Eat right Mela, Faridkot

Eat right Mela, Faridkot FSSAI and Food and Drugs Administration, Punjab sponsored Eat Right initiatives

ਫਰੀਦਕੋਟ, ਮਿਤੀ: 06.05.2026       ਜ਼ਿਲ੍ਹਾ ਫਰੀਦਕੋਟ ਵਿੱਚ ਸਿਵਲ ਸਰਜਨ ਡਾਕਟਰ ਪਰਵਜੀਤ ਸਿੰਘ ਅਤੇ ਜ਼ਿਲਾ ਸਿਹਤ ਅਫਸਰ ਸੁਰੇਸ਼ ਕੁਮਾਰ ਦੇ ਦਿਸ...
06/05/2026

ਫਰੀਦਕੋਟ, ਮਿਤੀ: 06.05.2026
ਜ਼ਿਲ੍ਹਾ ਫਰੀਦਕੋਟ ਵਿੱਚ ਸਿਵਲ ਸਰਜਨ ਡਾਕਟਰ ਪਰਵਜੀਤ ਸਿੰਘ ਅਤੇ ਜ਼ਿਲਾ ਸਿਹਤ ਅਫਸਰ ਸੁਰੇਸ਼ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਖਾਦ ਸੁਰੱਖਿਆ ਵਿਭਾਗ ਵੱਲੋਂ ਦੁੱਧ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਐਨਫੋਰਸਮੈਂਟ ਮੁਹਿੰਮ ਚਲਾਈ ਗਈ। ਇਸ ਦੌਰਾਨ ਫੂਡ ਸੇਫਟੀ ਅਫਸਰ ਵੱਲੋਂ ਵੱਖ-ਵੱਖ ਥਾਵਾਂ 'ਤੇ ਦੁੱਧ ਵੇਚਣ ਵਾਲੇ ਵੇਂਡਰਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਕੋਲੋਂ 09 ਦੁੱਧ ਦੇ ਸੈਂਪਲ ਇਕੱਠੇ ਕੀਤੇ ਗਏ।
ਇਹ ਸੈਂਪਲ ਨਿਯਮਾਂ ਅਨੁਸਾਰ ਲੈਬੋਰਟਰੀ ਵਿੱਚ ਜਾਂਚ ਲਈ ਭੇਜੇ ਗਏ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਦੁੱਧ ਮਿਆਰੀ ਗੁਣਵੱਤਾ ਦੇ ਅਨੁਸਾਰ ਹੈ ਜਾਂ ਨਹੀਂ। ਅਧਿਕਾਰੀਆਂ ਨੇ ਦੱਸਿਆ ਕਿ ਜੇਕਰ ਕਿਸੇ ਵੀ ਸੈਂਪਲ ਵਿੱਚ ਮਿਲਾਵਟ ਜਾਂ ਮਿਆਰਾਂ ਦੀ ਉਲੰਘਣਾ ਪਾਈ ਗਈ ਤਾਂ ਸੰਬੰਧਿਤ ਵੇਂਡਰਾਂ ਖਿਲਾਫ ਖਾਦ ਸੁਰੱਖਿਆ ਐਕਟ, 2006 ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਫੂਡ ਸੇਫਟੀ ਅਫਸਰ ਹਰਵਿੰਦਰ ਸਿੰਘ ਨੇ ਦੁੱਧ ਵੇਚਣ ਵਾਲਿਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਉਹ ਸਿਰਫ਼ ਸਾਫ-ਸੁਥਰਾ ਅਤੇ ਮਿਆਰੀ ਦੁੱਧ ਹੀ ਵੇਚਣ ਅਤੇ ਸਾਰੇ ਸਫਾਈ ਅਤੇ ਹਾਈਜੀਨ ਦੇ ਨਿਯਮਾਂ ਦੀ ਪਾਲਣਾ ਕਰਨ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਖਪਤਕਾਰ ਵੀ ਜਾਗਰੂਕ ਰਹਿਣ ਅਤੇ ਕਿਸੇ ਵੀ ਕਿਸਮ ਦੀ ਮਿਲਾਵਟ ਬਾਰੇ ਸੂਚਨਾ ਤੁਰੰਤ ਵਿਭਾਗ ਨੂੰ ਦੇਣ।
ਖਾਦ ਸੁਰੱਖਿਆ ਵਿਭਾਗ ਵੱਲੋਂ ਅਜਿਹੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਜਨਤਾ ਨੂੰ ਸੁਰੱਖਿਅਤ ਅਤੇ ਸ਼ੁੱਧ ਖਾਦ ਪਦਾਰਥ ਉਪਲਬਧ ਕਰਵਾਏ ਜਾ ਸਕਣ।

ਅੱਜ ਪਿੰਡ ਡੋਡ, ਜ਼ਿਲ੍ਹਾ ਫਰੀਦਕੋਟ ਵਿੱਚ “ਫੂਡ ਸੇਫਟੀ ਆਨ ਵੀਲਜ਼” ਵੈਨ ਵੱਲੋਂ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਖਾਦ ਸੁਰੱਖਿਆ ਬਾਰੇ ਜਾਗਰੂਕ...
21/04/2026

