ਕਿਸਾਨ ਏਕਤਾ ਜ਼ਿੰਦਾਬਾਦ ਪੰਜਾਬ

ਕਿਸਾਨ ਏਕਤਾ ਜ਼ਿੰਦਾਬਾਦ ਪੰਜਾਬ ਕਿਸਾਨਾ ਨਾਲ ਜੁੜੀ ਹਰ ਤਰਾ ਦੀ ਖ਼ਬਰ ਲਈ ਪੇਜ ਲਾਇਕ ਕਰੋ ਜੀ 🙏🏻🙏🏻
(1)

Chinese President Xi Jinping and Russian President Vladimir Putin are expected to visit New Delhi for the 18th BRICS Sum...
05/09/2026

Chinese President Xi Jinping and Russian President Vladimir Putin are expected to visit New Delhi for the 18th BRICS Summit, scheduled for September 12–13. Their anticipated presence comes days after Prime Minister Narendra Modi met both leaders at the Shanghai Cooperation Organisation summit in Bishkek, putting India, China and Russia diplomacy under close watch.

India is hosting the BRICS summit as the grouping continues to expand its role in global economic and geopolitical discussions. The Delhi meeting is expected to bring together leaders from the enlarged BRICS membership, with discussions likely to focus on cooperation across trade, finance, development and other shared priorities.

Erdogan’s Sharp Reply To Netanyahu Goes Viral Across The Middle EastA fierce war of words between Israeli Prime Minister...
05/09/2026

Erdogan’s Sharp Reply To Netanyahu Goes Viral Across The Middle East
A fierce war of words between Israeli Prime Minister Benjamin Netanyahu and Turkish President Recep Tayyip Erdogan is spreading online after a pointed exchange about history and power in the region. In the version now circulating widely, Netanyahu is quoted saying Israel is the father of the entire Middle East. Erdogan fires back: Excuse me, which father? Israel is younger than my father. The line matches a real recent clash in which Netanyahu said Israel is not afraid of Turkey and has outlasted fallen empires, while Erdogan mocked Israel’s age as a modern state founded in 1948 and said it is younger than his own brother. The two leaders have been trading insults for months over Gaza, Syria, Lebanon, Jerusalem, and who speaks for the region. One side frames Israel as a dominant regional power. The other frames Turkey as the older civilizational actor

"Disclaimer: This post is intended purely for entertainment and satirical purposes.

During the 4-day war, Iran has stopped Trump in time, as expected, Iran is the king on the battlefield and Iran has prov...
05/09/2026

During the 4-day war, Iran has stopped Trump in time, as expected, Iran is the king on the battlefield and Iran has proven that it is a true king, yesterday I told in my post how America's 𝐂𝐄𝐍𝐓𝐂𝐎𝐌 (Central Command) is hiding data from the officials of its Defense Department, because their data was leaking, in the same way, now Trump has ordered the mobile phones of American soldiers stationed in 𝐇𝐚𝐫𝐦𝐨𝐳 to be turned off, because information is also being stolen from their mobile phones, this is Trump's belief,
A country called a superpower like America is in chaos, they do not seem to know from where our internal information is leaking, which Iran knows our every move first,
America has now started solving this problem, only then has it stopped these attacks on Iran, and has sent one of its warships 𝐔𝐒𝐒 The USS 100 has been sent to the US for a 𝐓𝐡𝐚𝐢𝐥𝐧 𝐌𝐚𝐧𝐝 𝐇𝐚𝐭𝐞𝐫

