Emaan Singh Mann

Emaan Singh Mann ਸ:ਇਮਾਨ ਸਿੰਘ ਮਾਨ ਕਾਰਜ਼ਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ।
ਪਾਰਟੀ ਦੇ ਮੈਂਬਰ ਬਣਨ ਲਈ whatsapp ਤੇ ਸੰਪਰਕ ਕਰੋ +9198141-59356
(1)

(ਲੁਧਿਆਣਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਗਿੱਲ ਵਿੱਚ ਸਰਕਲ ਡੇਹਲੋਂ ਦੇ ਪਿੰਡ ਸਾਈਆਂ ਖੁਰਦ ਵਿਖੇ ਮੀਟਿੰਗ ਤੇ ਨਿਯੁਕਤੀਆਂ ਕੀਤੀਆ...
21/04/2026

(ਲੁਧਿਆਣਾ) ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਲਕਾ ਗਿੱਲ ਵਿੱਚ ਸਰਕਲ ਡੇਹਲੋਂ ਦੇ ਪਿੰਡ ਸਾਈਆਂ ਖੁਰਦ ਵਿਖੇ ਮੀਟਿੰਗ ਤੇ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ ਇਮਾਨ ਸਿੰਘ ਮਾਨ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਨਵੇਂ ਅਹੁਦੇਦਾਰਾਂ ਨੂੰ ਸਰੋਪਾਓ ਪਾ ਕੇ ਸਨਮਾਨਿਤ ਕੀਤਾ । ਜਿੱਥੇ ਕੁਲਦੀਪ ਸਿੰਘ ਰਾਜਾ ਨੂੰ ਵਿਧਾਨ ਸਭਾ ਹਲਕਾ ਗਿੱਲ ਦਾ ਕਨਵੀਨਰ ਤੇ ਡੇਹਲੋਂ ਸਰਕਲ ਦਾ ਪ੍ਰਧਾਨ ਨਿਯੁਕਤ ਕੀਤਾ, ਬੀਬੀ ਕਿਰਨਦੀਪ ਕੌਰ ਨੂੰ ਸਰਕਲ ਡੇਹਲੋਂ ਦੀ ਇਸਤਰੀ ਵਿੰਗ ਦੀ ਪ੍ਰਧਾਨ ਤੇ ਹਲਕਾ ਗਿੱਲ ਦੀ ਕਨਵੀਨਰ ਨਿਯੁਕਤ ਕੀਤਾ, ਇੰਦਰਜੀਤ ਸਿੰਘ ਨੂੰ ਸਰਕਲ ਡੇਹਲੋਂ ਦਾ ਜਰਨਲ ਸਕੱਤਰ ਨਿਯੁਕਤ ਕੀਤਾ । ਉਹਨਾਂ ਵਿਸ਼ਵਾਸ ਦਿਵਾਇਆ ਕਿ ਪਾਰਟੀ ਵੱਲੋਂ ਦਿੱਤੀ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣਗੇ । ਇਹ ਨਿਯੁਕਤੀਆਂ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਸ ਪ੍ਰੀਤਮ ਸਿੰਘ ਮਾਨਗੜ੍ਹ ਦੀ ਅਗਵਾਈ ਵਿੱਚ ਹੋਈਆਂ , ਇਸ ਮੌਕੇ ਹਰਜੀਤ ਸਿੰਘ ਚਤਾਮਲਾ ਯੂਥ ਪ੍ਰਧਾਨ ਰੋਪੜ, ਸਰਪੰਚ ਬਲਵੰਤ ਸਿੰਘ ਸੀ ਮੀਤ ਪ੍ਰਧਾਨ, ਚਾਰਨ ਸਿੰਘ ਬਿਲਗਾ ਵਰਕਿੰਗ ਕਮੇਟੀ ਮੈਂਬਰ, ਸਿਕੰਦਰ ਸਿੰਘ ਸਰਕਲ ਪ੍ਰਧਾਨ , ਬਲਵਿੰਦਰ ਸਿੰਘ ਪਾਂਗਲੀ ਜਰਨਲ ਸਕੱਤਰ ਲੁਧਿਆਣਾ , ਇੰਦਰਜੀਤ ਸਿੰਘ ਜਰਨਲ ਸਕੱਤਰ ਯੂਥ ਰੋਪੜ , ਜੱਥੇਦਾਰ ਕਰਮਜੀਤ ਸਿੰਘ ਮਿਸਲ ਸਰਕਾਰ ਏ ਖਾਲਸਾ , ਗੁਰਮੇਲ ਸਿੰਘ ਕਨੇਚਾਂ, ਗੁਰਪ੍ਰੀਤ ਸਿੰਘ ਸੋਢੀ, ਨਸੀਬ ਸਿੰਘ, ਰਣਜੀਤ ਸਿੰਘ, ਨਾਜਰ ਸਿੰਘ, ਬੀਬੀ ਕੁਲਦੀਪ ਕੌਰ, ਬਾਬਾ ਗੁਰਦੀਪ ਸਿੰਘ, ਕਿਰਪਾਲ ਸਿੰਘ ਆਦਿ ਵੱਡੀ ਗਿਣਤੀ ਵਿੱਚ ਸਿੰਘ , ਸਿੰਘਣੀਆਂ ਮੌਜੂਦ ਸਨ ।

