BSP YOUTH Team DUBAI

BSP YOUTH Team DUBAI ਬਹੁਜਨ ਸਮਾਜ ਪਾਰਟੀ ਜਿੰਦਾਬਾਦ

23/01/2026

Mayawati BSP BSP YOUTH Team DUBAI Akash Anand

11/06/2025

BSP YOUTH Team DUBAI Balwinder Kumar Mayawati Akash Anand Guru Ravidass Guru

04/06/2025

BSP YOUTH Team DUBAI Akash Anand Guru Ravidass Guru

ਬਸਪਾ ਦੀ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਅੱਜ ਨਸ਼ਿਆਂ ਖਿਲਾਫ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਬਸਪਾ ਦੀ ਮੁਹਿੰਮ ਨੂ...
28/05/2025

ਬਸਪਾ ਦੀ 'ਪੰਜਾਬ ਸੰਭਾਲੋ ਮੁਹਿੰਮ' ਤਹਿਤ ਅੱਜ ਨਸ਼ਿਆਂ ਖਿਲਾਫ ਜਲੰਧਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਪ੍ਰਦਰਸ਼ਨ ਕੀਤਾ ਗਿਆ। ਬਸਪਾ ਦੀ ਮੁਹਿੰਮ ਨੂੰ ਲੋਕਾਂ ਦਾ ਭਾਰੀ ਸਮਰਥਨ ਮਿਲਿਆ।

बहुजन समाज पार्टी की राष्ट्रीय अध्यक्ष आदरणीय बहन कु० मायावती जी ने आज देश की राजधानी दिल्ली में पार्टी के केंद्रीय कार्...
18/05/2025

बहुजन समाज पार्टी की राष्ट्रीय अध्यक्ष आदरणीय बहन कु० मायावती जी ने आज देश की राजधानी दिल्ली में पार्टी के केंद्रीय कार्यालय 29 लोधी स्टेट पर राष्ट्रीय स्तरीय समीक्षा (आल इंडिया लेवल) बैठक बुलाई, जिसमें सभी प्रदेश के प्रमुख नेता, कॉर्डिनेटर, उत्तरप्रदेश के सभी जिलाध्यक्ष,सभी कॉर्डिनेटर शामिल रहे।
BSP YOUTH Team DUBAI Balwinder Kumar Akash Anand Mayawati

*ਬਸਪਾ ਨੂੰ ਪੰਜਾਬ ’ਚ ਵੱਡਾ ਹੁੰਗਾਰਾ, ਆਈਏਐਸ-ਆਈਪੀਐਸ ਸਮੇਤ ਸੀਨੀਅਰ ਰਿਟਾ. ਅਫਸਰ ਆਏ ਹੱਕ ’ਚ*  *2027 ਵਿੱਚ ਪੰਜਾਬ ਵਿੱਚ ਬਸਪਾ ਸਰਕਾਰ ਬਣਾਉਣ ...
12/04/2025

*ਬਸਪਾ ਨੂੰ ਪੰਜਾਬ ’ਚ ਵੱਡਾ ਹੁੰਗਾਰਾ, ਆਈਏਐਸ-ਆਈਪੀਐਸ ਸਮੇਤ ਸੀਨੀਅਰ ਰਿਟਾ. ਅਫਸਰ ਆਏ ਹੱਕ ’ਚ*

*2027 ਵਿੱਚ ਪੰਜਾਬ ਵਿੱਚ ਬਸਪਾ ਸਰਕਾਰ ਬਣਾਉਣ ਦਾ ਲਿਆ ਸੰਕਲਪ*

*ਰਿਟਾ. ਸੀਨੀਅਰ ਅਧਿਕਾਰੀਆਂ ਨਾਲ ਪੰਜਾਬ ਦੇ ਮੁੱਦਿਆਂ ’ਤੇ ਰੂਬਰੂ ਹੋਏ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ*

*ਬਿਊਰੋਕ੍ਰੇਟਸ ਦੇ ਸਮਰਥਨ ਨਾਲ ਪੰਜਾਬ ’ਚ ਲੋਕ ਪੱਖੀ ਪ੍ਰਬੰਧ ਸਥਾਪਿਤ ਕਰੇਗੀ ਬਸਪਾ : ਡਾ. ਕਰੀਮਪੁਰੀ*

