12/02/2025
ਲੋੜਵੰਦ ਲਈ ਖ਼ੂਨ🩸 ਦਾਨ ਕਰਨ ਦਾ ਮੌਕਾ ਮਿਲਿਆ😇
ਮੈਨੂੰ ਹਮੇਸ਼ਾ ਦੀ ਤਰ੍ਹਾਂ ਦੱਸਦਿਆਂ ਖੁਸ਼ੀ ਹੈ ਕਿ ਗੁਰੂ ਸਾਹਿਬ ਜੀ ਵਲੋਂ ਬਖਸ਼ੇ ਤੰਦਰੁਸਤ ਜੀਵਨ ਦਾ ਕਰਕੇ ਹਰ 3 ਮਹੀਨੇ ਬਾਅਦ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ 90 ਦਿਨ ਪੂਰੇ ਹੁੰਦੇ ਹੀ ਇਸ ਕਾਰਜ ਨੂੰ ਪਹਿਲ ਦੇ ਆਧਾਰ ਤੇ ਪੂਰਾ ਕਰ ਲਿਆ ਜਾਵੇ| ਇਸ ਵਾਰ ਕੁਝ ਕਾਰਨਾਂ ਦਾ ਕਰਕੇ ਜਿਆਦਾ ਦਿਨ ਹੋ ਗਏ ਪਰ ਆਮ ਰੁਟੀਨ ਵਿਚ ਮੈਂ ਸ਼੍ਰੀਮਤੀ ਪਾਰਵਤੀ ਦੇਵੀ ਹਸਪਤਾਲ ਦੇ ਯੂਨਿਟ 2 ਬਲੱਡ ਸੈਂਟਰ ਜਾ ਕੇ ਆਪਣਾ ਬਣਦਾ ਫਰਜ ਨਿਭਾ ਆਇਆ|
ਨੌਜਵਾਨਾਂ ਨੂੰ ਖਾਸ ਕਰ ਖੂਨ ਦਾਨ ਜਰੂਰ ਕਰਨਾਂ ਚਾਹੀਦਾ ਹੈ ਜਿਥੇ ਇਸ ਨਾਲ ਜਰੂਰਤਮੰਦ ਤੱਕ ਖੂਨ ਜਿਸਦਾ ਕੋਈ ਮੁਲ੍ਹ ਨਹੀਂ ਹੈ ਪਹੁੰਚਦਾ ਹੈ ਓਥੇ ਕਈ ਮਹਿੰਗੇ ਟੈਸਟ ਬਿਨ੍ਹਾਂ ਕਿਸੇ ਖਰਚ ਦੇ ਹੁੰਦੇ ਹਨ ਅਤੇ ਖੂਨ ਦਾਨ ਕਰਨ ਦੇ ਨਾਲ ਸ਼ਰੀਰ ਵੀ ਤੰਦਰੁਸਤ ਰਹਿੰਦਾ ਹੈ|
"ਖਾਲਸਾ ਬਲੱਡ ਡੋਨੇਟ ਯੂਨਿਟੀ (ਰਜਿ:)" ਜੋ ਕਿ ਹਰ ਸਾਲ ਖ਼ੂਨ ਦਾਨ ਕੈਂਪ ਲਗਾਉਂਦੇ ਆ ਰਹੇ ਹਨ ਤਾਂ ਜੋ ਸ਼ਹਿਰ ਦੇ ਬਲੱਡ ਬੈਕਾਂ ਵਿਚ ਖੂਨ ਦੀ ਕਮੀ ਨਾਂ ਰਹੇ ਅਤੇ ਇਹ ਜਰੂਰਤ ਪੈਣ ਤੇ ਲੋੜਵੰਦਾਂ ਦੇ ਕੰਮ ਆ ਸਕੇ| ਇਸੇ ਲੜੀ ਤਹਿਤ ਮਿਤੀ 16 ਫਰਵਰੀ 2025 ਦਿਨ ਐਤਵਾਰ ਨੂੰ ਗੁਰਦੁਆਰਾ ਸ੍ਰੀ ਤੂਤ ਸਾਹਿਬ ਜੀ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਇਕ ਵਿਸ਼ਾਲ ਖੂਨ ਦਾਨ ਕੈਂਪ "ਖਾਲਸਾ ਬਲੱਡ ਡੋਨੇਟ ਯੂਨਿਟੀ (ਰਜਿ:)" ਵਲੋਂ ਲਗਾਇਆ ਜਾ ਰਿਹਾ ਹੈ ਨੌਜਵਾਨਾਂ ਨੂੰ ਬੇਨਤੀ ਹੈ ਕਿ ਉਹ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੂਨ ਦਾਨ ਕਰ ਸਕਦੇ ਹਨ| ਸਮੂਹ ਸੰਗਤਾਂ ਨੂੰ ਵੱਧ ਚੜ੍ਹ ਕੇ ਇਸ ਕਾਰਜ ਵਿਚ ਹਿੱਸਾ ਲੈਣ ਦੀ ਅਪੀਲ ਹੈ|
Amritpal Singh Bablu