16/04/2026

ਗ੍ਰੰਥੀ ਸਿੰਘ ਸਣੇ 8 ਸ਼ਰਧਾਲੂਆਂ ਦੀ ਮੌ-ਤ , ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਮੈਣ ਮਾਜਰੀ ਦੀ ਸੰਗਤ ਆਨੰਦਪੁਰ ਸਾਹਿਬ ਤੋਂ ਆ ਰਹੀ ਸੀ ਵਾਪਿਸ ।

14/04/2026
14 ਅਪ੍ਰੈਲ ਖਾਲਸਾ ਸਾਜਨਾ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ,ਮੀਰੀ ਪੀਰੀ ਕਾਨਫਰੰਸਨੇੜੇ ਗੁਰਦੁਆਰਾ ਜੰਡਸਰ ਸਾਹਿਬ ਰੋਡ , ਸਭ ਸੰਗਤਾਂ...
13/04/2026

14 ਅਪ੍ਰੈਲ ਖਾਲਸਾ ਸਾਜਨਾ ਦਿਹਾੜੇ ਮੌਕੇ
ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ,ਮੀਰੀ ਪੀਰੀ ਕਾਨਫਰੰਸ
ਨੇੜੇ ਗੁਰਦੁਆਰਾ ਜੰਡਸਰ ਸਾਹਿਬ ਰੋਡ , ਸਭ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ ।

12/04/2026

ਖਾਲਸਾ ਸਾਜਨਾ ਦਿਹਾੜੇ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ , ਮੀਰੀ ਪੀਰੀ ਕਾਨਫਰੰਸ ਵਿੱਚ ਸੰਗਤਾਂ ਨੂੰ ਪਹੁੰਚਣ ਦੀ ਬੇਨਤੀ । ਸ ਇਮਾਨ ਸਿੰਘ ਮਾਨ

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਪੰਜਾਬ ਨੂੰ ਰਾਸ਼ਟਰੀਵਾਦੀ ਰਾਜਨੀਤੀ ਦਾ ਮੈਦਾਨ ਬਣਾ ਰਹੇ ਹਨ -ਇਮਾਨ ਸਿੰਘ ਮਾਨਮੋਗਾ, 10 ਅਪ੍ਰੈਲ ()ਸ਼੍ਰੋਮਣੀ...
12/04/2026

ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਪੰਜਾਬ ਨੂੰ ਰਾਸ਼ਟਰੀਵਾਦੀ ਰਾਜਨੀਤੀ ਦਾ ਮੈਦਾਨ ਬਣਾ ਰਹੇ ਹਨ -ਇਮਾਨ ਸਿੰਘ ਮਾਨ

