Govt. Sen Sec Smart School Dasuya _Hoshiarpur

Govt. Sen Sec Smart School Dasuya _Hoshiarpur This is official page of of Govt Sr Sec Smart School Dasuya. Best Govt school in the region.

Hon’ble MLA Dasuya, Sh. Karambir Singh Ghuman ji, appreciated position holding students of 8th, 10th and 12th class of S...
18/05/2025

Hon’ble MLA Dasuya, Sh. Karambir Singh Ghuman ji, appreciated position holding students of 8th, 10th and 12th class of SOE DASUYA for their brilliant performance(17.05.2025)

14/05/2025
ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਨੁਕੜ ਨਾਟਕ ਦਿਖਾਇਆ ਗਿਆ | ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਸਮਾਜ ਵਿੱਚੋ ਨਸ...
13/05/2025

ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਸੰਬੰਧੀ ਨੁਕੜ ਨਾਟਕ ਦਿਖਾਇਆ ਗਿਆ |

ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਸਮਾਜ ਵਿੱਚੋ ਨਸ਼ਿਆਂ ਵਰਗੀ ਮਾਰੂ ਬਿਮਾਰੀ ਨੂੰ ਖਤਮ ਕਰਨ ਦੇ ਮੰਤਵ ਨਾਲ ਸਮੇਂ-ਸਮੇਂ ਤੇ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਚਲਾਏ ਜਾਂਦੇ ਹਨ| ਇਸੇ ਲੜੀ ਦੇ ਤਹਿਤ ਸਕੂਲ ਵਿਖੇ ਇੱਕ ਨੁੱਕੜ ਨਾਟਕ ਦੀ ਪੇਸ਼ਕਾਰੀ ਕੀਤੀ ਗਈ। ਸਕੂਲ ਪ੍ਰਿੰਸੀਪਲ ਗੁਰਦਿਆਲ ਸਿੰਘ ਨੇ ਦੱਸਿਆ ਕਿ ਰੈੱਡ ਆਰਟ ਥੀਏਟਰ , ਚੰਡੀਗੜ੍ਹ ਦੇ ਕਲਾਕਾਰਾਂ ਵੱਲੋਂ ਨਸ਼ਿਆਂ ਦੇ ਮਾਰੂ ਪ੍ਰਭਾਵ, ਨਸ਼ਿਆਂ ਦੀ ਆਦਤ ਤੋਂ ਬਚਾਅ ਅਤੇ ਸਮਾਜਿਕ ਜੀਵਨ ਤੇ ਇਸ ਦੇ ਖਤਰਨਾਕ ਸਿੱਟਿਆਂ ਤੋਂ ਜਾਣੂੰ ਕਰਵਾਉਂਦਾ ਇੱਕ ਨੁੱਕੜ ਨਾਟਕ "ਆਖਰ ਕਦੋਂ ਤੱਕ" ਦੀ ਪੇਸ਼ਕਾਰੀ ਬਹੁਤ ਰੌਚਿਕ ਤੇ ਗਿਆਨਵਰਧਕ ਤਰੀਕੇ ਨਾਲ ਵਿਦਿਆਰਥੀਆਂ ਸਾਹਮਣੇ ਕੀਤੀ ਗਈ।ਸਾਰੇ ਬੱਚਿਆਂ ਨੇ ਨਾਟਕ ਤੋਂ ਪ੍ਰਭਾਵਿਤ ਹੋ ਕੇ ਨਸ਼ਿਆਂ ਤੋਂ ਸਦਾ ਦੂਰ ਰਹਿਣ ਦਾ ਅਹਿਦ ਕੀਤਾ। ਇਸ ਮੌਕੇ ਸਕੂਲ ਦੇ ਸ਼ਹੀਦ ਭਗਤ ਸਿੰਘ ਹਾਊਸ ਦੇ ਇੰਚਾਰਜ ਲੈਕ. ਅਨੀਤਾ ਦੇਵੀ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਵਿਸ਼ੇਸ਼ ਸਹਿਯੋਗ ਕੀਤਾ ਗਿਆ | ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੱਲੋਂ ਇਸ ਨਾਟਕ ਦੀ ਪੇਸ਼ਕਾਰੀ ਕਰਨ ਵਾਲੇ ਮਲਕੀਤ ਮਹਿਰਾ, ਰਾਜਵੀਰ ਅਤੇ ਹਰਵਿੰਦਰ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਿਰ ਸਨ |