*ਮੁਹਾਲੀ।* ਬਹੁਜਨ ਸਮਾਜ ਪਾਰਟੀ (ਬਸਪਾ) ਦੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਮੁਹਿੰਮ ਨਾਲ ਸੂਬੇ ਦੇ ਲੋਕ ਭਾਰੀ ਗਿਣਤੀ ਵਿੱਚ ਜੁੜ ਰਹੇ ਹਨ। ਇਸੇ ਲੜੀ ਤਹਿਤ ਅੱਜ ਰਿਟਾ. ਆਈਏਐਸ ਤੇ ਰਿਟਾ. ਆਈਪੀਐਸ ਸਮੇਤ ਸੀਨੀਅਰ ਰਿਟਾ. ਅਧਿਕਾਰੀਆਂ ਨੇ ਬਸਪਾ ਨੂੰ ਸਮਰਥਨ ਦਿੰਦੇ ਹੋਏ ਪਾਰਟੀ ਨੂੰ 2027 ਵਿੱਚ ਪੰਜਾਬ ਦੀ ਸੱਤਾ ਵਿੱਚ ਪਹੁੰਚਾਉਣ ਦਾ ਐਲਾਨ ਕਰ ਦਿੱਤਾ। ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨਾਲ ਮੁਹਾਲੀ ਵਿੱਚ ਹੋਈ ਮੀਟਿੰਗ ਦੌਰਾਨ ਰਿਟਾ. ਸੀਨੀਅਰ ਅਧਿਕਾਰੀਆਂ ਵੱਲੋਂ ਇਹ ਫੈਸਲਾ ਲਿਆ ਗਿਆ।
ਫਾਰਮ ਫਾਰ ਦ ਵੀਕਰ ਸੈਕਸ਼ਨਸ (ਰਜਿ.) ਦੇ ਬੈਨਰ ਹੇਠ ਅੱਜ ਮੁਹਾਲੀ ਵਿਖੇ ਰਿਟਾ. ਆਈਏਐਸ ਤੇ ਆਈਪੀਐਸ ਸਮੇਤ ਸੀਨੀਅਰ ਰਿਟਾ. ਅਧਿਕਾਰੀਆਂ ਨਾਲ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਨੇ ਮੀਟਿੰਗ ਕੀਤੀ। ਰਿਟਾ. ਆਈਏਐਸ ਚੌਧਰੀ ਖੁਸ਼ੀ ਰਾਮ ਤੇ ਰਿਟਾ. ਕਰਨਲ ਪਿ੍ਰਥਵੀ ਰਾਜ ਕੁਮਾਰ ਦੇ ਯਤਨਾਂ ਸਦਕਾ ਰੱਖੀ ਗਈ ਇਸ ਮੀਟਿੰਗ ਦੌਰਾਨ ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਤੇ ਰਿਟਾ. ਸੀਨੀਅਰ ਅਧਿਕਾਰੀਆਂ ਵਿਚਕਾਰ ਪੰਜਾਬ ਦੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗੰਭੀਰਤਾਪੂਰਵਕ ਵਿਚਾਰ ਚਰਚਾ ਹੋਈ। ਚੰਗੀ ਸਿਹਤ-ਸਿੱਖਿਆ ਵਿਵਸਥਾ, ਰੁਜ਼ਗਾਰ ਦੇਣ, ਨਿਆਂਪੂਰਨ ਕਾਨੂੰਨ ਵਿਵਸਥਾ ਦੇ ਨਿਰਮਾਣ, ਕਿਸਾਨਾਂ-ਕਿਰਤੀਆਂ ਤੇ ਮੁਲਾਜ਼ਮਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਖੇਤੀਬਾੜੀ ਤੇ ਇੰਡਸਟਰੀ ਦੀ ਤਰੱਕੀ ਆਦਿ ਨਾਲ ਸਬੰਧਤ ਲੋਕ ਪੱਖੀ ਪ੍ਰਬੰਧ ਦੇ ਨਿਰਮਾਣ ਨੂੰ ਲੈ ਕੇ ਬਸਪਾ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਤੋਂ ਪ੍ਰਭਾਵਿਤ ਹੋ ਕੇ ਸੀਨੀਅਰ ਰਿਟਾ. ਅਧਿਕਾਰੀਆਂ ਨੇ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਤੇ ਸਾਹਿਬ ਕਾਂਸ਼ੀਰਾਮ ਦੇ ਮਾਰਗ ’ਤੇ ਚੱਲਦੇ ਹੋਏ ਕੁਮਾਰੀ ਮਾਇਆਵਤੀ ਦੀ ਅਗਵਾਈ ਵਿੱਚ 2027 ਵਿੱਚ ਲੋਕਾਂ ਨੂੰ ਚੰਗਾ ਪ੍ਰਬੰਧ ਦੇਣ ਲਈ ਬਸਪਾ ਦੀ ਸਰਕਾਰ ਬਣਾਉਣ ਲਈ ਡਟ ਕੇ ਕੰਮ ਕਰਨਗੇ।