ਅੱਜ ਪਿੰਡ ਡੋਡ, ਜ਼ਿਲ੍ਹਾ ਫਰੀਦਕੋਟ ਵਿੱਚ “ਫੂਡ ਸੇਫਟੀ ਆਨ ਵੀਲਜ਼” ਵੈਨ ਵੱਲੋਂ ਲੋਕਾਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਖਾਦ ਸੁਰੱਖਿਆ ਬਾਰੇ ਜਾਗਰੂਕਤਾ ਅਤੇ ਟ੍ਰੇਨਿੰਗ ਪ੍ਰਦਾਨ ਕੀਤੀ ਗਈ। ਇਸ ਮੌਕੇ ਪਿੰਡ ਵਾਸੀਆਂ, ਖਾਣ-ਪੀਣ ਦੇ ਵਪਾਰੀਆਂ ਅਤੇ ਵਿਦਿਆਰਥੀਆਂ ਨੂੰ ਸੁਰੱਖਿਅਤ, ਸਾਫ-ਸੁਥਰੇ ਅਤੇ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਟ੍ਰੇਨਿੰਗ ਦੌਰਾਨ ਖਾਣ-ਪੀਣ ਦੀਆਂ ਵਸਤੂਆਂ ਦੀ ਸਹੀ ਸੰਭਾਲ (ਸਟੋਰੇਜ), ਸਫਾਈ ਦੇ ਮਿਆਰ, ਐਕਸਪਾਇਰੀ ਡੇਟ ਦੀ ਜਾਂਚ ਅਤੇ ਫੂਡ ਸੇਫਟੀ ਨਾਲ ਸੰਬੰਧਿਤ ਕਾਨੂੰਨੀ ਨਿਯਮਾਂ ਬਾਰੇ ਸਮਝਾਇਆ ਗਿਆ। ਵਿਦਿਆਰਥੀਆਂ ਨੂੰ ਸਿਹਤਮੰਦ ਖੁਰਾਕ ਅਪਣਾਉਣ ਅਤੇ ਜੰਕ ਫੂਡ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
ਇਸ ਤੋਂ ਇਲਾਵਾ, ਮੌਕੇ 'ਤੇ ਹੀ ਖਾਣ-ਪੀਣ ਦੀਆਂ ਵਸਤੂਆਂ ਦੀ ਕੁਆਲਟੀ ਜਾਂਚ ਦੇ ਪ੍ਰਯੋਗਿਕ ਡੈਮੋ ਵੀ ਕਰਵਾਏ ਗਏ, ਜਿਸ ਨਾਲ ਹਾਜ਼ਰ ਲੋਕਾਂ ਨੂੰ ਵਧੀਆ ਤਜਰਬਾ ਪ੍ਰਾਪਤ ਹੋਇਆ।
ਇਸ ਜਾਗਰੂਕਤਾ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਅਤੇ ਵਿਦਿਆਰਥੀਆਂ ਵਿੱਚ ਸੁਰੱਖਿਅਤ ਖੁਰਾਕ ਪ੍ਰਤੀ ਜਾਗਰੂਕਤਾ ਵਧਾਉਣਾ ਅਤੇ ਖਾਦ ਸੁਰੱਖਿਆ ਦੇ ਮਿਆਰਾਂ ਦੀ ਪਾਲਣਾ ਯਕੀਨੀ ਬਣਾਉਣਾ ਹੈ। ਪਿੰਡ ਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਇਸ ਉਪਰਾਲੇ ਦੀ ਭਰਪੂਰ ਸਰਾਹਨਾ ਕੀਤੀ ਗਈ।

ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਪਰਵਜੀਤ ਗੁਲਾਟੀ ਵੱਲੋ ਜਾਰੀ ਹੁਕਮਾ ਅਨੁਸਾਰ ਫਰੀਦਕੋਟ ਵ...
21/04/2026

ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਪਰਵਜੀਤ ਗੁਲਾਟੀ ਵੱਲੋ ਜਾਰੀ ਹੁਕਮਾ ਅਨੁਸਾਰ ਫਰੀਦਕੋਟ ਵਿੱਚ ਖੁਰਾਕ ਸੁਰੱਖਿਆ ਵਿਭਾਗ ਦੇ ਫੂਡ ਸੇਫਟੀ ਅਧਿਕਾਰੀ ਹਰਵਿੰਦਰ ਸਿੰਘ ਵੱਲੋਂ ਵੱਖ-ਵੱਖ ਈ-ਕਾਮਰਸ ਡਿਲਿਵਰੀ ਪਲੇਟਫਾਰਮਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਡਿਲਿਵਰੀ ਬੁਆਇਆਂ ਵੱਲੋਂ ਪਹੁੰਚਾਈ ਜਾ ਰਹੀ ਖੁਰਾਕ ਦੀ ਗੁਣਵੱਤਾ, ਸਟੋਰੇਜ ਹਾਲਤਾਂ ਅਤੇ ਸਫਾਈ ਮਿਆਰਾਂ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ।
ਜਾਂਚ ਦੌਰਾਨ ਅਧਿਕਾਰੀਆਂ ਨੇ ਇਹ ਯਕੀਨੀ ਬਣਾਇਆ ਕਿ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਸਹੀ ਤਾਪਮਾਨ ‘ਤੇ ਸਟੋਰ ਅਤੇ ਟਰਾਂਸਪੋਰਟ ਕੀਤਾ ਜਾ ਰਿਹਾ ਹੈ ਜਾਂ ਨਹੀਂ। ਇਸ ਦੇ ਨਾਲ ਹੀ ਪੈਕਿੰਗ, ਲੇਬਲਿੰਗ ਅਤੇ ਵਰਤੋਂ ਦੀ ਮਿਆਦ (expiry date) ਸੰਬੰਧੀ ਨਿਯਮਾਂ ਦੀ ਪਾਲਣਾ ਦੀ ਵੀ ਜਾਂਚ ਕੀਤੀ ਗਈ।
ਫੂਡ ਸੇਫਟੀ ਅਧਿਕਾਰੀਆਂ ਨੇ ਡਿਲਿਵਰੀ ਸਟਾਫ ਨੂੰ ਸਖਤ ਹਦਾਇਤਾਂ ਦਿੱਤੀਆਂ ਕਿ ਖੁਰਾਕ ਦੀ ਸੁਰੱਖਿਆ ਅਤੇ ਸਫਾਈ ਨੂੰ ਪਹਿਲ ਦਿੱਤੀ ਜਾਵੇ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਾਈਡਲਾਈਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾਵੇ। ਕੁਝ ਛੋਟੀਆਂ ਖਾਮੀਆਂ ਵੀ ਸਾਹਮਣੇ ਆਈਆਂ, ਜਿਨ੍ਹਾਂ ਨੂੰ ਤੁਰੰਤ ਠੀਕ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
ਵਿਭਾਗ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਭਵਿੱਖ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਖੁਰਾਕ ਸੁਰੱਖਿਆ ਵਿਭਾਗ ਵੱਲੋਂ ਇਸ ਤਰ੍ਹਾਂ ਦੀਆਂ ਜਾਂਚਾਂ ਅੱਗੇ ਵੀ ਜਾਰੀ ਰਹਿਣਗੀਆਂ ਤਾਂ ਜੋ ਜਨਤਾ ਨੂੰ ਸੁਰੱਖਿਅਤ ਅਤੇ ਸਿਹਤਮੰਦ ਖੁਰਾਕ ਮੁਹੱਈਆ ਕਰਵਾਈ ਜਾ ਸਕੇ।

