Kartar Singh Sarabha Library Ladda

Kartar Singh Sarabha Library Ladda ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ, ਸਮੂਹ

ਪਿੰਡ ਲੱਡਾ ਵਿੱਚ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਹੋਈ ਇਕੱਤਰਤਾ ਵਿੱਚ ਲਾਇਬਰੇਰੀ ਪਿੰਡ ਲੱਡਾ ਦੀ ਕਮ...
21/03/2022

ਪਿੰਡ ਲੱਡਾ ਵਿੱਚ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਨਗਰ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਹੋਈ ਇਕੱਤਰਤਾ ਵਿੱਚ ਲਾਇਬਰੇਰੀ ਪਿੰਡ ਲੱਡਾ ਦੀ ਕਮੇਟੀ ਵੀ ਆਵਦਾ ਬਣਦਾ ਸਹਿਯੋਗ ਦੇਵੇਗੀ। ਇਸ ਲਈ ਅੱਜ ਸਮੂਹ ਕਮੇਟੀ ਮੈਂਬਰਾਂ ਵੱਲੋ। ਇੱਕ ਮਤਾ ਪਾਇਆ ਗਿਆ।

07/03/2022

ਪਿਛਲੇ ਕੁੱਝ ਸਮੇਂ ਦੌਰਾਨ Social Media ਰਾਂਹੀ ਜੁੜੇ ਕਈ ਲੇਖਕ ਦੋਸਤਾਂ ਨੇ ਨਿਵੇਕਲਾ ਉਪਰਾਲਾ ਕਰਦਿਆਂ ਆਪਣੀਆਂ ਲਿਖੀਆਂ ਕਿਤਾਬਾਂ ਡਾਕ ਰਾਹੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਵਿਖੇ ਪਹੁੰਚਦੀਆਂ ਕੀਤੀਆਂ ਅਤੇ ਸਾਡੇ ਨਾਲ ਸਾਹਿਤਕ ਸਾਂਝ ਪਾਈ ਜਿਸ ਲਈ ਅਸੀਂ ਸਾਰੇ ਲੇਖਕ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਨਾਲ ਹੀ ਅਸੀੰ ਲਾਇਬਰੇਰੀ ਪਿੰਡ ਲੱਡਾ ਵੱਲੋਂ ਇੱਕ ਅਪੀਲ ਕਰਦੇ ਹਾਂ ਕਿ ਸਾਡੇ ਫੇਸਬੁੱਕ ਦੇ ਮਾਧਿਅਮ ਰਾਹੀੰ ਜੁੜੇ ਵੀਰ ਜੇਕਰ ਪੁਰਾਣੀਆਂ ਜਾਂ ਨਵੀਆਂ ਕਿਤਾਬਾਂ ਦਾਨ ਕਰਨਾ ਚਾਹੁੰਦੇ ਹੋਣ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹਨ। ਕਿਉਂਕਿ ਗਿਆਨ ਤੋਂ ਵੱਡਾ ਕੋਈ ਦਾਨ ਨਹੀਂ, ਤੁਹਾਡੀਆਂ ਪੜੀਆਂ ਕਿਤਾਬਾਂ ਜੇਕਰ ਸਾਡੀ ਲਾਇਬਰੇਰੀ ਦੀ ਸ਼ਾਨ ਬਣਨ ਤਾਂ ਹੋਰ ਵੀ ਪਾਠਕ ਇਹ ਕਿਤਾਬਾਂ ਪੜ ਸਕਣ। ਆਓ ਰਲ ਮਿਲ ਕੇ ਆਪਣੇ ਸਮਾਜ ਵਿੱਚ ਗਿਆਨ ਦਾ ਚਾਨਣ ਵੰਡੀਏ ਤੇ ਸਾਹਿਤਕ ਸਾਂਝ ਪਾਈਏ। ਕਿਤਾਬਾਂ ਭੇਜਣ ਲਈ ਹੇਠ ਲਿਖੇ ਐਡਰਸ ਤੇ ਡਾਕ ਭੇਜ ਸਕਦੇ ਹੋ।

ਪਤਾ :-
ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ
ਪੰਚਾਇਤ ਘਰ,
ਪਿੰਡ - ਲੱਡਾ, ਤਹਿਸੀਲ - ਧੂਰੀ,
ਜ਼ਿਲਾ - ਸੰਗਰੂਰ
ਪਿਨ - 148034
ਫੋਨ ਨੰਬਰ - +91 70090 15962