ਇਨ੍ਹਾਂ ਰਿਟਾ. ਅਧਿਕਾਰੀਆਂ ਨੇ ਕਿਹਾ ਕਿ ਸੂਬੇ ਦੀ ਸੱਤਾ ਵਿੱਚ ਰਹੀਆਂ ਕਾਂਗਰਸ, ਅਕਾਲੀ-ਭਾਜਪਾ ਤੇ ਆਪ ਦੀਆਂ ਸਰਕਾਰਾਂ ਨੇ ਅਨੁਸੂਚਿਤ ਜਾਤੀਆਂ, ਓਬੀਸੀ ਵਰਗਾਂ ਸਮੇਤ ਆਮ ਲੋਕਾਂ ਦੇ ਹਿੱਤਾਂ ਦਾ ਹਮੇਸ਼ਾ ਘਾਣ ਕੀਤਾ ਤੇ ਇਨ੍ਹਾਂ ਨੂੰ ਲਗਾਤਾਰ ਅਣਦੇਖਾ ਕੀਤਾ ਗਿਆ। ਇਨ੍ਹਾਂ ਰਿਟਾ. ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਉਹ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਤੇ ਉਨ੍ਹਾਂ ਨੂੰ ਬਸਪਾ ਦੇ ਲੋਕ ਪੱਖੀ ਅੰਦੋਲਨ ਦਾ ਹਿੱਸਾ ਬਣਾਉਣਗੇ।
ਇਸ ਮੌਕੇ ਸੰਬੋਧਨ ਕਰਦੇ ਹੋਏ ਬਸਪਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਪਾਰਟੀ ਵੱਲੋਂ ਚਲਾਈ ਜਾ ਰਹੀ ‘ਪੰਜਾਬ ਸੰਭਾਲੋ ਮੁਹਿੰਮ’ ਨੂੰ ਸੂਬੇ ਦੇ ਸਾਰੇ ਵਰਗਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਡਾ. ਕਰੀਮਪੁਰੀ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਰਿਟਾ. ਸੀਨੀਅਰ ਅਧਿਕਾਰੀਆਂ ਸਮੇਤ ਸਮਰਥਨ ਦੇਣ ਵਾਲੇ ਸਮੁੱਚੇ ਬਿਊਰੋਕ੍ਰੇਟਸ ਦਾ ਸਮਰਥਨ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਸਪਾ ਦੀ ਲੀਡਰਸ਼ਿਪ ਤੇ ਅਫਸਰ ਮਿਲ ਕੇ ਪੰਜਾਬ ਵਿੱਚ ਵੱਡਾ ਪਰਿਵਰਤਨ ਕਰਨਗੇ ਤੇ ਖੁਸ਼ਹਾਲੀ-ਤਰੱਕੀ ਤੇ ਭਾਈਚਾਰੇ ਵਾਲਾ ਲੋਕ ਪੱਖੀ ਰਾਜ ਪ੍ਰਬੰਧ ਸਥਾਪਿਤ ਕਰਨਗੇ। ਇਸ ਮੀਟਿੰਗ ਵਿੱਚ ਬਸਪਾ ਦੇ ਸੂਬਾ ਇੰਚਾਰਜ ਪ੍ਰਜਾਪਤੀ ਅਜੀਤ ਸਿੰਘ ਭੈਣੀ, ਠੇਕੇਦਾਰ ਭਗਵਾਨ ਦਾਸ ਸਿੱਧੂ ਤੇ ਹਰਭਜਨ ਸਿੰਘ ਬਜਹੇੜੀ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੀਟਿੰਗ ਦੌਰਾਨ ਫਾਰਮ ਫਾਰ ਦ ਵੀਕਰ ਸੈਕਸ਼ਨ (ਰਜ਼ਿ.) ਦੇ ਪੈਟਰਨ ਜੇ.ਆਰ. ਕੌਂਡਲ ਰਿਟਾ. ਆਈਏਐਸ, ਚੇਅਰਮੈਨ ਟੀ.ਆਰ. ਸਾਰੰਗਲ ਰਿਟਾ. ਆਈ.ਏ.ਐਸ., ਆਰ.ਐਲ. ਕਲਸੀਆ ਰਿਟਾ. ਆਈਏਐਸ, ਕਰਨਲ ਪੀ ਕੁਮਾਰ ਐਡੀਸ਼ਨਲ ਸੈਕਟਰੀ ਗਵਰਨਮੈਂਟ ਆਫ ਇੰਡੀਆ ਆਈ.ਪੀ.ਓ.ਐਸ. ਪਿਰਥੀ ਚੰਦ ਰਿਟਾ. ਆਈ.ਏ.ਐਸ., ਸੁਖਦੇਵ ਸਿੰਘ, ਕੁਲਵੰਤ ਸਾਰੰਗਲ ਰਿਟਾ. ਆਈ.ਪੀ.ਐਸ. ਸਾਬਕਾ ਡੀ.ਜੀ.ਪੀ. ਮਹਾਰਾਸ਼ਟਰ, ਡੀ.ਆਰ. ਪਾਲ ਰਿਟਾ. ਜਨਰਲ ਮੈਨੇਜਰ, ਉਂਕਾਰ ਨਾਥ ਡਿਪਟੀ ਸੀ.ਏ.ਜੀ. (ਕੈਗ) ਇੰਡੀਆ, ਓ.ਪੀ. ਚੋਪੜਾ ਸੁਪਰਟੈਂਡੈਂਟ ਇੰਜੀਨੀਅਰ, ਐਚ.ਐਲ. ਮਹਿਮੀ ਸੈਕਟਰੀ ਟੂ ਮਨਿਸਟਰ ਰਿਟਾ. ਸਮੇਤ ਵੱਡੀ ਗਿਣਤੀ ਵਿੱਚ ਸੀਨੀਅਰ ਅਧਿਕਾਰੀ ਮੌਜ਼ੂਦ ਸਨ।