4 ਦਿਨਾਂ ਦੇ ਯੁੱਧ ਦੌਰਾਨ ਹੀ ਇਰਾਨ ਨੇਂ ਟਰੰਪ ਨੂੰ ਵਕਤ ਖੜਾ ਕਰ ਦਿੱਤਾ ਹੈ, ਜਿਵੇਂ ਕਿ ਉਮੀਦ ਸੀ ਵੀ ਇਰਾਨ ਯੁੱਧ ਦੇ ਮੈਦਾਨ ਵਿੱਚ ਕਿੰਗ ਹੈ ਅਤੇ ਇਰਾਨ ਨੇਂ ਸਾਬਿਤ ਕਰ ਦਿੱਤਾ ਹੈ ਕਿ ਉਹ ਸੱਚੀਂ ਕਿੰਗ ਹੈ, ਕੱਲ ਮੈਂ ਆਪਣੀ ਪੋਸਟ ਵਿੱਚ ਦੱਸਿਆ ਸੀ ਕਿ ਕਿਵੇਂ ਅਮਰੀਕਾ ਦੀ 𝐂𝐄𝐍𝐓𝐂𝐎𝐌 (ਸੈਂਟਰਲ ਕਮਾਂਡ) ਆਪਣੇ ਰੱਖਿਆ ਵਿਭਾਗ ਦੇ 𝐓𝐨𝐩 ਦੇ ਅਧਿਕਾਰੀਆਂ ਤੋਂ ਡਾਟਾ ਛੁਪਾ ਰਹੀ ਹੈ, ਕਿਉਂਕਿ ਉਹਨਾਂ ਦਾ ਡਾਟਾ ਲੀਕ ਹੋ ਰਿਹਾ ਸੀ, ਓਸੇ ਤਰਾਂ ਹੁਣ ਟਰੰਪ ਨੇਂ 𝐇𝐚𝐫𝐦𝐨𝐳 ਵਿੱਚ ਤਾਇਨਾਤ ਅਮੀਰੀਕੀ ਫੌਜੀਆਂ ਦੇ ਮੋਬਾਈਲ ਬੰਦ ਕਰਨ ਦਾ ਹੁਕਮ ਦੇ ਦਿੱਤਾ ਹੈ, ਕਿਉਂਕਿ ਉਹਨਾਂ ਦੇ ਮੋਬਾਈਲਾਂ ਤੋਂ ਵੀ ਜਾਣਕਾਰੀ ਚੋਰੀ ਕੀਤੀ ਜਾ ਰਹੀ ਹੈ, ਇਹ ਟਰੰਪ ਦਾ ਮੰਨਣਾ ਹੈ,
ਅਮਰੀਕਾ ਵਰਗੇ ਸੁਪਰ ਪਾਵਰ ਕਹਾਉਣ ਵਾਲੇ ਦੇਸ਼ ਦੀਆਂ ਭਾਜੜਾਂ ਪਈਆਂ ਹੋਈਆਂ ਹਨ, ਇਹਨਾਂ ਨੂੰ ਇਹ ਪਤਾ ਨਹਿ ਲੱਗ ਰਿਹਾ ਹੈ ਕਿ ਸਾਡੀ ਅੰਦਰਲੀ ਜਾਣਕਾਰੀ ਕਿੱਥੋਂ ਲੀਕ ਹੋ ਰਹੀ ਹੈ, ਜੋ ਇਰਾਨ ਨੂੰ ਸਾਡੀ ਹਰ ਚਾਲ ਦਾ ਪਹਿਲਾਂ ਪਤਾ ਲੱਗ ਜਾਂਦਾ ਹੈ,
ਅਮਰੀਕਾ ਹੁਣ ਇਸ ਮੁਸੀਬਤ ਨੂੰ ਸੁਲਝਾਉਣ ਲੱਗ ਗਿਆ ਹੈ, ਤਾਂਹੀ ਇਹਨਾਂ ਇਰਾਨ ਤੇ ਹਮਲੇ ਬੰਦ ਕਰਕੇ, ਆਪਣੇ ਇੱਕ ਯੁੱਧਪੋਤ 𝐔𝐒𝐒 𝐀𝐛𝐫𝐚𝐡𝐚𝐦 𝐋𝐢𝐧𝐜𝐨𝐥𝐧 ਨੂੰ 𝐑𝐞𝐩𝐚𝐢𝐫 ਵਾਸਤੇ 𝐓𝐡𝐚𝐢𝐥𝐚𝐧𝐝 🇹🇭 ਭੇਜ ਦਿੱਤਾ ਹੈ ਅਤੇ ਓਸ ਤੇ ਸਵਾਰ ਅਮਰੀਕੀ ਫੌਜੀਆਂ ਨੂੰ ਛੁੱਟੀ ਤੇ ਭੇਜ ਦਿੱਤਾ ਹੈ, ਕਿਉਂਕਿ ਅਮੀਰੀਕੀ ਫੌਜੀ ਇਸ ਲੰਬੇ ਯੁੱਧ ਤੋਂ ਤੰਗ ਆ ਚੁੱਕੇ ਸੀ, ਉਹ 𝐅𝐫𝐮𝐬𝐭𝐫𝐚𝐭𝐢𝐨𝐧 ਵਿੱਚ ਖੁਦਕੁਸ਼ੀਆਂ ਕਰਨ ਦੀ ਕੋਸ਼ਿਸ ਕਰਨ ਲੱਗੇ ਸੀ,
ਸੋ ਟਰੰਪ ਨੇਂ ਆਪਣੇ ਯੁੱਧਪੋਤ ਨੂੰ ਜੰਗਾਲ ਲੱਗਣ ਦਾ ਬਹਾਨਾ ਬਣਾ ਕੇ, ਕੁਝ ਦਿਨ ਲਈ ਯੁੱਧ ਬੰਦ ਕਰ ਦਿੱਤਾ ਹੈ, ਯੁੱਧ ਬੰਦ ਕਰਨ ਦਾ ਅਸਲ ਕਾਰਨ ਤਾਂ ਅਮਰੀਕਾ ਦੀ ਗੁਪਤ ਜਾਣਕਾਰੀ ਲੀਕ ਹੋਣਾ ਹੈ, ਸੋ ਮੁੱਕਦੀ ਗੱਲ ਮਿੱਤਰੋ ਇਰਾਨ ਨੇਂ ਆਪਣੀ ਕਾਬਲੀਅਤ ਇੱਕ ਵਾਰ ਫੇਰ ਸਾਬਿਤ ਕਰ ਦਿੱਤੀ ਹੈ ਕਿ ਉਹ ਕਿਸ ਹੱਦ ਤੱਕ ਯੁੱਧ ਵਿੱਚ ਮਹਿਰ ਹੈ, ਤਾਂਹੀ ਇਰਾਨ ਅਮਰੀਕਾ ਨੂੰ ਟੈਰਿਫ ਦੇ ਮੈਦਾਨ ਚੋਂ ਘੜੀਸ ਕੇ, ਯੁੱਧ ਦੇ ਮੈਦਾਨ ਵਿੱਚ ਲੈ ਕੇ ਆਇਆ ਸੀ, ਅਤੇ 3-4 ਦਿਨਾਂ ਚ ਹੀ, ਅਮਰੀਕਾ ਨੂੰ ਮੈਦਾਨ ਚੋਂ ਖਦੇੜ ਦਿੱਤਾ ਹੈ, ਧੰਨਵਾਦ ਜੀ 🙏

ਚੀਨ 𝐃𝐢𝐩𝐥𝐨𝐦𝐚𝐜𝐲 ਦਾ ਤਕੜਾ ਖਿਡਾਰੀ ਹੈ, ਚੀਨ ਕਦੇ ਵੀ ਟਰੰਪ ਵਾਂਗ ਫੋਕੀਆਂ ਫੜ੍ਹਾਂ ਨਹੀਂ ਮਾਰਦਾ, ਜਦੋਂ ਵੀ ਚੀਨ ਕੋਈ ਬਿਆਨ ਦਿੰਦਾ ਹੈ, ਬਹੁਤ ਹੀ ਤ...
03/09/2026

