡਾਗਮਾਰ, ਉੜੀਸਾ ਸੂਬੇ ਦੇ ਜਗਨਨਾਥਪੁਰੀ ਵਿਖੇ ਗੁਰਦੁਆਰਾ ਮੰਗੂ ਮੱਠ ਨੂੰ ਢਹਿ ਢੇਰੀ ਕੀਤਾ । ਉਨ੍ਹਾਂ ਕਿਹਾ ਕਿ ਜਦੋ ਸ੍ਰੀ ਮੋਦੀ ਚਾਹੁੰਦੇ ਹਨ ਜਲੰਧਰ ਵਿਖੇ ਰੰਘਰੇਟਿਆ ਦੇ ਧਾਰਮਿਕ ਸਥਾਨ ਵਿਖੇ ਆ ਜਾਂਦੇ ਹਨ । ਜਦੋ ਇਹ ਕੱਟੜਵਾਦੀ ਲੋਕ ਸਾਡੇ ਸਭ ਘੱਟ ਗਿਣਤੀਆਂ, ਰੰਘਰੇਟਿਆ ਦੇ ਧਾਰਮਿਕ ਸਥਾਨਾਂ ਨੂੰ ਨਿਰੰਤਰ ਨਿਸ਼ਾਨਾਂ ਬਣਾ ਰਹੇ ਹਨ ਅਤੇ ਵੱਡੇ-ਵੱਡੇ ਇਤਿਹਾਸਿਕ ਪੁਰਾਤਨ ਸ਼ਹਿਰਾਂ ਦੇ ਨਾਮ ਬਦਲਕੇ ਹਿੰਦੂ ਨਾਮ ਦੇ ਰਹੇ ਹਨ, ਇਥੇ ਹਿੰਦੂ-ਹਿੰਦੀ ਅਤੇ ਹੋਰ ਹਿੰਦੂ ਰਵਾਇਤਾ ਨੂੰ ਜਬਰੀ ਸਾਡੇ ਉਤੇ ਥੋਪ ਰਹੇ ਹਨ ਤਾਂ ਰੰਘਰੇਟਿਆ ਦੇ ਧਾਰਮਿਕ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਕੱਟੜਵਾਦੀ ਲੋਕਾਂ ਨੂੰ ਆਪਣੇ ਧਾਰਮਿਕ ਸਥਾਂਨ ਬੱਲਾਂ ਵਿਖੇ ਦਾਖਲ ਹੋਣ ਦੀ ਇਜਾਜਤ ਨਾ ਦੇਣ ਤਾਂ ਕਿ ਇਹ ਸਾਡੇ ਪੰਜਾਬ ਦੇ ਨਿਵਾਸੀਆ ਤੇ ਘੱਟ ਗਿਣਤੀ ਕੌਮਾਂ ਨੂੰ ਅਜਿਹੇ ਸਥਾਨਾਂ ਤੇ ਪਹੁੰਚਕੇ ਗੁੰਮਰਾਹ ਕਰਨ ਵਿਚ ਕਾਮਯਾਬ ਨਾ ਹੋ ਸਕਣ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਭ ਘੱਟ ਗਿਣਤੀ ਕੌਮਾਂ ਇਨ੍ਹਾਂ ਹਿੰਦੂਤਵ ਕੱਟੜਵਾਦੀ ਹੁਕਮਰਾਨਾਂ ਵਿਰੁੱਧ ਇਕ ਪਲੇਟਫਾਰਮ ਤੇ ਇਕੱਤਰ ਹੋ ਕੇ ਜੂਝਣਗੀਆਂ ਅਤੇ ਇਨ੍ਹਾਂ ਹਿੰਦੂਤਵ ਕੱਟੜਵਾਦੀਆਂ ਨੂੰ ਆਪਣੇ ਧਾਰਮਿਕ ਸਥਾਨਾਂ ਨੂੰ ਜਾਂ ਧਾਰਮਿਕ ਰਵਾਇੱਤਾ ਨੂੰ ਨੁਕਸਾਨ ਪਹੁੰਚਾਉਣ ਦੀ ਇਜਾਜਤ ਕਦਾਚਿਤ ਨਹੀ ਦੇਣਗੀਆਂ । ਸ. ਮਾਨ ਨੇ ਉਚੇਚੇ ਤੌਰ ਤੇ ਕਿਹਾ ਕਿ ਜੋ ਵੱਖ-ਵੱਖ ਸਥਾਨਾਂ ਤੇ ਮੁਲਕ ਦੇ ਵੱਖ-ਵੱਖ ਹਿੱਸਿਆ ਵਿਚ ਮੁਸਲਿਮ ਕੌਮ ਉਤੇ ਹੁਕਮਰਾਨ ਜਬਰ ਕਰਨ ਦਾ ਅਮਲ ਕਰ ਰਹੇ ਹਨ, ਅਸੀ ਇਹ ਕਦਾਚਿਤ ਸਹਿਣ ਨਹੀ ਕਰਾਂਗੇ ਅਤੇ ਸਿੱਖ ਕੌਮ, ਮੁਸਲਿਮ ਕੌਮ ਨਾਲ ਚਟਾਨ ਵਾਂਗ ਖੜ੍ਹੀ ਹੈ ਅਜਿਹਾ ਕੋਈ ਵੀ ਧਾਰਮਿਕ ਹਮਲਾ ਅਸੀ ਨਹੀ ਹੋਣ ਦੇਵਾਂਗੇ । ਕਿਉਂਕਿ ਇੰਡੀਆਂ ਇਕ ਬਹੁਤ ਧਰਮਾਂ, ਬਹੁਕੌਮਾਂ ਦਾ ਧਰਮ ਨਿਰਪੱਖ ਮੁਲਕ ਹੈ, ਜਿਸ ਕੋਲ ਧਰਮ ਨਿਰਪੱਖ ਵਿਧਾਨ ਵੀ ਹੈ । ਜੋ ਸਭਨਾਂ ਨੂੰ ਬਰਾਬਰਤਾ ਦੇ ਹੱਕ ਹਕੂਕ ਪ੍ਰਦਾਨ ਕਰਦਾ ਹੈ । ਉਸ ਵਿਧਾਨ ਦਾ ਵੀ ਇਨ੍ਹਾਂ ਕੱਟੜਵਾਦੀ ਜਮਾਤਾਂ ਨੇ ਘਾਣ ਕੀਤਾ ਹੋਇਆ ਹੈ ।

ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 125ਵੀਂ ਬਰਸੀ ਗੁਰਦੁਆਰਾ ਸਿੰਘ ਸਭਾ ਕਲੌੜ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈਫ਼ਤਹਿਗੜ੍ਹ ਸਾਹਿਬ, 6 ...
06/09/2026

ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ 125ਵੀਂ ਬਰਸੀ ਗੁਰਦੁਆਰਾ ਸਿੰਘ ਸਭਾ ਕਲੌੜ ਵਿਖੇ ਸ਼ਰਧਾ ਤੇ ਸਤਿਕਾਰ ਨਾਲ ਮਨਾਈ ਗਈ

ਫ਼ਤਹਿਗੜ੍ਹ ਸਾਹਿਬ, 6 ਸਤੰਬਰ 2026: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਿੱਖ ਕੌਮ ਦੇ ਮਹਾਨ ਵਿਦਵਾਨ, ਲੇਖਕ ਅਤੇ ਸਿੰਘ ਸਭਾ ਲਹਿਰ ਦੇ ਪ੍ਰਮੁੱਖ ਆਗੂ ਗਿਆਨੀ ਦਿੱਤ ਸਿੰਘ ਜੀ ਦੀ 125ਵੀਂ ਬਰਸੀ ਉਨ੍ਹਾਂ ਦੇ ਜਨਮ ਅਸਥਾਨ ਨੰਦਪੁਰ-ਕਲੌੜ ਵਿਖੇ ਗੁਰਦੁਆਰਾ ਸਿੰਘ ਸਭਾ ਕਲੌੜ ਵਿੱਚ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ ਅਤੇ ਗਿਆਨੀ ਦਿੱਤ ਸਿੰਘ ਜੀ ਦੇ ਸਿੱਖ ਕੌਮ ਪ੍ਰਤੀ ਮਹਾਨ ਯੋਗਦਾਨ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।

ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ਜੀ ਨੇ ਆਪਣੀ ਵਿਦਵਤਾ, ਕਲਮ ਅਤੇ ਦਲੀਲਾਂ ਰਾਹੀਂ ਸਿੱਖੀ ਸਿਧਾਂਤਾਂ ਦੀ ਮਜ਼ਬੂਤ ਪੈਰਵੀ ਕੀਤੀ। ਉਨ੍ਹਾਂ ਨੇ ਸਿੰਘ ਸਭਾ ਲਹਿਰ ਰਾਹੀਂ ਸਿੱਖ ਕੌਮ ਨੂੰ ਧਾਰਮਿਕ, ਸਮਾਜਿਕ ਅਤੇ ਬੌਧਿਕ ਤੌਰ ’ਤੇ ਜਾਗਰੂਕ ਕਰਨ ਵਿੱਚ ਇਤਿਹਾਸਕ ਭੂਮਿਕਾ ਨਿਭਾਈ। ਉਨ੍ਹਾਂ ਦੀਆਂ ਰਚਨਾਵਾਂ ਅਤੇ ਵਿਚਾਰ ਅੱਜ ਵੀ ਸਿੱਖ ਨੌਜਵਾਨੀ ਅਤੇ ਸਮੁੱਚੇ ਖਾਲਸਾ ਪੰਥ ਲਈ ਪ੍ਰੇਰਣਾ ਦਾ ਸਰੋਤ ਹਨ।

ਸਮਾਗਮ ਦੌਰਾਨ ਰਾਗੀ, ਢਾਡੀ, ਕਵੀਸ਼ਰੀ ਜਥਿਆਂ ਅਤੇ ਕਥਾਵਾਚਕਾਂ ਵੱਲੋਂ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ, ਸੰਘਰਸ਼, ਵਿਦਵਤਾ ਅਤੇ ਪੰਥਕ ਸੇਵਾਵਾਂ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ। ਸਮੁੱਚੀ ਸੰਗਤ ਨੇ ਗਿਆਨੀ ਦਿੱਤ ਸਿੰਘ ਜੀ ਦੇ ਦਰਸਾਏ ਰਸਤੇ ਉੱਤੇ ਚੱਲਦਿਆਂ ਸਿੱਖੀ ਸਿਧਾਂਤਾਂ, ਗੁਰਮਤਿ ਵਿਚਾਰਧਾਰਾ ਅਤੇ ਪੰਥਕ ਹੱਕਾਂ ਦੀ ਰਾਖੀ ਲਈ ਵਚਨਬੱਧ ਰਹਿਣ ਦਾ ਪ੍ਰਣ ਕੀਤਾ।

ਇਸ ਮੌਕੇ ਸ. ਕੁਸ਼ਲਪਾਲ ਸਿੰਘ ਮਾਨ, ਜਨਰਲ ਸਕੱਤਰ ਅਤੇ ਉਮੀਦਵਾਰ ਵਿਧਾਨ ਸਭਾ ਹਲਕਾ ਖਰੜ; ਸ. ਗੁਰਜੰਟ ਸਿੰਘ ਕੱਟੂ, ਜਨਰਲ ਸਕੱਤਰ; ਸ. ਸ਼ਿੰਗਾਰਾ ਸਿੰਘ ਬਡਲਾ, ਜ਼ਿਲ੍ਹਾ ਪ੍ਰਧਾਨ ਸ੍ਰੀ ਫ਼ਤਹਿਗੜ੍ਹ ਸਾਹਿਬ; ਸ. ਧਰਮ ਸਿੰਘ ਕਲੌੜ, ਮੈਂਬਰ ਪੀ.ਏ.ਸੀ.; ਸ. ਸ਼ਿਵਦੇਵ ਸਿੰਘ ਫੌਜੀ, ਸੀਨੀਅਰ ਆਗੂ; ਸਰਪੰਚ ਪਵਨਪ੍ਰੀਤ ਸਿੰਘ ਢੋਲੇਵਾਲ, ਦਫ਼ਤਰ ਇੰਚਾਰਜ ਸ੍ਰੀ ਅਨੰਦਪੁਰ ਸਾਹਿਬ; ਸ. ਜਸਪਾਲ ਸਿੰਘ ਗਿੱਲ, ਜਨਰਲ ਸਕੱਤਰ ਯੂਥ ਵਿੰਗ; ਸ. ਗੁਰਪ੍ਰੀਤ ਸਿੰਘ ਦੁਲਵਾਂ, ਪ੍ਰਚਾਰਕ ਸਕੱਤਰ ਯੂਥ ਵਿੰਗ; ਸ. ਗੁਰਿੰਦਰ ਸਿੰਘ ਮੋਹਾਲੀ, ਯੂਥ ਪ੍ਰਧਾਨ ਮੋਹਾਲੀ; ਸ. ਓਪਿੰਦਰਪ੍ਰਤਾਪ ਸਿੰਘ, PA/PS ਸ. ਸਿਮਰਨਜੀਤ ਸਿੰਘ ਮਾਨ; ਸ. ਸੁਖਚੈਨ ਸਿੰਘ ਅਤਲਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।

ਇਸ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਕਲੌੜ ਦੇ ਪ੍ਰਧਾਨ ਸ. ਸਮਨਜੀਤ ਸਿੰਘ, ਸ. ਦਰਸ਼ਨ ਸਿੰਘ, ਮਾਸਟਰ ਦਰਸ਼ਨ ਸਿੰਘ, ਸ. ਜੈਪ ਸਿੰਘ, ਸ. ਗੁਰਮੁਖ ਸਿੰਘ, ਸ. ਪਰਮਜੀਤ ਸਿੰਘ, ਸ. ਮਲਕੀਤ ਸਿੰਘ, ਸ. ਪਤਵੰਤ ਸਿੰਘ, ਸ. ਖੁਸ਼ਪ੍ਰੀਤ ਸਿੰਘ ਅਤੇ ਸ. ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ, ਵਰਕਰ, ਪੰਥ ਦਰਦੀ, ਇਲਾਕੇ ਦੇ ਪਤਵੰਤੇ ਸੱਜਣ ਅਤੇ ਸੰਗਤਾਂ ਹਾਜ਼ਰ ਰਹੀਆਂ।

ਸਮਾਗਮ ਦੌਰਾਨ ਗੁਰੂ ਕਾ ਲੰਗਰ ਅਟੁੱਟ ਵਰਤਾਇਆ ਗਿਆ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗਿਆਨੀ ਦਿੱਤ ਸਿੰਘ ਜੀ ਦੀ ਮਹਾਨ ਵਿਰਾਸਤ ਨੂੰ ਕੋਟਿ-ਕੋਟਿ ਪ੍ਰਣਾਮ ਕਰਦਿਆਂ ਕਿਹਾ ਗਿਆ ਕਿ ਉਨ੍ਹਾਂ ਦੀ ਪੰਥਕ ਸੋਚ, ਵਿਦਵਤਾ ਅਤੇ ਕਲਮ ਵੱਲੋਂ ਕੀਤੀ ਸੇਵਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।

ਵੱਲੋਂ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ6 ਸਤੰਬਰ 1995 — ਮਨੁੱਖੀ ਅਧਿਕਾਰਾਂ ਦੇ ਇਤਿਹਾਸ ਦਾ ਉਹ ਕਾਲਾ ਦਿਨ, ਜਦੋ...
06/09/2026

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

6 ਸਤੰਬਰ 1995 — ਮਨੁੱਖੀ ਅਧਿਕਾਰਾਂ ਦੇ ਇਤਿਹਾਸ ਦਾ ਉਹ ਕਾਲਾ ਦਿਨ, ਜਦੋਂ ਸੱਚ ਦੀ ਆਵਾਜ਼ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।

ਅੱਜ ਤੋਂ 31 ਸਾਲ ਪਹਿਲਾਂ, 6 ਸਤੰਬਰ 1995 ਨੂੰ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਨੂੰ ਅੰਮ੍ਰਿਤਸਰ ਸਥਿਤ ਉਨ੍ਹਾਂ ਦੇ ਘਰ ਦੇ ਬਾਹਰੋਂ ਪੁਲਿਸ ਵੱਲੋਂ ਚੁੱਕ ਲਿਆ ਗਿਆ ਸੀ।
ਭਾਈ ਖਾਲੜਾ ਜੀ ਦਾ “ਕਸੂਰ” ਸਿਰਫ਼ ਇੰਨਾ ਸੀ ਕਿ ਉਹ ਪੰਜਾਬ ਵਿੱਚ ਹੋਈਆਂ ਗੈਰਕਾਨੂੰਨੀ ਹੱਤਿਆਵਾਂ, ਲਾਪਤਾ ਕੀਤੇ ਗਏ ਲੋਕਾਂ ਅਤੇ ‘ਲਾਵਾਰਿਸ’ ਕਹਿ ਕੇ ਕੀਤੇ ਗਏ ਸਸਕਾਰਾਂ ਦਾ ਸੱਚ ਸਰਕਾਰੀ ਰਿਕਾਰਡਾਂ ਵਿੱਚੋਂ ਖੋਜ ਰਹੇ ਸਨ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਾਂਚ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। CBI ਦੀ ਜਾਂਚ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ 2,097 ਸਸਕਾਰਾਂ ਦਾ ਰਿਕਾਰਡ ਸਾਹਮਣੇ ਆਇਆ—ਜਿਨ੍ਹਾਂ ਵਿੱਚ 585 ਲਾਸ਼ਾਂ ਪੂਰੀ ਤਰ੍ਹਾਂ ਪਛਾਣੀਆਂ ਗਈਆਂ, 274 ਅੰਸ਼ਕ ਤੌਰ ’ਤੇ ਪਛਾਣੀਆਂ ਗਈਆਂ ਅਤੇ 1,238 ਅਣਪਛਾਤੀਆਂ ਸਨ। ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ’ਤੇ ਉਲੰਘਣਾ ਹੋਣ ਦੀ ਗੱਲ ਦਰਜ ਕੀਤੀ। ਉਨ੍ਹਾਂ ਦੀ ਦੇਹ ਪਰਿਵਾਰ ਨੂੰ ਕਦੇ ਨਹੀਂ ਮਿਲੀ। ਲੰਬੀ ਕਾਨੂੰਨੀ ਲੜਾਈ ਤੋਂ ਬਾਅਦ 2005 ਵਿੱਚ ਪੁਲਿਸ ਮੁਲਾਜ਼ਮ ਦੋਸ਼ੀ ਕਰਾਰ ਦਿੱਤੇ ਗਏ ਅਤੇ ਆਖ਼ਰਕਾਰ 2011 ਵਿੱਚ ਸੁਪਰੀਮ ਕੋਰਟ ਨੇ ਪੰਜ ਪੁਲਿਸ ਅਧਿਕਾਰੀਆਂ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖੀ।

ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਕੁਰਬਾਨੀ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਜਮਹੂਰੀਅਤ ਦੀ ਅਸਲੀ ਪਰਖ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਨਾਗਰਿਕ ਸੱਤਾ ਤੋਂ ਸਵਾਲ ਪੁੱਛਦਾ ਹੈ। ਮਨੁੱਖੀ ਅਧਿਕਾਰ ਕਿਸੇ ਸਰਕਾਰ, ਧਰਮ, ਜਾਤ ਜਾਂ ਸਿਆਸੀ ਵਿਚਾਰਧਾਰਾ ਦੀ ਮਿਹਰਬਾਨੀ ਨਹੀਂ, ਸਗੋਂ ਹਰ ਮਨੁੱਖ ਦਾ ਬੁਨਿਆਦੀ ਹੱਕ ਹਨ।

ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਭਾਈ ਜਸਵੰਤ ਸਿੰਘ ਖਾਲੜਾ ਜੀ ਦੀ ਮਨੁੱਖੀ ਹੱਕਾਂ ਲਈ ਕੀਤੀ ਲਾਸਾਨੀ ਸੇਵਾ ਅਤੇ ਕੁਰਬਾਨੀ ਨੂੰ ਨਮਨ ਕਰਦਾ ਹੈ ਅਤੇ ਇਹ ਪ੍ਰਣ ਦੁਹਰਾਉਂਦਾ ਹੈ ਕਿ ਕਿਸੇ ਵੀ ਨਾਗਰਿਕ ਦੇ ਜਮਹੂਰੀ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਰੁੱਧ ਆਵਾਜ਼ ਬੁਲੰਦ ਕਰਨਾ ਸਾਡਾ ਫਰਜ਼ ਹੈ।

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਅਮਰ ਰਹਿਣ।
ਉਨ੍ਹਾਂ ਦੀ ਸੱਚ, ਇਨਸਾਫ਼ ਅਤੇ ਮਨੁੱਖੀ ਮਾਣ ਲਈ ਜਗਾਈ ਜੋਤ ਸਦਾ ਰੌਸ਼ਨ ਰਹੇ।

ਵੱਲੋਂ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)

https://www.facebook.com/share/p/1D8FdkEABT/
06/09/2026

https://www.facebook.com/share/p/1D8FdkEABT/

ਜਨਰਲ ਡਾਇਰ, ਡਿੰਪੀ ਚੰਦਭਾਨ, ਦੀਪ ਸਿੱਧੂ, ਸੰਤਾਂ ਬਾਰੇ ਸਿਮਰਨਜੀਤ ਸਿੰਘ ਮਾਨ ਦ...

ਸ਼ੇਰਾਂ ਨੂੰ ਪਿੰਜਰੇ ਵਿਚ ਜਬਰੀ ਪਾਉਣਾ ਤਾਂ ਅਣਮਨੁੱਖੀ ਅਤਿ ਨਿੰਦਣਯੋਗ ਅਮਲ ਹਨ : ਮਾਨਫ਼ਤਹਿਗੜ੍ਹ ਸਾਹਿਬ, 05 ਸਤੰਬਰ (                  ) ਸ਼ੇਰ ...
05/09/2026

ਸ਼ੇਰਾਂ ਨੂੰ ਪਿੰਜਰੇ ਵਿਚ ਜਬਰੀ ਪਾਉਣਾ ਤਾਂ ਅਣਮਨੁੱਖੀ ਅਤਿ ਨਿੰਦਣਯੋਗ ਅਮਲ ਹਨ : ਮਾਨ

ਫ਼ਤਹਿਗੜ੍ਹ ਸਾਹਿਬ, 05 ਸਤੰਬਰ ( ) ਸ਼ੇਰ ਤਾਂ ਜੰਗਲ ਦੇ ਰਾਜੇ ਹੁੰਦੇ ਹਨ, ਇਹਨਾਂ ਨੂੰ ਜਬਰੀ ਸਿੱਖਾਂ ਪਿੱਛੇ ਡੱਕ ਦੇਣਾ ਤਾਂ ਬਹੁਤ ਵੱਡਾ ਜ਼ੁਲਮ ਹੈ । ਜਦੋਂ ਤੋਂ ਗੁਰੂ ਨਾਨਕ ਸਾਹਿਬ ਨੇ ਸਿੱਖ ਬਣਾਏ ਹਨ ਅਤੇ ਸਾਡੇ ਦਸਵੇਂ ਗੁਰੂ ਸਾਹਿਬਾਨ ਨੇ ਸਾਨੂੰ " ਸਿੰਘ " ਦਾ ਨਾਮ ਦੇਕੇ ਕੇਵਲ ਦੁਨੀਆਂ ਤੋਂ ਸੱਭ ਕੌਮਾਂ ਤੋਂ ਵੱਖਰੀ ਅਣਖੀਲੀ ਤੇ ਬਹਾਦਰ ਵਾਲੀ ਪਹਿਚਾਣ ਹੀ ਨਹੀਂ ਦਿਤੀ ਬਲਕਿ ਸਿੱਖ ਉਸ ਸਮੇਂ ਤੋਂ ਹੀ ਆਪਣੀ ਜੀਵਨ ਜਾਂਚ ਵਿਚ ਅਤੇ ਵਿਵਹਾਰ ਵਿਚ ਸ਼ੇਰਾਂ ਵਾਲਾ ਹੀ ਵਰਤਾਰਾ ਅਤੇ ਸੋਚ ਦੀ ਬਖਸ਼ਿਸ਼ ਕੀਤੀ ਹੈ । ਲੇਕਿਨ 1947 ਦੀ ਮੁਲਕ ਦੀ ਵੰਡ ਤੋਂ ਬਾਅਦ ਸਿੱਖਾਂ ਉਤੇ ਹੁਕਮਰਾਨਾ ਨੇ ਨਿਰੰਤਰ ਜਬਰ ਵਿਕਤਰੇ ਅਤੇ ਬੇਇਨਸਾਫੀਆਂ ਕੀਤੀਆਂ ਹਨ । ਲੇਕਿਨ ਸਿੱਖ ਕੌਮ ਨੇ ਆਪਣੀ ਵੱਖਰੀ ਅਤੇ ਅਣਖੀਲੀ ਪਹਿਚਾਣ ਨੂੰ ਕਦੀ ਵੀ ਨਾ ਤਾਂ ਮਰਨ ਦਿੱਤਾ ਹੈ ਅਤੇ ਨਾ ਹੀ ਹਿੰਦੂਤਵ ਜਾਬਿਰ ਹੁਕਮਰਾਨਾਂ ਅਗੇ ਈਨ ਮਨੀ ਹੈ । 1947 ਤੋਂ ਬਾਅਦ ਹੁਕਮਰਾਨਾਂ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਬਲੂ ਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰੂਧਾਮਾਂ ਨੂੰ ਹੀ ਢਹਿ ਢੇਰੀ ਨਹੀਂ ਕੀਤਾ, ਬਲਕਿ 25000 ਦੇ ਕਰੀਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੋਣ ਪੋਹੂਚੇ 25000 ਦੇ ਕਰੀਬ ਨਿਰਦੋਸ਼ ਨਿਹਥੇ ਬੱਚਿਆਂ ਬੀਬੀਆਂ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸ਼ਹੀਦ ਕਰ ਦਿੱਤਾ । ਉਪਰੰਤ ਰਾਜੀਵ ਗਾਂਧੀ ਦੇ ਗਧੀ ਉਤੇ ਬੈਠਣ ਤੋਂ ਬਾਅਦ ਦਿੱਲੀ ਕਾਨਪੁਰ ਬੁਕਾਰੋ ਅਤੇ ਹੋਰ ਸਥਾਨਾਂ ਉਤੇ ਇਕ ਸਾਜਿਸ਼ ਤਹਿਤ ਇਕ ਕਤਲਿਆਮ ਕੀਤਾ ਗਿਆ । ਪੰਜਾਬ ਵਿਚ ਅਮ੍ਰਿਤਧਾਰੀ ਸਿੱਖ ਨੌਜਵਾਨਾਂ ਨੂੰ ਘਰਾਂ ਵਿੱਚੋ ਚੁੱਕ ਕੇ ਹਜ਼ਾਰਾਂ ਦੀ ਗਿਣਤੀ ਵਿਚ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰੀਆਂ ਗਿਆ । ਇਥੋਂ ਤੱਕ 30-30 ਸਾਲਾਂ ਤੋਂ ਜ਼ਬਰੀ ਬੰਦੀ ਬਣਾਏ ਗਏ ਸਜਾਵਾਂ ਪੂਰੀਆਂ ਕਰ ਚੁਕੇ ਸਿਖਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ । ਇਥੋਂ ਤੱਕ ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਬਿਰਧ ਮਾਂ-ਬਾਪ ਨੂੰ ਮਿਲਣ ਲਈ ਪੈਰੋਲ ਵੀ ਨਹੀਂ ਦਿਤੀ ਜਾ ਰਹੀ । ਜਦੋਂ ਕਿ ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਬਹੁਤ ਬਿਮਾਰ ਹਨ । ਅਜਿਹੇ ਸਮੇਂ ਓਹਨਾ ਨੂੰ ਆਪਣੀ ਮਾਤਾ ਨੂੰ ਮਿਲਣ ਦੀ ਇਜਾਜਤ ਨਾ ਦੇਣਾ ਤਾਂ ਕੌਮਾਂਤਰੀ ਮਨੁੱਖੀ ਅਧਿਕਾਰਾਂ ਅਤੇ ਨਿਯਮਾਂ ਦਾ ਘਾਣ ਕਰਨ ਦੀਆ ਕਾਰਵਾਈਆਂ ਹਨ । ਸਿੱਖਾਂ ਤੇ ਹੋ ਰਹੇ ਹਕੂਮਤੀ ਜਬਰ ਜ਼ੁਲਮ ਨੂੰ ਸਿੱਖ ਕੌਮ ਹੁਣ ਕਦਾਚਿਤ ਸਹਿਣ ਨਹੀਂ ਕਰੇਗੀ । ਇਹਨਾਂ ਜਾਬਿਰ ਹੁਕਮਰਾਨਾਂ ਦੇ ਰਾਜਪ੍ਰਬੰਧ ਤੋਂ ਵੱਖਰੇ ਹੋਣ ਦੀ ਸੋਚ ਤਾਂ ਪਹਿਲੋਂ ਹੀ ਪ੍ਰਬਲ ਹੈ, ਪਰ ਹੁਣ ਇਹਨਾਂ ਹਿੰਦੂਤਵ ਹੁਕਮਰਾਨਾ ਤੋਂ ਵੱਖਰਾ ਹੋਣਾ ਅਤਿ ਜਰੂਰੀ ਬਣ ਗਿਆ ਹੈ ।"

