06/08/2016
Apna Sekhon-ਸਾਡਾ ਆਪਣਾ ਸੇਖੋਂ
ਸਤਿ ਸ਼੍ਰੀ ਅਕਾਲ,
ਪੰਜਾਬ ਸਰਕਾਰ ਹਮੇਸ਼ਾ ਤੋਂ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਦੀ ਆਈ ਹੈ| ਇਸੇ ਤਰਾਂ ਮੈਂ ਹਲਕਾ ਮੌੜ ਦੇ ਪਿੰਡ ਰਾਮਨਗਰ ਵਿੱਚ ਸੰਗਤ ਦਰਸ਼ਨ ਦੌਰਾਨ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਉਹਨਾਂ ਨੂੰ ਹੱਲ ਕਰਕੇ ਲੋਕਾਂ ਦੇ ਚਿਹਰਿਆਂ ਤੇ ਛਾਈ ਖੁਸ਼ੀ ਨੂੰ ਦੇਖ ਕੇ ਮਨ ਨੂੰ ਬਹੁਤ ਤਸੱਲੀ ਮਿਲੀ| ਅਤੇ ਸ਼ਾਮ ਨੂੰ ਹਲਕਾ ਮੌੜ ਦੇ ਪਿੰਡ ਰਾਮਨਗਰ ਵਿਖੇ ਹੋਈ SC ਵਿੰਗ ਦੀ ਮੀਟਿੰਗ ਵਿੱਚ ਪਹੁੰਚੇ ਮਾਨਯੋਗ ਕੈਬਿਨੇਟ ਮੰਤਰੀ ਸ. ਗੁਲਜ਼ਾਰ ਸਿੰਘ ਰਣੀਕੇ ਜੀ ਦਾ ਧੰਨਵਾਦ ਕਰਦਾ ਹਾਂ| ਮੀਟਿੰਗ ਵਿੱਚ ਮੈਂ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕੀਤੇ ਅਤੇ ਰਣੀਕੇ ਸਾਹਿਬ ਨੇ ਲੋਕਾਂ ਨੂੰ ਸਰਕਾਰ ਵਲੋਂ ਪਿਛਲੇ 9 ਸਾਲਾਂ ਵਿੱਚ ਕੀਤੇ ਕੰਮਾਂ ਵਾਰੇ ਜਾਣੁ ਕਰਵਾਇਆ| ਲੋਕਾਂ ਵਲੋਂ ਦਿੱਤੇ ਸਹਿਯੋਗ ਨਾਲ ਇੱਕ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲੈਣਾ ਇਸ ਗੱਲ ਦੀ ਗਵਾਹੀ ਹੈ ਕਿ 2017 ਵਿੱਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਹੀ ਹੋਵੇਗੀ|
ਧੰਨਵਾਦ,
ਆਪ ਜੀ ਦਾ ਆਪਣਾ,
ਜਨਮੇਜਾ ਸਿੰਘ ਸੇਖੋਂ,
ਕੈਬਿਨੇਟ ਮੰਤਰੀ, ਪੰਜਾਬ
.