ਨੋਟ- ਇਸ ਨੰਬਰ ਰਾਹੀਂ ਸਾਡੇ ਨਾਲ ਵਟਸਐਪ ਤੇ ਵੀ ਜੁੜ ਸਕਦੇ ਹੋ।

ਧੰਨਵਾਦ ਸਹਿਤ
ਲਾਇਬਰੇਰੀ ਕਮੇਟੀ ਪਿੰਡ ਲੱਡਾ

02/03/2022

ਪਾਠਕ ਵੀਰੋ ਅੱਜ ਲਾਇਬਰੇਰੀ ਸ਼ਾਮ ਨੂੰ 3 ਵਜੇ ਤੋਂ 5 ਵਜੇ ਤੱਕ ਖੁੱਲੀ ਹੈ ਜੀ। ਜੋ ਵੀ ਪਾਠਕ ਵੀਰ ਕਿਤਾਬਾਂ ਲੈ ਕੇ ਜਾਣਾ ਚਾਹੁੰਦੇ ਹਨ ਅਤੇ ਜੋ ਵੀਰ ਪੜੀਆਂ ਕਿਤਾਬਾਂ ਵਾਪਿਸ ਦੇ ਕੇ ਜਾਣਾ ਚਾਹੁੰਦੇ ਹਨ ਉਹ 3 ਵਜੇ ਤੋਂ 5 ਵਜੇ ਤੱਕ ਆ ਸਕਦੇ ਹਨ।

ਧੰਨਵਾਦ ਸਹਿਤ

ਅਸੀਂ ਧੰਨਵਾਦ ਕਰਦੇ ਹਾਂ ਮਾਨ ਬੁੱਕ ਸਟੋਰ ਤੇ ਪਬਲੀਕੇਸ਼ਨ ਪਿੰਡ ਤੁੰਗਵਾਲੀ ਜ਼ਿਲਾ ਬਠਿੰਡਾ ਵਾਲੇ ਮਾਨ ਵੀਰ ਦਾ ਜਿਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰ...
17/02/2022

ਅਸੀਂ ਧੰਨਵਾਦ ਕਰਦੇ ਹਾਂ ਮਾਨ ਬੁੱਕ ਸਟੋਰ ਤੇ ਪਬਲੀਕੇਸ਼ਨ ਪਿੰਡ ਤੁੰਗਵਾਲੀ ਜ਼ਿਲਾ ਬਠਿੰਡਾ ਵਾਲੇ ਮਾਨ ਵੀਰ ਦਾ ਜਿਹਨਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ ਪਿੰਡ ਲੱਡਾ ਨਾਲ ਸਾਹਿਤਕ ਸਾਂਝ ਪਾਉਂਦਿਆ 30 ਦੇ ਕਰੀਬ ਬਾਲ ਸਾਹਿਤ ਨਾਲ ਸਬੰਧਿਤ ਚੋਣਵੀਆਂ ਕਿਤਾਬਾਂ ਦਾ ਸੈੱਟ ਸਾਨੂੰ ਭੇਜਿਆ। ਅਸੀਂ ਲਾਇਬਰੇਰੀ ਕਮੇਟੀ ਵੱਲੋਂ ਵੀਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ। ਨਾਲ ਹੀ ਅਸੀਂ ਪਾਠਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਬੱਚਿਆਂ ਨੂੰ ਵੀ ਸਾਹਿਤ ਨਾਲ ਜੋੜੋ। ਬਾਲ ਸਾਹਿਤ ਪੜਨ ਲਈ ਬੱਚੇ ਆਪਣੇ ਮਾਤਾ-ਪਿਤਾ ਦੇ ਕਾਰਡ ਉੱਪਰ ਕਿਤਾਬਾਂ ਲੈ ਕੇ ਜਾ ਸਕਦੇ ਹਨ।

ਧੰਨਵਾਦ ਸਹਿਤ

ਲਾਇਬਰੇਰੀ ਵਿੱਚ ਆਈਆਂ ਕੁੱਝ ਨਵੀਆਂ ਕਿਤਾਬਾਂ। ਪਾਠਕ ਵੀਰਾ ਦੀ ਮੰਗ ਅਨੁਸਾਰ ਅਤੇ ਕੁੱਝ ਕੁ ਹੋਰ ਚੋਣਵੀਆਂ ਕਿਤਾਬਾਂ ਦਾ ਸੈੱਟ ਲਾਇਬਰੇਰੀ ਲਈ ਲਿਆਂਦ...
13/02/2022

ਲਾਇਬਰੇਰੀ ਵਿੱਚ ਆਈਆਂ ਕੁੱਝ ਨਵੀਆਂ ਕਿਤਾਬਾਂ। ਪਾਠਕ ਵੀਰਾ ਦੀ ਮੰਗ ਅਨੁਸਾਰ ਅਤੇ ਕੁੱਝ ਕੁ ਹੋਰ ਚੋਣਵੀਆਂ ਕਿਤਾਬਾਂ ਦਾ ਸੈੱਟ ਲਾਇਬਰੇਰੀ ਲਈ ਲਿਆਂਦਾ ਗਿਆ ਹੈ। ਪਾਠਕ ਵੀਰ ਜਰੂਰ ਪੜਨ।