ਇਹ ਵਿਚਾਰ ਸ। ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਹਿੰਦੂਤਵ ਹੁਕਮਰਾਨਾਂ ਵਲੋਂ ਲੰਬੇ ਸਮੇਂ ਤੋਂ ਸਿੱਖ ਕੌਮ ਨਾਲ ਕੀਤੇ ਜਾਂਦੇ ਆ ਰਹੇ ਜਬਰ ਅਤੇ ਸਿੰਘ ( ਸ਼ੇਰਾਂ ) ਨੂੰ ਜਬਰੀ ਬੰਦੀ ਬਣਾਕੇ ਗੈਰਕਾਨੂੰਨੀ ਢੰਗ ਨਾਲ ਰੱਖਣ ਦੇ ਹੁੰਦੇ ਆ ਰਹੇ ਹਰ ਮਨੁੱਖੀ ਵਰਤਾਰੇ ਨੂੰ ਸਿੱਖ ਕੌਮ ਵਲੋਂ ਸਹਿਣ ਨਾ ਕਰਨ ਅਤੇ ਆਪਣਾ ਵੱਖਰੀ ਆਜ਼ਾਦ ਬਾਦਸ਼ਾਹੀ ਸਿੱਖ ਰਾਜ ਨੂੰ ਕਾਇਮ ਕਰਨ ਉਤੇ ਦ੍ਰਿੜ ਹੁੰਦੇ ਹੋਏ ਅਤੇ ਸਿੱਖ ਕੌਮ ਨੂੰ ਹਰ ਕੀਮਤ ਤੇ ਕੌਮਾਂਤਰੀ ਕਾਨੂੰਨਾਂ ਨਿਯਮਾਂ ਅਧੀਨ ਆਪਣਾ ਹਲੇਮੀ ਰਾਜ ਕਾਇਮ ਕਰਨ ਦਾ ਸੰਜੀਦਾ ਸੱਦਾ ਦਿੰਦੇ ਹੋਏ ਪ੍ਰਗਟ ਕੀਤੇ ਓਹਨਾ ਕਿਹਾ ਕਿ ਸ਼੍ਰੀ ਮੋਦੀ ਆਪਣੇ ਬਾਹਰ ਦੇ ਦੌਰਿਆਂ ਤੇ ਜਾਕੇ ਆਪਣੇ ਆਪ ਨੂੰ ਜਮੁਰਿਯਤ ਪਸੰਦ ਰਾਜ ਵਿਭਾਗ ਦੇਣ ਦਾ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ । ਜਦੋਂ ਕਿ ਇਹ ਮੋਦੀ ਵੀ ਬੀ।ਜੇ।ਪੀ ਆਰ।ਐਸ।ਐਸ ਦੀ ਹਕੂਮਤ ਸਿੱਖ ਕੌਮ ਉਤੇ ਜਬਰ ਜ਼ੁਲਮ ਨੂੰ ਵਧਾ ਰਹੀ ਹੈ ਅਤੇ ਓਹਨਾ ਦੇ ਵਿਧਾਨਿਕ ਹੱਕ ਹਕੂਕ ਦਾ ਇਸ ਤਰਾਂ ਘਾਣ ਕਰਦੀ ਆ ਰਹੀ ਹੈ ਜਿਵੇਂ ਬੀਤੇ ਸਮੇਂ ਵਿਚ ਜਾਬਿਰ ਜ਼ਕਰੀਆਂ ਖਾਂ, ਅਹਿਮਦਸ਼ਾਹ ਅਬਦਾਲੀ, ਕਰਦੇ ਰਹੇ ਹਨ । ਕੀਤੇ ਜਾ ਰਹੇ ਜਬਰ ਜ਼ੁਲਮ ਦੀ ਜਾਣਕਾਰੀ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਅਤੇ ਓਥੋਂ ਦੇ ਨੀਵੀਆਂ ਨੂੰ ਵੀ ਹੋਣੀ ਚਾਹੀਦੀ ਹੈ । ਅਸੀਂ ਅਜਿਹੇ ਜਬਰ - ਬੇਇਨਸਾਫੀਆਂ ਬਾਰੇ ਕੌਮਾਂਤਰੀ ਮਨੁੱਖੀ ਅਧਿਕਾਰ ਕਮਿਸ਼ਨ, ਕੌਮੀ ਮਨੁੱਖੀ ਅਧਿਕਾਰ ਕਮਿਸ਼ਨ, ਏਸ਼ੀਆ ਵਾਚ ਹਿਊਮਨਰਾਈਟਸ ਆਦਿ ਸੰਸਥਾਵਾਂ ਨੂੰ ਜਾਣਕਾਰੀ ਦਿੰਦੇ ਰਹੇ ਹਾਂ । ਪਰ ਜਦੋਂ ਹੁਣ ਹਰ ਖੇਤਰ ਵਿਚ ਹਿੰਦੂਤਵ ਹੁਕਮਰਾਨ ਜਬਰ ਦੀਆਂ ਹੱਦਾਂ ਪਾਰ ਕਰ ਚੁੱਕੀਆਂ ਹੈ ਤਾਂ ਹੁਣ ਸ਼ੇਰਾਂ ਨੂੰ ਜਬਰੀ ਪਿੰਜਰੇ ਵਿਚ ਡੱਕ ਕਿ ਨਹੀਂ ਰੱਖਿਆ ਜਾ ਸਕਦਾ । ਹੁਣ ਸਾਡਾ ਆਜ਼ਾਦ ਹੋਣਾ ਅਤਿ ਜਰੂਰੀ ਹੋਗਿਆ ਹੈ ਜਿਸਨੂੰ ਇਹ ਹਿੰਦੂਤਵ ਹੁਕਮਰਾਨ ਕਦਾਚਿਤ ਨਹੀਂ ਰੋਕ ਸਕਣਗੇ ਕਿਉਂਕਿ ਸ਼ੇਰਾਂ ਨੂੰ ਪਿੰਜਰੇ ਵਿਚ ਪਾਉਣਾ ਤਾਂ ਅਣਮਨੁੱਖੀ ਅਮਲ ਹਨ।