ਚੀਨ 𝐃𝐢𝐩𝐥𝐨𝐦𝐚𝐜𝐲 ਦਾ ਤਕੜਾ ਖਿਡਾਰੀ ਹੈ, ਚੀਨ ਕਦੇ ਵੀ ਟਰੰਪ ਵਾਂਗ ਫੋਕੀਆਂ ਫੜ੍ਹਾਂ ਨਹੀਂ ਮਾਰਦਾ, ਜਦੋਂ ਵੀ ਚੀਨ ਕੋਈ ਬਿਆਨ ਦਿੰਦਾ ਹੈ, ਬਹੁਤ ਹੀ ਤੁਲਵੇਂ ਅਤੇ ਵਜ਼ਨਦਾਰ ਸ਼ਬਦਾਂ ਵਿੱਚ ਬਿਆਨ ਦਿੰਦਾ ਹੈ, ਅਤੇ ਦੁਨਿਆਂ ਭਰ ਚ 𝐃𝐢𝐩𝐥𝐨𝐦𝐚𝐜𝐲 ਦੇ ਮਾਹਰਾਂ ਨੂੰ ਸੋਚਾਂ ਵਿੱਚ ਪਾ ਦਿੰਦਾ ਹੈ, ਅੇਤ ਏਸੇ ਕਰਕੇ ਚੀਨ ਦੇ ਬਿਆਨ ਤੋਂ ਬਾਅਦ, 𝐃𝐢𝐩𝐥𝐨𝐦𝐚𝐜𝐲 ਵਿੱਚ ਵੱਡੇ ਬਦਲਾਅ ਦੇਖਣ ਨੂੰ ਮਿਲਦੇ ਆ, ਅਜਿਹਾ ਇੱਕ ਬਿਆਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕੱਲ 𝐄𝐠𝐲𝐩𝐭 🇪🇬 ਦੀ ਧਰਤੀ ਤੇ ਦਿੱਤਾ ਹੈ, ਜੋ ਟਰੰਪ (ਅਮਰੀਕਾ) ਦੇ ਪੈਰ ਹਮੇਸ਼ਾ ਲਈ ਅਰਬ ਦੀ ਧਰਤੀ ਤੋਂ ਉਖਾੜ ਦੇਵੇਗਾ, ਆਉ ਜਾਣਦੇ ਹਾਂ ਪੂਰਾ ਮਾਮਲਾ...
ਅਸਲ ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ 10 ਸਾਲ ਬਾਅਦ 𝐄𝐠𝐲𝐩𝐭 🇪🇬 ਦੀ ਯਾਤਰਾ ਤੇ ਗਏ ਹੋਏ ਆ,𝐄𝐠𝐲𝐩𝐭 🇪🇬 ਦੀ ਧਰਤੀ ਬਿਲਕੁਲ ਇਜ਼ਰਾਈਲ ਦੇ ਕੋਲ ਆ, ਜਿੱਥੇ ਆਉਣ ਵਾਲੇ ਸਮੇਂ ਵਿੱਚ ਚੀਨ ਆਪਣੇ ਹਥਿਆਰ ਦੇਣਾ ਜਾ ਰਿਹਾ ਹੈ, ਮਤਲਬ ਕੇ ਇਜ਼ਰਾਈਲ ਦੀ ਹਿੱਕ ਤੇ ਦੀਵਾ ਬਲ ਚੁੱਕਿਆ ਹੈ,
ਇਸਤੋਂ ਇਲਾਵਾ ਸ਼ੀ ਜਿਨਪਿੰਗ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਹੈ ਕਿ ਤੁਸੀਂ ਜੋ ਸਾਰੇ ਅਰਬ ਦੇਸ਼ ਹੋ, ਸਾਰਿਆਂ ਨੂੰ ਮਿਲਜੁਲ ਕੇ ਰਹਿਣਾ ਚਾਹੀਦਾ ਹੈ ਅਤੇ ਤੁਹਾਨੁੰ ਸਾਰਿਆਂ ਨੂੰ ਆਪਣੀ ਰੱਖਿਆ ਖੁਦ ਕਰਨੀ ਚਾਹੀਦੀ ਹੈ, ਹੁਣ ਤੱਕ ਇਹਨਾਂ ਦੀ ਸੁਰੱਖਿਆ ਦਾ ਠੇਕਾ ਟਰੰਪ (ਅਮਰੀਕਾ) ਨੇ ਲੈ ਰੱਖਿਆ ਹੈ, ਅਸਲ ਚ ਅਮਰੀਕਾ ਇਹਨਾਂ ਦੀ ਸੁਰੱਖਿਆ ਨਹੀਂ ਕਰਦਾ, ਉਹ ਸੁਰੱਖਿਆ ਦੇ ਬਹਾਨੇ, ਅਰਬ ਦੇਸ਼ਾਂ ਤੇ ਆਪਣੇ ਹਥਿਆਰ ਥੋਪ ਰਿਹਾ ਹੈ, ਅਤੇ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਹੈ, ਤੁਸੀਂ ਇਰਾਨ ਯੁੱਧ ਦੌਰਾਨ ਦੋ ਗੱਲਾਂ ਦਾ ਤਜ਼ਰਬਾ ਤਾਂ ਕਰ ਹੀ ਲਿਆ ਹੋਵੇਗਾ, ਪਹਲੀ ਗੱਲ ਅਮਰੀਕਾ ਦੇ ਹਥਿਆਰ ਕਿਸੇ ਕੰਮ ਦੇ ਨਹੀਂ, ਅਰਬਾਂ ਡਾਲਰਾਂ ਦੇ ਹਥਿਆਰ ਇਰਾਨ ਨੇਂ ਲੱਖਾਂ ਦੇ ਡ੍ਰੋਨਾਂ ਨਾਲ ਖ਼ਤਮ ਕਰ ਦਿੱਤੇ, ਅਤੇ ਦੂਜੀ ਗੱਲ ਅਮਰੀਕਾ ਅਰਬ ਦੇਸ਼ਾਂ ਚ ਹੋਏ ਆਪਣੇ ਫੌਜੀ ਠਿਕਾਣਿਆਂ ਦੇ ਪੈਸੇ ਵੀ ਅਰਬ ਦੇਸ਼ਾਂ ਤੋਂ ਲੈ ਰਿਹਾ ਹੈ, ਕੁੱਲ ਮਿਲਾ ਕੇ ਅਮਰੀਕਾ ਨੇ ਸਿਰਫ ਪੈਸੇ ਬਣਾਉਣ ਦਾ ਠਗਠਗਾ ਬਣਾ ਰੱਖਿਆ ਹੈ, ਖੈਰ...
ਹੁਣ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਇਹ ਬਿਆਨ, ਕੋਈ ਹਲਕਾ ਬਿਆਨ ਨਹੀਂ ਹੈ, ਇਹ ਬਿਆਨ ਹਮੇਸ਼ਾ ਲਈ ਅਰਬ ਦੇਸ਼ਾਂ ਚੋਂ ਅਮਰੀਕਾ ਦੇ ਪੈਰ ਉਖਾੜਨ ਵਾਲਾ ਬਿਆਨ ਹੈ, ਚੀਨ ਕਹਿਣਾ ਹੈ ਕਿ ਤੁਸੀਂ ਆਤਮ ਨਿਰਭਰ ਬਣੋ, ਆਪਣੀ ਸੁਰੱਖਿਆ ਦੇ ਇੰਤਜ਼ਾਮ ਖੁਦ ਕਰੋ, ਆਪਣੀ ਆਵਾਜ਼ਾਈ ਦੀ ਰੱਖਿਆ ਖੁਦ ਕਰੋ, ਅੱਜ ਅਮਰੀਕਾ ਤੁਹਾਡੀ ਧਰਤੀ ਤੇ ਆ ਕੇ, ਤੁਹਾਡੀ ਮਰਜੀ ਤੋਂ ਬਿਨਾਂ ਯੁੱਧ ਲੜ ਰਿਹਾ, ਅਤੇ ਨੁਕਸਾਨ ਤੁਹਾਡਾ ਹੋ ਰਿਹਾ, ਤੁਹਾਨੁੰ ਕੀ ਫਾਇਦਾ ਓਸ ਯੁੱਧ ਤੋਂ, ਤੁਸੀਂ ਕਿਉਂ ਕਿਸੇ ਹੋਰ ਦੇ ਕਰਮਾਂ ਦੀ ਸਜ਼ਾ ਭੁਗਤ ਰਹੇ ਹੋ ❓
ਸ਼ੀ ਜਿਨਪਿੰਗ ਦਾ ਇਹ ਬਿਆਨ ਸਿਰਫ ਅਰਬ ਦੇਸ਼ਾਂ ਲਈ ਨਹੀਂ ਸਗੋਂ, ਆਂਤਰਰਾਸ਼ਟਰੀ ਬਿਆਨ ਹੈ, 3 ਦਿਨ ਪਹਿਲਾਂ ਇਰਾਨ ਦੇ ਸੁਪਰੀਮ ਲੀਡਰ ਮੁਜਤਬਾ ਖਾਮਨੇਈ ਦਾ ਬਿਆਨ ਵੀ ਆਇਆ ਸੀ ਕਿ "ਜਿੰਨੇ ਵੀ ਸਾਡੇ ਆਸ ਪਾਸ ਦੇ ਦੇਸ਼ ਹਨ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਦੁਸ਼ਮਣ ਕੌਣ ਹੈ ਅਤੇ ਦੋਸਤ ਕੌਣ ਹੈ, ਇਹ ਸਮਝਣਾ ਚਾਹੀਦਾ ਹੈ, ਅਤੇ ਇਹਨਾਂ ਚਾਹੀਦਾ ਹੈ ਕਿ ਕਿਸੇ ਬਾਹਰ ਵਾਲੇ ਦੇ ਫਾਇਦੇ ਲਈ, ਆਪਸ ਵਿੱਚ ਨਾਂ ਲੜੋ", ਚੀਨ ਅਤੇ ਇਰਾਨ ਦਾ ਇਹ ਸੰਦੇਸ਼ ਆਪਸ ਵਿੱਚ ਮੇਲ ਖਾਂਦਾ ਹੈ, ਅਤੇ ਸਿੱਧੇ ਤੌਰ ਤੇ ਅਰਬ ਦੇਸ਼ਾਂ ਨੂੰ ਨਸੀਹਤ ਹੈ ਕਿ ਆਪਸ ਵਿੱਚ ਮਿਲਜੁਲ ਕੇ ਰਹੋ,
ਇਹ ਦੋ ਬਿਆਨ ਬਹੁਤ ਮਾਇਨੇ ਰੱਖਦੇ ਆ ਅਤੇ ਅਮਰੀਕਾ ਦੀ ਸਰਵੋਚਤਾ (𝐒𝐮𝐩𝐫𝐞𝐦𝐞𝐜𝐲) ਨੂੰ ਸਿੱਧੀ ਚੁਣੌਤੀ ਹੈ ਅਤੇ ਇਹ ਚੁਣੌਤੀ ਪੱਛਮ ਏਸ਼ੀਆ ਵਿੱਚ ਪੈਟਰੋ-ਡਾਲਰ (𝐏𝐞𝐭𝐫𝐨𝐝𝐨𝐥𝐥𝐚𝐫) ਵਿੱਚ ਵੀ ਬਦਲ ਸਕਦੀ ਹੈ, ਮਤਲਬ ਕੇ ਤੇਲ ਦੀ ਅੰਤਰਰਾਸ਼ਟਰੀ ਖਰੀਦ-ਫਰੋਖ਼ਤ ਵਿੱਚ ਅਮਰੀਕੀ ਡਾਲਰ ਦੀ ਵਰਤੋਂ ਨੂੰ ਖ਼ਤਮ ਕਰ ਸਕਦੀ ਹੈ,
ਸੋ ਉਮੀਦ ਕਰਦਾ ਹਾਂ ਕਿ ਇਹ ਜਾਣਕਰੀ ਤੁਹਾਨੁੰ ਚੰਗੀ ਲੱਗੀ ਹੋਵੇਗੀ, ਧੰਨਵਾਦ ਜੀ 🙏