ਮਿਤੀ 15/04/2026 ਨੂੰ ਫੂਡ ਸੇਫਟੀ ਆਨ ਵੀਲਜ਼ (FSW) ਟੀਮ ਫਰੀਦਕੋਟ ਵੱਲੋਂ ਪਿੰਡ ਪੰਜਗਰਾਈਂ ਕਲਾਂ, ਜ਼ਿਲ੍ਹਾ ਫਰੀਦਕੋਟ ਵਿੱਚ ਖਾਦ ਪਦਾਰਥਾਂ ਦੀ ਗ...
15/04/2026

ਮਿਤੀ 15/04/2026 ਨੂੰ ਫੂਡ ਸੇਫਟੀ ਆਨ ਵੀਲਜ਼ (FSW) ਟੀਮ ਫਰੀਦਕੋਟ ਵੱਲੋਂ ਪਿੰਡ ਪੰਜਗਰਾਈਂ ਕਲਾਂ, ਜ਼ਿਲ੍ਹਾ ਫਰੀਦਕੋਟ ਵਿੱਚ ਖਾਦ ਪਦਾਰਥਾਂ ਦੀ ਗੁਣਵੱਤਾ ਜਾਂਚ ਲਈ ਮੁਹਿੰਮ ਚਲਾਈ ਗਈ।
ਇਸ ਦੌਰਾਨ ਟੀਮ ਵੱਲੋਂ ਕੁੱਲ 6 ਨਮੂਨੇ ਇਕੱਠੇ ਕਰਕੇ ਮੌਕੇ ‘ਤੇ ਹੀ ਟੈਸਟ ਕੀਤੇ ਗਏ। ਟੀਮ ਵੱਲੋਂ ਲੋਕਾਂ ਨੂੰ ਖਾਦ ਸੁਰੱਖਿਆ ਬਾਰੇ ਜਾਗਰੂਕ ਕੀਤਾ ਗਿਆ ਅਤੇ ਸਾਫ-ਸੁਥਰੇ ਅਤੇ ਮਿਆਰੀ ਖਾਦ ਪਦਾਰਥ ਵਰਤਣ ਲਈ ਪ੍ਰੇਰਿਤ ਕੀਤਾ ਗਿਆ। ਇਸਦੇ ਨਾਲ ਹੀ ਖਾਦ ਵਿਕਰੇਤਿਆਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ।

ਫੂਡ ਸੇਫਟੀ ਆਨ ਵੀਲਜ਼ ਟੀਮ ਵੱਲੋਂ ਅਜਿਹੀਆਂ ਮੁਹਿੰਮਾਂ ਜਾਰੀ ਰੱਖੀਆਂ ਜਾਣਗੀਆਂ ਤਾਂ ਜੋ ਜਨਤਾ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਉਪਲਬਧ ਹੋ ਸਕਣ। ਕੋਈ ਵੀ ਵਿਅਕਤੀ 50 ਰੁਪਏ ਫੀਸ ਭਰ ਕੇ ਕਿਸੇ ਖਾਦ ਪਦਾਰਥ ਦੀ ਗੁਣਵੱਤਾ ਜਾਂਚ ਕਰਵਾ ਸਕਦਾ ਹੈ।

ਫ਼ਰੀਦਕੋਟ, 8 ਅਪ੍ਰੈਲ:ਲੋਕਾਂ ਵਿੱਚ ਖੁਰਾਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਖਾਣ-ਪੀਣ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਉਣ ਲਈ ਫ਼ਰੀਦਕੋਟ ...
08/04/2026

ਫ਼ਰੀਦਕੋਟ, 8 ਅਪ੍ਰੈਲ:

ਲੋਕਾਂ ਵਿੱਚ ਖੁਰਾਕ ਸੁਰੱਖਿਆ ਪ੍ਰਤੀ ਜਾਗਰੂਕਤਾ ਵਧਾਉਣ ਅਤੇ ਖਾਣ-ਪੀਣ ਦੀ ਗੁਣਵੱਤਾ ਦੀ ਜਾਂਚ ਯਕੀਨੀ ਬਣਾਉਣ ਲਈ ਫ਼ਰੀਦਕੋਟ ਵਿੱਚ ਫੂਡ ਸੇਫ਼ਟੀ ਆਨ ਵੀਲਜ਼ (Food Safety on Wheels) ਤਹਿਤ ਟੈਸਟਿੰਗ ਅਤੇ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।

ਇਸ ਮੌਕੇ ਮੋਬਾਈਲ ਫੂਡ ਟੈਸਟਿੰਗ ਵੈਨ ਰਾਹੀਂ ਵੱਖ-ਵੱਖ ਖਾਣ-ਪੀਣ ਦੇ ਨਮੂਨਿਆਂ ਦੀ ਤੁਰੰਤ ਜਾਂਚ ਕੀਤੀ ਗਈ। ਵਿਦਿਆਰਥੀਆਂ, ਵਪਾਰੀਆਂ ਅਤੇ ਆਮ ਲੋਕਾਂ ਨੂੰ ਖੁਰਾਕ ਦੀ ਸੁੱਚਤਾ, ਸੁਰੱਖਿਆ ਮਾਪਦੰਡਾਂ ਅਤੇ ਸਿਹਤਮੰਦ ਖਾਣ-ਪੀਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਮਿਲਾਵਟ ਰਹਿਤ ਖੁਰਾਕ ਦੀ ਪਹਿਚਾਣ ਕਰਨਾ ਸਿਖਾਉਣਾ ਅਤੇ ਫੂਡ ਸੇਫ਼ਟੀ ਨਿਯਮਾਂ ਦੀ ਪਾਲਣਾ ਲਈ ਪ੍ਰੇਰਿਤ ਕਰਨਾ ਹੈ। ਇਸ ਦੌਰਾਨ ਖਾਣ-ਪੀਣ ਨਾਲ ਸੰਬੰਧਿਤ ਕਾਰੋਬਾਰੀਆਂ ਨੂੰ ਸਾਫ਼-ਸੁਥਰੇ ਮਾਪਦੰਡਾਂ ਦੀ ਪਾਲਣਾ ਕਰਨ ਲਈ ਵੀ ਜਾਗਰੂਕ ਕੀਤਾ ਗਿਆ।

ਪ੍ਰੋਗਰਾਮ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਮੋਬਾਈਲ ਵੈਨ ਦੁਆਰਾ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਇਆ। ਫੂਡ ਸੇਫਟੀ ਵਿਭਾਗ ਫਰੀਦਕੋਟ ਵਲੋ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਆਗਾਮੀ ਸਮੇਂ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਹਰ ਨਾਗਰਿਕ ਤੱਕ ਸੁਰੱਖਿਅਤ ਖੁਰਾਕ ਦਾ ਸੁਨੇਹਾ ਪਹੁੰਚ ਸਕੇ।

ਫਰੀਦਕੋਟ, 18 ਮਾਰਚ: ਅੱਜ ਜ਼ਿਲ੍ਹਾ ਫਰੀਦਕੋਟ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਡਾ. ਪਰਵਜੀਤ ਗੁਲਾਟੀ ਦੇ ਹੁਕਮਾ ਅਨੁਸਾਰ ...
18/03/2026

ਫਰੀਦਕੋਟ, 18 ਮਾਰਚ: ਅੱਜ ਜ਼ਿਲ੍ਹਾ ਫਰੀਦਕੋਟ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਡਾ. ਪਰਵਜੀਤ ਗੁਲਾਟੀ ਦੇ ਹੁਕਮਾ ਅਨੁਸਾਰ ਫੂਡ ਸੇਫਟੀ ਅਧਿਕਾਰੀ ਵੱਲੋਂ ਰਾਸ਼ਟਰੀ ਅਤੇ ਰਾਜ ਮਾਰਗਾਂ ਦੇ ਕਿਨਾਰੇ ਸਥਿਤ ਢਾਬਿਆਂ ਦੀ ਅਚਾਨਕ ਜਾਂਚ ਕੀਤੀ ਗਈ। ਇਸ ਦੌਰਾਨ ਸਫਾਈ ਪ੍ਰਬੰਧਾਂ, ਭੋਜਨ ਦੀ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਪੜਤਾਲ ਕੀਤੀ ਗਈ।

ਖਾਦ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕੁਝ ਢਾਬਿਆਂ ਵਿੱਚ ਸਫਾਈ ਦੇ ਮਿਆਰ ਠੀਕ ਪਾਏ ਗਏ, ਜਦਕਿ ਕਈ ਥਾਵਾਂ 'ਤੇ ਕਮੀਆਂ ਵੀ ਸਾਹਮਣੇ ਆਈਆਂ। ਉਨ੍ਹਾਂ ਢਾਬਾ ਮਾਲਕਾਂ ਨੂੰ ਤੁਰੰਤ ਸਫਾਈ ਸੁਧਾਰਨ, ਤਾਜ਼ਾ ਅਤੇ ਮਿਆਰੀ ਸਮੱਗਰੀ ਦੀ ਵਰਤੋਂ ਕਰਨ ਅਤੇ ਫੂਡ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਜਾਂਚ ਦੌਰਾਨ ਕੁਝ ਥਾਵਾਂ ਤੋਂ ਖਾਣ-ਪੀਣ ਦੇ ਨਮੂਨੇ ਵੀ ਇਕੱਠੇ ਕਰਕੇ ਲੈਬ ਟੈਸਟ ਲਈ ਭੇਜੇ ਗਏ ਹਨ। ਜਿਨ੍ਹਾਂ ਢਾਬਿਆਂ ਵਿੱਚ ਗੰਭੀਰ ਉਲੰਘਣਾਂ ਪਾਈਆਂ ਗਈਆਂ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।