ਗੁਰੂ ਸਾਹਿਬ ਨੇ ਸਾਨੂੰ ਕਿਰਪਾਨ, ਘੋੜੇ ਦੀ ਸਵਾਰੀ, ਬਾਜ਼, ਨੀਲੇ ਬਾਣੇ ਦੀ ਅਣਖ਼ੀਲੀ ਪਹਿਚਾਣ ਦੀ ਬਖਸਿਸ ਕੀਤੀ, ਪਰ...... : ਮਾਨਫ਼ਤਹਿਗੜ੍ਹ ਸਾਹਿ...
03/09/2026

ਗੁਰੂ ਸਾਹਿਬ ਨੇ ਸਾਨੂੰ ਕਿਰਪਾਨ, ਘੋੜੇ ਦੀ ਸਵਾਰੀ, ਬਾਜ਼, ਨੀਲੇ ਬਾਣੇ ਦੀ ਅਣਖ਼ੀਲੀ ਪਹਿਚਾਣ ਦੀ ਬਖਸਿਸ ਕੀਤੀ, ਪਰ...... : ਮਾਨ

ਫ਼ਤਹਿਗੜ੍ਹ ਸਾਹਿਬ, 03 ਸਤੰਬਰ ( ) “ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਖੰਡੇ ਬਾਟੇ ਤੋ ਤਿਆਰ ਅੰਮ੍ਰਿਤ ਦੀ ਦਾਤ ਦੇ ਨਾਲ-ਨਾਲ ਘੋੜ ਸਵਾਰੀ, ਬਾਜ਼, ਕਿਰਪਾਨ, ਨੀਲੇ ਬਾਣੇ ਅਤੇ ਰਵਾਇਤੀ ਕੌਮੀ ਹਥਿਆਰਾਂ ਅਤੇ ਅਣਖੀਲੀ ਭੈ ਤੋ ਰਹਿਤ ਉਸ ਅਕਾਲ ਪੁਰਖ ਵਿਚ ਅਟੁੱਟ ਵਿਸਵਾਸ ਵਾਲੀ ਪਹਿਚਾਣ ਬਖਸਿਸ ਕਰਕੇ ਸਾਨੂੰ ਦੁਨੀਆਂ ਦੀਆਂ ਸਭ ਕੌਮਾਂ, ਧਰਮਾਂ ਤੋ ਵੱਖਰੀ ਅਣਖੀਲੀ ਆਜਾਦ ਪਹਿਚਾਣ ਦੀ ਬਖਸਿਸ ਕੀਤੀ । ਪਰ ਅਫਸੋਸ ਹੈ ਕਿ ਹੁਣ ਅਜੋਕੇ ਸਿੱਖਾਂ ਦੀ ਵੱਡੀ ਗਿਣਤੀ ਆਪਣੀਆ ਇਹ ਸਭ ਨਿਰਾਲੀਆਂ ਤੇ ਵੱਖਰੀ ਸੋਚ ਦੇ ਅਮਲਾਂ ਨੂੰ ਅਲਵਿਦਾ ਕਹਿਕੇ ਹਿੰਦੂਤਵ ਫਿਰਕੂ ਜਮਾਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ ਤੇ ਝਾੜੂ ਵਾਲਿਆ ਦੇ ਪਿੱਛ ਲੱਗ ਬਣਦੇ ਜਾ ਰਹੇ ਹਨ । ਗੁਰੂ ਸਾਹਿਬ ਨੇ 14 ਜੰਗਾਂ ਦੀ ਫ਼ਤਿਹ ਕਰਨ ਉਪਰੰਤ ਜਿਸ ਹਲੀਮੀ ਖਾਲਸਾ ਰਾਜ ਦੀ ਨੀਂਹ ਉਨ੍ਹਾਂ ਸਮੁੱਚੀ ਮਨੁੱਖਤਾ ਲਈ ਰੱਖੀ ਸੀ, ਉਸ ਆਜਾਦ ਖਾਲਸਾਈ ਰਾਜ ਨੂੰ ਕਾਇਮ ਕਰਨ ਤੋਂ ਮੂੰਹ ਮੋੜਕੇ ਆਪਣੇ ਗੁਰਾਂ ਨਾਲ ਵੀ ਧ੍ਰੋਹ ਕਮਾਉਣ ਤੋ ਗੁਰੇਜ ਨਹੀ ਕਰਦੇ । ਇਹ ਵੀ ਤਰਾਸਦੀ ਹੀ ਹੈ ਕਿ ਬਹੁਤੀ ਸਿੱਖ ਲੀਡਰਸਿਪ ਵੀ ਹਿੰਦੂ ਤਾਕਤਾਂ ਦੀ ਗੁਲਾਮ ਬਣਕੇ ਆਪਣੇ ਮਾਲੀ, ਸਿਆਸੀ ਸਵਾਰਥਾਂ ਦੀ ਪੂਰਤੀ ਕਰਨ ਵਿਚ ਗ੍ਰਸਤ ਹੋ ਚੁੱਕੀ ਹੈ। ਜਦੋਕਿ ਗੁਰੂ ਸਾਹਿਬਾਨ ਦੀ ਬਾਣੀ ਅਤੇ ਬਾਣੇ ਨੇ ਤਾਂ ਸਾਨੂੰ ਸਮੁੱਚੇ ਸੰਸਾਰ ਵਿਚ ਅਣਖੀਲੀ ਸਤਿਕਾਰਿਤ ਪਹਿਚਾਣ ਬਖਸਿਸ ਕਰਕੇ ਸਾਡੇ ਉਤੇ ਵੱਡਾ ਉਪਕਾਰ ਵੀ ਕੀਤਾ ਅਤੇ ਸਾਨੂੰ ਸਰਬੱਤ ਦੇ ਭਲੇ ਦੀ ਸੋਚ ਅਤੇ ਸਿਧਾਂਤ ਦੇ ਕੇ ਸਮੁੱਚੇ ਸੰਸਾਰ ਵਿਚ ਸਾਡੇ ਕੌਮੀ ਸਤਿਕਾਰ-ਮਾਣ ਨੂੰ ਬੁਲੰਦੀਆਂ ਤੱਕ ਪਹੁੰਚਾਇਆ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਅੱਜ ਕੌਮ ਦੇ ਮਹਾਨ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਚਰਨਜੀਤ ਸਿੰਘ ਚੰਨਾ ਦੀ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦੀ ਅਸਥਾਂਨ ਵਿਖੇ ਸਰਧਾ ਅਤੇ ਸਤਿਕਾਰ ਨਾਲ ਮਨਾਈ ਜਾਣ ਵਾਲੀ ਉਪਰੋਕਤ ਸ਼ਹੀਦਾਂ ਦੀ ਬਰਸੀ ਦੇ ਭਰਵੇ ਇਕੱਠ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਸਮੁੱਚੀ ਸਿੱਖ ਕੌਮ ਨੂੰ ਆਪਣੇ ਗੁਰਾਂ ਦੇ ਮਜਬੂਤ ਸਿਧਾਤਾਂ ਦੇ ਧੂਰੇ ਨਾਲ ਜੁੜੇ ਰਹਿਣ ਅਤੇ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਹਰ ਕੀਮਤ ਤੇ ਕਾਇਮ ਕਰਨ ਉਤੇ ਦ੍ਰਿੜ ਹੁੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਸ਼ਹੀਦ ਭਾਈ ਚਰਨਜੀਤ ਸਿੰਘ ਚੰਨਾ ਦੀ ਹੋਈ ਸ਼ਹਾਦਤ ਸਾਨੂੰ ਆਪਣੇ ਹਰ ਤਰ੍ਹਾਂ ਦੇ ਕੌਮੀ, ਸਮਾਜਿਕ, ਧਾਰਮਿਕ ਅਤੇ ਭੂਗੋਲਿਕ ਹੱਕ ਹਕੂਕਾ ਦੀ ਦ੍ਰਿੜਤਾ ਤੇ ਸੰਜੀਦਗੀ ਨਾਲ ਰਾਖੀ ਕਰਨ, ਜਾਬਰ ਦੇ ਜੁਲਮਾਂ ਅੱਗੇ ਈਨ ਨਾ ਮੰਨਣ ਦਾ ਇਕ ਅਰਥ ਭਰਪੂਰ ਸੰਦੇਸ਼ ਦਿੰਦੀ ਹੈ । ਜਿਨ੍ਹਾਂ ਹੁਕਮਰਾਨਾਂ ਵੱਲੋ ਐਸ.