🚨🇺🇸🇮🇷 **JUST IN: TRUMP SAYS IRAN IS “BEGGING TO MAKE A DEAL”**President Donald Trump has said that Iran is “begging to m...
01/09/2026

🚨🇺🇸🇮🇷 **JUST IN: TRUMP SAYS IRAN IS “BEGGING TO MAKE A DEAL”**

President Donald Trump has said that Iran is “begging to make a deal” with the United States as the conflict in the Middle East enters its seventh month. Trump has maintained that Washington is not seeking a meeting, while Iranian officials have publicly pushed back against the U.S. pressure campaign.

The remarks come amid continued tensions between Washington and Tehran, with economic pressure, sanctions, the Strait of Hormuz and stalled diplomatic efforts remaining major points of contention. Regional mediators, including Qatar and Pakistan, are continuing efforts to create conditions for renewed dialogue.

**Disclaimer:** This post is for informational purposes only.

Follow **THE KNOWLEDGE HUB** for breaking news, global affairs and major international developments. 🌍📰

ਅਮਰੀਕਾ ਨੇ ਇਰਾਨ ਦੇ Larak Island ਤੇ ਹਮਲਾ ਕਰਕੇ ਇੱਕ ਵੱਡੀ ਜੰਗ ਨੂੰ ਸੱਦਾ ਦਿੱਤਾ ਹੈ, Larak island ਉਹ ਜਗ੍ਹਾ ਹੈ ਜਿੱਥੋਂ ਇਰਾਨ Harmoz ...
01/09/2026