12/03/2025

ਕਾਂਸ਼ੀ ਰਾਮ (15 ਮਾਰਚ 1934 – 9 ਅਕਤੂਬਰ 2006) ਜਿਹਨਾਂ ਨੂੰ ਬਹੁਜਨ ਨਾਇਕ ਮਾਨਿਆਵਰ, ਭਾਰਤੀ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਅਤੇ ਬਹੁਜਨ ਰਾਜਨੀਤੀ ਦੇ ਵਾਹਕ ਸਨ। ਪੰਜਾਬ ਦੇ ਜ਼ਿਲ੍ਹਾ ਰੋਪੜ ਦੇ ਇੱਕ ਪਿੰਡ ਖਵਾਸਪੁਰਾ ਵਿੱਚ ਇੱਕ ਗਰੀਬ ਪਰਵਾਰ ਵਿੱਚ ਪੈਦਾ ਹੋਏ ਸਨ। ਉਹਨਾਂ ਨੂੰ ਆਧੁਨਿਕ ਭਾਰਤ ਦੇ ਨਿਰਮਾਤਾ ਭੀਮ ਰਾਓ ਅੰਬੇਡਕਰ ਤੋਂ ਬਾਅਦ ਦਲਿਤ ਸਮਾਜ ਦਾ ਸਭ ਤੋਂ ਵੱਡਾ ਨੇਤਾ ਮੰਨਿਆ ਜਾਂਦਾ ਹੈ। ਓਹਨਾ ਦਾ ਜਨਮ ਦਿਨ ਆ ਰਿਹਾਂ ਜੌ ਫਗਵਾੜੇ ਦੀ ਧਰਤੀ ਤੇ ਮਨਾਇਆ ਜਾ ਰਿਹਾ
#ब्रेकिंगन्यूज़_बसपा #ਚੰਦਭਾਨ ゚

ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਾਵਿਤਰੀ ਬਾਈ ਫੂਲੇ ਸੀ।  ਸਾਵਿਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ।  ਉਨ੍ਹਾਂ ਦੇ ਪਿਤਾ ਦਾ ਨਾਂ...
10/03/2025

ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਸਾਵਿਤਰੀ ਬਾਈ ਫੂਲੇ ਸੀ।


ਸਾਵਿਤਰੀਬਾਈ ਫੂਲੇ ਦਾ ਜਨਮ 3 ਜਨਵਰੀ 1831 ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਖੰਡੋਜੀ ਨਵੇਸੇ ਅਤੇ ਮਾਤਾ ਦਾ ਨਾਂ ਲਕਸ਼ਮੀਬਾਈ ਸੀ। ਸਾਵਿਤਰੀਬਾਈ ਫੂਲੇ ਦਾ ਵਿਆਹ 1841 ਵਿੱਚ ਮਹਾਤਮਾ ਜੋਤੀਰਾਓ ਫੂਲੇ ਨਾਲ ਹੋਇਆ ਸੀ। ਸਾਵਿਤਰੀਬਾਈ ਫੂਲੇ ਭਾਰਤ ਦੇ ਪਹਿਲੇ ਲੜਕੀਆਂ ਦੇ ਸਕੂਲ ਦੀ ਪਹਿਲੀ ਪ੍ਰਿੰਸੀਪਲ ਅਤੇ ਪਹਿਲੇ ਕਿਸਾਨ ਸਕੂਲ ਦੀ ਸੰਸਥਾਪਕ ਸੀ। ਮਹਾਤਮਾ ਜੋਤੀਰਾਓ ਨੂੰ ਮਹਾਰਾਸ਼ਟਰ ਅਤੇ ਭਾਰਤ ਵਿੱਚ ਸਮਾਜਿਕ ਸੁਧਾਰ ਅੰਦੋਲਨ ਵਿੱਚ ਸਭ ਤੋਂ ਮਹੱਤਵਪੂਰਨ ਸ਼ਖਸੀਅਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਔਰਤਾਂ ਅਤੇ ਪਛੜੇ ਵਰਗਾਂ ਨੂੰ ਸਿੱਖਿਅਤ ਕਰਨ ਦੇ ਆਪਣੇ ਯਤਨਾਂ ਲਈ ਜਾਣਿਆ ਜਾਂਦਾ ਹੈ। ਜੋਤੀਰਾਓ, ਜੋ ਬਾਅਦ ਵਿੱਚ ਜੋਤੀਬਾ ਵਜੋਂ ਜਾਣੇ ਜਾਂਦੇ ਸਨ, ਸਾਵਿਤਰੀਬਾਈ ਦੇ ਸਰਪ੍ਰਸਤ, ਗੁਰੂ ਅਤੇ ਸਮਰਥਕ ਸਨ। ਸਾਵਿਤਰੀਬਾਈ ਨੇ ਆਪਣਾ ਜੀਵਨ ਇੱਕ ਮਿਸ਼ਨ ਵਾਂਗ ਬਤੀਤ ਕੀਤਾ ਜਿਸਦਾ ਉਦੇਸ਼ ਵਿਧਵਾਵਾਂ ਦੇ ਵਿਆਹ ਕਰਵਾਉਣਾ, ਛੂਤ-ਛਾਤ ਦਾ ਖਾਤਮਾ, ਔਰਤਾਂ ਨੂੰ ਆਜ਼ਾਦ ਕਰਵਾਉਣਾ ਅਤੇ ਔਰਤਾਂ ਨੂੰ ਸਿੱਖਿਅਤ ਕਰਨਾ ਸੀ। ਉਹ ਇੱਕ ਕਵੀ ਵੀ ਸੀ ਅਤੇ ਮਰਾਠੀ ਦੀ ਮੂਲ ਕਵਿਤਰੀ ਵਜੋਂ ਜਾਣੀ ਜਾਂਦੀ ਸੀ।
ਜਦੋਂ ਉਹ ਸਕੂਲ ਗਈ ਤਾਂ ਉਸ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਸਾਵਿਤਰੀਬਾਈ ਪੂਰੇ ਦੇਸ਼ ਦੀ ਹੀਰੋਇਨ ਹੈ। ਉਸਨੇ ਹਰ ਸਮਾਜ ਅਤੇ ਧਰਮ ਲਈ ਕੰਮ ਕੀਤਾ।
ਸਾਵਿਤਰੀਬਾਈ ਫੂਲੇ ਨੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ
5 ਸਤੰਬਰ 1848 ਨੂੰ, ਆਪਣੇ ਪਤੀ ਦੇ ਨਾਲ, ਉਸਨੇ ਵੱਖ-ਵੱਖ ਜਾਤਾਂ ਦੀਆਂ ਨੌਂ ਵਿਦਿਆਰਥਣਾਂ ਦੇ ਨਾਲ ਪੁਣੇ ਵਿੱਚ ਔਰਤਾਂ ਲਈ ਇੱਕ ਸਕੂਲ ਦੀ ਸਥਾਪਨਾ ਕੀਤੀ। ਇੱਕ ਸਾਲ ਵਿੱਚ, ਸਾਵਿਤਰੀਬਾਈ ਅਤੇ ਮਹਾਤਮਾ ਫੂਲੇ ਪੰਜ ਨਵੇਂ ਸਕੂਲ ਖੋਲ੍ਹਣ ਵਿੱਚ ਸਫਲ ਹੋਏ। ਉਸ ਵੇਲੇ ਦੀ ਸਰਕਾਰ ਨੇ ਵੀ ਉਸ ਨੂੰ ਸਨਮਾਨਿਤ ਕੀਤਾ ਸੀ। 1848 ਵਿੱਚ ਇੱਕ ਮਹਿਲਾ ਪ੍ਰਿੰਸੀਪਲ ਲਈ ਕੁੜੀਆਂ ਦਾ ਸਕੂਲ ਚਲਾਉਣਾ ਕਿੰਨਾ ਔਖਾ ਹੋਇਆ ਹੋਵੇਗਾ, ਇਸਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਉਸ ਸਮੇਂ ਕੁੜੀਆਂ ਦੀ ਪੜ੍ਹਾਈ 'ਤੇ ਸਮਾਜਿਕ ਪਾਬੰਦੀਆਂ ਸਨ। ਉਸ ਸਮੇਂ ਦੌਰਾਨ, ਸਾਵਿਤਰੀਬਾਈ ਫੂਲੇ ਨੇ ਨਾ ਸਿਰਫ਼ ਆਪਣੀ ਪੜ੍ਹਾਈ ਕੀਤੀ, ਸਗੋਂ ਹੋਰ ਲੜਕੀਆਂ ਦੀ ਸਿੱਖਿਆ ਦਾ ਵੀ ਪ੍ਰਬੰਧ ਕੀਤਾ।
ਸਾਵਿਤਰੀਬਾਈ ਫੂਲੇ ਦੀ ਮੌਤ 10 ਮਾਰਚ 1897 ਨੂੰ ਪਲੇਗ ਕਾਰਨ ਹੋਈ ਸੀ। ਸਾਵਿਤਰੀਬਾਈ ਪਲੇਗ ਦੀ ਮਹਾਂਮਾਰੀ ਦੌਰਾਨ ਪਲੇਗ ਦੇ ਮਰੀਜ਼ਾਂ ਦੀ ਸੇਵਾ ਕਰਦੀ ਸੀ। ਪਲੇਗ ਤੋਂ ਪ੍ਰਭਾਵਿਤ ਬੱਚੇ ਦੀ ਸੇਵਾ ਕਰਨ ਕਾਰਨ ਉਹ ਵੀ ਸੰਕਰਮਿਤ ਹੋ ਗਿਆ। ਅਤੇ ਇਸੇ ਕਾਰਨ ਉਸ ਦੀ ਮੌਤ ਹੋ ਗਈ