Regarding familiarization exercise by NDRF team at SOE DASUYA  on dt 06.05.2025
08/05/2025

Regarding familiarization exercise by NDRF team at SOE DASUYA on dt 06.05.2025

Celebrated DR. B.R.AMBEDKAR JAYANTI at SOE DASUYA
14/04/2025

Celebrated DR. B.R.AMBEDKAR JAYANTI at SOE DASUYA

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਹੇਠ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਸ ਦੀ ਅਗਵਾਈ ਹੇਠ ਪੰਜਾਬ ਵਿੱਚ ਇੱਕ ਨਵੀ ਸਿੱਖਿਆ ਕ੍ਰ...
08/04/2025

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਦੀ ਸਰਪ੍ਰਸਤੀ ਹੇਠ ਸਿੱਖਿਆ ਮੰਤਰੀ ਸ.ਹਰਜੋਤ ਸਿੰਘ ਬੈਸ ਦੀ ਅਗਵਾਈ ਹੇਠ ਪੰਜਾਬ ਵਿੱਚ ਇੱਕ ਨਵੀ ਸਿੱਖਿਆ ਕ੍ਰਾਂਤੀ ਦੀ ਸ਼ੁਰੂਆਤ ਕਰਦੇ ਹੋਏ,ਮਾਨਯੋਗ ਸ਼੍ਰੀ ਕਰਮਬੀਰ ਸਿੰਘ ਘੁੰਮਣ, ਵਿਧਾਇਕ ਹਲਕਾ ਦਸੂਹਾ ਜੀ ਦੁਆਰਾ ਸਕੂਲ ਆਫ ਐਮੀਨੈਸ ਦਸੂਹਾ ਵਿਖੇ ਸਕੂਲ ਦੀ ਬਿਲਡਿੰਗ ਦੇ ਨਵੀਨੀਕਰਨ ਕਰਨ ਲਈ ਜਾਰੀ ਹੋਈਆ ਗ੍ਰਾਂਟਾ ਨਾਲ ਸਕੂਲ ਦੇ ਵਿਕਾਸ ਕਾਰਜਾ ਦਾ ਉਦਘਾਟਨ ਅੱਜ ਮਿਤੀ 07/04/2025 ਨੂੰ ਕੀਤਾ ਗਿਆ।

06/04/2025
ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਪੰਜਾਬੀ ਲੈਕਚਰਾਰ ਵੱਜੋਂ ਸੇਵਾਵਾਂ ਨਿਭਾ ਰਹੇ ਸ. ਜਸਵੀਰ ਸਿੰਘ ਵਿਰਦੀ ਜੀ ਅੱਜ(29.03.2025) ਸੇਵਾ ਮੁੱਕਤ ਹੋ ਗਏ...
30/03/2025

ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਪੰਜਾਬੀ ਲੈਕਚਰਾਰ ਵੱਜੋਂ ਸੇਵਾਵਾਂ ਨਿਭਾ ਰਹੇ ਸ. ਜਸਵੀਰ ਸਿੰਘ ਵਿਰਦੀ ਜੀ ਅੱਜ(29.03.2025) ਸੇਵਾ ਮੁੱਕਤ ਹੋ ਗਏ |ਉਹਨਾਂ ਦੁਆਰਾ ਆਪਣੀ ਸੇਵਾ ਦੌਰਾਨ ਸਕੂਲ ਵਿਦਿਆਰਥੀਆਂ ਅਤੇ ਸਮਾਜ ਭਲਾਈ ਲਈ ਇਮਾਨਦਾਰੀ ਅਤੇ ਮਿਹਨਤ ਨਾਲ ਕੀਤੇ ਗਏ ਕਾਰਜਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਹਨਾਂ ਨੂੰ ਅਤੇ ਉਹਨਾਂ ਦੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਬਾਦ ਅਤੇ ਸ਼ੁਭਕਾਮਨਾਵਾਂ | ਇਸ ਮੌਕੇ ਉਹਨਾਂ ਦੇ ਸਨਮਾਨ ਲਈ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਕੂਲ ਆਫ਼ ਐਮੀਨੈਂਸ ਦਸੂਹਾ ਵਿਖੇ ਨਿਭਾਈਆਂ ਗਈਆਂ ਉਹਨਾਂ ਦੀਆਂ ਸੇਵਾਵਾਂ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ | ਇਥੇ ਇਹ ਵੀ ਜ਼ਿਕਰਯੋਗ ਹੈ ਕਿ ਉਹਨਾਂ ਵੱਲੋਂ ਇਸ ਮੌਕੇ ਸਕੂਲ ਲਈ ਇਨਵਰਟਰ ਵੀ ਭੇਂਟ ਕੀਤਾ ਗਿਆ, ਜਿਸ ਲਈ ਸਮੂਹ ਸਟਾਫ਼ ਵੱਲੋਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ |

Glimpses regarding Mega PTM at SOE DASUYA (29.03.2025)
30/03/2025

Glimpses regarding Mega PTM at SOE DASUYA (29.03.2025)

ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2025-26 ਦੇ ਨਵੇਂ ਦਾਖਲੇ ਸੰਬੰਧੀ ਮੁਹਿੰਮ ਚਲਾਈ ਜਾ...
21/03/2025

ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2025-26 ਦੇ ਨਵੇਂ ਦਾਖਲੇ ਸੰਬੰਧੀ ਮੁਹਿੰਮ ਚਲਾਈ ਜਾ ਰਹੀ ਹੈ, ਜਿਸਦੇ ਤਹਿਤ ਦਾਖਲਾ ਪ੍ਰਚਾਰ ਵੈਨ ਸਕੂਲ ਆਫ਼ ਐਮੀਨੈਂਸ ਦਸੂਹਾ ਪਹੁੰਚਣ ਤੇ ਹਲਕਾ ਵਿਧਾਇਕ ਸ. ਕਰਮਬੀਰ ਸਿੰਘ ਘੁੰਮਣ ਜੀ ਦੇ ਸਤਿਕਾਰਯੋਗ ਪਿਤਾ ਸ. ਜਗਮੋਹਨ ਸਿੰਘ ਬੱਬੂ ਘੁੰਮਣ ਜੀ ਅਤੇ ਸਕੂਲ ਪ੍ਰਿੰਸੀਪਲ ਸ੍ਰੀ ਗੁਰਦਿਆਲ ਸਿੰਘ, ਪ੍ਰਿੰਸੀਪਲ ਅਮਨਦੀਪ ਸਿੰਘ (ਬੀ. ਐਨ. ਓ. ਦਸੂਹਾ-2) ਬੀ. ਐਨ. ਓ. ਦਸੂਹਾ -1, ਬੀ. ਪੀ. ਈ. ਓ. ਦਸੂਹਾ 1 ਅਤੇ 2, ਤੋਂ ਇਲਾਵਾ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਹੈਡਮਾਸਟਰ ਅਤੇ ਅਧਿਆਪਕਾਂ ਵੱਲੋਂ ਸਵਾਗਤ ਕੀਤਾ ਗਿਆ |

ਇਸ ਮੌਕੇ ਸ. ਜਗਮੋਹਨ ਸਿੰਘ ਘੁੰਮਣ ਜੀ ਅਤੇ ਪ੍ਰਿੰਸੀਪਲ ਸ਼੍ਰੀ ਗੁਰਦਿਆਲ ਸਿੰਘ ਜੀ ਨੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਆਪਣੇ ਬੱਚਿਆਂ ਦਾ ਦਾਖਲਾ ਸਰਕਾਰੀ ਸਕੂਲਾਂ ਵਿੱਚ ਕਰਵਾਇਆ ਜਾਵੇ ਅਤੇ ਹੋਰਾਂ ਨੂੰ ਵੀ ਪ੍ਰੇਰਿਤ ਕੀਤਾ ਜਾਵੇ | ਸਕੂਲ ਆਫ਼ ਐਮੀਨੈਂਸ ਦਸੂਹਾ ਅਤੇ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਦਾਖ਼ਲਾ ਸ਼ੁਰੂ ਹੈ |

Address

Https://www. Epunjabschool. Gov. In/GS_SchoolWebsite/Default. Aspx?SchoolCode=&SchoolName=GSSS+DASUYA&DistrictName=HOSHIARPUR
Dasua
144205

Telephone

+919417882328

Website

Alerts

Be the first to know and let us send you an email when Govt. Sen Sec Smart School Dasuya _Hoshiarpur posts news and promotions. Your email address will not be used for any other purpose, and you can unsubscribe at any time.

Contact The Organization

Send a message to Govt. Sen Sec Smart School Dasuya _Hoshiarpur:

Share