ਅਮਰੀਕਾ ਨੇ ਇਰਾਨ ਦੇ Larak Island ਤੇ ਹਮਲਾ ਕਰਕੇ ਇੱਕ ਵੱਡੀ ਜੰਗ ਨੂੰ ਸੱਦਾ ਦਿੱਤਾ ਹੈ, Larak island ਉਹ ਜਗ੍ਹਾ ਹੈ ਜਿੱਥੋਂ ਇਰਾਨ Harmoz ਵਿੱਚ ਕਿਸੇ ਵੀ ਤਰਾਂ ਦੀ ਅਮੀਰੀਕੀ ਦਖ਼ਲੰਦਾਜ਼ੀ ਤੇ ਕਰਵਾਈ ਕਰਦਾ ਸੀ,
ਅਮਰੀਕਾ ਦਾ ਦਾਅਵਾ ਹੈ ਕੇ ਏਥੇ ਹਮਲਾ ਕਰਕੇ ਇਰਾਨ ਦੇ ਮਿਸਾਲ Launchers ਨਸ਼ਟ ਕੀਤੇ ਗਏ ਹਨ, ਇਸਤੋਂ ਇਲਾਵਾ ਕੁਝ ਇਰਾਨੀ ਫੌਜੀਆਂ ਅਤੇ ਨਾਗਰਿਕਾਂ ਦੇ ਮਰਨ ਦੀ ਖਬਰ ਆ ਰਹੀ ਹੈ,
ਇਰਾਨ ਨੇਂ ਇਸਦੇ ਜਵਾਬ ਵਿੱਚ ਜੌਰਡਨ ਅਤੇ UAE 🇦🇪 ਵਿੱਚ ਅਮਰੀਕੀ ਫੌਜੀ ਠਿਕਾਣਿਆਂ ਤੇ ਹਮਲਾ ਕੀਤਾ ਹੈ, ਪਰ ਅਮਰੀਕਾ ਅਤੇ ਜੌਰਡਨ ਦਾ ਕਹਿਣਾ ਹੈ ਕਿ ਉਹਨਾਂ ਨੇ ਇਰਾਨ ਦੀਆਂ 8 ਮਿਸਾਇਲਾਂ ਨੂੰ ਹਵਾ ਵਿੱਚ ਹੀ ਖ਼ਤਮ ਕਰ ਦਿੱਤਾ ਹੈ,
ਚੱਲੋ ਮੰਨ ਲੈਂਦੇ ਹਾਂ ਅਮਰੀਕਾ ਨੇ ਇਰਾਨ ਦਾ ਇਹ ਹਮਲਾ ਰੋਕ ਲਿਆ ਹੈ ਪਰ ਇਰਾਨ ਦੇ ਇਸ ਹਮਲੇ ਨੂੰ ਰੋਕਣ ਲਈ ਵੀ ਅਮਰੀਕਾ ਨੂੰ ਇਸਦੀ ਵੱਡੀ ਕੀਮਤ ਚੁਕਾਉਣੀ ਪਈ ਹੈ, ਕਿਓਂਕਿ 2 ਦਿਨ ਪਹਿਲਾਂ ਖਬਰ ਆਈ ਸੀ ਕੇ ਅਮਰੀਕਾ ਨੇ ਜੌਰਡਨ ਵਿੱਚ 96 ਤੋਂ ਲੈ 160 PAC-3 MSE ਮਿਸਾਇਲ ਇੰਟਰਸੈਪਟਰ ਤਾਇਨਾਤ ਕੀਤੇ ਸੀ, ਇਸ 1 ਇੰਟਰਸੈਪਟਰ ਦੀ ਕੀਮਤ ਲਗਭਗ 4 ਮਿਲੀਅਨ ਡਾਲਰ ਹੈ, ਹੁਣ ਅਮਰੀਕਾ ਨੇ ਇਰਾਨ ਦੀਆਂ ਮਿਸਾਇਲਾਂ ਰੋਕਣ ਲਈ 640 ਮਿਲੀਅਨ ਦਾ ਖ਼ਰਚਾ ਕੀਤਾ ਹੈ, ਅਤੇ ਇਰਾਨ ਦੀਆਂ ਮਿਸਾਇਲਾਂ ਰੋਕਣ ਲਈ 360 ਮਿਲੀਅਨ ਡਾਲਰ ਤੋਂ 480 ਮਿਲੀਅਨ ਡਾਲਰ ਖਰਚਾ ਆ ਗਿਆ ਹੈ,ਕਿਉਂਕਿ ਇਸ 1 ਇੰਟਰਸੈਪਟਰ ਦੀ ਬੈਟਰੀ ਦੀ ਕੀਮਤ ਲਗਭਗ 1 ਬਿਲੀਅਨ ਡਾਲਰ ਹੈ ਅਤੇ ਇਸ ਨੂੰ ਤਿਆਰ ਕਰਨ ਲਈ 2 ਸਾਲ ਦਾ ਸਮਾਂ ਲੱਗਦਾ ਹੈ, ਇਸਤੋਂ ਪਤਾ ਚੱਲਦਾ ਹੈ ਕਿ ਅਮਰੀਕਾ ਨੇ ਹੁਣ ਇਰਾਨ ਨਾਲ ਯੁੱਧ ਲਈ, ਵੱਡੀ ਤਿਆਰੀ ਖਿੱਚੀ ਹੈ,
ਓਧਰ ਇਰਾਨ ਅਮਰੀਕਾ ਦੇ ਇਹਨਾਂ ਦਾਅਵਿਆਂ ਨੂੰ ਨਕਾਰ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ "ਵਾਰ ਵਾਰ ਸਾਡਾ ਇਮਤੇਹਾਨ ਨਾਂ ਲਉ, ਇਹ ਹਮਲਾ ਅਮਰੀਕਾ ਨੂੰ ਬਹੁਤ ਭਾਰੀ ਪੈਣ ਵਾਲਾ ਹੈ"
ਇਸ ਯੁੱਧ ਦੇ ਦੁਬਾਰਾ ਸ਼ੁਰੂ ਹੋਣ ਦਾ ਕਾਰਣ ਸਾਫ ਹੈ ਕਿ ਟਰੰਪ ਸਿਰਫ ਆਪਣੀਆਂ ਕੰਪਨੀਆਂ ਦਾ ਤੇਲ ਮਹਿੰਗਾ ਕਰਕੇ ਵੇਚਣਾ ਚਾਹੁੰਦਾ ਹੈ, ਇਰਾਨ ਤੇ ਹਮਲੇ ਕਰਕੇ ਉਹ ਤੇਲ ਰੋਕ ਦਿੰਦਾ ਹੈ, ਅਤੇ ਆਪਣਾ ਤੇਲ ਲਗਾਤਾਰ ਮਹਿੰਗਾ ਵੇਚ ਰਿਹਾ ਹੈ,
ਦੇਖੋ ਇਰਾਨ ਅਗਲਾ ਸਟੈਪ ਕੀ ਚੁੱਕਦਾ ਹੈ, ਅਤੇ ਇਹ ਯੁੱਧ ਹੁਣ ਵਧਦਾ ਨਜ਼ਰ ਆ ਰਿਹਾ ਹੈ, ਕਿਉਂਕਿ ਅਮਰੀਕਾ ਦਾ ਇਲੈਕਸ਼ਨ ਨੇੜੇ ਆ ਰਿਹਾ ਹੈ ਇਸ ਲਈ ਟਰੰਪ ਹੋਰ ਸਮਾਂ ਯੁੱਧ ਵਿੱਚ ਬਿਤਾਏਗਾ ਅਤੇ ਆਪਣੀਆਂ ਤਾਕਤਾਂ ਦਾ ਗ਼ਲਤ ਇਸਤੇਮਾਲ ਕਰਕੇ ਇਲੈਕਸ਼ਨ ਨੂੰ ਹੋਰ ਅੱਗੇ ਲੈ ਕੇ ਜਾਵੇਗਾ, ਕਿਉਂਕਿ ਟਰੰਪ ਅਤੇ ਨੇਤਨਯਾਹੂ ਦੀ ਕੁਰਸੀ ਯੁੱਧ ਕਾਰਨ ਹੀ ਬਚੀ ਹੋਈ ਹੈ, ਯੁੱਧ ਖ਼ਤਮ ਤਾਂ ਇਹ ਦੋਨੋ ਬੰਦੇ ਵੀ ਖ਼ਤਮ। ਧੰਨਵਾਦ ਜੀ 🙏

दुनिया का पहला नियमित आर्कटिक शिपिंग रूट खुला, चीन से ब्रिटेन अब 18 दिन में!समुद्री व्यापार में बड़ी क्रांति आ गई है। ची...
31/08/2026

दुनिया का पहला नियमित आर्कटिक शिपिंग रूट खुला, चीन से ब्रिटेन अब 18 दिन में!

समुद्री व्यापार में बड़ी क्रांति आ गई है। चीन के निंगबो-झोउशान पोर्ट से दुनिया का पहला चीन-यूरोप आर्कटिक एक्सप्रेस शुरू हुआ है। यह रूट आर्कटिक के नॉर्थईस्ट पैसेज से सीधे यूरोप जाता है।

पहले स्वेज नहर से चीन से ब्रिटेन के फेलिक्सस्टो पोर्ट तक 40 दिन लगते थे, केप ऑफ गुड होप से 50 दिन और रेल से 25 दिन। अब यही सफर सिर्फ 18 से 20 दिन में हो रहा है। पहला जहाज इस्तांबुल ब्रिज 22 सितंबर 2025 को निकला और लगभग 4000 TEU कार्गो के साथ 20 दिन में ब्रिटेन पहुंचा।

इसमें 200 मिलियन डॉलर के सोलर पैनल, बैटरी और ई-कॉमर्स सामान था। इसे Sea Legend और Haijie शिपिंग ऑपरेट कर रही है, COSCO ने एक दशक पहले इस रूट की शुरुआत की थी।

यह बदलाव आर्कटिक की बर्फ पिघलने से संभव हुआ है और इसे बेल्ट एंड रोड के पोलर सिल्क रोड की बड़ी सफलता माना जा रहा है। 2026 से यह हर गर्मी में नियमित चलेगा।