ਓਹਨਾ ਦੇ ਪ੍ਰੀਨਿਰਵਾਣ ਦਿਵਸ ਤੇ ਕੋਟ ਕੋਟ ਨਮਨ

#ब्रेकिंगन्यूज़_बसपा ゚followers

ਜੈ ਭੀਮ ਜੈ ਭਾਰਤ ਸਾਡੇ ਬਹੂਤ ਹੀ ਸਤੀਕਰਜੋਗ ਵੱਡੇ ਵੀਰ ADV Balwinder Kumar ਜੀ ਨੂੰ ਜਲੰਧਰ ਤੇ ਕਪੂਰਥਲਾ ਜਿਲਾ ਦਾ ਇੰਚਾਰਜ ਲਗਾਏ ਜਾਨ ਤੇ ਸਾਡ...
09/03/2025

ਜੈ ਭੀਮ ਜੈ ਭਾਰਤ ਸਾਡੇ ਬਹੂਤ ਹੀ ਸਤੀਕਰਜੋਗ ਵੱਡੇ ਵੀਰ ADV Balwinder Kumar ਜੀ ਨੂੰ ਜਲੰਧਰ ਤੇ ਕਪੂਰਥਲਾ ਜਿਲਾ ਦਾ ਇੰਚਾਰਜ ਲਗਾਏ ਜਾਨ ਤੇ ਸਾਡੀ ਪੂਰੀ ਟੀਮ ਵੱਲੋਂ ਲੱਖ ਲੱਖ ਮੁਬਾਰਕਾਂ BSP YOUTH Team DUBAI
#ब्रेकिंगन्यूज़_बसपा #ਚੰਦਭਾਨ ゚followers

Address

Dubai
Sharjah

Website

Alerts

Be the first to know and let us send you an email when BSP YOUTH Team DUBAI posts news and promotions. Your email address will not be used for any other purpose, and you can unsubscribe at any time.

Share