ਮੋਗਾ, 10 ਅਪ੍ਰੈਲ ()
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਸਰਦਾਰ ਇਮਾਨ ਸਿੰਘ ਮਾਨ ਨੇ ਮੋਗਾ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਅਤੇ ਗ੍ਰਹਿ ਮੰਤਰੀ ਦੀਆਂ ਨੀਤੀਆਂ 'ਤੇ ਤਿੱਖਾ ਪ੍ਰਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਨੂੰ ਰਾਸ਼ਟਰੀਵਾਦੀ ਰਾਜਨੀਤੀ ਦਾ ਮੈਦਾਨ ਬਣਾਇਆ ਜਾ ਰਿਹਾ ਹੈ, ਜਿਸ ਨਾਲ ਸੂਬੇ ਦੀ ਅਮਨ-ਸ਼ਾਂਤੀ ਅਤੇ ਆਰਥਿਕਤਾ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।
ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰੀ ਵੱਲੋਂ ਮੋਗਾ ਅਤੇ ਮਹਾਰਾਸ਼ਟਰ ਵਿੱਚ ਕੀਤੀਆਂ ਰੈਲੀਆਂ ਦੌਰਾਨ "ਪੰਜਾਬ ਵਿੱਚ ਹਿੰਦੂ ਰਾਸ਼ਟਰ ਖੜਾ ਕਰਨ" ਵਰਗੀਆਂ ਗੱਲਾਂ ਕਰਨਾ ਸੂਬੇ ਦੀ ਵੱਖਰੀ ਧਾਰਮਿਕ ਅਤੇ ਸੱਭਿਆਚਾਰਕ ਪਛਾਣ ਨੂੰ ਚੁਣੌਤੀ ਦੇਣ ਦੇ ਬਰਾਬਰ ਹੈ। ਮਾਨ ਨੇ ਕਿਹਾ ਕਿ ਸਿੱਖ ਕੌਮ ਦਾ ਆਪਣਾ ਵਿਲੱਖਣ ਧਾਰਮਿਕ ਮਰਯਾਦਾ ਅਤੇ ਸਤਿਕਾਰਤ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਜੋ ਸਿੱਖਾਂ ਨੂੰ ਕਿਸੇ ਹੋਰ ਧਾਰਮਿਕ ਰੀਤੀ-ਰਿਵਾਜਾਂ ਦੀ ਅਨੁਕਰਨ ਕਰਨ ਤੋਂ ਵਰਜਦਾ ਹੈ।
ਇਮਾਨ ਸਿੰਘ ਮਾਨ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਕੇਂਦਰ ਸਰਕਾਰ ਸਿਰਫ਼ ਸਖ਼ਤ ਬਿਆਨਬਾਜ਼ੀ ਕਰਦੀ ਹੈ, ਪਰ ਹਕੀਕਤ ਵਿੱਚ ਸਮੱਸਿਆ ਦੇ ਮੂਲ ਕਾਰਨਾਂ ਨੂੰ ਦੂਰ ਕਰਨ ਲਈ ਕੋਈ ਢੰਗ ਦੇ ਕਦਮ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਹਰ ਵਾਰ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ, ਪਰ ਸਰਹੱਦੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਦੀ ਸੁਰੱਖਿਆ ਅਤੇ ਜੀਵਨ-ਜੀਵਿਕਾ ਦੀ ਸੰਭਾਲ ਲਈ ਪ੍ਰਯਾਪਤ ਪ੍ਰਬੰਧ ਨਹੀਂ ਕੀਤੇ ਗਏ।
ਉਨ੍ਹਾਂ ਨੇ "ਆਪਰੇਸ਼ਨ ਸੰਧੂਰ" ਦੌਰਾਨ ਫਿਰੋਜ਼ਪੁਰ ਖੇਤਰ ਵਿੱਚ ਹੋਏ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਸਰਹੱਦੀ ਇਲਾਕਿਆਂ ਵਿੱਚ ਡਰ ਦਾ ਮਾਹੌਲ ਬਣਿਆ, ਬਲੈਕਆਊਟ ਦੀ ਸਥਿਤੀ ਬਣੀ ਅਤੇ ਕਈ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ। ਮਾਨ ਨੇ ਕਿਹਾ ਕਿ ਡਰ ਅਤੇ ਟਕਰਾਅ ਦੀ ਰਾਜਨੀਤੀ ਨਾਲ ਪੰਜਾਬ ਦੀ ਆਰਥਿਕਤਾ ਅਤੇ ਖੇਤੀਬਾੜੀ ਪ੍ਰਭਾਵਿਤ ਹੋ ਰਹੀ ਹੈ।
ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਟਾਰੀ-ਵਾਹਗਾ ਅਤੇ ਫਿਰੋਜ਼ਪੁਰ ਬਾਰਡਰ ਰਾਹੀਂ ਪਾਕਿਸਤਾਨ ਨਾਲ ਵਪਾਰ ਮੁੜ ਸ਼ੁਰੂ ਕੀਤਾ ਜਾਵੇ, ਤਾਂ ਜੋ ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਆਰਥਿਕ ਮਜ਼ਬੂਤੀ ਮਿਲ ਸਕੇ। ਮਾਨ ਨੇ ਕਿਹਾ ਕਿ ਸ਼ਾਂਤੀ ਅਤੇ ਵਪਾਰ ਹੀ ਪੰਜਾਬ ਦੀ ਤਰੱਕੀ ਦਾ ਅਸਲ ਰਸਤਾ ਹੈ, ਨਾ ਕਿ ਧਾਰਮਿਕ ਧ੍ਰੁਵੀਕਰਨ ਅਤੇ ਡਰ ਦੀ ਰਾਜਨੀਤੀ।
ਅੰਤ ਵਿੱਚ, ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਦੇਸ਼ ਵਿੱਚ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਮੁਸਲਮਾਨਾਂ ਅਤੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਪੰਜਾਬ ਦੇ ਲੋਕ ਅਮਨ, ਤਰੱਕੀ ਅਤੇ ਆਪਣੀ ਵੱਖਰੀ ਪਛਾਣ ਦੀ ਰੱਖਿਆ ਲਈ ਸਚੇਤ ਹਨ।