ਵਾਈ.ਐਲ ਨਹਿਰ ਦੀ ਜਬਰੀ ਖੁਦਾਈ ਕਰਕੇ ਸਾਡੇ ਪੰਜਾਬ ਦੇ ਜਾਨ ਤੋ ਵੀ ਪਿਆਰੇ ਕੀਮਤੀ ਪਾਣੀਆਂ ਨੂੰ ਲੁੱਟਣ ਦੀ ਸਾਜਿਸ ਰਚੀ ਸੀ, ਉਸਨੂੰ ਅਸਫਲ ਬਣਾਉਣ ਅਤੇ ਹੁਕਮਰਾਨਾਂ ਦੀ ਹਰ ਸਾਜਿਸ ਨੂੰ ਚੁਣੋਤੀ ਦਿੰਦੇ ਹੋਏ ਦ੍ਰਿੜਤਾ ਨਾਲ ਸੰਘਰਸ ਹੀ ਨਹੀ ਲੜਿਆ, ਬਲਕਿ ਆਪਣੀਆਂ ਪਰਿਵਾਰਿਕ, ਦੁਨਿਆਵੀ ਸੁੱਖ ਸਹੂਲਤਾਂ ਨੂੰ ਅਲਵਿਦਾ ਕਹਿਕੇ, ਕੌਮੀ ਦਰਦ ਨੂੰ ਮਹਿਸੂਸ ਕਰਦੇ ਹੋਏ ਆਪਣੀਆ ਸ਼ਹਾਦਤਾਂ ਦੇਣ ਦਾ ਰਾਹ ਚੁਣਿਆ ਅਤੇ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆ ਦਾ ਸਦਾ ਲਈ ਸਿੰਗਾਰ ਬਣਨ ਨੂੰ ਤਰਜੀਹ ਦਿੱਤੀ । ਉਨ੍ਹਾਂ ਕਿਹਾ ਕਿ ਜੇਕਰ ਇਹ ਯੋਧੇ ਕੌਮੀ ਮਕਸਦ ਭਰਿਆ ਸੰਘਰਸ ਨਾ ਕਰਦੇ ਅਤੇ ਆਪਣੀਆਂ ਸ਼ਹਾਦਤਾਂ ਨਾ ਦਿੰਦੇ ਤਾਂ ਹੁਕਮਰਾਨਾਂ ਨੇ ਸਾਡੇ ਪੰਜਾਬ ਸੂਬੇ, ਪੰਜਾਬੀਆਂ ਦੇ ਸਭ ਕੁਦਰਤੀ ਸੋਮਿਆ ਨੂੰ ਲੁੱਟਕੇ ਪੰਜਾਬ ਦੀ ਜਰਖੇਜ ਧਰਤੀ ਨੂੰ ਪੂਰਨ ਰੂਪ ਵਿਚ ਬੰਜਰ ਬਣਾਕੇ ਸਾਡੇ ਮਾਲੀ ਸਾਧਨਾਂ ਦੀ ਬਰਬਾਦੀ ਕਰਕੇ ਸਾਨੂੰ ਗੁਲਾਮ ਬਣਾ ਲੈਣਾ ਸੀ । ਪਰ ਸਦਕੇ ਜਾਈਏ ਉਨ੍ਹਾਂ ਗੁਰੂ ਦੇ ਸਿੰਘਾਂ ਸ਼ਹੀਦ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ ਅਤੇ ਹੋਰ ਸ਼ਹੀਦਾਂ ਜਿਨ੍ਹਾਂ ਨੇ ਹੁਕਮਰਾਨਾਂ ਦੇ ਮੰਦਭਾਵਨਾ ਭਰੇ ਮਨਸੂਬਿਆ ਨੂੰ ਅਸਫਲ ਹੀ ਨਹੀ ਬਣਾਇਆ, ਬਲਕਿ ਜਾਬਰ ਹੁਕਮਰਾਨਾਂ ਨੂੰ ਅਰਥ ਭਰਪੂਰ ਸੰਦੇਸ ਵੀ ਦਿੱਤੇ ਕਿ ਤੁਸੀ ਕਦਾਚਿਤ ਨਾ ਤਾਂ ਸਿੱਖ ਕੌਮ ਨੂੰ ਗੁਲਾਮ ਬਣਾ ਸਕੋਗੇ, ਨਾ ਹੀ ਸਾਡੇ ਸਾਧਨਾਂ ਨੂੰ ਜਬਰੀ ਲੁੱਟਕੇ ਪੰਜਾਬ ਦੇ ਅਮੀਰ ਵਿਰਸੇ-ਵਿਰਾਸਤ ਦਾ ਨੁਕਸਾਨ ਕਰ ਸਕੋਗੇ । ਸਲਾਮ ਹੈ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਨੇ ਸ਼ਹਾਦਤ ਦਾ ਜਾਮ ਪੀ ਕੇ ਸਿੱਖ ਕੌਮ ਨੂੰ ਜ਼ਬਰ ਤੇ ਜੁਲਮ ਵਿਰੁੱਧ ਦ੍ਰਿੜਤਾ ਨਾਲ ਜੂਝਣ ਅਤੇ ਹਰ ਖੇਤਰ ਵਿਚ ਫਤਹਿ ਪ੍ਰਾਪਤ ਕਰਨ ਦਾ ਸਾਨੂੰ ਸੰਦੇਸ਼ ਦਿੱਤਾ । ਸ. ਮਾਨ ਨੇ ਉਚੇਚੇ ਤੌਰ ਤੇ ਸਮੁੱਚੀ ਸਿੱਖ ਕੌਮ, ਪੰਜਾਬੀਆਂ ਅਤੇ ਸਭ ਵਰਗਾਂ ਦੇ ਨਿਵਾਸੀਆ ਨੂੰ ਇਹ ਸੰਦੇਸ ਦਿੰਦੇ ਹੋਏ ਕਿਹਾ ਕਿ ਜੋ ਮੁਲਕ ਦਾ ਕੱਟੜਵਾਦੀ ਹੁਕਰਮਾਨ ਸਾਡੇ ਉਤੇ ਜਬਰੀ ਜਨ-ਗਨ-ਮਨ, ਵੰਦੇ ਮਾਤਰਮ ਅਤੇ ਹੋਰ ਦੇਵੀ-ਦੇਵਤਿਆ ਦੀ ਪੂਜਾ ਕਰਨ ਵਾਲੇ ਅਡੰਬਰ ਜਬਰੀ ਥੋਪ ਰਿਹਾ ਹੈ, ਉਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰੇਗੀ ਕਿਉਂਕਿ ਸਾਡਾ ਗਾਇਨ ਤਾਂ ਦੇਹ ਸਿਵਾ ਬਰ ਮੋਹਿ ੲਹਿ, ਸੁਭ ਕਰਮਨ ਤੇ ਕਬਹੂੰ ਨਾ ਟਰੋ ਵਾਲਾ ਹੈ । ਜਿਸਨੂੰ ਸਿੱਖ ਕੌਮ ਆਪਣੇ ਜਨਮ ਤੋ ਹੀ ਗਾਇਨ ਕਰਦੀ ਆ ਰਹੀ ਹੈ । ਉਸ ਉਤੇ ਹੀ ਅਮਲ ਕਰਾਂਗੇ । ਨਾ ਕਿ ਜਬਰੀ ਥੋਪੇ ਜਾਣ ਵਾਲੇ ਗਾਇਨਾਂ ਜਾਂ ਹੋਰ ਨਿਯਮਾਂ, ਅਸੂਲਾਂ ਦਾ ਪਾਲਣ ਕਰਾਂਗੇ ।

ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਤਰ੍ਹਾਂ ਦੀ ਸਮਾਜਿਕ ਬੁਰਾਈ, ਵਿਤਕਰੇ, ਹੀਣ ਭਾਵਨਾ ਵਿਰੁੱਧ ਸੰਘਰਸ ਕਰਦੇ ਹੋਏ ਆਪਣਾ ਸਰਬੰਸ ਵਾਰਦੇ ਹੋਏ ਸਬਦ ਉਚਾਰੇ ਸਨ ‘ਚਾਰ ਮੋਏ ਤੋ ਕਿਆ ਹੂਆ, ਜੀਵਤ ਕਈ ਹਾਜਰ’ ਦੇ ਸ਼ਬਦ ਬੋਲਕੇ ਸਮੁੱਚੀ ਮਨੁੱਖਤਾ ਦੀ ਬਿਤਹਰੀ ਕੀਤੀ । ਅੱਜ ਵੀ ਹੁਕਮਰਾਨ ਮੁਗਲ ਜਾਬਰਾਂ ਦੀ ਤਰ੍ਹਾਂ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਵਿਧਾਨਿਕ, ਸਮਾਜਿਕ, ਧਾਰਮਿਕ, ਭੂਗੋਲਿਕ ਵੱਡੇ ਜਬਰ ਕਰ ਰਿਹਾ ਹੈ ਸਾਨੂੰ ਅੱਜ ਦੇ ਸ਼ਹੀਦੀ ਦਿਹਾੜੇ ਤੇ ਸ੍ਰੀ ਚਮਕੌਰ ਸਾਹਿਬ ਦੇ ਮਹਾਨ ਸ਼ਹੀਦੀ ਸਥਾਂਨ ਉਤੇ ਜਿਥੇ ਸ਼ਹੀਦ ਬਾਬਾ ਅਜੀਤ ਸਿੰਘ, ਸ਼ਹੀਦ ਬਾਬਾ ਜੁਝਾਰ ਸਿੰਘ ਨੇ ਵੀ ਸ਼ਹਾਦਤਾਂ ਪ੍ਰਾਪਤ ਕੀਤੀਆ, ਉਸ ਸਥਾਂਨ ਤੇ ਪ੍ਰਣ ਕਰਨਾ ਹੋਵੇਗਾ ਕਿ ਹੁਕਮਰਾਨਾਂ ਦੇ ਜਬਰ ਅੱਗੇ ਅਸੀ ਕਦਾਚਿਤ ਨਹੀ ਝੁਕਾਂਗੇ ਅਤੇ ਨਾ ਹੀ ਈਨ ਮੰਨਾਂਗੇ । ਆਪਣੇ ਸਭ ਹੱਕ ਹਕੂਕ ਪ੍ਰਾਪਤ ਕਰਦੇ ਹੋਏ ਆਪਣੇ ਉਸ ਆਜਾਦ ਬਾਦਸਾਹੀ ਸਿੱਖ ਰਾਜ ਨੂੰ ਕਾਇਮ ਕਰਾਂਗੇ ਜਿਸ ਵਿਚ ਸਭ ਕੌਮਾਂ, ਧਰਮਾਂ, ਕਬੀਲਿਆ ਦੇ ਨਿਵਾਸੀਆ ਨੂੰ ਇਕ ਸਾਫ ਸੁਥਰਾਂ ਰਿਸਵਤ ਤੋ ਰਹਿਤ ਇਨਸਾਫ ਪਸੰਦ ਬਰਾਬਰਤਾ ਦੀ ਸੋਚ ਨੂੰ ਅਮਲੀ ਰੂਪ ਵਿਚ ਪ੍ਰਗਟ ਕਰਨ ਵਾਲਾ ਰਾਜ ਭਾਗ ਪ੍ਰਦਾਨ ਹੋਵੇਗਾ । ਕਿਸੇ ਇਕ ਵੀ ਰੂਹ ਆਤਮਾ ਨਾਲ ਕਿਸੇ ਤਰ੍ਹਾਂ ਦੀ ਬੇਇਨਸਾਫੀ ਨਹੀ ਹੋ ਸਕੇਗੀ । ਪਿਆਰ, ਮੁਹੱਬਤ ਅਤੇ ਸਦਭਾਵਨਾ ਦੀ ਹੀ ਖੁਸਬੋ ਦੀ ਪ੍ਰਫੁੱਲਤਾ ਹੋਵੇਗੀ । ਇਸ ਸੋਚ ਉਤੇ ਅਮਲ ਕਰਕੇ ਹੀ ਅਸੀ ਪੁਰਾਤਨ ਤੇ ਅਜੋਕੇ ਸ਼ਹੀਦਾਂ ਨੂੰ ਸਹੀ ਰੂਪ ਵਿਚ ਸਰਧਾ ਦੇ ਫੁੱਲ ਭੇਟ ਕਰ ਸਕਦੇ ਹਾਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਾਂਗੇ ।

ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਸਿੱਖ ਕੌਮ ਅਤੇ ਸਮੁੱਚੇ ਪੰਜਾਬੀ ਬੀਤੇ ਅਤੇ ਅਜੋਕੇ ਸਮੇ ਦੇ ਹੁਕਮਰਾਨਾਂ ਵੱਲੋ ਪੰਜਾਬ ਸੂਬੇ, ਪੰਜਾਬੀਆਂ ਤੇ ਸਿੱਖ ਕੌਮ ਨਾਲ ਹਰ ਖੇਤਰ ਵਿਚ ਕੀਤੇ ਜਾਂਦੇ ਆ ਰਹੇ ਵਿਤਕਰੇ, ਜਬਰ-ਜੁਲਮ ਦੇ ਗੰਭੀਰ ਮੁੱਦਿਆ ਨੂੰ ਮੁੱਖ ਰੱਖਕੇ ਆਉਣ ਵਾਲੇ ਸਮੇ ਵਿਚ ਜਦੋ ਵੀ 2027 ਦੀਆਂ ਪੰਜਾਬ ਦੀਆਂ ਵਿਧਾਨ ਸਭਾ ਦੀਆਂ ਜਮਹੂਰੀਅਤ ਚੋਣਾਂ ਹੋਣਗੀਆ ਤਾਂ ਉਸ ਸਮੇ ਪੰਜਾਬ ਵਿਚ ਵੱਸਣ ਵਾਲੇ ਸਭ ਹਿੰਦੂ, ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟੇ ਮਨੁੱਖਤਾ ਪੱਖੀ ਸੋਚ ਦੇ ਮਕਸਦ ਨੂੰ ਮੁੱਖ ਰੱਖਕੇ ਸਾਡੇ ਨਾਲ ਮੰਦਭਾਵਨਾ ਭਰੇ ਮਨਸੂਬਿਆ ਅਧੀਨ ਅਮਲ ਕਰਨ ਵਾਲੀਆ ਉਪਰੋਕਤ ਤਾਕਤਾਂ ਬੀਜੇਪੀ-ਆਰ.ਐਸ.ਐਸ, ਕਾਂਗਰਸ, ਆਮ ਆਦਮੀ ਪਾਰਟੀ ਅਤੇ ਇਨ੍ਹਾਂ ਕੱਟੜਵਾਦੀ ਤਾਕਤਾਂ ਦੀ ਗੈਰ ਸਿਧਾਤਿਕ ਤਰੀਕੇ ਸਹਿਯੋਗ ਕਰਨ ਵਾਲੇ ਬਾਦਲ ਦਲੀਆ ਆਦਿ ਨੂੰ ਪੰਜਾਬ ਦੀ ਹਕੂਮਤ ਤੋ ਦੂਰ ਰੱਖਣ ਲਈ ਅਤੇ ਆਪਣੇ ਹੀ ਪੰਜਾਬੀਆਂ ਅਤੇ ਸਿੱਖਾਂ ਦੀ ਆਜਾਦ ਬਾਦਸਾਹੀ ਸਿੱਖ ਰਾਜ ਕਾਇਮ ਕਰਨ ਵਾਲੀ ਆਪਣੇ ਸਮਾਜਿਕ ਤੇ ਇਖਲਾਕੀ ਫਰਜਾਂ ਦੀ ਮੋਹਰੀ ਹੋ ਕੇ ਪੂਰਤੀ ਕਰਨਗੇ ਅਤੇ ਸਹੀ ਮਾਇਨਿਆ ਵਿਚ ਗੁਰੂ ਸਾਹਿਬ ਦੀ ਸੋਚ ਤੇ ਅਧਾਰਿਤ ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਕਰਨ ਵਾਲਾ ਖਾਲਸਾ ਰਾਜ ਕਾਇਮ ਕਰਨ ਵਿਚ ਭੂਮਿਕਾ ਨਿਭਾਉਗੇ ।

03/09/2026
ਇੰਡੀਆਂ ਨੂੰ ਕੌਮਾਂਤਰੀ ਪਾਣੀਆਂ ਸੰਬੰਧੀ ਹੇਂਗ ਅਦਾਲਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਾ ਕਿ ਜੰਗੀ ਮਾਹੌਲ ਬਣਾਵੇ : ਮਾਨਫ਼ਤਹਿਗੜ੍ਹ ਸਾ...
02/09/2026

ਇੰਡੀਆਂ ਨੂੰ ਕੌਮਾਂਤਰੀ ਪਾਣੀਆਂ ਸੰਬੰਧੀ ਹੇਂਗ ਅਦਾਲਤ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਨਾ ਕਿ ਜੰਗੀ ਮਾਹੌਲ ਬਣਾਵੇ : ਮਾਨ