ਉਨ੍ਹਾਂ ਕਿਹਾ ਕਿ ਜਨਤਾ ਨੂੰ ਸੁਰੱਖਿਅਤ ਅਤੇ ਸਾਫ਼-ਸੁਥਰਾ ਖਾਣਾ ਉਪਲਬਧ ਕਰਵਾਉਣਾ ਵਿਭਾਗ ਦੀ ਪਹਿਲੀ ਤਰਜੀਹ ਹੈ ਅਤੇ ਇਸ ਤਰ੍ਹਾਂ ਦੀਆਂ ਚੈਕਿੰਗ ਮੁਹਿੰਮਾਂ ਅਗਾਂਹ ਵੀ ਜਾਰੀ ਰਹਿਣਗੀਆਂ।

ਖੁਰਾਕ ਸੁਰੱਖਿਆ ਬਾਰੇ ਜਾਗਰੂਕਤਾ ਮੁਹਿੰਮ ਪਿੰਡ ਢੀਮਾਂਵਾਲੀ (ਜ਼ਿਲ੍ਹਾ ਫਰੀਦਕੋਟ) ਵਿੱਚ ਆਯੋਜਿਤਜ਼ਿਲ੍ਹਾ ਫਰੀਦਕੋਟ ਦੇ ਪਿੰਡ ਢੀਮਾਂਵਾਲੀ ਵਿੱਚ “ਫ...
17/03/2026

ਖੁਰਾਕ ਸੁਰੱਖਿਆ ਬਾਰੇ ਜਾਗਰੂਕਤਾ ਮੁਹਿੰਮ ਪਿੰਡ ਢੀਮਾਂਵਾਲੀ (ਜ਼ਿਲ੍ਹਾ ਫਰੀਦਕੋਟ) ਵਿੱਚ ਆਯੋਜਿਤ

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਢੀਮਾਂਵਾਲੀ ਵਿੱਚ “ਫੂਡ ਸੇਫਟੀ ਆਨ ਵੀਲਜ਼” ਵੱਲੋਂ ਖੁਰਾਕ ਸੁਰੱਖਿਆ ਸਬੰਧੀ ਜਾਗਰੂਕਤਾ ਮੁਹਿੰਮ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਉਦੇਸ਼ ਲੋਕਾਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।

ਇਸ ਦੌਰਾਨ ਟੀਮ ਵੱਲੋਂ ਪਿੰਡ ਵਾਸੀਆਂ ਨੂੰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਸਹੀ ਸਟੋਰੇਜ, ਸਫ਼ਾਈ, ਅਤੇ ਮਿਲਾਵਟ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਇਹ ਵੀ ਦੱਸਿਆ ਗਿਆ ਕਿ ਕਿਵੇਂ ਉਹ ਘਰੇਲੂ ਤਰੀਕਿਆਂ ਨਾਲ ਖੁਰਾਕ ਦੀ ਗੁਣਵੱਤਾ ਦੀ ਜਾਂਚ ਕਰ ਸਕਦੇ ਹਨ।

“ਫੂਡ ਸੇਫਟੀ ਆਨ ਵੀਲਜ਼” ਵੈਨ ਵਿੱਚ ਮੌਜੂਦ ਆਧੁਨਿਕ ਸਾਜ਼ੋ-ਸਾਮਾਨ ਰਾਹੀਂ ਖੁਰਾਕ ਦੇ ਨਮੂਨਿਆਂ ਦੀ ਮੌਕੇ ’ਤੇ ਜਾਂਚ ਕਰਕੇ ਲੋਕਾਂ ਨੂੰ ਪ੍ਰਦਰਸ਼ਨ ਰਾਹੀਂ ਸਮਝਾਇਆ ਗਿਆ।

ਟੀਮ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਸਿਰਫ਼ ਪ੍ਰਮਾਣਿਤ ਅਤੇ ਸਾਫ਼-ਸੁਥਰੀਆਂ ਥਾਵਾਂ ਤੋਂ ਹੀ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਦੀ ਸ਼ਿਕਾਇਤ ਸੰਬੰਧਿਤ ਵਿਭਾਗ ਨੂੰ ਤੁਰੰਤ ਸੂਚਿਤ ਕਰਨ।

ਪਿੰਡ ਵਾਸੀਆਂ ਵੱਲੋਂ ਇਸ ਉਪਰਾਲੇ ਦੀ ਸਰਾਹਨਾ ਕੀਤੀ ਗਈ ਅਤੇ ਕਿਹਾ ਗਿਆ ਕਿ ਇਸ ਤਰ੍ਹਾਂ ਦੀਆਂ ਜਾਗਰੂਕਤਾ ਮੁਹਿੰਮਾਂ ਨਾਲ ਲੋਕਾਂ ਵਿੱਚ ਸਿਹਤ ਪ੍ਰਤੀ ਸਚੇਤਨਾ ਵਧਦੀ ਹੈ।

ਜਾਰੀ ਕਰਤਾ:
ਜ਼ਿਲ੍ਹਾ ਸਿਹਤ ਵਿਭਾਗ, ਫਰੀਦਕੋਟ

ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਖਾਦ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ        ਮਾਨਯੋਗ ਡਿਪਟੀ ਕਮਿਸ਼ਨਰ ...
24/02/2026