ਸ਼ਹੀਦ ਭਾਈ ਪਰਮਜੀਤ ਸਿੰਘ ਉਰਫ ਬਾਬਾ ਨੰਦ ਜੀ ਦੇ ਸ਼ਹੀਦੀ ਦਿਹਾੜੀ ਤੇ ਪਿੰਡ ਤੁਗਲਵਾਲਾ (ਗੁਰਦਾਸਪੁਰ) ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ...
09/04/2026

ਸ਼ਹੀਦ ਭਾਈ ਪਰਮਜੀਤ ਸਿੰਘ ਉਰਫ ਬਾਬਾ ਨੰਦ ਜੀ ਦੇ ਸ਼ਹੀਦੀ ਦਿਹਾੜੀ ਤੇ ਪਿੰਡ ਤੁਗਲਵਾਲਾ (ਗੁਰਦਾਸਪੁਰ) ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਤੇ ਪਾਰਟੀ ਦੇ ਵੱਖ ਵੱਖ ਅਹੁਦੇਦਾਰ ਸਹਿਬਾਨ ।

09/04/2026

SGPC ਦੀ ਮੀਟਿੰਗ ਉਪਰੰਤ ਤਿੱਖੇ ਸਵਾਲ:ਸ ਇਮਾਨ ਸਿੰਘ ਬਾਦਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਇਕੱਠ ਵਿਚ ਰਾਜਨੀਤਕ ਪਾਰਟੀਆਂ ਨੂੰ ਪਾਸੇ ਰੱਖਣ ਤੇ ਸ਼੍ਰ...
06/04/2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਪ੍ਰਤੀ ਸ਼੍ਰੋਮਣੀ ਕਮੇਟੀ ਵੱਲੋਂ ਸੱਦੇ ਗਏ ਇਕੱਠ ਵਿਚ ਰਾਜਨੀਤਕ ਪਾਰਟੀਆਂ ਨੂੰ ਪਾਸੇ ਰੱਖਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਾਰਜਕਾਰੀ ਪ੍ਰਧਾਨ ਸ ਇਮਾਨ ਸਿੰਘ ਮਾਨ ਵੱਲੋਂ ਰੱਖੇ ਗਏ ਵਿਚਾਰ।