ਨੇਪਾਲ ਦੇ ਵਿੱਚ ਆਈ ਪਾਣੀ ਦੀ ਤਬਾਹੀ ਇਨਸਾਨ ਲਈ ਇੱਕ ਸੰਦੇਸ਼ ਹੈ ਕਿ ਬੇਟਾ ਜੇਕਰ ਕੁਦਰਤ ਨਾਲ ਛੇੜਛਾੜ ਕਰੇਂਗਾ ਤਾਂ ਨਤੀਜ਼ੇ ਤਾਂ ਭੁਗਤਣੇ ਪੈਣੇ ਆ, ...
31/08/2026

ਨੇਪਾਲ ਦੇ ਵਿੱਚ ਆਈ ਪਾਣੀ ਦੀ ਤਬਾਹੀ ਇਨਸਾਨ ਲਈ ਇੱਕ ਸੰਦੇਸ਼ ਹੈ ਕਿ ਬੇਟਾ ਜੇਕਰ ਕੁਦਰਤ ਨਾਲ ਛੇੜਛਾੜ ਕਰੇਂਗਾ ਤਾਂ ਨਤੀਜ਼ੇ ਤਾਂ ਭੁਗਤਣੇ ਪੈਣੇ ਆ, ਅੱਜ ਜੋ ਨੁਕਸਾਨ ਨੇਪਾਲ ਵਿੱਚ ਹੋਇਆ ਹੈ, ਆਉਣ ਵਾਲੇ ਸਮੇਂ ਵਿੱਚ ਇਸਤੋਂ 4 ਗੁਣਾਂ ਜਿਆਦਾ ਨੁਕਸਾਨ ਭਾਰਤ ਵਿੱਚ ਹੋ ਸਕਦਾ ਹੈ, ਭਾਰਤ ਦੇ ਲੋਕਾਂ ਕੋਲ ਹਲੇ ਸਮਾਂ ਹੈ, ਇਸ ਦੁਰਘਟਨਾ ਤੋਂ ਬਚਣ ਜਾਂ ਇਸ ਤਬਾਹੀ ਲਈ ਤਿਆਰ ਰਹਿਣ ਲਈ, ਕਿਉਂਕਿ ਜਿਸ ਹਿਸਾਬ ਨਾਲ ਸਾਡੀਆਂ ਸਰਕਾਰਾਂ ਚੁੱਪ ਆ, ਇਹ ਤਬਾਹੀ ਹੋਣੀ ਲਾਜ਼ਮੀ ਹੈ,ਆਉ ਜਾਣਦੇ ਹਾਂ ਇਸ ਤਬਾਹੀ ਦੇ ਪਿੱਛੇ ਦਾ ਅਸਲ ਕਾਰਣ, ਜੋ ਸਾਡੀਆਂ ਸਰਕਾਰਾਂ ਨੂੰ ਦਿਖਾਈ ਦੇ ਰਿਹਾ ਹੈ, ਪਰ ਕਰ ਕੁਝ ਨਹੀਂ ਸਕਦੀਆਂ..
ਅਸਲ ਚ ਚੀਨ ਦੁਨੀਆਂ ਦਾ ਸਭ ਤੋਂ ਵੱਡਾ ਬੰਨ੍ਹ ਬਣਾ ਰਿਹਾ ਹੈ, ਜਿਸਦਾ ਨਾਮ ਹੈ “ਮੇਦੋਗ ਡੈਮ” (𝐌𝐞𝐝𝐨𝐠 𝐃𝐚𝐦), ਚੀਨ ਤਿੱਬਤ ਵਿੱਚ ਯਾਰਲੁੰਗ ਤਸਾਂਗਪੋ (𝐘𝐚𝐫𝐥𝐮𝐧𝐠 𝐓𝐬𝐚𝐧𝐠𝐩𝐨) ਦਰਿਆ ਉੱਤੇ ਲਗਭਗ 60,000 𝐌𝐖 ਦਾ ਵਿਸ਼ਾਲ ਹਾਈਡ੍ਰੋਪਾਵਰ ਪ੍ਰੋਜੈਕਟ ਬਣਾ ਰਿਹਾ ਹੈ, ਇਹੀ ਦਰਿਆ ਭਾਰਤ ਵਿੱਚ ਦਾਖ਼ਲ ਹੋ ਕੇ ਬ੍ਰਹਮਪੁੱਤਰ ਕਹਾਉਂਦਾ ਹੈ, (60,000 𝐌𝐖 ਦਾ ਮਤਲਬ ਹੈ 60 ਗੀਗਾਵਾਟ (60 𝐆𝐖) ਬਿਜਲੀ ਪੈਦਾ ਕਰਨ ਦੀ ਸਥਾਪਿਤ ਸਮਰੱਥਾ), ਇਹ ਬੰਨ੍ਹ ਧਰਤੀ ਤੇ ਹੁਣ ਤੱਕ ਦਾ ਸਭ ਤੋਂ ਵੱਡਾ ਬੰਨ੍ਹ ਬਣ ਰਿਹਾ ਹੈ,
ਚੀਨ ਇਹ ਬੰਨ੍ਹ ਓਸ ਜਗ੍ਹਾ ਤੇ ਬਣਾ ਰਿਹਾ ਹੈ, ਜਿੱਥੇ 2 ਕਿਲੋਮੀਟਰ ਤੋਂ ਸਿੱਧਾ ਥੱਲੇ ਪਾਣੀ ਡਿੱਗਦਾ ਹੈ ਅਤੇ ਡਿੱਗ ਕੇ ਮੁੜਦਾ ਹੈ, ਪਾਣੀ ਦੇ ਏਸੇ ਟਕਰਾ ਤੇ ਇਹ ਪ੍ਰੋਜੈਕਟ ਬਣ ਰਿਹਾ ਹੈ, ਇਹ ਬੰਨ੍ਹ ਇੱਕ ਤਰਾਂ ਦੇ ਬੰਬ ਵਾਂਗ ਹੈ, ਅਤੇ ਭਵਿੱਖ ਵਿੱਚ ਜੇਕਰ ਇਹ ਬੰਨ੍ਹ ਪਾਣੀ ਦੇ ਵਹਾਅ ਕਾਰਨ ਟੁੱਟ ਜਾਂਦਾ ਹੈ ਜਾਂ ਭਾਰਤ ਨਾਲ ਯੁੱਧ ਦੌਰਾਨ ਜੇਕਰ ਚੀਨ ਇਸ ਬੰਨ੍ਹ ਨੂੰ ਖੋਲ੍ਹ ਦੇਵੇਗਾ ਤਾਂ ਤਬਾਹੀ ਕਿਸ ਲੈਵਲ ਦੀ ਹੋਵੇਗੀ, ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ,
ਇਸ ਬੰਨ੍ਹ ਨੂੰ 𝐓𝐢𝐜𝐤𝐢𝐧𝐠 𝐖𝐚𝐭𝐞𝐫 𝐁𝐨𝐦𝐛 ” ਦਾ ਇੱਕ ਰੂਪ ਸਮਝਿਆ ਜਾ ਰਿਹਾ ਹੈ, ਇਸਦਾ ਮਤਲਬ ਇਹ ਨਹੀਂ ਕਿ ਡੈਮ ਅਸਲ ਵਿੱਚ ਬੰਬ ਹੈ, ਇਸ ਨਾਲ ਇਹ ਚਿੰਤਾ ਦਰਸਾਈ ਜਾ ਰਹੀ ਹੈ ਕਿ ਭਵਿੱਖ ਵਿੱਚ ਡੈਮ ਕਾਰਨ ਬ੍ਰਹਮਪੁੱਤਰ ਦੇ ਪਾਣੀ ਦੇ ਵਹਾਅ, ਹੜ੍ਹਾਂ, ਵਾਤਾਵਰਣ ਜਾਂ ਭਾਰਤ ਦੇ ਹੇਠਲੇ ਇਲਾਕਿਆਂ ਦੀ 𝐖𝐚𝐭𝐞𝐫 𝐒𝐞𝐜𝐮𝐫𝐢𝐭𝐲 ਉੱਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ,