ਫੂਡ ਸੇਫਟੀ ਆਨ ਵ੍ਹੀਲਜ਼ ਵੈਨ ਵੱਲੋਂ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਖਾਦ ਸੁਰੱਖਿਆ ਬਾਰੇ ਜਾਗਰੂਕਤਾ ਪ੍ਰੋਗਰਾਮ
ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ.ਚੰਦਰਸੇਖਰ ਕੱਕਰ ਦੀ ਅਗਵਾਈ ਹੇਠ ਸਰਕਾਰੀ ਸਕੂਲ ਰਾਜੋਵਾਲ ਵਿਖੇ ਵਿਦਿਆਰਥੀਆਂ ਲਈ Food Safety and Standards Authority of India ਦੇ ਤਹਿਤ ਚੱਲ ਰਹੀ “Food Safety on Wheels” ਵੈਨ ਵੱਲੋਂ ਖਾਦ ਸੁਰੱਖਿਆ ਸੰਬੰਧੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਵਿੱਚ ਸਾਫ-ਸੁਥਰੇ ਅਤੇ ਸੁਰੱਖਿਅਤ ਭੋਜਨ ਦੀ ਮਹੱਤਤਾ ਬਾਰੇ ਜਾਣਕਾਰੀ ਫੈਲਾਉਣਾ ਸੀ।
ਕਾਰਜਕ੍ਰਮ ਦੌਰਾਨ ਵਿਦਿਆਰਥੀਆਂ ਨੂੰ ਖਾਣ-ਪੀਣ ਦੀਆਂ ਵਸਤਾਂ ਦੀ ਸਹੀ ਚੋਣ, ਸਟੋਰੇਜ ਅਤੇ ਸਫ਼ਾਈ ਦੇ ਨਿਯਮਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਮਾਹਿਰਾਂ ਵੱਲੋਂ ਬੱਚਿਆਂ ਨੂੰ ਦੱਸਿਆ ਗਿਆ ਕਿ ਖਾਣ ਤੋਂ ਪਹਿਲਾਂ ਹੱਥ ਧੋਣੇ, ਖੁੱਲ੍ਹੇ ਅਤੇ ਬਾਸੀ ਖਾਣੇ ਤੋਂ ਬਚਣਾ ਅਤੇ ਪੈਕਡ ਫੂਡ ਉੱਤੇ ਲੇਬਲ ਪੜ੍ਹਣਾ ਕਿੰਨਾ ਜ਼ਰੂਰੀ ਹੈ।
ਵੈਨ ਵਿੱਚ ਉਪਲਬਧ ਮਾਡਰਨ ਲੈਬ ਉਪਕਰਣਾਂ ਦੀ ਮਦਦ ਨਾਲ ਖਾਦ ਪਦਾਰਥਾਂ ਦੀ ਤੁਰੰਤ ਜਾਂਚ ਕਰਕੇ ਵੀ ਵਿਦਿਆਰਥੀਆਂ ਨੂੰ ਦਿਖਾਇਆ ਗਿਆ ਕਿ ਕਿਸ ਤਰ੍ਹਾਂ ਮਿਲਾਵਟ ਦੀ ਪਛਾਣ ਕੀਤੀ ਜਾਂਦੀ ਹੈ। ਬੱਚਿਆਂ ਨੇ ਇਸ ਪ੍ਰਦਰਸ਼ਨ ਵਿੱਚ ਵੱਡੀ ਰੁਚੀ ਦਿਖਾਈ ਅਤੇ ਕਈ ਸਵਾਲ ਪੁੱਛ ਕੇ ਆਪਣੀ ਜਾਣਕਾਰੀ ਵਿੱਚ ਵਾਧਾ ਕੀਤਾ।
ਸਕੂਲ ਪ੍ਰਿੰਸੀਪਲ ਅਤੇ ਅਧਿਆਪਕਾਂ ਨੇ ਇਸ ਉਪਰਾਲੇ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਨੂੰ ਸਿਹਤਮੰਦ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਵੱਖ-ਵੱਖ ਸਕੂਲਾਂ ਵਿੱਚ ਇਸ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਜਾਰੀ ਰਹਿਣਗੀਆਂ।

ਮਾਨਯੋਗ ਡਿਪਟੀ ਕਮਿਸ਼ਨਰ, ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰਸ਼ੇਖਰ ਕੱਕਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ...
06/02/2026