ਜਨਮਦਿਨ ਮੁਬਾਰਕ ਸ਼ਹੀਦ ਭਾਈ ਸੰਦੀਪ ਸਿੰਘ, ਬਾਈ ਦੀਪ ਸਿੱਧੂ ।
02/04/2026

ਜਨਮਦਿਨ ਮੁਬਾਰਕ ਸ਼ਹੀਦ ਭਾਈ ਸੰਦੀਪ ਸਿੰਘ, ਬਾਈ ਦੀਪ ਸਿੱਧੂ ।

01/04/2026

ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ।। ਸਰਬੱਤ ਦਾ ਭਲਾ ਮੰਗਣ ਵਾਲੀ ਪੰਜਾਬ ਦੀ ਇਕੋ ਇਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ

ਸਰਕਾਰ ਦੇ ਨਵੇਂ ਆਈ.ਟੀ. ਨਿਯਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼: ਇਮਾਨ ਸਿੰਘ ਮਾਨਅੰਮ੍ਰਿਤਸਰ, 1 ਅਪ੍ਰੈਲ ()ਸ਼੍ਰੋਮਣੀ ਅਕਾਲੀ ਦਲ (ਅੰਮ...
01/04/2026

ਸਰਕਾਰ ਦੇ ਨਵੇਂ ਆਈ.ਟੀ. ਨਿਯਮ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼: ਇਮਾਨ ਸਿੰਘ ਮਾਨ