ਜਿਸ ਜਗ੍ਹਾ ਇਹ ਬੰਨ੍ਹ ਬਣ ਰਿਹਾ ਹੈ,ਓਥੇ ਧਰਤੀ ਦੇ ਥੱਲੇ 𝐓𝐞𝐜𝐭𝐨𝐧𝐢𝐜 𝐏𝐥𝐚𝐭𝐞𝐬 ਵੀ ਹਨ, 𝐓𝐞𝐜𝐭𝐨𝐧𝐢𝐜 𝐏𝐥𝐚𝐭𝐞𝐬 ਮਤਲਬ ਕੇ “ਭੂ-ਪਲੇਟਾਂ” ਜਾਂ “ਧਰਤੀ ਦੀਆਂ ਵਿਸ਼ਾਲ ਪੱਥਰੀਲੀਆਂ ਪਲੇਟਾਂ” ਹਨ ਜਿਨ੍ਹਾਂ ਦੇ ਟਕਰਾਉਣ ਨਾਲ ਭੁਚਾਲ ਆਉਂਦਾ ਹੈ, ਅਤੇ ਭੁਚਾਲ ਆਉਣ ਨਾਲ ਇਹ ਬੰਨ੍ਹ ਟੁੱਟਣਾ ਸੁਭਾਵਿਕ ਹੈ,
ਸਾਲ 2000 ਵਿੱਚ ਵੀ ਏਸੇ ਜਗ੍ਹਾ ਏਦਾਂ ਦਾ ਭੁਚਾਲ ਆਇਆ ਸੀ ਅਤੇ ਪਹਾੜੀ ਖਿਸਕੀ (𝐋𝐚𝐧𝐝𝐬𝐥𝐢𝐝𝐞) ਸੀ, ਸੋ ਇਹ ਇਲਾਕਾ ਭੁਚਾਲ ਅਤੇ ਜ਼ਮੀਨ ਖਿਸਕਣ ਦੇ ਮਾਮਲੇ ਚ ਇੱਕ 𝐒𝐞𝐧𝐬𝐢𝐭𝐢𝐯𝐞 ਇਲਾਕਾ ਹੈ, ਜਿਸ ਕਰਕੇ ਏਥੇ ਕਦੇ ਵੀ ਭੁਚਾਲ ਆ ਸਕਦਾ ਹੈ ਕਦੇ ਵੀ ਧਰਤੀ ਹਿੱਲ ਸਕਦੀ ਹੈ ਅਤੇ ਖਿਸਕ ਸਕਦੀ ਹੈ,
ਮੰਨ ਲਉ ਚੀਨ ਇਹ ਦਾਅਵਾ ਵੀ ਕਰਦਾ ਹੈ ਕਿ ਓਸ ਨੇ ਇਹ ਬੰਨ੍ਹ ਬਹੁਤ ਮਜ਼ਬੂਤ ਬਣਾਇਆ ਹੈ, ਇਸ ਨੂੰ ਕੋਈ ਤੋੜ ਨਹੀਂ ਸਕਦਾ, ਪਰ ਇਸ ਬੰਨ੍ਹ ਦੇ ਥੱਲੇ ਦੀ ਜ਼ਮੀਨ ਅਤੇ ਇਸ ਬੰਨ੍ਹ ਦੇ ਆਸ ਪਾਸ ਦੇ ਪਹਾੜ ਤਾਂ ਚੀਨ ਨੇ ਨਹੀਂ ਬਣਾਏ? ਅਤੇ ਨਾਂ ਹੀ ਚੀਨ ਦਾ ਏਥੇ ਕੰਟਰੋਲ ਹੈ, ਏਥੇ ਤਾਂ ਕੁਦਰਤ ਦਾ ਕੰਟਰੋਲ ਹੈ, ਅਤੇ ਜਦੋਂ ਕਿਸੇ ਇੱਕ ਖਾਸ ਜਗ੍ਹਾਂ ਗੈਰਕੁਦਰਤੀ ਤਰੀਕੇ ਨਾਲ ਅਰਬਾਂ ਟਨ ਪਾਣੀ ਇਕੱਠਾ ਕੀਤਾ ਜਾਵੇਗਾ ਤਾਂ ਘੁੰਮ ਰਹੀ ਧਰਤੀ ਦਾ ਬੈਲੇੰਸ ਤਾਂ ਵਿਗੜੇਗਾ ਹੀ ਵਿਗੜੇਗਾ, ਫੇਰ ਹੀ ਭੁਚਾਲ ਆਵੇਗਾ,
ਫੇਰ ਚੀਨ ਕੀ ਕਰੇਗਾ? ਨਾਲੇ ਹਿਮਾਲਿਆ ਕੋਈ ਅਰਾਵਲੀ ਵਾਂਗ ਪੱਕੀ ਚੱਟਾਨ ਵਾਲਾ ਪਹਾੜ ਨਹੀਂ ਹੈ, ਇਹ ਪੱਥਰ ਅਤੇ ਮਿੱਟੀ ਵਾਲਾ ਪਹਾੜ ਹੈ, ਖੈਰ..
ਹੁਣ ਭਾਰਤ ਨੂੰ ਆਪਣੀ 56 ਇੰਚ ਦੀ ਛਾਤੀ ਨਾਲ ਚੀਨ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਾਨੂੰ 𝐑𝐞𝐚𝐥 𝐓𝐢𝐦𝐞 ਡਾਟਾ ਚਾਹੀਦਾ ਹੈ, ਭਾਰਤ ਨੂੰ ਚੀਨ ਤੋਂ 2026 ਦਾ ਤਾਜ਼ਾ 𝐇𝐲𝐝𝐫𝐨𝐥𝐨𝐠𝐢𝐜𝐚𝐥 ਡਾਟਾ ਮੰਗਣਾ ਚਾਹੀਦਾ ਹੈ, ਅਤੇ ਸਿਰਫ਼ ਸਾਲਾਨਾ ਨਹੀਂ, 𝐑𝐞𝐚𝐥 𝐓𝐢𝐦𝐞 ਜਾਂ 𝐍𝐞𝐚𝐫 -𝐑𝐞𝐚𝐥 𝐓𝐢𝐦𝐞 ਡਾਟਾ ਸ਼ੇਅਰ ਕਰਨ ਦੀ ਮੰਗ ਹੋਰ ਵੀ ਵਾਜਬ ਹੈ, ਕਿਉਂਕਿ ਭਾਰਤ ਦੀ ਸਿੰਧੂ ਨਦੀ ਦਾ ਪਾਣੀ ਵੀ ਓਥੋਂ ਹੀ ਆਉਂਦਾ ਹੈ,
ਭਾਰਤ ਨੂੰ ਚੀਨ ਤੋਂ ਮੰਗ ਕਰਨੀ ਚਾਹੀਦੀ ਹੈ ਕਿ ਸਾਨੂੰ ਦੱਸ ਕਦੋਂ ਕਿੰਨਾ ਪਾਣੀ ਛੱਡਣਾ ਹੈ, ਕਿਉਂਕਿ ਭਾਰਤ ਦਾ ਜੋ ਪਾਕਿਸਤਾਨ ਨਾਲ ਪਾਣੀ ਦਾ ਸਮਝੌਤਾ ਹੋਇਆ ਹੈ ਓਸ ਵਿੱਚ ਭਾਰਤ ਨੂੰ ਵੀ ਦੱਸਣਾ ਪਵੇਗਾ ਕਿ ਭਾਰਤ ਕਦੋਂ, ਕਿੰਨਾ ਪਾਣੀ ਛੱਡ ਰਿਹਾ ਹੈ,ਸੋ ਚੀਨ ਤੋਂ ਪੁੱਛਣਾ ਵੀ ਭਾਰਤ ਦਾ ਹੱਕ ਹੈ,