ਮਾਨਯੋਗ ਡਿਪਟੀ ਕਮਿਸ਼ਨਰ, ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰਸ਼ੇਖਰ ਕੱਕਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਅਤੇ ਮਿਆਰੀ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਅੱਜ ਫ਼ੂਡ ਸੇਫਟੀ ਅਫਸਰ ਵੱਲੋਂ ਤੜਕ ਸਵੇਰ ਸੜਕਾਂ ਉੱਤੇ ਨਾਕਾਬੰਦੀ ਕਰਕੇ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਹੋਰ ਜ਼ਿਲ੍ਹਿਆਂ ਤੋਂ ਆ ਰਹੇ ਦੁੱਧ ਅਤੇ ਦੁੱਧ ਉਤਪਾਦਾਂ ਨਾਲ ਸੰਬੰਧਿਤ ਵਾਹਨਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਗਈ।
ਜਾਂਚ ਦੌਰਾਨ ਵਾਹਨਾਂ ਦੇ ਦਸਤਾਵੇਜ਼, ਖਾਦ ਪਦਾਰਥਾਂ ਦੀ ਗੁਣਵੱਤਾ, ਸਫਾਈ ਦੀ ਸਥਿਤੀ ਅਤੇ ਨਿਰਧਾਰਤ ਮਿਆਰਾਂ ਦੀ ਪਾਲਣਾ ਦੀ ਜਾਂਚ ਕੀਤੀ ਗਈ। ਸ਼ੱਕੀ ਨਮੂਨੇ ਇਕੱਠੇ ਕਰਕੇ ਲੈਬੋਰਟਰੀ ਜਾਂਚ ਲਈ ਭੇਜੇ ਗਏ ਹਨ।
ਫ਼ੂਡ ਸੇਫਟੀ ਅਫਸਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਜਾਂਚ ਮੁਹਿੰਮਾਂ ਆਗਾਮੀ ਦਿਨਾਂ ਵਿੱਚ ਵੀ ਜਾਰੀ ਰਹਿਣਗੀਆਂ ਤਾਂ ਜੋ ਲੋਕਾਂ ਦੀ ਸਿਹਤ ਨਾਲ ਕੋਈ ਸਮਝੌਤਾ ਨਾ ਹੋਵੇ। ਉਨ੍ਹਾਂ ਵਪਾਰੀਆਂ ਅਤੇ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਸਿਰਫ਼ ਮਿਆਰੀ ਅਤੇ ਸੁਰੱਖਿਅਤ ਦੁੱਧ ਅਤੇ ਦੁੱਧ ਉਤਪਾਦਾਂ ਦੀ ਹੀ ਆਵਾਜਾਈ ਅਤੇ ਵਿਕਰੀ ਕਰਨ।
ਵਿਭਾਗ ਵੱਲੋਂ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਜਾਂ ਗੈਰ-ਮਿਆਰੀ ਖਾਦ ਪਦਾਰਥਾਂ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਸੰਬੰਧਿਤ ਵਿਭਾਗ ਨੂੰ ਸੂਚਿਤ ਕਰਨ।

05/02/2026

🛑 ਕੀ ਤੁਸੀਂ ਜਾਣਦੇ ਹੋ ਕਿ ਜੋ ਤੁਸੀਂ ਖਾ ਰਹੇ ਹੋ ਉਹ ਕਿੰਨਾ ਸ਼ੁੱਧ ਹੈ? 🛑

​ਹੁਣ ਫਰੀਦਕੋਟ ਵਸਨੀਕਾਂ ਲਈ ਆਪਣੇ ਖਾਣ-ਪੀਣ ਦੀਆਂ ਵਸਤੂਆਂ ਦੀ ਸ਼ੁੱਧਤਾ ਚੈੱਕ ਕਰਵਾਉਣਾ ਹੋਇਆ ਹੋਰ ਵੀ ਆਸਾਨ! ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ "ਫੂਡ ਸੇਫ਼ਟੀ ਆਨ ਵੀਲਜ਼" (Food Safety on Wheels) ਵੈਨ ਤੁਹਾਡੇ ਫਰੀਦਕੋਟ ਸ਼ਹਿਰ ਅਤੇ ਪਿੰਡਾਂ ਵਿੱਚ ਪਹੁੰਚ ਰਹੀ ਹੈ।
​ਵੈਨ ਦੀਆਂ ਮੁੱਖ ਵਿਸ਼ੇਸ਼ਤਾਵਾਂ:
​✅ ਮੌਕੇ 'ਤੇ ਟੈਸਟਿੰਗ: ਦੁੱਧ, ਪਨੀਰ, ਘਿਓ, ਤੇਲ, ਮਸਾਲੇ ਅਤੇ ਪਾਣੀ ਵਰਗੀਆਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀ ਮਿਲਾਵਟ ਦੀ ਜਾਂਚ।
​✅ ਸਿਰਫ਼ 50 ਰੁਪਏ ਫੀਸ: ਤੁਸੀਂ ਸਿਰਫ਼ 50 ਰੁਪਏ ਦੇ ਕੇ ਕਿਸੇ ਵੀ ਖਾਧ ਪਦਾਰਥ ਦੇ ਸੈਂਪਲ ਦੀ ਜਾਂਚ ਕਰਵਾ ਸਕਦੇ ਹੋ।
​✅ ਤੁਰੰਤ ਨਤੀਜੇ: ਅਧੁਨਿਕ ਮਸ਼ੀਨਾਂ ਰਾਹੀਂ ਟੈਸਟ ਦਾ ਨਤੀਜਾ ਮੌਕੇ 'ਤੇ ਹੀ ਦੱਸਿਆ ਜਾਂਦਾ ਹੈ।
​✅ ਜਾਗਰੂਕਤਾ: ਮਿਲਾਵਟਖੋਰੀ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਅਤੇ ਸਹੀ ਖਾਣ-ਪੀਣ ਦੀ ਸਿਖਲਾਈ ਦੇਣੀ।

​📅 ਫਰਵਰੀ 2026 ਦਾ ਰੂਟ ਪਲਾਨ (ਕੋਟਕਪੂਰਾ/ਫਰੀਦਕੋਟ):
ਦਿੱਤੀ ਗਈ ਲਿਸਟ ਅਨੁਸਾਰ ​ਪਿੰਡਾਂ ਅਤੇ ਸ਼ਹਿਰਾਂ ਦੀਆਂ ਮੁੱਖ ਜਨਤਕ ਥਾਵਾਂ 'ਤੇ ਇਹ ਵੈਨ ਨਿਰਧਾਰਿਤ ਤਰੀਕ ਅਨੁਸਾਰ ਉਪਲਬਧ ਹੋਵੇਗੀ।