ਫ਼ਤਹਿਗੜ੍ਹ ਸਾਹਿਬ, 02 ਸਤੰਬਰ ( ) “ਜੋ 1960 ਦੇ ਕੌਮਾਂਤਰੀ ਸਿੰਧੂ ਜਲ ਸਮਝੌਤੇ ਦੇ ਹੇਂਗ ਅਦਾਲਤ ਦੇ ਨਿਯਮ, ਕਾਨੂੰਨ ਹਨ ਇੰਡੀਆ ਨੂੰ ਉਨ੍ਹਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਨਾ ਕਿ ਸਿੰਧੂ ਜਲ ਸਮਝੌਤੇ ਦੀ ਉਲੰਘਣਾ ਕਰਕੇ ਏਸੀਆ ਖਿੱਤੇ ਵਿਚ ਕਿਸੇ ਤਰ੍ਹਾਂ ਦੇ ਜੰਗ ਦੇ ਮਾਹੌਲ ਨੂੰ ਬੁੜਾਵਾ ਦੇਣਾ ਚਾਹੀਦਾ ਹੈ । ਇਸ ਵਿਚ ਹੀ ਦੋਵੇ ਗੁਆਂਢੀ ਮੁਲਕਾਂ ਦੇ ਅਮਨ-ਚੈਨ ਕਾਇਮ ਰਹਿ ਸਕਦਾ ਹੈ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇੰਡੀਆਂ ਅਤੇ ਪਾਕਿਸਤਾਨ ਵਿਚ ਕੌਮਾਂਤਰੀ ਸਿੰਧੂ ਜਲ ਸਮਝੌਤੇ ਤੇ ਹੇਂਗ ਅਦਾਲਤ ਦੇ ਨਿਯਮਾਂ ਦਾ ਉਲੰਘਣ ਕਰਕੇ ਜੋ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਣ ਦੇ ਮਨਸੂਬੇ ਬਣਾਏ ਹਨ, ਇਹ ਏਸੀਆ ਖਿੱਤੇ ਦੇ ਅਮਨ ਚੈਨ ਨੂੰ ਸੱਟ ਮਾਰਨ ਵਾਲੇ ਕਰਾਰ ਦਿੰਦੇ ਹੋਏ ਇਸ ਸਮਝੌਤੇ ਦੀ ਪਾਲਣਾ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜਦੋ ਪਾਕਿਸਤਾਨ ਸਤਲੁਜ, ਬਿਆਸ, ਰਾਵੀ, ਚੇਨਾਬ ਅਤੇ ਜੇਹਲਮ ਦਰਿਆਵਾ ਦਾ ਰੀਪੇਰੀਅਨ ਮੈਬਰ ਹੈ, ਤਾਂ ਇਸ ਰੀਪੇਰੀਅਨ ਕਾਨੂੰਨ ਅਨੁਸਾਰ ਇਨ੍ਹਾਂ ਦਰਿਆਵਾ ਵਿਚੋ ਪਾਕਿਸਤਾਨ ਦੇ ਬਣਦੇ ਪਾਣੀ ਦਾ ਹਿੱਸਾ ਬਿਨ੍ਹਾਂ ਕਿਸੇ ਕੁੜੱਤਣ ਜਾਂ ਜੰਗੀ ਮਾਹੌਲ ਬਣਾਉਣ ਤੋ ਚੱਲਦਾ ਰੱਖਣਾ ਚਾਹੀਦਾ ਹੈ ਤਾਂ ਕਿ ਏਸੀਆ ਖਿੱਤੇ ਵਿਚ ਪੁਰ ਅਮਨ ਚੈਨ ਕਾਇਮ ਰਹਿ ਸਕੇ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਅਤੇ ਸਿੱਖ ਕੌਮ ਨੂੰ ਇਸ ਗੱਲ ਦਾ ਵੱਡਾ ਖਦਸਾ ਤੇ ਡਰ ਹੈ ਕਿ ਜੋ ਤੁਰਕੀ, ਸਾਊਦੀ ਅਰਬ, ਬੰਗਲਾਦੇਸ, ਮਾਲਦੀਵ ਇਸ ਵੱਡੇ ਇਸਲਾਮਿਕ ਮੁਲਕਾਂ ਦਾ ਨਵਾਂ ਸਮੂਹ ਬਣ ਚੁੱਕਾ ਹੈ । ਜਿਸ ਨਾਲ ਏਸੀਆ ਖਿੱਤੇ ਵਿਚ ਇਹ ਇਸਲਾਮਿਕ ਮੁਲਕ ਇਕ ਵੱਡੀ ਤਾਕਤ ਵੱਜੋ ਉਭਰਦੇ ਨਜਰ ਆ ਰਹੇ ਹਨ ਅਤੇ ਚੀਨ ਵੀ ਇਸ ਵਿਚ ਹਾਮੀ ਭਰ ਰਿਹਾ ਹੈ । ਜੇਕਰ ਇੰਡੀਆ ਨੇ ਸਿੰਧੂ ਜਲ ਸਮਝੌਤੇ ਦੀਆਂ ਸਰਤਾਂ ਤੇ ਨਿਯਮਾਂ ਦਾ ਉਲੰਘਣ ਕਰਕੇ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਨੂੰ ਰੋਕਿਆ ਤਾਂ ਪਾਕਿਸਤਾਨ ਤੇ ਇੰਡੀਆ ਦੀ ਆਪਸੀ ਖਤਰਨਾਕ ਜੰਗ ਦਾ ਮਾਹੌਲ ਬਣ ਜਾਵੇਗਾ । ਜੰਗ ਲੱਗਣ ਦੀ ਸੂਰਤ ਵਿਚ ਸਰਹੱਦੀ ਇਲਾਕਿਆ ਦੇ ਪਿੰਡਾਂ ਦੇ ਨਿਵਾਸੀਆ ਨੂੰ ਆਪਣੀਆ ਜਮੀਨਾਂ ਤੇ ਘਰਾਂ ਤੋ ਜਬਰੀ ਉਠਾ ਦਿੱਤਾ ਜਾਂਦਾ ਹੈ । ਜਦੋਕਿ ਉਨ੍ਹਾਂ ਲਈ ਰਹਿਣ, ਖਾਣ ਪਹਿਨਣ, ਉਨ੍ਹਾਂ ਦੇ ਡੰਗਰਾਂ ਦੇ ਚਾਰੇ, ਬੱਚਿਆਂ ਦੀ ਸਹੀ ਤਾਲੀਮ ਅਤੇ ਸਿਹਤ ਸੁਰੱਖਿਆ ਲਈ ਅਜਿਹੇ ਸਮੇ ਕੋਈ ਹਕੂਮਤੀ ਪ੍ਰਬੰਧ ਨਹੀ ਹੁੰਦਾ । ਜਿਸ ਨਾਲ ਇਹ ਉਠਾਏ ਗਏ ਵੱਡੀ ਗਿਣਤੀ ਵਿਚ ਪਿੰਡਾਂ ਦੇ ਨਿਵਾਸੀ ਇਕ ਤਰ੍ਹਾਂ ਦੋਵੇ ਥਾਵਾਂ ਤੇ ਉਜੜਕੇ ਰਹਿ ਜਾਂਦੇ ਹਨ । ਜਦੋਕਿ ਪੰਜਾਬੀ ਅਤੇ ਸਿੱਖ ਕੌਮ ਇਸ ਗੱਲ ਦੇ ਬਿਲਕੁਲ ਹੱਕ ਵਿਚ ਨਹੀ ਹਨ ਕਿ ਇੰਡੀਆ ਤੇ ਪਾਕਿਸਤਾਨ ਗੁਆਂਢੀ ਮੁਲਕਾਂ ਦੀ ਕਿਸੇ ਕਾਰਨ ਜੰਗ ਹੋਵੇ । ਅਸੀ ਤਾਂ ਇਸ ਖਿੱਤੇ ਵਿਚ ਅਮਨ ਚੈਨ ਤੇ ਜਮਹੂਰੀਅਤ ਕਦਰਾਂ ਕੀਮਤਾਂ ਨੂੰ ਸਥਾਈ ਤੌਰ ਤੇ ਕਾਇਮ ਰੱਖਣ ਦੇ ਹਾਮੀ ਹਾਂ । ਇਸੇ ਲਈ ਇਹ ਉਮੀਦ ਕਰਦੇ ਹਾਂ ਕਿ ਹਿੰਦੂਤਵ ਆਗੂ ਹੇਂਗ ਅਦਾਲਤ ਦੇ ਇੰਡਸ ਵਾਟਰ ਟ੍ਰੀਟੀ ਦੇ ਨਿਯਮਾਂ ਦਾ ਪਾਲਣ ਕਰਨਗੇ । ਕਿਉਂਕਿ ਇੰਡੀਆ ਦੇ ਵਿਧਾਨ ਦੇ ਆਰਟੀਕਲ 51 ਕੌਮਾਂਤਰੀ ਅਮਨ ਚੈਨ ਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਸਪੱਸਟ ਗੱਲ ਕਰਦਾ ਹੈ । ਇਸ ਲਈ ਇੰਡੀਆ ਨੂੰ ਇਸ ਉਤੇ ਪਹਿਰਾ ਦੇਣਾ ਬਣਦਾ ਹੈ ।

Address

Fatehgarh Sahib
140406

Alerts

Be the first to know and let us send you an email when Shiromani Akali Dal Amritsar posts news and promotions. Your email address will not be used for any other purpose, and you can unsubscribe at any time.

Shortcuts

Share