ਪਰ ਭਾਰਤ ਏਦਾਂ ਨਹੀਂ ਕਰੇਗਾ, ਕਿਉਂਕਿ ਇਸ ਨਾਲ ਸਰਕਾਰਾਂ ਨੂੰ ਵੋਟਾਂ ਨਹੀਂ ਮਿਲਦੀਆਂ,ਵੋਟਾਂ ਇਹਨਾਂ ਨੂੰ ਉਦੋਂ ਮਿਲਦੀਆਂ ਹਨ, ਜਦੋਂ ਇਹ ਤਬਾਹੀ ਤੋਂ ਬਾਅਦ, ਤੇਲ ਦੀ ਬੋਤਲ, ਇੱਕ ਕਿੱਲੋ ਚੌਲ, ਇੱਕ ਪੈਕੇਟ ਬ੍ਰੈਡ ਦਾ,ਅਤੇ ਇੱਕ ਥੈਲੀ ਦੁੱਧ ਦੀ ਲੈ ਕੇ ਜਾਂਦੇ ਆ, ਕਿਉਂਕਿ ਓਸ ਰਾਹਤ ਸਮਗਰੀ ਚੋਂ ਸਰਕਾਰ ਨੇ ਪੈਸੇ ਬਣਾਉਣੇ ਹੁੰਦੇ ਆ, ਖ਼ਰਚਾ ਵਧਾ ਚੜ੍ਹਾ ਕੇ ਲਿਖਣਾ ਹੁੰਦਾ, ਜੇਕਰ ਸੈਂਟਰ ਸਰਕਾਰ ਨੇ 100 ਰੁਪਏ ਪ੍ਰਤੀ ਬੰਦਾ ਰਾਹਤ ਰੀਲੀਜ਼ ਕੀਤਾ ਹੁੰਦਾ ਤਾਂ, ਬੰਦੇ ਤੱਕ ਪਹੁੰਚਦਾ ਪਹੁੰਚਦਾ 100 ਰੁਪੱਈਆ 20 ਰੁਪਏ ਰਹਿ ਜਾਂਦਾ ਹੈ, ਇਸ ਤਰਾਂ ਇਹ ਸਰਾਕਰਾਂ ਕਿਸੇ ਦੀ ਬਰਬਾਦੀ ਤੋਂ ਵੀ ਪੈਸਾ ਕਮਾਉਂਦੇ ਆ, ਖੈਰ...
ਮੁੱਕਦੀ ਗੱਲ ਭਾਰਤ ਨੂੰ ਤਿੱਬਤ ਤੋਂ ਵੱਧ ਤੋਂ ਵੱਧ 𝐑𝐞𝐚𝐥 𝐓𝐢𝐦𝐞 ਡਾਟਾ ਮਿਲਣਾ ਚਾਹੀਦਾ ਹੈ, ਭਾਰਤ ਨੂੰ ਨਿਗਰਾਨੀ ਅਤੇ ਚੇਤਾਵਨੀ ਦੀ ਵਿਵਸਥਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ, ਅਸਾਮ ਦੇ ਥੱਲੇ ਦੇ ਇਲਾਕਿਆਂ ਚੋਂ ਲੋਕਾਂ ਨੂੰ 𝐄𝐦𝐞𝐫𝐠𝐞𝐧𝐜𝐲 ਦੇ ਸਮੇਂ, ਕਿਸ ਤਰਾਂ ਬਾਹਰ ਕੱਢਣਾ ਹੈ, ਇਸਦਾ ਇੰਤਜ਼ਾਮ ਹੋਣਾ ਚਾਹੀਦਾ ਹੈ, ਅਤੇ ਬੰਨ੍ਹਾਂ ਚ ਅਚਾਨਕ ਆਉਣ ਵਾਲੀ ਭਾਰੀ ਮਲਬੇ ਦੇ ਹੜ੍ਹ ਤੇ ਨਜ਼ਰ ਰੱਖਣੀ ਚਾਹੀਦੀ ਹੈ,
ਚੀਨ ਨਾਲ ਇੱਕ ਅਜਿਹੀ ਵਿਵਸਥਾ ਬਣਾਉਣੀ ਚਾਹੀਦੀ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਨੁਕਸਾਨ ਨਾਂ ਹੋਵੇ, ਉਮੀਦ ਹੈ ਤੁਹਾਨੁੰ ਇਹ ਜਾਣਕਾਰੀ ਚੰਗੀ ਲੱਗੀ ਹੋਵੇਗੀ, ਧੰਨਵਾਦ ਜੀ 🙏

ਸਿੱਖ ਸੰਸਥਾ ਵੱਲੋਂ ਭੇਜੀ ਰਾਹਤ ਸਮੱਗਰੀ ਨੇਪਾਲ ਨੇ ਲੈਣ ਤੋਂ ਕੀਤੀ ਨਾਂਹ
31/08/2026

ਸਿੱਖ ਸੰਸਥਾ ਵੱਲੋਂ ਭੇਜੀ ਰਾਹਤ ਸਮੱਗਰੀ ਨੇਪਾਲ ਨੇ ਲੈਣ ਤੋਂ ਕੀਤੀ ਨਾਂਹ

Address

Fatehgarh Sahib
140406

Alerts

Be the first to know and let us send you an email when ਕਿਸਾਨ ਏਕਤਾ ਜ਼ਿੰਦਾਬਾਦ ਪੰਜਾਬ posts news and promotions. Your email address will not be used for any other purpose, and you can unsubscribe at any time.

Contact The Organization

Send a message to ਕਿਸਾਨ ਏਕਤਾ ਜ਼ਿੰਦਾਬਾਦ ਪੰਜਾਬ:

Shortcuts

Share