18/01/2022

ਸੁਪਨੇ ਓਹ ਨਹੀਂ ਹੁੰਦੇ ਜਿਹੜੇ ਨੀਂਦ ਚ ਆਉਂਦੇ ਨੇ
ਸੁਪਨੇ ਓਹ ਹੁੰਦੇ ਨੇ ਜਿਹੜੇ ਤੁਹਾਨੂੰ ਸੌਣ ਨਹੀਂ ਦਿੰਦੇ..... ਅਬਦੁਲ ਕਲਾਮ

16/01/2022

ਬੇਸ਼ੱਕ ਇਨਸਾਨਾਂ ਨੇ ਹੀ, ਬਣਾਈਆਂ ਕਿਤਾਬਾਂ ਨੇ,
ਇਹ ਵੀ ਸੱਚ ਹੈ, ਬਹੁਤਿਆਂ ਨੂੰ ਇਨਸਾਨ ਬਣਾਇਆ ਕਿਤਾਬਾਂ ਨੇ।

ਰੇਖਾ-ਚਿੱਤਰ ਅਤੇ ਜੀਵਨੀਆਂ ਲਿਖਣਾ ਕੋਈ ਸੌਖਾ ਕੰਮ ਨਹੀਂ ਤੇ ਇਸ ਕੰਮ ਵਿੱਚ ਨਿੰਦਰ ਘੁਗਿਆਣਵੀ ਦਾ ਕੋਈ ਸਾਨ੍ਹੀ ਨਹੀਂ। ਕਿਸੇ ਸ਼ਖਸ਼ੀਅਤ ਦੇ ਜੀਵਨ ਦ...
13/01/2022

ਰੇਖਾ-ਚਿੱਤਰ ਅਤੇ ਜੀਵਨੀਆਂ ਲਿਖਣਾ ਕੋਈ ਸੌਖਾ ਕੰਮ ਨਹੀਂ ਤੇ ਇਸ ਕੰਮ ਵਿੱਚ ਨਿੰਦਰ ਘੁਗਿਆਣਵੀ ਦਾ ਕੋਈ ਸਾਨ੍ਹੀ ਨਹੀਂ। ਕਿਸੇ ਸ਼ਖਸ਼ੀਅਤ ਦੇ ਜੀਵਨ ਦੇ ਹਰ ਪੱਖ ਨੂੰ ਛੋਹ ਕੇ ਉਸਨੂੰ ਕਲਮਬੱਧ ਕਰਨਾ ਬਹੁਤ ਹੀ ਮਿਹਨਤ ਭਰਿਆ ਕਾਰਜ ਹੈ। ਇਸੇ ਲੜੀ ਤਹਿਤ “ਵੱਡਿਆ ਦੀ ਸੱਥ” ਕਿਤਾਬ ਨਿੰਦਰ ਘੁਗਿਆਣਵੀ ਦੀ ਮਿਹਨਤ ਦਾ ਬਾਕਮਾਲ ਨਮੂਨਾ ਹੈ। ਪਾਠਕ ਵੀਰ ਇਸ ਕਿਤਾਬ ਰਾਹੀਂ ਪੰਜਾਬੀ ਕਲਾ ਖੇਤਰ ਦੇ ਮਸ਼ਹੂਰ ਕਲਾਕਾਰਾਂ ਦੇ ਰੁਬਰੂ ਹੋ ਸਕਦੇ ਹਨ। ਕਿਤਾਬ ਪੜਨ ਲਈ ਲਾਇਬਰੇਰੀ ਤੋਂ ਇਹ ਕਿਤਾਬ ਲੈ ਸਕਦੇ ਹੋ। ਨਵੇਂ ਪਾਠਕ ਕਿਤਾਬਾਂ ਪੜਨ ਲਈ 200 ਰੁਪਏ ਮੈਂਬਰਸ਼ਿਪ ਦੇ ਕੇ ਆਪਣਾ ਕਾਰਡ ਬਣਵਾ ਸਕਦੇ ਹਨ।

ਵੱਲੋਂ :-
ਸ਼ਹੀਦ ਕਰਤਾਰ ਸਿੰਘ ਸਰਾਭਾ ਲਾਇਬਰੇਰੀ
ਪਿੰਡ ਲੱਡਾ (ਸੰਗਰੂਰ)
7009015962

ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਧ ਜਗ ਚਾਨਣ ਹੋਆ।।ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਆਪ ਜੀ ਨੂੰ ਸਮੁੱਚੇ ਪਰਿਵਾਰ ਸਹਿਤ ਕੋਟਾਨ...
19/11/2021

ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਧ ਜਗ ਚਾਨਣ ਹੋਆ।।
ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਪੁਰਬ ਦੀਆਂ ਆਪ ਜੀ ਨੂੰ ਸਮੁੱਚੇ ਪਰਿਵਾਰ ਸਹਿਤ ਕੋਟਾਨਿ-ਕੋਟ ਵਧਾਈਆਂ ਜੀ , ਗੁਰੂ ਨਾਨਕ ਸਾਹਿਬ ਜੀ ਦੀ ਆਮਦ ਸਾਡੇ ਸਾਰਿਆਂ ਦੇ ਘਰਾਂ ਵਿੱਚ ਬਿਮਾਰੀਆਂ ਤੇ ਦਲਿੱਦਰ ਨੂੰ ਦੂਰ ਕਰਕੇ ਤੰਦਰੁਸਤੀਆਂ ਤੇ ਤਰੱਕੀਆਂ ਨਾਲ ਝੋਲੀਆਂ ਭਰ ਦੇਵੇ।

ਆਜ਼ਾਦੀ ਦੀ ਲੜਾਈ ਦੇ ਸਭ ਤੋਂ ਛੋਟੀ ਉਮਰ ਦੇ ਬਾਗੀ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ।
16/11/2021

ਆਜ਼ਾਦੀ ਦੀ ਲੜਾਈ ਦੇ ਸਭ ਤੋਂ ਛੋਟੀ ਉਮਰ ਦੇ ਬਾਗੀ ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸ਼ਹਾਦਤ ਨੂੰ ਕੋਟਿਨ ਕੋਟ ਪ੍ਰਣਾਮ।

ਸਾਡੇ ਬਹੁਤ ਹੀ ਅਜ਼ੀਜ਼ ਪ੍ਰੋ. ਤਰਸੇਮ ਸਿੰਘ ਲੱਡਾ ਜੀ ਜੋ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਪਿਛਲ...
04/11/2021

ਸਾਡੇ ਬਹੁਤ ਹੀ ਅਜ਼ੀਜ਼ ਪ੍ਰੋ. ਤਰਸੇਮ ਸਿੰਘ ਲੱਡਾ ਜੀ ਜੋ ਕਿ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਆਪਣੀਆਂ ਸੇਵਾਵਾਂ ਦੇ ਰਹੇ ਹਨ, ਪਿਛਲੇ ਦਿਨੀਂ ਨਗਰ ਆਏ ਤਾਂ 100 ਦੇ ਕਰੀਬ ਅਣਮੁੱਲੀਆਂ ਕਿਤਾਬਾਂ ਲਾਇਬਰੇਰੀ ਪਿੰਡ ਲੱਡਾ ਨੂੰ ਭੇਂਟ ਕਰਕੇ ਗਏ। ਕਮਾਲ ਦੀ ਗੱਲ ਇਹ ਹੈ ਕਿ ਇਹਨਾਂ ਵਿੱਚੋਂ ਕੋਈ ਵੀ ਕਿਤਾਬ ਲਾਇਬਰੇਰੀ ਦੇ ਸਟਾੱਕ ਵਿੱਚ ਨਹੀਂ ਸੀ। ਹਰ ਵਿਸ਼ੇ ਦੀਆਂ ਉੱਚ ਕੋਟੀ ਦੀਆਂ ਕਿਤਾਬਾਂ ਦੇਣ ਲਈ ਪ੍ਰੋਫੈਸਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਭਵਿੱਖ ਵਿੱਚ ਲਾਇਬਰੇਰੀ ਦਾ ਦਾਇਰਾ ਹੋਰ ਵਧਾਉਣ ਲਈ ਪ੍ਰੋਫੈਸਰ ਸਾਹਿਬ ਨਾਲ ਬਹੁਤ ਵਿਚਾਰਾਂ ਕੀਤੀਆਂ ਤੇ ਅਸੀਂ ਉਹਨਾਂ ਦੇ ਕੀਮਤਾਂ ਸੁਝਾਵਾਂ ਤੇ ਅਮਲ ਵੀ ਕਰਾਂਗੇ।

ਵੱਲੋਂ-
ਲਾਇਬਰੇਰੀ ਕਮੇਟੀ ਪਿੰਡ ਲੱਡਾ

Address

Sangrur Road
Dhuri
148024

Telephone

+917009015962

Website

Alerts

Be the first to know and let us send you an email when Kartar Singh Sarabha Library Ladda posts news and promotions. Your email address will not be used for any other purpose, and you can unsubscribe at any time.

Contact The Organization

Send a message to Kartar Singh Sarabha Library Ladda:

Share

Category