ਅੰਮ੍ਰਿਤਸਰ, 1 ਅਪ੍ਰੈਲ ()ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਸਰਕਾਰ ਵੱਲੋਂ ਸੁਝਾਏ ਗਏ ਨਵੇਂ ਆਈ.ਟੀ. ਨਿਯਮਾਂ ਦਾ ਤਿੱਖਾ ਵਿਰੋਧ ਕਰਦਿਆਂ ਕਿਹਾ ਹੈ ਕਿ ਇਹ ਨਿਯਮ ਆਮ ਲੋਕਾਂ, ਸੋਸ਼ਲ ਮੀਡੀਆ ਵਰਤੋਂਕਾਰਾਂ ਅਤੇ ਖੁਦਮੁਖਤਿਆਰ ਆਵਾਜ਼ਾਂ ‘ਤੇ ਸਰਕਾਰੀ ਨਿਗਰਾਨੀ ਵਧਾਉਣ ਦੀ ਕੋਸ਼ਿਸ਼ ਹਨ, ਜੋ ਲੋਕਤੰਤਰ ਦੀਆਂ ਬੁਨਿਆਦੀ ਕਦਰਾਂ ਲਈ ਗੰਭੀਰ ਖ਼ਤਰਾ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਕੋਈ ਆਮ ਕਾਨੂੰਨੀ ਤਬਦੀਲੀ ਨਹੀਂ, ਸਗੋਂ ਲੋਕਾਂ ਦੀ ਗੱਲਬਾਤ ਅਤੇ ਵਿਚਾਰਾਂ ‘ਤੇ ਸਰਕਾਰ ਦੀ ਸਿੱਧੀ ਕਾਬੂ ਕਾਇਮ ਕਰਨ ਦੀ ਕੋਸ਼ਿਸ਼ ਹੈ।
ਇਮਾਨ ਸਿੰਘ ਮਾਨ ਨੇ ਕਿਹਾ ਕਿ ਜੇ ਸਰਕਾਰ ਆਪ ਇਹ ਫੈਸਲਾ ਕਰਨ ਲੱਗ ਪਏ ਕਿ ਲੋਕ ਕੀ ਕਹਿ ਸਕਦੇ ਹਨ ਅਤੇ ਕੀ ਨਹੀਂ, ਤਾਂ ਇਹ ਭਾਰਤ ਦੇ ਸੰਵਿਧਾਨ ਵਿੱਚ ਦਿੱਤੀ ਗਈ ਬੋਲਣ ਦੀ ਆਜ਼ਾਦੀ ‘ਤੇ ਸਿੱਧਾ ਹਮਲਾ ਹੋਵੇਗਾ। ਉਨ੍ਹਾਂ ਦੱਸਿਆ ਕਿ ਜੇ ਲੋਕਾਂ ਨੂੰ ਇਹ ਡਰ ਹੋਵੇ ਕਿ ਉਨ੍ਹਾਂ ਦੀ ਗੱਲ ‘ਤੇ ਕਾਰਵਾਈ ਹੋ ਸਕਦੀ ਹੈ, ਤਾਂ ਉਹ ਖੁੱਲ੍ਹ ਕੇ ਆਪਣੀ ਰਾਇ ਪ੍ਰਗਟ ਨਹੀਂ ਕਰ ਸਕਣਗੇ ਅਤੇ ਇਹ ਹਾਲਤ ਲੋਕਤੰਤਰ ਲਈ ਠੀਕ ਨਹੀਂ ਹੋ ਸਕਦੀ।
ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਨਿਯਮ ਸਭ ਤੋਂ ਪਹਿਲਾਂ ਖੁਦਮੁਖਤਿਆਰ ਪੱਤਰਕਾਰਾਂ, ਖੋਜਕਾਰਾਂ ਅਤੇ ਵੱਖਰੀ ਸੋਚ ਰੱਖਣ ਵਾਲੇ ਆਮ ਨਾਗਰਿਕਾਂ ਨੂੰ ਪ੍ਰਭਾਵਿਤ ਕਰਨਗੇ, ਕਿਉਂਕਿ ਵੱਡੀਆਂ ਮੀਡੀਆ ਕੰਪਨੀਆਂ ਕੋਲ ਵਸੀਲੇ ਹੁੰਦੇ ਹਨ ਪਰ ਆਮ ਲੋਕਾਂ ਕੋਲ ਨਹੀਂ। ਇਸ ਨਾਲ ਹੌਲੇ-ਹੌਲੇ ਲੋਕਾਂ ਦੀਆਂ ਆਵਾਜ਼ਾਂ ਨੂੰ ਦਬਾਉਣ ਦਾ ਮਾਹੌਲ ਬਣ ਸਕਦਾ ਹੈ ਅਤੇ ਸਿਰਫ਼ ਉਹੀ ਗੱਲ ਸਾਹਮਣੇ ਆ ਸਕਦੀ ਹੈ ਜੋ ਸਰਕਾਰ ਨੂੰ ਮਨਜ਼ੂਰ ਹੋਵੇ।
ਇਮਾਨ ਸਿੰਘ ਮਾਨ ਨੇ ਕਿਹਾ ਕਿ ਇੱਕ ਮਜ਼ਬੂਤ ਲੋਕਤੰਤਰ ਆਪਣੇ ਲੋਕਾਂ ਦੀ ਗੱਲ ਸੁਣਦਾ ਹੈ ਅਤੇ ਉਨ੍ਹਾਂ ਨੂੰ ਖੁੱਲ੍ਹ ਕੇ ਬੋਲਣ ਦਾ ਹੱਕ ਦਿੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਹ ਨਵੇਂ ਆਈ.ਟੀ. ਨਿਯਮ ਤੁਰੰਤ ਵਾਪਸ ਲਏ ਜਾਣ ਅਤੇ ਇਸ ਮਾਮਲੇ ‘ਤੇ ਖੁੱਲ੍ਹੀ ਅਤੇ ਪਾਰਦਰਸ਼ੀ ਚਰਚਾ ਕਰਵਾਈ ਜਾਵੇ, ਤਾਂ ਜੋ ਕਿਸੇ ਵੀ ਤਰੀਕੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਾ ਸਕੇ |

Address

Fatehgarh Sahib

Alerts

Be the first to know and let us send you an email when Emaan Singh Mann posts news and promotions. Your email address will not be used for any other purpose, and you can unsubscribe at any time.

Share