​"ਜੇਕਰ ਇਹ ਸੁਰੱਖਿਅਤ ਨਹੀਂ, ਤਾਂ ਇਹ ਭੋਜਨ ਨਹੀਂ!"
​ਆਓ, ਮਿਲਾਵਟਖੋਰੀ ਵਿਰੁੱਧ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਸੁਰੱਖਿਅਤ ਬਣਾਈਏ।

ਵਧੇਰੇ ਜਾਣਕਾਰੀ ਲਈ ਵੀਡੀਓ ਜ਼ਰੂਰ ਦੇਖੋ! 📽️

(ਮਾਸ ਮੀਡੀਆ ਵਿੰਗ ਸਿਹਤ ਵਿਭਾਗ ਫਰੀਦਕੋਟ ਵੱਲੋਂ ਜਨਹਿੱਤ ਵਿੱਚ ਜਾਰੀ)

ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰਸੇਖਰ ਕੱਕਰ ਦੀ ਅਗਵਾਈ ਹੇਠ ਆਮ ਜਨਤਾ ਦੀ ਸਿਹਤ ਦੀ ...
05/02/2026

ਮਾਨਯੋਗ ਡਿਪਟੀ ਕਮਿਸ਼ਨਰ ਫ਼ਰੀਦਕੋਟ ਮੈਡਮ ਪੂਨਮਦੀਪ ਕੌਰ ਅਤੇ ਸਿਵਲ ਸਰਜਨ ਫ਼ਰੀਦਕੋਟ ਡਾ. ਚੰਦਰਸੇਖਰ ਕੱਕਰ ਦੀ ਅਗਵਾਈ ਹੇਠ ਆਮ ਜਨਤਾ ਦੀ ਸਿਹਤ ਦੀ ਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਮਿਤੀ 05.02.2026 ਨੂੰ ਕੋਟਕਪੂਰਾ ਸ਼ਹਿਰ ਵਿੱਚ ਫੂਡ ਸੇਫ਼ਟੀ ਅਫ਼ਸਰ ਹਰਵਿੰਦਰ ਸਿੰਘ ਵੱਲੋਂ ਸਟ੍ਰੀਟ ਫੂਡ ਵੇਂਡਰਾਂ ਦੀ ਜਾਂਚ ਕੀਤੀ ਗਈ। ਇਸ ਜਾਂਚ ਦਾ ਮੁੱਖ ਉਦੇਸ਼ ਖਾਣ-ਪੀਣ ਦੀ ਤਿਆਰੀ ਵਿੱਚ ਵਰਤੇ ਜਾਣ ਵਾਲੇ ਕੱਚੇ ਸਮਾਨ ਦੀ ਗੁਣਵੱਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੀ।
ਜਾਂਚ ਦੌਰਾਨ ਫੂਡ ਸੇਫ਼ਟੀ ਅਫ਼ਸਰ ਵੱਲੋਂ ਵੱਖ-ਵੱਖ ਖਾਣੇ ਦੇ ਠੇਲਿਆਂ ਅਤੇ ਸਟਾਲਾਂ ’ਤੇ ਵਰਤੇ ਜਾ ਰਹੇ ਕੱਚੇ ਸਮਾਨ, ਜਿਵੇਂ ਕਿ ਤੇਲ, ਮਸਾਲੇ, ਸਬਜ਼ੀਆਂ ਅਤੇ ਹੋਰ ਸਮੱਗਰੀ ਦੀ ਜਾਂਚ ਕੀਤੀ ਗਈ। ਵੇਂਡਰਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਕਿ ਖਾਣਾ ਤਿਆਰ ਕਰਨ ਲਈ ਸਿਰਫ਼ ਉੱਤਮ ਅਤੇ ਮਿਆਰੀ ਗੁਣਵੱਤਾ ਵਾਲਾ ਕੱਚਾ ਸਮਾਨ ਹੀ ਵਰਤਿਆ ਜਾਵੇ ਅਤੇ ਮਿਆਦ ਪੂਰੀ ਹੋ ਚੁੱਕੇ ਜਾਂ ਘਟੀਆ ਸਮਾਨ ਦੀ ਵਰਤੋਂ ਨਾ ਕੀਤੀ ਜਾਵੇ।
ਕੁਝ ਥਾਵਾਂ ’ਤੇ ਖਾਮੀਆਂ ਪਾਈਆਂ ਜਾਣ ’ਤੇ ਸੰਬੰਧਤ ਵੇਂਡਰਾਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਅਤੇ ਨਿਰਧਾਰਤ ਸਮੇਂ ਅੰਦਰ ਸੁਧਾਰ ਕਰਨ ਲਈ ਕਿਹਾ ਗਿਆ। ਫੂਡ ਸੇਫ਼ਟੀ ਅਫ਼ਸਰ ਨੇ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੀਆਂ ਜਾਂਚ ਮੁਹਿੰਮਾਂ ਨਿਰੰਤਰ ਜਾਰੀ ਰਹਿਣਗੀਆਂ।
ਆਮ ਲੋਕਾਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਸਾਫ਼-ਸੁਥਰੇ ਅਤੇ ਮਿਆਰੀ ਸਮਾਨ ਨਾਲ ਤਿਆਰ ਕੀਤਾ ਹੋਇਆ ਭੋਜਨ ਹੀ ਖਰੀਦਣ ਅਤੇ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਲਈ ਸੰਬੰਧਿਤ ਵਿਭਾਗ ਨਾਲ ਸੰਪਰਕ ਕਰਨ।

Address

Faridkot
151203

Website

Alerts

Be the first to know and let us send you an email when Eat right Mela, Faridkot posts news and promotions. Your email address will not be used for any other purpose, and you can unsubscribe at any time.

Share