15/02/2026
ਦੋਸਤੋ, ਅੱਜ ਪਿੰਡ ਸਾਧਪੁਰ ਦੀ ਪੰਚਾਇਤ ਅਤੇ ਸਤਿਕਾਰਯੋਗ ਸਰਪੰਚ ਸਾਹਿਬ ਵੱਲੋਂ ਆਪਣੇ ਪਿੰਡ ਵਾਸੀਆਂ ਨਾਲ ਕੀਤਾ ਇੱਕ ਹੋਰ ਵਾਅਦਾ ਪੂਰਾ ਕੀਤਾ ਹੈ। ਪਿੰਡ ਵਾਸੀਆਂ ਦੀ ਮੰਗ ਅਨੁਸਾਰ ਪਿੰਡ ਵਿੱਚ ਸੋਲਰ ਲਾਈਟਾ ਦਾ ਕੰਮ ਲਗਭਗ ਸਿਰੇ ਚਾੜ੍ ਦਿੱਤਾ ਹੈ । ਰਹਿੰਦੇ ਲੋੜਵੰਦ ਪਰਿਵਾਰਾਂ ਦੀਆਂ ਗਲੀਆਂ ਵਿੱਚ ਵੀ ਜਲਦੀ ਲਾਈਟਾ ਲੱਗ ਜਾਣਗੀਆਂ । ਜਿਕਰਯੋਗ ਹੈ ਕਿ 35 ਦੇ ਕਰੀਬ ਨਵੀਆਂ ਲਾਈਟਾ ਅਤੇ 15 ਦੇ ਕਰੀਬ ਬੰਦ ਪਈਆਂ ਲਾਇਟਾ ਨੂੰ ਰਿਪੇਅਰ ਕਰਕੇ ਲਾਇਆ ਗਿਆ ਹੈ । ਆਉਣ ਵਾਲੇ ਸਮੇਂ ਵਿੱਚ ਰਹਿੰਦੇ ਕਾਰਜ ਵੀ ਤੇਜ਼ੀ ਨਾਲ ਸੁਰੂ ਕਰਵਾਏ ਜਾ ਰਹੇ ਹਨ ।
~ਹਮੇਸ਼ਾ ਦੀ ਤਰ੍ਹਾਂ ਤੁਹਾਡੇ ਵੱਲੋਂ ਦਿੱਤੇ ਪਿਆਰ ਅਤੇ ਸਤਿਕਾਰ ਦੇ ਸਦਾ ਰੀਣੀ ਰਹਾਂਗੇ
ਵੱਲੋ- ( ਸਮੂਹ ਮੈਂਬਰ ਸਹਿਬਾਨ ਅਤੇ ਸਰਪੰਚ ਸਾਧਪੁਰ)
ਧੰਨਵਾਦ ✌️⛳️